Share on Facebook

Main News Page

ਦਸਮਗ੍ਰੰਥੀ ਮਾਫ਼ੀਆ ਹੋਛੇ ਹਥਿਆਰਾਂ 'ਤੇ ਉਤਰਿਆ - ਸਿੱਖ ਸ਼ਖ਼ਸੀਅਤਾਂ ਦੀਆਂ ਫੇਸਬੁੱਕ 'ਤੇ ਨਕਲੀ ਆਈ. ਡੀ. ਬਣਾ ਕੇ ਘਟੀਆ ਪਰਚਾਰ ਕਰ ਰਿਹਾ ਹੈ

ਸਾਊਥਾਲ - ਬੀਤੇ ਦਿਨ 'ਟਾਈਗਰ ਜਥਾ' ਦੀ ਇਕ ਮੀਟਿੰਗ ਸਾਊਥਾਲ ਵਿਚ ਹੋਈ, ਜਿਸ ਵਿਚ ਆਰ.ਐਸ.ਐਸ. ਅਤੇ ਦਸਮਗ੍ਰੰਥ ਮਾਫ਼ੀਆ ਵੱਲੋਂ ਫੇਸ ਬੁੱਕ 'ਤੇ ਅਹਿਮ ਸਿੱਖ ਸ਼ਖ਼ਸੀਅਤਾਂ ਦੀਆਂ ਨਕਲੀ ਆਈ.ਡੀਜ਼ ਬਣਾ ਕੇ, ਉਨ੍ਹਾਂ ਰਾਹੀਂ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਹਰਕਤਾਂ ਦਾ ਸਖ਼ਤ ਨੋਟਿਸ ਲਿਆ ਗਿਆ। ਮੀਟਿੰਗ ਵਿਚ ਦੱਸਿਆ ਗਿਆ, ਕਿ ਇਸ ਮਾਫ਼ੀਆ ਨੇ ਪ੍ਰੋ. ਦਰਸ਼ਨ ਸਿੰਘ ਖਾਲਸਾ, ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ, ਟਾਈਗਰ ਜਥਾ ਦੇ ਸ.ਪ੍ਰਭਦੀਪ ਸਿੰਘ, ਜਗਰੂਪ ਸਿੰਘ, ਪ੍ਰਸਿਧ ਪ੍ਰਚਾਰਕ ਸ ਇੰਦਰ ਸਿੰਘ ਘੱਗਾ ਅਤੇ ਹੋਰ ਕਈ ਪੰਥਕ ਹਸਤੀਆਂ ਦੀਆਂ ਨਕਲੀ ਆਈ.ਡੀਜ਼ ਬਣਾਈਆਂ ਹੋਈਆਂ ਹਨ, ਤੇ ਉਨ੍ਹਾਂ ਤੋਂ ਸਿੱਖੀ ਦੇ ਵਿਰੁਧ ਅਤੇ ਔਰਤਾਂ ਨੂੰ ਅਸ਼ਲੀਲ ਮੇਲਾਂ ਤੇ ਮੈਸਜ ਭੇਜੇ ਜਾ ਰਹੇ ਹਨ, ਤਾਂ ਜੋ ਇਨ੍ਹਾਂ ਸਿੱਖ ਹਸਤੀਆਂ ਨੂੰ ਬਦਨਾਮ ਕੀਤਾ ਜਾ ਸਕੇ।

ਇਸ ਮੀਟਿੰਗ ਵਿਚ ਡਾ. ਹਰਜਿੰਦਰ ਸਿੰਘ ਦਿਲਗੀਰ ਉਚੇਚੇ ਤੌਰ 'ਤੇ ਬਰਮਿੰਘਮ ਤੋਂ ਪੁੱਜੇ ਹੋਏ ਸਨ; ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਟਾਈਗਰਜ਼ ਪ੍ਰਭਦੀਪ ਸਿੰਘ, ਜਗਰੂਪ ਸਿੰਘ, ਪ੍ਰਗੰਨ ਸਿੰਘ, ਸੁਖਜਿੰਦਰ ਸਿੰਘ ਵੀ ਹਾਜ਼ਰ ਸਨ। ਇਹ ਵੀ ਇਨਕਸ਼ਾਫ਼ ਕੀਤਾ ਗਿਆ ਕਿ ਅਜਮੇਰ ਰੰਧਾਵਾ ਨਾਂ ਦੇ ਬੰਦੇ ਨੇ ਪ੍ਰੋ. ਦਰਸ਼ਨ ਸਿੰਘ, ਡਾ. ਦਿਲਗੀਰ, ਸਪੋਕਸਮੈਨ, ਸਿੰਘ ਸਭਾ ਕਨੇਡਾ, ਟਾਈਗਰ ਜਥਾ, ਝੂਠੀ ਟਕਸਾਲ, ਤੇ ਇੰਦਰ ਸਿੰਘ ਘੱਗਾ ਨੂੰ ਬਦਨਾਮ ਕਰਨ ਵਾਸਤੇ ਜਾਅਲੀ ਸਾਜ਼ਸ਼ੀ ਸਮੱਗਰੀ ਤਿਆਰ ਕਰ ਕੇ ਝੂਠੇ ਤੇ ਜਾਅਲੀ ਨਾਂਵਾਂ ਹੇਠ ਵੈੱਬ ਸਾਈਟਾਂ 'ਤੇ ਪਾਈ ਹੋਈ ਹੈ; ਖ਼ਾਸ ਕਰ ਕੇ - www.panthic.org, www.sangatsansar.com, www.sikhsangat.com, www.sachkibela.org, ਤੇ ਕਈ ਹੋਰ ਵੈਬ ਸਾਈਟਾਂ ਅਤੇ ਬਲਾਗਾਂ ਰਾਹੀਂ ਵੀ ਪਰਚਾਰੀ ਜਾ ਰਹੀ ਹੈ।

ਟਾਈਗਰ ਜਥਾ ਨੇ ਸੰਗਤਾਂ ਨੂੰ ਖ਼ਬਰਦਾਰ ਕੀਤਾ ਹੈ, ਕਿ ਉਹ ਅਜਿਹੇ ਸ਼ਰਾਰਤੀ ਅੰਸਰਾਂ ਤੋਂ ਬਚਣ ਅਤੇ ਇਨ੍ਹਾਂ ਜਾਅਲੀ ਆਈ.ਡੀਸ ਨੂੰ ਡਲੀਟ ਕਰ ਦੇਣ ਤੇ ਹੋ ਸਕੇ ਤਾਂ ਇਨ੍ਹਾਂ ਬਾਰੇ ਸਾਰਿਆਂ ਨੂੰ ਖ਼ਬਰਦਾਰ ਕਰਨ। ਡਾ: ਦਿਲਗੀਰ ਨੇ ਇਨ੍ਹਾਂ ਬਾਰੇ ਟਿੱਪਣੀ ਦੇਂਦਿਆਂ ਕਿਹਾ ਕਿ ਇਹ ਇਹੋ ਜਿਹੀਆਂ ਸਾਜ਼ਿਸ਼ਾਂ ਚਰਿਤਰੋਪਾਖਯਾਨ ਵਿਚੋਂ ਸਿੱਖਦੇ ਹਨ ਤੇ ਇਸੇ ਕਰ ਕੇ ਇਸ ਸਾਜ਼ਸ਼ੀ ਕਿਤਾਬ ਦੀ ਪੂਜਾ ਕਰਦੇ ਹਨ।

   

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top