Share on Facebook

Main News Page

ਜਥੇਦਾਰ ਦਾ ਬਿਆਨ ਅਤਿ ਮੰਦਭਾਗਾ: ਸੁਖਦੇਵ ਸਿੰਘ ਭੌਰ
ਜਥੇਦਾਰ ਜੀ ਦੇ ਬਿਆਨ ਵਿਚੋਂ ਵੀ ਮੱਕੜ ਦੇ ਸ਼ਬਦਾਂ ਦੀ ਝਲਕ ਨਜ਼ਰ ਆਈ ਹੈ: ਮਨਜੀਤ ਸਿੰਘ ਕਲਕੱਤਾ

* ਹਰ ਵਿਰੋਧੀ ਵੀਚਾਰ ਵਾਲੇ ਗੁਰਸਿੱਖ, ਜਿਸ ਦੀਆਂ ਦਲੀਲਾਂ ਦਾ ਜਥੇਦਾਰ ਕੋਲ ਕੋਈ ਜਵਾਬ ਨਾ ਹੋਵੇ, ਨੂੰ ਪੰਥ ਵਿਰੋਧੀ ਤੇ ਆਰ.ਐੱਸ.ਐੱਸ ਦਾ ਏਜੰਟ ਕਹਿਣਾ ਚੰਗਾ ਰੁਝਾਨ ਨਹੀਂ ਹੈ, ਇਸ ਲਈ ਗਿਆਨੀ ਗੁਰਬਚਨ ਸਿੰਘ ਨੂੰ ਆਪਣੇ ਬਿਆਨ ’ਤੇ ਮੁੜ ਗੌਰ ਕਰਕੇ, ਇਸ ਵਿੱਚ ਸੋਧ ਕਰ ਲੈਣੀ ਚਾਹੀਦੀ ਹੈ: ਭੌਰ

* ਗਿਆਨੀ ਗੁਰਬਚਨ ਸਿੰਘ ਇਹ ਵੀ ਸਪਸ਼ਟ ਕਰ ਦੇਣ, ਕਿ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਲਈ, ਸਾਬਕਾ ਕਮੇਟੀ ਪ੍ਰਧਾਨ ਸ੍ਰ. ਕਿਰਪਾਲ ਸਿੰਘ ਬਡੂੰਗਰ, ਬੀਬੀ ਜਗੀਰ ਕੌਰ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸੁਖਦੇਵ ਸਿੰਘ ਭੌਰ ਵੀ ਯਤਨਸ਼ੀਲ ਰਹੇ ਹਨ ਅਤੇ ਅੱਜ ਵੀ ਯਤਨਸ਼ੀਲ ਹਨ, ਉਨ੍ਹਾਂ ਦੀ ਨਜ਼ਰ ਵਿੱਚ ਉਹ ਸਾਰੇ ਕਿਸੇ ਏਜੰਸੀ ਦੇ ਹਨ ਜਾਂ ਪੰਥ ਦੇ ਸੇਵਾਦਾਰ ਹਨ: ਕਲਕੱਤਾ

