Share on Facebook

Main News Page

ਭਾਈ ਨਿਰਮਲ ਸਿੰਘ ਖਾਲਸਾ ਦੀ ਇਟਲੀ ਹਵਾਈ ਅੱਡੇ 'ਤੇ ਪੱਗ ਲੁਹਾ ਕੇ ਲਈ ਤਲਾਸ਼ੀ

 

ਲੁਧਿਆਣਾ (16 ਫਰਵਰੀ, ਪੀ.ਐਸ.ਐਨ): ਇਟਲੀ ਦੌਰੇ ਤੇ ਗਏ ਭਾਈ ਨਿਰਮਲ ਸਿੰਘ ਖਾਲਸਾ ਦੀ ਹਵਾਈ ਅੱਡੇ ਤੇ ਪੱਗ ਲੁਹਾ ਕੇ ਤਲਾਸ਼ੀ ਲਈ ਗਈ। ਭਾਰਤ ਪਹੁੰਚ ਕੇ ਭਾਈ ਸਾਹਿਬ ਨੇ ਪ੍ਰਧਾਨ ਮੰਤਰੀ ਸਾਹਿਬ ਦੀ ਪਤਨੀ ਬੀਬੀ ਗੁਰਸ਼ਰਨ ਕੌਰ ਪਾਸ ਦੁੱਖ ਪ੍ਰਗਟ ਕੀਤਾ ਹੈ, ਅਤੇ ਇਟਲੀ ਸਰਕਾਰ ਕੋਲ ਪਹੁੰਚ ਕਰਨ ਦੀ ਅਪੀਲ ਕੀਤੀ ਹੈ।

ਭਾਈ ਸਾਹਿਬ ਕਿਹਾ ਕਿ ਉਹ ਰੋਸ ਵਜੋਂ ਪਦਮ ਸ਼੍ਰੀ ਨੂੰ ਵਾਪਿਸ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ, ਅਤੇ ਕਿਹਾ ਕਿ ਜੇਕਰ ਮੇਰੇ ਪਦਮ ਸ਼੍ਰੀ ਨਾਲ ਪੱਗਾਂ ਦੀ ਤਲਾਸ਼ੀ ਰੁੱਕਦੀ ਹੈ ਤਾਂ ਮੈਂ ਗੁਰੂ ਦੀ ਪੱਗੜੀ ਤੋਂ ਇਹ ਐਵਾਰਡ ਵਾਰ ਵੀ ਸਕਦਾ ਹਾਂ। ਉਨ੍ਹਾਂਆਖਿਆ ਕਿ ਕਈ ਵਾਰ ਮੁਲਕਾਂ ਦੀ ਯਾਤਰਾ ਕੀਤੀ ਹੈ, ਪਰ ਅਜਿਹੀ ਬੇਇੱਜ਼ਤੀ ਕਿਸੇ ਮੁਲਕ ਵਿਖੇ ਨਹੀਂ ਹੋਈ, ਜੋ ਕਿ ਇਟਲੀ ਵਿਖੇ ਹੋਈ ਹੈ। ਭਾਈ ਨਿਰਮਲ ਸਿੰਘ ਨੇ ਜਥੇ: ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੌਮਣੀ ਕਮੇਟੀ ਕੋਲ ਵੀ ਰੋਸ ਜ਼ਾਹਿਰ ਕੀਤਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top