Share on Facebook

Main News Page

ਸਿੱਖ ਕੌਮ ਦੀ ਵੱਖਰੀ ਹੋਂਦ ਨੂੰ ਖਤਮ ਕਰਨ ਵਾਸਤੇ, ਸਾਡੇ ਤਖਤਾਂ ਦੇ ਉਹ ਟੋਲਾ ਕਾਬਜ ਹੋ ਬੈਠਾ ਹੈ, ਜੋ ਕਿ ਹਿੰਦੂ ਹਿੰਦੀ ਹਿੰਦੁਸਤਾਨ ਦਾ ਨਾਹਰਾ ਲਾਉਣ ਵਾਲਿਆਂ ਦੀ ਕਠਪੁਤਲੀ ਹਨ: ਸ੍ਰ. ਸਤਪਾਲ ਸਿੰਘ ਹਾਂਗਕਾਂਗ

ਖਾਲੜਾ 20 ਫਰਵਰੀ (ਸੰਦੀਪ ਸਿੰਘ) ਅੱਜ ਨਿਰੰਕਾਰੀ, ਨਾਮਧਾਰੀਏ ਤੇ ਰਾਧਾਸੁਆਮੀਏ ਤਾਂ ਸਾਡੇ ਸਾਹਮਣੇ ਵਿਰੋਧੀ ਹਨ ਹੀ, ਪਰ ਸਭ ਤੋਂ ਵੱਡਾ ਨੁਕਸਾਨ ਉਹ ਲੋਕ ਪਹੁੰਚਾ ਰਹੇ ਹਨ, ਜੋ ਕਿ ਬੁੱਕਲ ਦੇ ਸੱਪ ਬਣੀ ਬੈਠੇ ਹਨ, ਤੇ ਇਹ ਉਹੀ ਲੋਕ ਹਨ, ਜਿਨ੍ਹਾਂ ਨੇ ਸਤਿਗੁਰਾਂ ਦੇ ਸਮੇਂ ਵੀ ਗੁਰੂ ਘਰ ਦੇ ਵਿਰੋਧ ‘ਚ ਮੋਰਚੇ ਖੋਹਲੇ ਸਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮਤਿ ਪ੍ਰਚਾਰ ਕੇਂਦਰ ਡੱਲ (ਤਰਨ ਤਾਰਨ) ਦੇ ਮੈਂਬਰ ਸ੍ਰ. ਚਾਨਣ ਸਿੰਘ ਦੇ ਗ੍ਰਹਿ ਵਿਖੇ ਰੱਖੀ ਗਈ, ਇੱਕ ਮੀਟਿੰਗ ਦੌਰਾਨ ਸ੍ਰ. ਸਤਪਾਲ ਸਿੰਘ ਹਾਂਗਕਾਂਗ ਨੇ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਅੱਜ ਸਿੱਖ ਕੌਮ ਦੀ ਵੱਖਰੀ ਹੋਂਦ ਨੂੰ ਖਤਮ ਕਰਨ ਵਾਸਤੇ, ਸਾਡੇ ਤਖਤਾਂ ਦੇ ਉਹ ਟੋਲਾ ਕਾਬਜ ਹੋ ਬੈਠਾ ਹੈ, ਜੋ ਕਿ ਹਿੰਦੂ ਹਿੰਦੀ ਹਿੰਦੁਸਤਾਨ ਦਾ ਨਾਹਰਾ ਲਾਉਣ ਵਾਲਿਆਂ ਦੀ ਕਠਪੁਤਲੀ ਹਨ।

ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਕਿ ਅਸੀਂ ਬਾਬਾ ਨਾਨਕ ਜੀ ਦੀ ਵੀਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਲਈ ਆਪੋ ਆਪਣਾ ਫਰਜ ਸਮਝੀਏ, ਤੇ ਇਸ ਕੰਮ ਲਈ ਬਾਹਰ ਬੈਠੇ ਸਾਡੇ ਹੋਰ ਵਿਦੇਸ਼ੀਂ ਵੱਸਣ ਵਾਲੇ ਵੀਰਾਂ ਨੂੰ ਚਾਹੀਦਾ ਹੈ, ਕਿ ਉਹ ਆਪਣਾ ਖਾਸ ਯੌਗਦਾਨ ਤੱਤ ਗੁਰਮਤਿ ਪਰਚਾਰ ਲਹਿਰ ਵਿੱਚ ਪਾਉਣ, ਤਾਂ ਕਿ ਵਿਰੋਧੀ ਲੋਕ ਆਪਣੀ ਚਾਲ ਵਿੱਚ ਕਾਮਯਾਬ ਨਾ ਹੋ ਸਕਣ।

ਇਸ ਮੌਕੇ ਸਮੂੰਹ ਮੈਂਬਰਾਂ ਨੇ ਉਨ੍ਹਾਂ ਦਾ ਸਨਮਾਨ ਵੀ ਕੀਤਾ। ਇਸ ਸਮੇਂ ਉਨ੍ਹਾਂ ਨਾਲ ਪ੍ਰਚਾਰਕ ਸੰਦੀਪ ਸਿੰਘ ਖਾਲੜਾ, ਪ੍ਰਚਾਰਕ ਗੁਰਸ਼ਰਨ ਸਿੰਘ, ਜਤਿੰਦਰ ਸਿੰਘ ਮਾਹਣੇ, ਪ੍ਰਧਾਨ ਦੀਦਾਰ ਸਿੰਘ, ਸਕੱਤਰ ਸਿੰਘ, ਸੁਖਦੇਵ ਸਿੰਘ, ਰਛਪਾਲ ਸਿੰਘ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ ਆਦਿ ਪਤਵੰਤੇ ਹਾਜਿਰ ਸਨ।

ਸੰਪਰਕ: 98553 41616

ਪਿੰਡ ਡੱਲ (ਤਰਨ ਤਾਰਨ) ਵਿਖੇ ਸੰਬੋਧਨ ਕਰਦੇ ਹੋਏ ਸਤਪਾਲ ਸਿੰਘ ਹਾਂਗਕਾਂਗ ਤੇ ਉਨ੍ਹਾਂ ਨੂੰ ਸਨਮਾਨਿਤ ਕਰਦੇ ਹੋਏ ਸਮੂੰਹ ਮੈਂਬਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top