ਬਠਿੰਡਾ, 18 ਜਨਵਰੀ (ਕਿਰਪਾਲ ਸਿੰਘ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਬਿਆਨ ਨੂੰ ਅਤਿ ਮੰਦਭਾਗਾ ਦੱਸਦਿਆਂ ਇਸ ’ਤੇ ਮੁੜ ਵੀਚਾਰ ਕਰਨ ਲਈ ਕਿਹਾ। ਇਹ ਦੱਸਣਯੋਗ ਹੈ ਕਿ ਬੀਤੇ ਦਿਨ ਦੁਪਹਿਰ ਬਾਅਦ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਨਾਨਕਸ਼ਾਹੀ ਸੰਮਤ 543 (2011-12) ਲਈ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਜਾਰੀ ਕਰ ਦਿੱਤਾ ਸੀ। ਇਹ ਕੈਲੰਡਰ ਜਾਰੀ ਕਰਨ ਤੋਂ ਪਹਿਲਾਂ ਇਸ ਦੇ ਨਿਰਮਾਤਾ ਸ: ਪਾਲ ਸਿੰਘ ਪੁਰੇਵਾਲ ਵਲੋਂ ਕੀਤੀਆਂ ਜਾ ਰਹੀਆਂ ਸੋਧਾਂ ਦਾ ਤੱਥਾਂ ਦੇ ਅਧਾਰ ’ਤੇ ਲਿਖਤੀ ਤੌਰ ’ਤੇ ਸਖਤ ਵਿਰੋਧ ਕੀਤਾ ਗਿਆ ਸੀ, ਕਿ ਇਹ ਸੋਧਾਂ ਨਹੀਂ ਬਲਕਿ ਸੋਧਾਂ ਦੇ ਨਾਮ ’ਤੇ ਨਾਨਕਸ਼ਾਹੀ ਕੈਲੰਡਰ ਦਾ ਬਿਕ੍ਰਮੀਕਰਨ ਕੀਤਾ ਜਾ ਰਿਹਾ ਹੈ। ਇਸ ਲਈ ਡੁੱਲੇ ਬੇਰਾਂ ਦਾ ਹਾਲੀ ਵੀ ਕੁਝ ਨਹੀਂ ਵਿਗੜਿਆ ਤੇ ਸੰਮਤ 543 ਦਾ ਕੈਲੰਡਰ 2003 ਵਾਲੇ ਨਾਨਕਸ਼ਾਹੀ ਕੈਲੰਡਰ ਦੇ ਅਧਾਰ ’ਤੇ ਛਾਪ ਕੇ ਜਾਰੀ ਕੀਤਾ ਜਾਵੇ। ਜਦੋਂ ਪੱਤਰਕਾਰਾਂ ਨੇ ਸ: ਪੁਰੇਵਾਲ ਵਲੋਂ ਲਿਖੇ ਪੱਤਰ ਦਾ ਹਵਾਲਾ ਦਿੰਦੇ ਹੋਏ ਸੋਧੇ ਹੋਏ ਕੈਲੰਡਰ ਵਿਚ ਹੋਈਆਂ ਭਾਰੀ ਗਲਤੀਆਂ ਵੱਲ ਧਿਆਨ ਦਿਵਾਇਆ ਤਾਂ ਗਿਆਨੀ ਗੁਰਬਚਨ ਸਿੰਘ ਨੇ ਪੁਰੇਵਾਲ ਨੂੰ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡਣ ਵਾਲਾ ਆਰ.ਐੱਸ.ਐੱਸ ਦਾ ਏਜੰਟ ਦੱਸਿਆ ਸੀ।

ਜਦੋਂ ਅੱਜ ਇਸ ਪੱਤਰਕਾਰ ਨੇ ਸ: ਭੌਰ ਨਾਲ ਸੰਪਰਕ ਕਰਕੇ ਪੁੱਛਿਆ ਕਿ ਸ਼੍ਰੋਮਣੀ ਕਮੇਟੀ ਦੇ ਅਹਿਮ ਅਹੁਦੇਦਾਰ ਹੋਣ ਦੇ ਨਾਤੇ 2003 ਵਿੱਚ ਇਹ ਨਾਨਕਸ਼ਾਹੀ ਕੈਲੰਡਰ ਦੀ ਬਣਤਰ ਤੇ ਲਾਗੂ ਹੋਣ ਸਮੇਂ ਅਤੇ ਜਨਵਰੀ 2010 ਵਿੱਚ ਹੋਈਆਂ ਸੋਧਾਂ ਦੀ ਕਾਰਵਾਈ ਨੂੰ ਤੁਸੀਂ ਨੇੜਿਓਂ ਤੱਕਿਆ ਹੈ ਤੇ ਹੁਣ ਗਿਆਨੀ ਗੁਰਬਚਨ ਸਿੰਘ ਦਾ ਬਿਆਨ ਵੀ ਸੁਣ ਲਿਆ ਹੈ। ਤੁਸੀਂ ਇਸ ਬਿਆਨ ਵਿੱਚ ਕਿਤਨੀ ਕੁ ਸਚਾਈ ਸਮਝਦੇ ਹੋ? ਇਸ ਦੇ ਜਵਾਬ ਵਿੱਚ ਸ: ਭੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਿਆਨ ਸਬੰਧੀ ਅਖ਼ਬਰੀ ਖ਼ਬਰਾਂ ਤੋਂ ਹੀ ਜਾਣਕਾਰੀ ਮਿਲੀ ਹੈ। ਜੇ ਇਹ ਸੱਚ ਹੈ ਤਾਂ ਇਹ ਅਤਿ ਮੰਦਭਾਗਾ ਹੈ।

