Share on Facebook

Main News Page

ਜੋਗਿੰਦਰ ਸਿੰਘ ਸਪੋਕਸਮੈਨ ਦਾ ਪ੍ਰੋ. ਦਰਸ਼ਨ ਸਿੰਘ ਦੇ ਪ੍ਰਤੀ ਰੁੱਖਾ ਬਰਤਾਵ ਅਜੇ ਵੀ ਜਾਰੀ

ਜੋਗਿੰਦਰ ਸਿੰਘ ਸਪੋਕਸਮੈਨ ਦਾ ਪ੍ਰੋ. ਦਰਸ਼ਨ ਸਿੰਘ ਦੇ ਪ੍ਰਤੀ ਰੁੱਖਾ ਬਰਤਾਵ ਅਜੇ ਵੀ ਜਾਰੀ ਹੈ, ਜਿਸਦੀ ਤਾਜ਼ਾ ਮਿਸਾਲ ਹੈ ਇਹ ਖਬਰ। ਪਿਛਲੇ ਇੱਕ ਸਾਲ ਦੌਰਾਨ ਜੋਗਿੰਦਰ ਸਿੰਘ ਸਪੋਕਸਮੈਨ ਨੇ ਪੂਰਾ ਜ਼ੋਰ ਲਾਇਆ, ਕਿ ਕਿਸੇ ਤਰ੍ਹਾਂ ਪ੍ਰੋ. ਦਰਸ਼ਨ ਸਿੰਘ ਨੂੰ ਬਦਨਾਮ ਕੀਤਾ ਜਾਏ, ਨੀਵਾਂ ਦਿਖਾਇਆ ਜਾਵੇ, ਗਲਤ ਇਲਜ਼ਾਮ ਲਾ ਕੇ ਵੀ ਕੁੱਝ ਨਹੀਂ ਹਾਸਿਲ ਹੋਇਆ। ਪ੍ਰੋ. ਦਰਸ਼ਨ ਸਿੰਘ ਦੀਆਂ ਪੰਥ ਪ੍ਰਤੀ ਗਤੀਵੀਧੀਆਂ, ਕੀਰਤਨ ਸਮਾਗਮਾਂ ਦਾ ਬਾਏਕਾਟ ਆਪਣੇ ਅਖਬਾਰ 'ਚ ਕੀਤਾ। ਜੇ ਕਿਤੇ ਕੋਈ ਖਬਰ ਲਗਾ ਵੀ ਦਿਤੀ ਗਈ, ਉਸ ਵਿੱਚ ਆਪਣੀ ਦਖਲਅੰਦਾਜ਼ੀ ਜਾਰੀ ਰਖੀ। ਇਸ ਦੀ ਤਾਜ਼ਾ ਮਿਸਾਲ ਹੈ ਇਹ ਖਬਰ।

ਆਮ ਪਾਠਕ ਜੋ ਸਿਰਫ ਸਪੋਕਸਮੈਨ ਦਾ ਪਾਠਕ ਹੈ, ਉਹ ਤਾਂ ਇਹੀ ਤਮਝੇਗਾ, ਕਿ ਜਿਸ ਤਰ੍ਹਾਂ ਕਾਲਾ ਅਫਗਾਨਾ ਅਤੇ ਜੋਗਿੰਦਰ ਸਿੰਘ ਦਾ ਸਨਮਾਨ ਸਮਾਰੋਹ ਜੰਮੂ ਵਿੱਚ ਰੁਕਵਾ ਲਿਆ ਗਿਆ, ਉਸੀ ਤਰ੍ਹਾਂ ੳਹ ਕੀਰਤਨ ਸਮਾਗਮ ਵੀ ਰੁਕਵਾ ਲਿਆ ਗਿਆ, ਜਿਸ ਵਿੱਚ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਸ਼ਾਮਿਲ ਹੋਣਾ ਸੀ, ਜਦਕਿ ਪੂਨਾ ਵਿਖੇ ਸਮਾਗਮ ਸਫਲਤਾ ਪੂਰਵਕ ਸੰਪੰਨ ਹੋਇਆ।

ਜਦਕਿ ਜੇ ਜੋਗਿੰਦਰ ਸਿੰਘ ਸਪੋਕਸਮੈਨ ਦੀ ਨੀਅਤ ਸਾਫ ਹੁੰਦੀ, ਤਾਂ ਘੱਟੋ ਘੱਟ ਇਹ ਖਬਰ ਦੇ ਆਖੀਰ 'ਚ ਇਹ ਵੀ ਲਿਖ ਸਕਦਾ ਸੀ ਕਿ, ਪੂਨਾ ਵਿਖੇ ਸਮਾਗਮ ਸਫਲਤਾ ਪੂਰਵਕ ਸੰਪੰਨ ਹੋਇਆ। ਜੋਗਿੰਦਰ ਸਿੰਘ ਸਪੋਕਸਮੈਨ ਨੂੰ ਚੰਡੀਗੜ੍ਹ ਤੋਂ ਛਪਦੀ ਅੰਗ੍ਰੇਜ਼ੀ ਦੀ ਅਖਬਾਰ ਟ੍ਰਿਬੀਊਨ ਤੋਂ ਹੀ ਕੁੱਝ ਸਿੱਖ ਲੈਣਾ ਚਾਹੀਦਾ ਹੈ, ਜਿਸਨੇ ਸਾਰੀ ਖਬਰ ਦੇ ਨਾਲ, ਇਹ ਵੀ ਲਿਖਿਆ "However, Prof Darshan Singh's programme did not witness any trouble and was well-attended by the Sikh Sangat in Pune."

ਜੋ ਮਰਜ਼ੀ ਕਰਲੈ ਜੋਗਿੰਦਰ ਸਿੰਆਂ, ਉਹ ਦਿਨ ਲੱਦ ਗਏ, ਜਦੋਂ ਸਿਰਫ ਅਖਬਾਰਾਂ ਹੁੰਦੀਆਂ ਸੀ, ਹੁਣ ਇੰਟਰਨੈਟ 'ਤੇ ਸਪੋਕਸਮੈਨ ਨਾਲੋਂ ਕਿਤੇ ਜ਼ਿਆਦਾ ਪੜੀਆਂ ਜਾਣ ਵਾਲੀਆਂ ਵੈਬਸਾਈਟਾਂ ਹਨ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top