Share on Facebook

Main News Page

ਗੁਰੂ ਦਾ ਪੰਥ - ਬਨਾਮ - ਆਰ.ਐਸ.ਐਸ ਪੰਥ

ਗੁਰਬਚਨ ਸਿੰਘ ਨੂੰ ਇਹ ਯਾਦ ਨਹੀਂ, ਕਿ ਇਸ ਕੁਰਸੀਆਂ ਵਾਲਿਆਂ ਨੂੰ, ਕਈ ਵਾਰ ਬਾਥਰੂਮ ਵਿੱਚੋਂ ਕਛਹਿਰਾ ਮੋਢੇ ਤੇ ਰੱਖ ਕੇ ਘਰ ਤੋਰਿਆ ਗਿਆ ਹੈ

ਹਰ ਖੇਤਰ ਵਿਚ ਫ੍ਹੇਲ ਹੋਇਆ ਮਨੁੱਖ ਜਦੋਂ ਬੌਖਲਾ ਜਾਂਦਾ ਹੈ, ਤਾਂ ਉਹ ਮਨੁੱਖ ਇਹੋ ਜੇਹੀਆਂ ਬੇਥਵੀਆਂ ਮਾਰਨ ਲਗ ਪੈਂਦਾ ਹੈ, ਇਹੋ ਹਾਲਤ ਹੁਣ ਪੰਥ ਦੇ ਵਿਹੜੇ ਵਿਚੋਂ ਹਾਰੇ ਹੋਏ ਗੁਰਬਚਨ ਸਿੰਘ ਦੀ ਹੈ। ਗੁਰਬਾਣੀ ਕਹਿੰਦੀ ਹੈ "ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥3॥" ਜਦੋਂ ਮਾੜੇ ਦਿਨ ਆਉਂਦੇ ਹਨ, ਤਾਂ ਗੁਰੂ ਚੰਗਿਆਈਆਂ ਖੋਹ ਲੈਂਦਾ ਹੈ। ਅੱਜ ਗੁਰਬਚਨ ਸਿੰਘ ਵੀ ਆਏ ਦਿਨ ਸਿਆਸੀ ਰਹਿਮਤ ਨਾਲ ਮਿਲੀ ਹੋਈ, ਝੂਠੀ ਕੁਰਸੀ ਦੇ ਹੰਕਾਰ ਵਿੱਚ ਮਦਹੋਸ਼ ਹੋਕੇ, ਝੂਠੀ ਤਾਕਤ ਦਾ ਮੁਜ਼ਾਹਰਾ ਕਰਕੇ, ਪੰਥ ਦੇ ਵਿਰਸੇ ਦਾ ਵੀ ਨੁਕਸਾਨ ਕਰਦਾ, ਸਿੱਖੀ ਸਿਧਾਂਤ ਨਾਲ ਖਿਲਵਾੜ ਕਰ ਰਿਹਾ ਹੈ। ਇਸਨੂੰ ਇਹ ਯਾਦ ਨਹੀਂ, ਕਿ ਇਸ ਕੁਰਸੀਆਂ ਵਾਲਿਆਂ ਨੂੰ ਕਈ ਵਾਰ ਬਾਥਰੂਮ ਵਿੱਚੋਂ ਕਛਹਿਰਾ ਮੋਢੇ ਤੇ ਰੱਖ ਕੇ ਘਰ ਤੋਰਿਆ ਗਿਆ ਹੈ -

"ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥2॥ ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥3॥"

ਪਾਲ ਸਿੰਘ ਪੁਰੇਵਾਲ ਵਲੋਂ, ਬਿਨਾ ਕਿਸੇ ਲਾਲਚ, ਕੌਮੀ ਚਾਉ ਨਾਲ, ਨਾਨਕਸ਼ਾਹੀ ਕੈਲੰਡਰ ਦੇ ਰੂਪ ਵਿੱਚ ਦਹਾਕਿਆਂ ਦੀ ਘਾਲੀ ਹੋਈ ਘਾਲਨਾ ਦੀ ਕੀਮਤ, ਇਹ ਗੁਲਾਮ ਬਿਰਤੀ ਕੀ ਜਾਣੇ। ਕੌਮ ਨੂੰ ਆਜ਼ਾਦ ਅਤੇ ਜੀਉਂਦੀਆਂ ਕੌਮਾਂ ਦੀ ਪਛਾਣ ਵਿੱਚ ਖੜਾ ਕਰਨ ਦੀ ਇਸ ਅਮੁਲ ਸੇਵਾ ਦਾ ਬਦਲਾ, ਇਹ ਝੂਠੇਦਾਰ ਇਹ ਕਹਿਕੇ ਦੇ ਰਿਹਾ ਹੈ, ਕਿ ਪੁਰੇਵਾਲ ਆਰ.ਐਸ.ਐਸ ਦਾ ਏਜੰਟ ਹੈ।

