Share on Facebook

Main News Page

ਪ੍ਰੋ. ਸਰਬਜੀਤ ਸਿੰਘ ਧੂੰਦਾ ਤੇ ਪ੍ਰੋ. ਹਰਜਿੰਦਰ ਸਿੰਘ ਸਭਰਾ ਨੇ ਮਾਲੂਵਾਲ ਕਲਾਂ 'ਚ ਗੁਰਮਤਿ ਸਮਾਗਮ ਦੌਰਾਨ ਵਿਚਾਰ ਸਾਂਝੇ ਕੀਤੇ

ਖਾਲੜਾ 16 ਫਰਵਰੀ (ਸੰਦੀਪ ਸਿੰਘ): ਜਿਸ ਏਡਜ ਦੀ ਬਿਮਾਰੀ ਦੇ ਰੋਕਥਾਮ ਲਈ ਹਿੰਦੋਸਤਾਨ ਦੇ ਡਾਕਟਰ ਅੱਜ ਭੱਜਦੌੜ ਕਰ ਰਹੇ ਹਨ, ਬਾਬੇ ਨਾਨਕ ਜੀ ਨੇ ਉਸ ਦਾ ਇਲਾਜ ਅੱਜ ਤੋਂ ਪੰਜ ਸੌ ਬਤਾਲੀ ਸਾਲ ਪਹਿਲਾਂ ਹੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ ਸਮੁੱਚੇ ਸੰਸਾਰ ਦੇ ਦਿੱਤਾ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪਿੰਡ ਮਾਲੂਵਾਲ ਕਲਾਂ ਵਿਖੇ ਐਨ.ਆਰ.ਆਈ ਸ੍ਰ. ਸਤਪਾਲ ਸਿੰਘ ਹਾਂਗਕਾਂਗ ਹੋਰਾਂ ਵੱਲੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਕਲਾਂ ਰਾਹੀਂ, ਇੱਕ ਮਹਾਨ ਗੁਰਮਤਿ ਸਮਾਗਮ ਤੇ ਬੱਚਿਆਂ ਦੇ ਧਾਰਮਿਕ ਕੁਇਜ ਮੁਕਾਬਲਿਆਂ ਦੌਰਾਨ, ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਦੌਰਾਨ ਦੌਰਾਨ ਪ੍ਰੋ. ਹਰਜਿੰਦਰ ਸਿੰਘ ਸਭਰਾ ਨੇ ਕਿਹਾ ਕਿ ਦੂਜਿਆਂ ਨੂੰ ਸਿਖਾਉਣ ਵਾਲੇ ਤੇ ਆਪ ਨਾ ਸਿੱਖਣ ਵਾਲਿਆਂ ਚੋਂ ਹੀ ਅੱਜ ਕਾਗਜੀ ਬ੍ਰਹਮਗਿਆਨੀ ਜਨਮ ਲੈ ਰਹੇ ਹਨ, ਤੇ ਇਹ ਉਹ ਵਿਅਕਤੀ ਹਨ ਜਿਹਨਾਂ ਨੇ ਕਦੀ ੳ ਅ ਵੀ ਨਹੀਂ ਪੜ੍ਹਿਆ।