ਉਨ੍ਹਾਂ ਕਿਹਾ ਕਿ ਜੇ ਸ: ਪੁਰੇਵਾਲ ਨੂੰ ਆਰ.ਐੱਸ.ਐੱਸ ਦਾ ਏਜੰਟ ਤੇ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡਣ ਵਾਲਾ ਕਿਹਾ ਜਾਣਾ ਹੈ ਤਾਂ ਸਾਰੇ ਹੀ ਮੌਜੂਦਾ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਬੀਬੀ ਜੰਗੀਰ ਕੌਰ, ਕਿਰਪਾਲ ਸਿੰਘ ਬਡੂੰਗਰ, ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸਮੁੱਚੀ ਸ਼੍ਰੋਮਣੀ ਕਮੇਟੀ ਹੀ ਆਰਐੱਸਐੱਸ ਦੇ ਏਜੰਟ ਤੇ ਪੰਥ ਵਿਰੋਧੀ ਹਨ, ਕਿਉਂਕਿ ਇਨ੍ਹਾਂ ਸਾਰਿਆਂ ਦਾ ਹੀ ਇਹ ਕੈਲੰਡਰ ਬਣਾਉਣ ਅਤੇ ਲਾਗੂ ਕਰਨ ਵਿੱਚ ਹੱਥ ਹੈ, ਪ੍ਰਕਾਸ਼ ਸਿੰਘ ਬਾਦਲ ਵੀ ਪੰਥ ਵਿਰੋਧੀ ਹੈ ਕਿਉਂਕਿ ਉਸ ਨੇ 2003 ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਵੈਸਾਖੀ ਮੌਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਰੀਲੀਜ਼ ਕੀਤਾ ਸੀ। ਇਥੋਂ ਤੱਕ ਕਿ ਅਵਤਾਰ ਸਿੰਘ ਮੱਕੜ ਵੀ ਆਰ.ਐੱਸ.ਐੱਸ ਦੇ ਏਜੰਟ ਤੇ ਪੰਥ ਵਿਰੋਧੀ ਹਨ ਕਿਉਂਕਿ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਇਹ ਪਿਛਲੇ ਪੰਜ ਸਾਲਾਂ ਤੋਂ ਕੈਲੰਡਰ ਛਾਪਦੇ ਸਮੇਂ ’ਨਾਨਕਸ਼ਾਹੀ ਕੈਲੰਡਰ: ਕਿਉਂ ਤੇ ਕਿਵੇਂ?’ ਸਿਰਲੇਖ ਹੇਠ ਛਾਪੇ ਜਾ ਰਹੇ ਲੇਖ ’ਤੇ ਦਸਖ਼ਤ ਕਰਦੇ ਰਹੇ ਅਤੇ ਇਸ ’ਤੇ ਅਮਲ ਕਰਦੇ ਆ ਰਹੇ ਸਨ। ਸ: ਭੌਰ ਨੇ ਕਿਹਾ ਕਿ ਹਰ ਵਿਰੋਧੀ ਵੀਚਾਰ ਵਾਲੇ ਗੁਰਸਿੱਖ ਜਿਸ ਦੀਆਂ ਦਲੀਲਾਂ ਦਾ ਜਥੇਦਾਰ ਕੋਲ ਕੋਈ ਜਵਾਬ ਨਾ ਹੋਵੇ ਨੂੰ ਪੰਥ ਵਿਰੋਧੀ ਤੇ ਆਰਐੱਸਐੱਸ ਦਾ ਏਜੰਟ ਕਹਿਣਾ ਚੰਗਾ ਰੁਝਾਨ ਨਹੀਂ ਹੈ ਇਸ ਲਈ ਗਿਆਨੀ ਗੁਰਬਚਨ ਸਿੰਘ ਨੂੰ ਆਪਣੇ ਬਿਆਨ ਤੇ ਮੁੜ ਗੌਰ ਕਰਕੇ ਇਸ ਵਿੱਚ ਸੋਧ ਕਰ ਲੈਣੀ ਚਾਹੀਦੀ ਹੈ।