ਬਲਕਿ ਸੱਚ ਤਾਂ ਇਹ ਹੈ, ਕਿ ਆਰ.ਐਸ.ਐਸ ਨੇ ਕਦੀ ਵੀ 2003 ਵਾਲੇ ਅਸਲ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਣ ਨਹੀਂ ਕੀਤਾ। ਆਰ.ਐਸ.ਐਸ ਅਤੇ ਆਰ.ਐਸ.ਐਸ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਵਾਲੇ ਡੇਰੇਦਾਰ ਸਾਧ, ਹਮੇਸ਼ਾ ਹੀ ਵਿਰੋਧ ਕਰਦੇ ਆਏ ਹਨ, ਕਿਉਂਕਿ ਇਹ ਬ੍ਰਾਹਮਣਵਾਦ ਦੀ ਸੰਤਾਨ ਬਿਕਰਮੀ ਕੈਲੰਡਰ ਰਾਹੀਂ, ਸਿੱਖੀ ਦਾ ਹਿੰਦੂਕਰਨ ਕਰਨਾ ਚਾਹੁੰਦੇ ਹਨ, ਏਸੇ ਲਈ ਕੌਮ ਨਾਲ ਧੋਖਾ ਕਰਕੇ, ਇਨ੍ਹਾਂ ਨੇ ਬਿਕਰਮੀ ਕੈਲੰਡਰ ਦਾ ਨਾਮ ਹੀ ਹੁਣ 2010 ਵਿਚ ਨਾਨਕਸ਼ਾਹੀ ਕੈਲੰਡਰ ਰੱਖ ਦਿਤਾ ਹੈ, ਪਰ ਕੌਮ ਹੁਣ ਜਾਗ ਪਈ ਹੈ, ਜਿਵੇਂ ਮੇਰੇ ਕੇਸ ਵਿੱਚ ਇਨ੍ਹਾਂ ਨੂੰ ਪਛਾਣ ਕੇ ਇਨ੍ਹਾਂ ਦੇ ਕੁਫਰਨਾਮਿਆਂ ਨੂੰ ਕੌਮ ਨੇ ਪਛਾੜ ਸੁੱਟਿਆ ਹੈ। ਇਸੇ ਤਰਾਂ ਕੌਮ ਨੇ ਹੁਣ ਇਨ੍ਹਾਂ ਦੇ ਕੁਫਰਨਾਮਿਆਂ ਨੂੰ ਪਛਾੜ ਕੇ 2003 ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਅਪਣਾ ਲਿਆ ਹੈ, ਅਤੇ ਹਰ ਦਿਨ, ਦਿਹਾੜੇ, ਅਤੇ ਪੁਰਬ ਉਸੇ ਅਨਸਾਰ ਮਨਾਉਣ ਦਾ ਪ੍ਰਣ ਕਰ ਲਿਆ ਹੈ।

ਗੁਰੂ ਦਾ ਪੰਥ ਤਾਂ ਗੁਰੂ ਦਾ ਪੰਥ ਹੀ ਹੈ, ਗੁਰੂ ਦੇ ਪੰਥ ਦਾ ਕੋਈ ਮੈਂਬਰ ਆਰ.ਐਸ.ਐਸ ਦਾ ਏਜੰਟ ਨਹੀਂ ਹੋ ਸਕਦਾ, ਹਾਂ ਆਰ.ਐਸ.ਐਸ ਨਾਲ ਭਾਈਵਾਲੀ ਹੋਣ ਕਰਕੇ, ਇਨ੍ਹਾਂ ਜੱਥੇਦਾਰਾਂ ਦੇ ਪੰਥ ਦਾ ਨਾਮ ਹੀ ਆਰ.ਐਸ.ਐਸ ਪੰਥ ਹੋ ਸਕਦਾ ਹੈ।

ਦਰਸ਼ਨ ਸਿੰਘ ਖਾਲਸਾ
ਗੁਰੂ ਗ੍ਰੰਥ ਦੇ ਪੰਥ ਦਾ ਸੇਵਾਦਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top