Share on Facebook

Main News Page

ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਨਿਊਯਾਰਕ ਵਲੋਂ 27 ਫਰਵਰੀ ਨੂੰ ਸ਼ਹੀਦਾਂ ਦੀ ਯਾਦ 'ਚ ਸਮਾਗਮ, ਅਖੌਤੀ ਜਥੇਦਾਰ ਅਤੇ ਮੱਕੜ ਨੂੰ ਤਾੜਨਾ

ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਨਿਊਯਾਰਕ (ਯੂ.ਐਸ.ਏ.) ਦੇ ਜਰਨਲ ਸਕੱਤਰ ਅਜੀਤ ਸਿੰਘ ਟੋਹਾਣਾ ਅਤੇ ਪ੍ਰੈਸ ਸਕੱਤਰ ਭਾਈ ਸਤਪ੍ਰਕਾਸ਼ ਸਿੰਘ ਵਲੋਂ ਪ੍ਰੈਸ ਨੂੰ ਬਿਆਨ ਜਾਰੀ ਕੀਤਾ ਜਾਂਦਾ ਹੈ। ਜਥੇਬੰਦੀ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਸਿੱਖ ਕੌਮ ਦੇ ਵੱਖਰੇ ਅਤੇ ਨਿਆਰੇਪਨ ਦੀ ਨਿਸ਼ਾਨੀ ਨਾਨਕਸ਼ਾਹੀ ਕੈਲੰਡਰ ਜੋ 2003 ਵਿੱਚ ਜਾਰੀ ਕੀਤਾ ਸੀ, ਨੂੰ ਪ੍ਰਵਾਨ ਕਰਕੇ ਬਹੁਤ ਹੀ ਸਲਾਘਾਯੋਗ ਕਦਮ ਚੁੱਕਿਆ ਹੈ। ਸ. ਸਿਮਰਨਜੀਤ ਸਿੰਘ ਮਾਨ ਨੇ ਜੋ ਲੋਕਤੰਤਰਕ ਢੰਗ ਨਾਲ ਖਾਲਿਸਤਾਨ ਦੀ ਪ੍ਰਾਪਤੀ ਲਈ ਬੀੜਾ ਚੁੱਕਿਆ ਹੈ, ਉਹ ਵੀ ਬਹੁਤ ਹੀ ਸੁਚੱਜਾ ਢੰਗ ਹੈ।

ਜਥੇਬੰਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦੇ ਸ. ਪਾਲ ਸਿੰਘ ਪੁਰੇਵਾਲ ਨੂੰ ਆਰ.ਐਸ.ਐਸ ਦਾ ਏਜੰਟ ਦੱਸਣ ਵਾਲੇ ਬਿਆਨ, ਦੀ ਬਹੁਤ ਹੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ। ਜਥੇਦਾਰ ਸਾਹਿਬ ਜੀ ਜਿਸ ਢੰਗ ਨਾਲ ਤੁਸੀਂ ਅਕਾਲ ਤਖ਼ਤ ਸਾਹਿਬ ਜੀ ਦੇ ਪਵਿੱਤਰ ਅਸਥਾਨ, ਜੋ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਦੁਆਰਾ ਸਿੱਖ ਸਿਧਾਂਤਾ ਨੂੰ ਕਾਇਮ ਰੱਖਣ ਲਈ, ਅਤੇ ਸੱਚ ਦੀ ਆਵਾਜ ਬੁਲੰਦ ਕਰਨ ਲਈ ਸੱਚਾ ਤਖ਼ਤ (ਅਕਾਲ ਪੁਰਖ ਦਾ ਤਖ਼ਤ) ਬਖਸ਼ਿਸ ਕੀਤਾ ਸੀ, ਉਥੇ ਬੈਠ ਕੇ ਜਿਸ ਢੰਗ ਨਾਲ ਕੌਮ ਨੂੰ ਏਕਤਾ ਦੀ ਲੜੀ ਵਿੱਚ ਪ੍ਰੋਣ ਦੀ ਬਜਾਏ, ਹੁਕਮਨਾਮਿਆਂ ਅਤੇ ਆਦੇਸ਼ਾਂ ਰਾਹੀਂ ਤੋੜਨ ਲਈ ਉਪਰਾਲੇ ਕਰ ਰਹੇ ਹੋ, ਬਹੁਤ ਹੀ ਤੁਹਾਡੇ ਲਈ ਸ਼ਰਮਨਾਕ ਗੱਲ ਹੈ।

