Share on Facebook

Main News Page

ਨਿਊਯਾਰਕ ਵਿੱਖੇ "ਮਾਈ ਭਾਗੋ ਅਵੇਰਨੈਸ ਹਿਊਮਨ ਰਾਈਟਸ ਵੂਮੈਨਜ ਗਰੁੱਪ ਆਫ ਯੂ. ਐਸ. ਏ. ਇੰਕ." ਦਾ ਗਠਨ

ਨਿਊਯਾਰਕ ਵਿੱਖੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਬੀਬੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਅੱਜ ਸਿੱਖ ਕੌਮ ਵਿੱਚ ਜੋ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਤੌਰ ਤੇ ਗਿਰਾਵਟ ਪੈਦਾ ਹੋ ਰਹੀ ਹੈ, ਉਸ ਸਬੰਧੀ ਬਹੁਤ ਹੀ ਦੀਰਘ ਵਿਚਾਰਾ ਕੀਤੀਆਂ ਗਈਆਂ ਹਨ। ਅੱਜ ਜੋ ਆਪਣੇ ਆਪ ਨੂੰ ਸਿੱਖ ਕੌਮ ਦੀਆਂ ਪਹਿਰੇਦਾਰ ਅਖਵਾਉਦੀਆਂ ਪੰਥਕ ਜਥੇਬੰਦੀਆਂ ਅਵੇਸਲੇ ਦੌਰ ਵਿੱਚੋਂ ਗੁਜਰ ਕੇ, ਆਪਣੇ ਫਰਜ਼ਾਂ ਨੂੰ ਭੁੱਲ ਰਹੀਆਂ ਹਨ, ਉਹਨਾਂ ਨੂੰ ਹੁਲਾਰਾ ਦੇਣ ਲਈ ਆਪਣੇ ਪੁਰਾਤਨ ਇਤਿਹਾਸ ਤੋਂ ਸੇਧ ਲੈਕੇ, ਜਿਸ ਤਰਾਂ ਮਾਈ ਭਾਗ ਕੌਰ ਨੇ ਭਾਈ ਮਹਾ ਸਿੰਘ ਦੀ ਅਗਵਾਈ ਵਿੱਚ, ਬੇਦਾਵਾ ਲਿੱਖ ਕੇ ਆਉਣ ਵਾਲੇ ਸਿੰਘਾ ਨੂੰ ਵੰਗਾਰ ਪਾਈ ਸੀ, ਕਿ ਆਪਣੀ ਮਰ ਚੁੱਕੀ ਜ਼ਮੀਰ ਨੂੰ ਜਗਾਵੋ ਅਤੇ ਗੁਰੂ ਸਾਹਿਬ ਦੀ ਇਸ ਔਖੇ ਵੇਲੇ ਮੱਦਦ ਕਰੋ।

ਬੀਬੀਆਂ ਵਲੋਂ “ਮਾਈ ਭਾਗੋ ਅਵੇਰਨੈਸ ਹਿਊਮਨ ਰਾਈਟਸ ਵੂਮੈਨਜ ਗਰੁੱਪ ਆਫ ਯੂ. ਐਸ. ਏ. ਇੰਕ.” ਸੰਸਥਾ ਬਣਾਈ ਗਈ ਹੈ, ਜਿਸ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈਣ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ, ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ 4 ਮਾਰਚ ਦਿਨ ਸ਼ੁਕਰਵਾਰ ਨੂੰ ਹੋਵੇਗੀ ਅਤੇ ਭੋਗ 6 ਮਾਰਚ ਦਿਨ ਐਤਵਾਰ ਨੂੰ ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਨਿਊ ਯਾਰਕ ਵਿੱਖੇ ਪਵੇਗਾ। ਸੰਸਥਾ ਵਲੋਂ ਸਮੂੰਹ ਪੰਥਕ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਖਾਸ ਕਰਕੇ ਬੀਬੀਆਂ ਦੀ ਚਰਨਾਂ ਵਿੱਚ, ਨਿਮਰਤਾ ਸਹਿਤ ਬੇਨਤੀ ਹੈ, ਕਿ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਕੇ ਗੁਰੂ ਸਾਹਿਬ ਦੀ ਖੁਸ਼ੀਆ ਪ੍ਰਾਪਤ ਕੋ ਜੀ। ਸੰਸਥਾ ਦੇ ਉਦੇਸ਼ ਹੇਠ ਲਿੱਖੇ ਹਨ:

