Share on Facebook

Main News Page

ਆਪਣੀ ਵਖਰੀ ਪਛਾਣ ਨੂੰ ਕਾਇਮ ਰਖਣ ਲਈ ਸਿੱਖਾਂ ਨੂੰ ਮਰਦਮਸ਼ੁਮਾਰੀ  ਵਿੱਚ ਧਿਆਨ ਨਾਲ ਹਿੱਸਾ ਲੈਣ ਦੀ ਲੋੜ: ਗੁਰਸੇਵਕ ਸਿੰਘ
(ਸਤਨਾਮ ਕੌਰ 11 ਫਰਵਰੀ 2011, ਫਰੀਦਾਬਾਦ )

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਸਿੱਖ ਫੈਮਿਲੀ ਕਲੱਬ ਦੇ ਸ. ਗੁਰਸੇਵਕ ਸਿੰਘ ਨੇ ਕੀਤਾ। ਉਨ੍ਹਾਂ 9 ਤੋਂ 28 ਫਰਵਰੀ ਨੂੰ ਮਰਦਮਸ਼ੁਮਾਰੀ ਦੇ ਦੂਜੇ ਦੌਰ ਬਾਰੇ ਕਿਹਾ ਕਿ ਇੰਟਰਨੈਟ ਅਤੇ ਹੋਰ ਸਾਧਨਾਂ ਰਾਹੀਂ ਸਿੱਖਾਂ ਨੂੰ ਮਰਦਮਸ਼ੁਮਾਰੀ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਸ਼ਲਾਘਾਯੋਗ ਉਪਰਾਲਾ ਹੈ । ਉਨ੍ਹਾਂ ਸਿੱਖਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਰਦਮਸ਼ੁਮਾਰੀ ਲਈ ਪੁੱਜੇ ਅਫਸਰ ਨੂੰ ਨਿਮਰਤਾ ਸਹਿਤ ਜਿਥੇ ਸਹੀ ਜਾਨਕਾਰੀ ਦਿੱਤੀ ਜਾਵੇ, ਉਥੇ ਇਨ੍ਹਾਂ ਗੱਲਾਂ ਦਾ ਵੀ ਖਾਸ ਧਿਆਨ ਰਖਣ ਦੀ ਲੋੜ ਹੈ, ਕਿ ਧਰਮ ਬਾਰੇ ਪੁੱਛਣ ’ਤੇ ਕੋਡ ਨੰ. 4 ਹੀ ਲਿਖਵਾਇਆ ਜਾਵੇ, ਜੋ ਕਿ ਸਿੱਖ ਧਰਮ ਦਾ ਕੋਡ ਹੈ। ਇਸ ਤੋਂ ਇਲਾਵਾ ਆਪਣੀ ਮਾਂ ਬੋਲੀ ਪੰਜਾਬੀ ਹੀ ਲਿਖੀ ਜਾਵੇ।

ਇਕ ਗੱਲ ਜੋ ਖਾਸ ਧਿਆਨ ਦੇਣ ਯੋਗ ਹੈ ਉਹ ਕਿ ਦਿੱਤੇ ਗਏ ਕਾਲਮਾਂ ਨੂੰ ਪੈਨ ਨਾਲ ਹੀ ਭਰਿਆ ਜਾਵੇ, ਜੇ ਮਰਦਮਸ਼ਮੁਾਰੀ ਲਈ ਪੁੱਜਿਆ ਅਫਸਰ ਪੈਨ ਦੀ ਥਾਂ ਪੈਨਸਿਲ ਨਾਲ ਕਾਲਮ ਭਰਦਾ ਹੈ, ਤਾਂ ਉਸਨੂੰ ਪੈਨ ਨਾਲ ਭਰਣ ਦੀ ਬੇਨਤੀ ਕੀਤੀ ਜਾਵੇ, ਅਤੇ ਉਸ ਤੋਂ ਬਾਅਦ ਹੀ ਦਸਤਖਤ ਕੀਤੇ ਜਾਣ। ਉਨ੍ਹਾਂ ਸੁਚੇਤ ਕਰਦਿਆਂ ਕਿਹਾ ਕਿ ਸਿੱਖਾਂ ਦੀ ਗਿਣਤੀ ਨੂੰ ਘੱਟ ਸਾਬਤ ਕਰਣ ਵਾਲਿਆਂ ਦੇ ਮਨਸੂਬਿਆਂ ਨੂੰ ਨਾਕਾਮ ਕਰਣ ਲਈ, ਸਾਨੂੰ ਸਭ ਨੂੰ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਬਾਬਤ ਹੋਰ ਜਾਣਕਾਰੀ www.joincensus.com ’ਤੇ ਜਾ ਕੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top