Share on Facebook

Main News Page

ਹਿੰਦੋਸਤਾਨ ਵਿੱਚ ਰਹਿੰਦੇ ਹਰ ਸਿੱਖ ਨੂੰ ਜਨਗਣਨਾ ਵਾਸਤੇ ਕੁੱਝ ਖਾਸ ਹਦਾਇਤਾਂ

ਭਾਰਤ ਦੀ ਸਰਕਾਰ ਭਾਰਤ 9 ਫਰਵਰੀ 2011 ਤੋ 28 ਫਰਵਰੀ 2011 ਤੱਕ ਜਨਗਣਨਾ ਕਰਵਾ ਰਹੀ ਹੈ, ਜੋ ਕਿ ਦੱਸ ਸਾਲਾਂ ਬਾਅਦ ਹੁੰਦੀ ਹੈ, ਇਸ ਲਈ ਭਾਰਤ ਵਿੱਚ ਰਹਿੰਦੇ ਹਰ ਸਿੱਖ ਨੂੰ ਅਪੀਲ ਹੈ ਕਿ ਹੇਠ ਲਿਖਿਆਂ ਕੁੱਝ ਗੱਲਾਂ ਤੇ ਵਿਸ਼ੇਸ਼ ਧਿਆਨ ਦੇਣ।

  1. ਜਦੋਂ ਉਨ੍ਹਾਂ ਦੇ ਘੱਰ ਜਨਗਣਨਾ ਵਾਲੇ ਜਾਨਕਾਰੀ ਲੈਣ ਆਉਣ ਤਾਂ ਉਨ੍ਹਾਂ ਦੁਵਾਰਾ ਆਪ ਜੀ ਦਾ ਧਰਮ ਪੁੱਛੇ ਜਾਣ ਤੇ ਆਪ ਜੀ ਆਪਣਾ ਧਰਮ ਕੇਵਲ “ਸਿੱਖ” ਹੀ ਲਿਖਾਉਣ, ਜੱਟ ਸਿੱਖ, ਤਰਖਾਣ ਸਿੱਖ, ਸਿਕਲਗਿਰ ਸਿੱਖ, ਵਣਜਾਰੇ ਸਿੱਖ ਆਦਿ ਕੁੱਝ ਵੀ ਨਾ ਲਿਖਾਇਆ ਜਾਏ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾ ਦੀ ਗਿਣਤੀ ਸਿੱਖ ਧਰਮ ਵਿਚ ਨਾ ਹੋ ਕੇ ਕਿਸੀ ਹੋਰ ਧਰਮ ਵਿਚ ਹੋ ਜਾਵੇਗੀ ਤੇ ਸਿੱਖਾਂ ਦੀ ਗਿਣਤੀ ਸਰਕਾਰੀ ਰਿਕਾਰਡ ਵਿਚ ਘੱਟ ਜਾਵੇਗੀ।
  2. ਮਾਂ ਬੋਲੀ ਪੁਛਣ 'ਤੇ ਆਪਣੀ ਮਾਂ ਬੋਲੀ ਪੰਜਾਬੀ ਲਿਖਾਈ ਜਾਏ।
  3. ਇਸ ਗੱਲ ਦਾ ਵਿਸ਼ੇਸ ਧਿਆਨ ਰਖਿਆ ਜਾਏ ਕਿ ਜਾਨਕਾਰੀ ਲੈਣ ਵਾਲਾ ਇਨਸਾਨ ਫਾਰਮ ਪੈਨ ਨਾਲ ਭਰਦਾ ਹੋਵੇ, ਕਿਉਂਕਿ ਪੈਨਸਲ ਨਾਲ ਭਰੇ ਹੋਏ ਫਾਰਮਾਂ ਵਿੱਚ ਬਾਅਦ ਵਿੱਚ ਜਾਨਕਾਰੀ ਬਦਲ ਦਿਤੀ ਜਾਂਦੀ ਹੈ।
  4. ਜੇ ਕਿਸੇ ਦੇ ਘੱਰ ਜਨਗਣਨਾ ਵਾਲੇ ਨਾ ਆਉਣ ਤਾਂ ਟੌਲ ਫ੍ਰੀ ਨੰਬਰ 1 800 110 111 ਤੇ ਸ਼ਿਕਾਇਤ ਕਿਤੀ ਜਾ ਸਕਦੀ ਹੈ।
  5. ਵਧੇਰੇ ਜਾਣਕਾਰੀ www.joincensus.com ਵੈਬਸਾਈਟ ਤੌ ਪ੍ਰਪਤ ਕੀਤੀ ਜਾ ਸਕਦੀ ਹੈ।

ਇਹ ਸਭ ਇਸ ਲਈ ਜਰੂਰੀ ਹੈ, ਕਿਉਂਕਿ ਪੂਰੇ ਭਾਰਤ ਵਿੱਚ ਸਿੱਖਾਂ ਦੀ ਅਬਾਦੀ ਇੱਕ ਅੰਦਾਜੇ ਮੁਤਾਬਿਕ ਬਾਰਾਂ ਕਰੋੜ ਦੇ ਕਰੀਬ ਹੈ, ਜਿਨ੍ਹਾਂ ਵਿੱਚ ਕੌਮ ਦੁਆਰਾ ਭੁਲਾ ਦਿਤੇ ਗਏ ਗੁਮਨਾਮ ਸਿੱਖ
ਸਿੱਕਲੀਗਰ ਸਿੱਖ, ਵਣਜਾਰੇ ਸਿੱਖ, ਜੌਹਰੀ ਸਿੱਖ, ਸਤਨਾਮੀਏ ਸਿੱਖ, ਅਗਰਹਾਰੀ ਸਿੱਖ ਅਤੇ ਹੋਰ ਕਈ ਗੁਮਨਾਮ ਸਿੱਖ ਸ਼ਾਮਿਲ ਹਨ, ਤੇ ਲੋਕਤੰਤਰ ਵਿੱਚ ਗਿਣਤੀ ਦਾ ਬਹੁਤ ਮਹਤੱਤਵ ਹੁੰਦਾ ਹੈ, ਜੇ ਸਰਕਾਰੀ ਆਂਕੜੇ ਭਾਰਤ ਵਿੱਚ ਬਾਰਾਂ ਕਰੋੜ ਸਿੱਖ ਦਰਸਾਉਣਗੇ, ਤਾਂ ਸਿੱਖਾਂ ਦੀ ਮਹੱਤਤਾ ਬਹੁਤ ਵੱਧ ਜਾਵੇਗੀ ਤੇ ਉਹ ਨੂੰ ਵੀ ਮੁਸਲਮਾਨ ਵੀਰਾਂ ਵਾਂਗ ਸਰਕਾਰ ਪਾਸੋਂ ਕੁੱਝ ਸਹੁਲਤਾਂ ਪ੍ਰਪਤ ਕਰਨ ਦੀ ਹਾਲਤ ਵਿੱਚ ਆ ਜਾਵਣਗੇ।

ਹਰਮੀਤ ਸਿੰਘ ਖਾਲਸਾ
ਡਬਰਾ (ਗਵਾਲਿਅਰ)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top