• ਇਹ ਬੀਬੀਆਂ ਦਾ ਇਕ ਨਿਰੱਪਖ ਸਗੰਠਨ ਹੈ।
• ਇਸ ਸੰਗਠਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣਾ ਅਧਾਰ ਮੰਨ ਕੇ ਚੱਲਣਾ ਹੈ ਅਤੇ ਆਪਣੇ ਮਿੱਥੇ ਟੀਚਿਆ ਨੂੰ ਪੂਰਾ ਕਰਨ ਦੀ ਸੇਧ ਵੀ ਗੁਰਬਾਣੀ ਤੋਂ ਲੈਣੀ ਹੈ।
• ਇਹ ਸੰਗਠਨ ਬਜੁਰਗਾਂ ਦੀ ਹਰ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ ਕਰੇਗਾ।
• ਇਹ ਸੰਗਠਨ ਬੀਬੀਆ ਨੂੰ ਉਹਨਾਂ ਦੇ ਹੱਕਾ ਅਤੇ ਫਰਜ਼ਾਂ ਪ੍ਰਤੀ ਜਾਣੂ ਕਰਵਾਉਣ ਦਾ ਯਤਨ ਕੇਰਗਾ।
• ਘਰੇਲੂ ਅੱਤਿਆਚਾਰ ਦੀਆਂ ਸਤਾਈਆਂ ਬੀਬੀਆਂ ਦੀ ਮਦੱਦ ਕਰਨ ਦੀ ਕੋਸ਼ਿਸ ਕਰੇਗਾ।
• ਈ.ਐਸ.ਐਲ, ਡਰਾਈਵਿੰਗ ਅਤੇ ਯੂ.ਐਸ.ਏ. ਦੀ ਨਾਗਰਿਕਤਾ ਦੀ ਤਿਆਰੀ ਲਈ ਇੰਤਜਾਮ ਕਰਨ ਦੀ ਕੋਸ਼ਿਸ ਕਰੇਗਾ।
• ਆਪਣੀ ਸੀਮਤ ਸੋਚ ਤੋਂ ਉਪੱਰ ਉੱਠ ਕੇ ਕੌਮ ਦੀ ਉਸਾਰੀ ਲਈ ਵੱਧ ਚੜ੍ਹ ਕੇ ਹਿੱਸਾ ਪਾਉਣ ਲਈ ਉਤੱਸ਼ਾਹਿਤ ਕਰੇਗਾ।
• ਬੀਬੀਆਂ ਆਉਣ ਵਾਲੀ ਪੀੜੀ ਲਈ ਇਕ ਦਿੲੳਲ ਬਣ ਸਕਣ, ਉਹਨਾਂ ਨੂੰ ਧਰਮ ਅਤੇ ਇਨਸਾਨੀਅਤ ਦੇ ਰਸਤੇ ਉੱਤੇ ਚੱਲਣ ਲਈ ਪ੍ਰੇਰਿਤ ਕਰੇਗਾ।
• ਉੱਚੇ ਅਤੇ ਸਚੁੱਜੇ ਸਮਾਜ ਦੀ ਸਿਰਜਣਾ ਵਿਚ ਔਰਤ ਦਾ ਹਮੇਸ਼ਾ ਹੀ ਮਹਤੱਵਪੂਰਨ ਸਥਾਨ ਰਿਹਾ ਹੈ, ਅੱਜ ਸਿੱਖ ਸਮਾਜ ਵਿਚ ਵੱਧ ਰਹੀਆ ਕੁਰੀਤੀਆਂ ਨੂੰ ਰੋਕਣ ਲਈ ਬੀਬੀਆਂ ਦੇ ਸਗੰਠਨ ਦੀ ਬਹੁਤ ਹੀ ਜਰੂਰਤ ਹੈ, ਇਸ ਲਈ ਬੀਬੀਆਂ ਨੂੰ ਇਸ ਸੰਗਠਨ ਵਿੱਚ ਵੱਧ ਚੱੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ, ਤਾਂ ਜੋ ਅਸੀਂ ਆਪਣੀ ਸਿੱਖ ਕੌਮ ਦੀ ਉਸਾਰੀ ਲਈ ਹੋ ਰਹੇ ਕਾਰਜ਼ਾਂ ਨੂੰ ਸਚੁੱਜੇ ਢੰਗ ਨਾਲ ਨੇਪਰੇ ਚਾੜ ਸਕੀਏ।

ਸੰਸਥਾ ਦੀਆਂ ਸੇਵਾਦਾਰਨੀਆਂ:

ਪ੍ਰਧਾਨ : ਬੀਬੀ ਸੁਖਵੀਰ ਕੌਰ (718-850-1313)
ਮੀਤ ਪ੍ਰਧਾਨ : ਬੀਬੀ ਹਰਵਿੰਦਰ ਕੌਰ
ਚੇਅਰਮੈਨ : ਬੀਬੀ ਅਮਰਜੀਤ ਕੌਰ
ਜਰਨਲ ਸਕੱਤਰ : ਬੀਬੀ ਪ੍ਰਭਜੋਤ ਕੌਰ
ਸਹਾਇਕ ਜਰਨਲ ਸਕੱਤਰ : ਬੀਬੀ ਅਨਾਮਿਕਾ ਕੌਰ
ਖਜਾਨਚੀ : ਬੀਬੀ ਬਲਜਿੰਦਰ ਕੌਰ
ਸਹਾਇਕ ਖਜਾਨਚੀ : ਬੀਬੀ ਗੁਰਦੀਪ ਕੌਰ
ਪ੍ਰੈਸ ਸਕੱਤਰ : ਬੀਬੀ ਹਰਜੀਤ ਕੌਰ
ਸਲਾਹਕਾਰ : ਬੀਬੀ ਕੁਲਵੰਤ ਕੌਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top