Share on Facebook

Main News Page

ਪੂਨੇ ਤੋਂ ਬਾਅਦ, ਮੁੰਬਈ 'ਚ ਵੀ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕੀਰਤਨ ਕੀਤਾ


14 ਫਰਵਰੀ ਨੂੰ ਰੇਡਿਓ ਟਾਕ ਸ਼ੋ ਵਿੱਚ ਮੱਕੜ ਵਲੋਂ ਇਹ ਕਿਹਾ ਗਿਆ ਸੀ ਕਿ, ਜਿਥੋਂ ਤੱਕ ਇਸ ਚਿਠੀ ਦਾ ਸਬੰਧ ਹੈ, ਇਹ ਉਸ ਦੇ ਧਿਆਨ ਵਿੱਚ ਨਹੀਂ ਸੀ। ਇਸ ਦੀ ਪੜਤਾਲ ਕਰਕੇ. ਪੀ.ਏ. ਇੰਦਰਮੋਹਨ ਸਿੰਘ ਵਿਰੁਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰਨਾਮ ਸਿੰਘ ਧੁੰਮਾ ਨੇ ਮੇਰੇ ਧਿਆਨ ਵਿੱਚ ਲਿਆਂਦਾ ਸੀ, ਕਿ ਪ੍ਰੋ: ਦਰਸ਼ਨ ਸਿੰਘ ਦਾ ਪੂਨੇ ਵਿਖੇ ਕੀਰਤਨ ਸਮਾਗਮ ਹੋ ਰਿਹਾ ਹੈ, ਉਸ ਨੂੰ ਰੋਕਣ ਦਾ ਯਤਨ ਕੀਤਾ ਜਾਵੇ। ਮੈਂ ਉਸੇ ਵਕਤ ਸ੍ਰੀ ਗੁਰਵਿੰਦਰ ਸਿੰਘ ਬਾਵਾ ਜੋ ਮੁੰਬਈ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਹਨ, ਨੂੰ ਫ਼ੋਨ ਕੀਤਾ ਕਿ ਤੁਹਾਡੀ ਜਿੰਮੇਵਾਰੀ ਹੈ ਕਿ ਇਸ ਸਮਾਗਮ ਨੂੰ ਰੋਕਿਆ ਜਾਵੇ। ਉਸ ਨੇ ਆਪਣੇ ਯਤਨਾ ਰਾਹੀਂ ਉਸ ਸਮਾਗਮ ਨੂੰ ਰੁਕਵਾਇਆ ਤੇ ਮੈਨੂੰ ਉਨ੍ਹਾਂ ਦੱਸਿਆ ਕਿ ਇਹ ਸਮਾਗਮ ਨਹੀਂ ਹੋਣ ਦਿੱਤਾ ਗਿਆ।

ਸਿੱਖ ਸੰਗਤਾਂ ਨੂੰ ਪਤਾ ਹੈ ਕਿ ਢੀਠ ਮੱਕੜ ਸਰਾਸਰ ਝੂਠ ਬੋਲ ਰਿਹਾ ਹੈ, ਅਤੇ ਪੂਨੇ 'ਚ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਗਣੇਸ਼ ਪੇਠ ਗੁਰਦੁਆਰੇ ਵਿਖੇ ਕੀਰਤਨ ਕੀਤਾ। ਉਹ ਮੱਕੜ ਨੂੰ ਪਹਿਲੀ ਚਪੇੜ ਸੀ। ਹੁਣ ਦੂਜੀ ਚਪੇੜ ਪਈ, ਜਦੋਂ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਮੁੰਬਈ 'ਚ ਵੀ ਕੀਰਤਨ ਕੀਤਾ ਅਤੇ ਪੂਨੇ ਤੋਂ ਵੀ ਸੰਗਤਾਂ ਕੀਰਤਨ ਸਮਾਗਮ 'ਚ ਪਹੁੰਚੀਆਂ।

ਬਾਦਲ ਦੇ ਇਸ਼ਾਰਿਆਂ ਤੇ ਕੰਮ ਕਰਨ ਵਾਲੇ ਮੱਕੜ ਅਤੇ ਅਖੌਤੀ ਜਥੇਦਾਰਾਂ ਨੇ ਪੂਰਾ ਜੋਰ ਲਾਇਆ ਕਿ ਪੂਨਾ ਅਤੇ ਮੁੰਬਈ 'ਚ ਪ੍ਰੋ. ਦਰਸ਼ਨ ਸਿੰਘ ਕੀਰਤਨ ਨਾ ਕਰ ਸਕਣ, ਪਰ ਸੰਗਤਾਂ ਨੇ ਅਖੌਤੀ ਕੂੜਨਾਮੇ ਨੂੰ ਰੱਦ ਕਰਕੇ ਸੱਚ ਦਾ ਸਾਥ ਦਿੱਤਾ ਅਤੇ ਜਾਗਰੂਕ ਸਿੱਖ ਸਾਥ ਦਿੰਦੇ ਰਹਿਣਗੇ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top