ਜਥੇਬੰਦੀ ਸ਼੍ਰੋ.ਗੁ.ਪ੍ਰ. ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਸ਼ੇਰੇ ਪੰਜਾਬ ਰੇਡਿਉ “ਦਿਲਾਂ ਦੀ ਸਾਂਝ” ਵਿੱਚ, ਜੋ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਸਬੰਧੀ ਕਿਹਾ ਗਿਆ ਹੈ, ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਹੀਂ ਪਹੁੰਚੇ ਅਤੇ ਆਪ ਹੀ ਕਹਿ ਰਹੇ ਹਨ, ਕਿ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਪਈ ਗੋਲਕ ਉੱਤੇ ਆਪਣਾ ਸ਼ਪੱਸਟੀਕਰਣ ਰੱਖ ਕੇ ਚਲੇ ਗਏ। ਮੱਕੜ ਸਾਹਿਬ, ਆਪ ਜੀ ਇੱਕ ਸਤਿਕਾਰਯੋਗ ਅੁਹਦੇ ਤੇ ਬਿਰਾਜਮਾਨ ਹੋ, ਆਪ ਜੀ ਦੇ ਮੂੰਹੋ ਅਜਿਹਾ ਬੋਲਿਆ ਝੂਠ ਸੋਭਾ ਨਹੀ ਦਿੰਦਾ। ਆਪ ਜੀ ਨੂੰ ਸ. ਕੁਲਦੀਪ ਸਿੰਘ ਰੇਡਿਉ ਹੋਸਟ ਨੇ ਵੀ ਦੱਸਿਆ ਕਿ ਜਿਸ ਡੀ. ਵੀ. ਡੀ ਨੂੰ ਜੱਸ. ਟੀ. ਵੀ ਦੇ ਹੋਸਟ ਗੁਰਚਰਨਜੀਤ ਸਿੰਘ ਲਾਂਬਾ ਨੇ ਕੱਟ ਵੱਢ ਕਰਕੇ, ਸਿੱਖ ਸੰਗਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗੁੰਮਰਾਹ ਕੀਤਾ, ਉਸ ਦੀ ਅਸਲੀਅਤ ਕੁੱਝ ਹੋਰ ਹੈ। ਡੀ. ਵੀ. ਡੀ. ਵਿੱਚ ਕੁੱਝ ਵੀ ਅਜਿਹੇ ਬੋਲ ਨਹੀਂ, ਜਿਹੜੇ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਦੇ ਖਿਲਾਫ ਹੋਣ। ਜਥੇਬੰਦੀ ਵਲੋਂ ਆਪ ਜੀ ਨੂੰ ਵੀ ਪੱਤਰ ਲਿੱਖ ਕੇ ਸੁਚੇਤ ਕੀਤਾ ਗਿਆ ਸੀ, ਅਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਮਿਲ ਕੇ ਸਾਰੀ ਅਸਲੀਅਤ ਤੋਂ ਜਾਣੂ ਕੁਰਵਾਇਆ ਗਿਆ ਸੀ, ਕਿ ਲਾਂਬਾ ਕੌਮ ਵਿੱਚ ਲਾਂਬੂ ਲਾਉਣ ਦੀ ਕੋਸ਼ਿਸ ਕਰ ਰਿਹਾ ਹੈ।

ਆਖੀਰ ਵਿੱਚ ਜਥੇਬੰਦੀ, ਸਮੂੰਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕਰਦੀ ਹੈ, ਕਿ ਆਪ ਜੀ 27 ਫਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸੰਤ ਸਾਗਰ, ਬੈਲਰੋਜ, ਕੁਈਨਜ, ਨਿਊਯਾਰਕ ਵਿੱਖੇ ਪਹੁੰਚ ਕੇ ਨਨਕਾਣਾ ਸਾਹਿਬ ਸਾਕੇ ਦੇ, ਸਮੂੰਹ ਸ਼ਹੀਦ ਹੋਏ ਗੁਰਸਿੱਖ ਪਿਆਰਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹੁੰਮ-ਹੰਮਾ ਕੇ ਪਹੁੰਚੋ, ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top