Share on Facebook

Main News Page

ਨਨਕਾਣਾ ਸਾਹਿਬ ਅਤੇ ਜੈਤੋ ਦੇ ਮੋਰਚੇ ਲਈ ਕੁਰਬਾਨੀਆਂ ਕਰਨ ਵਾਲੇ ਗੁਰੂ ਪਿਆਰਿਆਂ ਦੀ ਯਾਦ ਨੂੰ ਸਮਰਪਿਤ, ਨਿਊਯਾਰਕ ਵਿਖੇ ਪ੍ਰੋਗਰਾਮ

ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸਨਲ ਸਿੱਖ ਸੁਸਾਇਟੀ ਨਿਊਯਾਰਕ (ਯੂ.ਐਸ.ਏ) ਦੇ ਜਰਨਲ ਸਕੱਤਰ ਅਜੀਤ ਸਿੰਘ ਟੋਹਾਣਾ ਅਤੇ ਪ੍ਰੈਸ ਸਕੱਤਰ ਸਤਪ੍ਰਕਾਸ ਸਿੰਘ ਵਲੋ ਬਿਆਨ ਜਾਰੀ ਕੀਤਾ ਜਾਂਦਾ ਹੈ, ਕਿ ਜਥੇਬੰਦੀ ਵਲੋਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਲਛਮਣ ਸਿੰਘ ਦੀ ਅਗਵਾਈ ਵਿੱਚ ਸਮੂੰਹ ਸ਼ਹੀਦ ਸਿੰਘਾਂ ਅਤੇ ਜੈਤੋ ਦੇ ਮੋਰਚੇ ਲਈ ਕੁਰਬਾਨੀਆਂ ਕਰਨ ਵਾਲੇ ਗੁਰੂ ਪਿਆਰਿਆਂ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ, ਗੁਰਦੁਆਰਾ ਸੰਤ ਸਾਗਰ ਬੈਲਰੋਜ ਕੁਈਨਜ, ਨਿਊਯਾਰਕ ਮਨਾਉਣ ਦਾ ਉਪਰਾਲਾ ਕੀਤਾ ਹੈ। 25 ਫਰਵਰੀ ਦਿਨ ਸ਼ੁਕਰਵਾਰ ਨੂੰ ਆਖੰਡ ਪਾਠ ਸਾਹਿਬ ਆਰੰਭ ਕਰਕੇ 27 ਫਰਵਰੀ ਦਿਨ ਐਤਵਾਰ ਨੂੰ 10 ਵਜੇ ਆਖੰਡ ਪਾਠ ਸਾਹਿਬ ਦਾ ਭੋਗ ਪਵੇਗਾ। ਉਪਰੰਤ ਕੀਰਤਨ ਅਤੇ ਕਥਾ-ਵਿਚਾਰ ਹੋਵਗੀ। ਇਸ ਤੋਂ ਬਆਦ ਪੰਥਕ ਬੁਲਾਰਿਆ ਵਲੋ ਨਨਕਾਣਾ ਸਾਹਿਬ ਦੇ ਸ਼ਹੀਦਾ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ ਅਤੇ ਵਿਚਾਰ ਸਾਂਝੇ ਕੀਤੇ ਜਾਣਗੇ, ਕਿ ਇਨ੍ਹਾਂ ਸਾਕਿਆਂ ਤੋਂ ਬਆਦ ਸਿੱਖ ਕੌਮ ਨੇ ਕੀ ਪ੍ਰਾਪਤ ਕੀਤਾ?