ਸ਼੍ਰੋਮਣੀ ਪੰਥਕ ਕੌˆਸਲ ਦੇ ਚੇਅਰਮੈਨ ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਸਾਲ 2003 ਵਿਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕਰਨ ਤੇ ਮਾਨਤਾ ਦੇਣ ਵਾਲੀਆˆ ਸਮੂੰਹ ਸਿੱਖ ਸੰਸਥਾਵਾˆ ਪ੍ਰਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋˆ ਵਰਤੀ ਸ਼ਬਦਾਵਲੀ ਨੂੰ ਅਤਿ ਦੁਖਦਾਈ ਅਤੇ ਹੈਰਾਨੀ ਜਨਕ ਕਰਾਰ ਦਿੰਦਿਆˆ ਮੰਗ ਕੀਤੀ ਕਿ ਗਿਆਨੀ ਗੁਰਬਚਨ ਸਿੰਘ ਹੀ ਸਪਸ਼ਟ ਕਰ ਦੇਣ ਕਿ ਇਸ ਕੈਲੰਡਰ ਨੂੰ 2003 ਤੋˆ 2010 ਤੀਕ ਲਾਗੂ ਕਰਨ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਹੋਰ ਅਹੁਦੇਦਾਰਾˆ ਪਿਛੇ ਕਾˆਗਰਸ ਦਾ ਹੱਥ ਸੀ ਜਾਂ ਆਰ.ਐੱਸ.ਐੱਸ. ਦਾ ਹੱਥ ਹੈ? ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੁਚੀ ਸਿੱਖ ਕੌਮ ਦੀਆˆ ਭਾਵਨਾਵਾˆ ਦੀ ਤਰਜਮਾਨੀ ਕਰਨ ਵਾਲੇ ਹਨ ਲੇਕਿਨ ਗਿਆਨੀ ਗੁਰਬਚਨ ਸਿੰਘ ਵਲੋˆ ਦਿੱਤੇ ਬਿਆਨ ਨੇ ਇਹ ਸੰਕਤ ਦਿੱਤੇ ਹਨ ਕਿ ਉਹ ਕੇਵਲ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਇਕ ਰਾਜਸੀ ਧੜੇ ਦੇ ਜਥੇਦਾਰ ਹਨ।