ਉਨ੍ਹਾਂ ਕਿਹਾ ਕਿ ਅੱਜ ਬ੍ਰਹਮਗਿਆਨੀ ਦੀ ਡਿਗਰੀ ਵੀ ਦਿਤੀ ਜਾ ਰਹੀ ਹੈ, ਇਸ ਦੌਰਾਨ ਕੁਇਜ ਮੁਕਾਬਲਿਆਂ ਦੇ ਸੀਨੀਅਰ ਦੇ ਜੂਨੀਅਰ ਗਰੁੱਪਾਂ ਚੋਂ ਪਹਿਲੇ, ਦੂਜੇ, ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਸ੍ਰ. ਸਤਪਾਲ ਸਿੰਘ ਹਾਂਗਕਾਂਗ ਨੇ ਵਿਸ਼ੇਸ਼ ਪ੍ਰਾਇਜ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਕੂਲੀ ਬੱਚਿਆਂ ਨੇ ਕਵਿਤਾਵਾਂ, ਲੈਕਚਰ ਤੇ ਕਵੀਸ਼ਰੀ ਵੀ ਪੇਸ਼ ਕੀਤੀ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੋਂ ਪਹੁੰਚੇ ਪ੍ਰੋ. ਸਰਬਜੀਤ ਸਿੰਘ ਧੂੰਦਾ ਤੇ ਪ੍ਰੋ. ਹਰਜਿੰਦਰ ਸਿੰਘ ਸਭਰਾ ਨੇ ਸੰਗਤਾਂ ਨੂੰ ਗੁਰਬਾਣੀ ਵੀਚਾਰਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਪਿੰਡ ਮਾਲੂਵਾਲ ਦੇ ਕੁੱਝ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀ ਸ੍ਰ. ਸਤਪਾਲ ਸਿੰਘ ਹਾਂਗਕਾਂਗ ਨੇ ਨਗਦ ਰਾਸ਼ੀ ਦੇ ਕੇ ਮਦਦ ਵੀ ਕੀਤੀ, ਤੇ ਕਿਹਾ ਕਿ ਇਹ ਪੈਸੇ ਇਨ੍ਹਾਂ ਪਰਿਵਾਰਾਂ ਨੂੰ ਹਰ ਮਹੀਨੇ ਮਿਲਿਆ ਕਰਨਗੇ।

ਉਨ੍ਹਾਂ ਕਿਹਾ ਕਿ ਪਹਿਲਾਂ ਪਿੰਡ ‘ਚ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦ ਕਾਰਜ ਸਮੇਂ, ਉਨ੍ਹਾਂ ਵੱਲੋਂ ਜੋ ਸ਼ਗਨ ਗਿਆਰਾਂ ਸੋ ਰੁਪਏ ਦਿੱਤਾ ਜਾਂਦਾ ਸੀ, ਉਹ ਹੁਣ ਪੰਝੀ ਸੌ ਰੁਪਏ ਦਿਤਾ ਜਾਇਆ ਕਰੇਗਾ। ਉਨ੍ਹਾਂ ਆਈ.ਟੀ. ਕਾਲਜ ਅਲਗੌਂ ਕੋਠੀ ਦੀਆਂ ਦਸ ਬੱਚੀਆਂ ਨੂੰ ਇੱਕ ਸਾਲ ਵਾਸਤੇ ਚੌਵੀ ਹਜਾਰ ਰੁਪਏ ਵਜੀਫਾ ਵੀ ਦਿੱਤਾ। ਇਸ ਮੌਕੇ ਸਟੇਜ ਸਕੱਤਰ ਦੀ ਡਿਊਟੀ ਗਿਆਨੀ ਸੰਦੀਪ ਸਿੰਘ ਖਾਲੜਾ ਨੇ ਨਿਭਾਹੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਿਵਾਰਕ ਮੈਂਬਰ ਸ੍ਰ. ਸੁਖਦੇਵ ਸਿੰਘ ਮਾਲੂਵਾਲ, ਪ੍ਰਭਦਿਆਲ ਸਿੰਘ ਹਾਂਗਕਾਂਗ, ਮਿੰਟੂ ਪੱਟੀ ਹਾਂਗਕਾਂਗ, ਤੋਂ ਇਲਾਵਾ ਪ੍ਰਚਾਰਕ ਜਤਿੰਦਰ ਸਿੰਘ ਮਾਹਣੇ, ਗੁਰਸ਼ਰਨ ਸਿੰਘ ਡੱਲ, ਪਰਮਜੀਤ ਸਿੰਘ ਹਵੇਲੀਆਂ, ਜਥੇਦਾਰ ਕਾਬਲ ਸਿੰਘ ਮੱਲਾ, ਵੀਰ ਸਿੰਘ ਮੈਂਬਰ, ਸਰਪੰਚ ਅਗ੍ਰੇਜ ਸਿੰਘ, ਸਵੱਰਨ ਸਿੰਘ, ਪ੍ਰਧਾਨ ਦੀਦਾਰ ਸਿੰਘ ਡੱਲ, ਗੁਰਮੀਤ ਸਿੰਘ, ਹਰਪਾਲ ਸਿੰਘ ਆਦਿ ਪਤਵੰਤੇ ਹਾਜਿਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਸੰਪਰਕ ਨੰਬਰ 98553 41616


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top