ਜਥੇਬੰਦੀ ਵਲੋਂ ਇਨ੍ਹਾਂ ਸਾਕਿਆਂ ਵਿਚੋਂ ਅਕਿਹ ਅਤੇ ਅਸਿਹ ਕਸ਼ਟ ਸਹਾਰਦੇ ਹੋਏ, ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਖੂਨ ਵਿਚੋਂ ਉਪਜੀ ਸ਼੍ਰੋ:ਗੁ:ਪ੍ਰ:ਕਮੇਟੀ ਬਾਰੇ ਵੀਚਾਰ ਕੀਤੀ ਜਾਵੇਗੀ, ਕਿ ਅੱਜ ਕਿਸ ਦੌਰ ਵਿੱਚ ਵਿਚਰ ਰਹੀ ਹੈ। ਇਨ੍ਹਾਂ ਮੋਰਚਿਆਂ ਅਤੇ ਸਾਕਿਆਂ ਵਿਚੋਂ ਪ੍ਰਾਪਤ ਸਿੱਖ ਕੌਮ ਦੇ ਵੱਖਰੇਪਨ-ਨਿਆਰੇਪਨ ਦਾ ਸੰਵਿਧਾਨ (ਪੰਥ ਪ੍ਰਮਾਣਿਤ ਰਹਿਤ ਮਰਿਆਦਾ) ਨੂੰ ਸਿੱਖ ਕੌਮ ਕਿਉਂ ਵਿਸਾਰ ਰਹੀ ਹੈ। ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਕੌਮ ਵਿੱਚ ਭਰਾ ਮਾਰੂ ਜੰਗ ਪਾਉਣ ਲਈ ਤਾਂ ਹੁਕਮਨਾਮੇ ਅਤੇ ਆਦੇਸ਼ ਜਾਰੀ ਕਰੀ ਜਾਂਦੇ ਹਨ, ਪਰ ਜਿਸ ਪੰਥਕ ਰਹਿਤ ਮਰਿਆਦਾ ਨੇ ਸਿੱਖ ਕੌਮ ਵਿੱਚ ਏਕਤਾ ਪੈਦਾ ਕਰਨੀ ਹੈ, ਉਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਜੋ ਇਤਿਹਾਸਕ ਗੁਰੂ ਅਸਥਾਨ ਹਨ, ਉਥੇ ਲਾਗੂ ਨਹੀਂ ਕਰਵਾਇਆ ਜਾ ਰਿਹਾ ਹੈ, ਸਗੋਂ ਕਈ ਅਸਥਾਨਾਂ ਤੇ ਮਨਮੱਤ ਦਾ ਬੋਲ ਬਾਲਾ ਹੈ।
ਜਥੇਬੰਦੀ ਸ਼੍ਰੋ: ਗੁ: ਪ੍ਰੰ: ਕਮੇਟੀ ਅਤੇ ਤਖਤ ਸਾਹਿਬਾਨਾ ਦੇ ਜਥੇਦਾਰ ਸਾਹਿਬਾਨਾ ਨੂੰ ਬਹੁਤ ਨਿਮਰਤਾ ਸਾਹਿਤ ਬੇਨਤੀ ਕਰਦੀ ਹੈ ਕਿ ਨਨਕਾਣਾ ਸਾਹਿਬ, ਗੁਰੂ ਕੇ ਬਾਗ, ਗੰਗ ਸਰ ਅਤੇ ਜੈਤੋ ਦੇ ਮੋਰਚਿਆ ਦੀਆਂ ਕੁਰਬਾਨੀਆਂ ਨੂੰ ਮੁੱਖ ਰੱਖ ਕੇ ਸਿੱਖ ਕੌਮ ਦੇ ਸਮੂੰਹ ਗੁਰਦੁਆਰਿਆ ਵਿੱਚ ਪੰਥਕ ਰਹਿਤ ਮਰਿਆਦਾ ਨੂੰ ਲਾਗੂ ਕਰਵਾਇਆ ਜਾਵੇ ਅਤੇ ਸਿੱਖ ਕੌਮ ਨੂੰ ਅਪਣੀ ਜਿੰਦਗੀ ਦੇ ਸਾਰੇ ਕਾਰੋ-ਵਿਹਾਰ (ਜਨਮ ਤੋ ਲੈਕੇ ਮਰਨ ਤੱਕ) ਪੰਥਕ ਰਹਿਤ ਮਰਿਆਦਾ ਅਨੁਸਾਰ ਕਰਨ ਲਈ ਹੁਕਮਨਾਮੇ ਅਤੇ ਆਦੇਸ਼ ਜਾਰੀ ਕੀਤੇ ਜਾਣ ਤਾ ਕਿ ਕੌਮ ਆਪਣਾ ਨਿਆਰਾ ਪਣ ਕਾਇਮ ਰੱਖ ਸਕੇ।

ਅਖੀਰ ਵਿੱਚ ਜਥੇਬੰਦੀ ਸਮੂੰਹ ਪੰਥਕ ਜਥੇਬੰਦੀਆਂ, ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਮੂੰਹ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕਰਦੀ ਹੈ, ਕਿ 27 ਫਰਵਰੀ, ਦਿਨ ਐਤਵਾਰ ਨੂੰ ਗੁਰਦੁਆਰਾ ਸੰਤ ਸਾਗਰ ਵਿਖੇ ਪਹੁੰਚ ਕੇ ਨਨਕਾਣਾ ਸਾਹਿਬ ਅਤੇ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ, ਹੁੰਮ-ਹੁੰਮਾ ਕੇ ਪਹੁੰਚੋ ਅਤੇ ਗੁਰੂ ਸਾਹਿਬਾਨ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਆਪ ਸਮੂੰਹ ਦਾ ਜਥੇਬੰਦੀ ਵਲੋਂ ਬਹੁਤ ਬਹੁਤ ਧੰਨਵਾਦ ਹੋਵੇਗਾ।

ਅਜੀਤ ਸਿੰਘ : 718 5778359
ਸੱਤ ਪ੍ਰਕਾਸ਼ ਸਿੰਘ : 646 410 6607


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top