ਸ੍ਰ. ਕਲਕੱਤਾ ਨੇ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕਰਨ ਵਾਲੇ ਸ੍ਰ ਪਾਲ ਸਿੰਘ ਪੁਰੇਵਾਲ ਨੇ ਮੂਲ ਕੈਲੰਡਰ ਵਿਚ ਕੀਤੀਆˆ ਸੋਧਾˆ ਦੀਆਂ ਤਕਨੀਕੀ ਤਰੁਟੀਆˆ ਬਾਰੇ ਪੱਤਰ ਲਿਖਿਆ ਸੀ ਕਿਉˆਕਿ ਜਥੇਦਾਰ ਖੁਦ ਐਲਾਨ ਕਰ ਚੁੱਕੇ ਹਨ ਕਿ ਸੋਧਾˆ ਬਾਅਦ ਵੀ ਕੈਲੰਡਰ ਬਾਰੇ ਰਾਏ ਭੇਜੀ ਜਾ ਸਕਦੀ ਹੈ। ਉਨ੍ਹਾˆ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵਲੋਂ ਸ੍ਰ ਪੁਰੇਵਾਲ ਦੀ ਰਾਏ ’ਤੇ ਵਿਚਾਰ ਕਰਨ ਤੋˆ ਪਹਿਲਾˆ ਇਸ ਸਭ ਪਿਛੇ ਆਰ.ਐਸ.ਐਸ. ਦਾ ਹੱਥ ਦੱਸਣਾ ਮੰਦਭਾਗਾ ਤੇ ਦੁਖਦਾਈ ਹੈ। ਸ੍ਰ ਕਲਕੱਤਾ ਨੇ ਕਿਹਾ ਕਿ ਮਨੁਖਤਾ ਨੂੰ ਨਿਮਰਤਾ ਤੇ ਹਲੀਮੀ ਦਾ ਸੰਦੇਸ਼ ਦੇਣ ਵਾਲੀਆˆ ਉਚ ਅਹੁਦਿਆ ’ਤੇ ਸੁਭਾਏਮਾਨ ਸ਼ਖਸ਼ੀਅਤਾਂ ਨੂੰ ਸਭ ਤੋˆ ਪਹਿਲਾˆ ਆਪ ਨਿਮਰ, ਨਿਡਰ ਅਤੇ ਨਿਰਪੱਖ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ. ਅਵਤਾਰ ਸਿੰਘ ਤਾˆ ਆਪਣੇ ਅਕਾਵਾˆ ਦੇ ਸਿਆਸੀ ਵਿਰੋਧੀਆˆ ਖਿਲਾਫ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਲਈ ਜਾਣੇ ਹੀ ਜਾˆਦੇ ਹਨ ਲੇਕਿਨ ਜਥੇਦਾਰ ਜੀ ਦੇ ਬਿਆਨ ਵਿਚੋˆ ਵੀ ਮੱਕੜ ਦੇ ਸ਼ਬਦਾˆ ਦੀ ਝਲਕ ਨਜ਼ਰ ਆਈ ਹੈ ਜੋ ਕਿ ਮੰਦਭਾਗੀ ਤੇ ਨਿੰਦਣਯੋਗ ਹੈ।

ਉਨ੍ਹਾˆ ਕਿਹਾ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸ੍ਰੀ ਅਕਾਲ ਤਖ਼ਤ ਸਹਿਬ ਵਲੋˆ ਪੰਥਕ ਹਿੱਤਾˆ ਵਿਚ ਲਏ ਫੈਸਲੇ ਹੀ ਸੰਗਤ ਨੇ ਪ੍ਰਵਾਨ ਕੀਤੇ ਹਨ ਤੇ ਕਿਸੇ ਰਾਜਸੀ ਦਬਾਅ ਹੇਠ ਲਏ ਫੈਸਲੇ ਸੰਗਤ ਨੇ ਹਮੇਸ਼ਾਂ ਹੀ ਨਜ਼ਰ ਅੰਦਾਜ਼ ਕੀਤੇ ਹਨ। ਉਨ੍ਹਾˆ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਇਹ ਵੀ ਸਪਸ਼ਟ ਕਰ ਦੇਣ ਕਿ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਲਈ ਸਾਬਕਾ ਕਮੇਟੀ ਪ੍ਰਧਾਨ ਸ੍ਰ ਕਿਰਪਾਲ ਸਿੰਘ ਬਡੂੰਗਰ, ਬੀਬੀ ਜਗੀਰ ਕੌਰ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਸੁਖਦੇਵ ਸਿੰਘ ਭੌਰ ਵੀ ਯਤਨਸ਼ੀਲ ਰਹੇ ਹਨ ਅਤੇ ਅੱਜ ਵੀ ਯਤਨਸ਼ੀਲ ਹਨ, ਉਨ੍ਹਾਂ ਦੀ ਨਜ਼ਰ ਵਿੱਚ ਉਹ ਸਾਰੇ ਕਿਸੇ ਏਜੰਸੀ ਦੇ ਹਨ ਜਾਂ ਪੰਥ ਦੇ ਸੇਵਾਦਾਰ ਹਨ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top