Share on Facebook

Main News Page

ਮਸਲਾ ‘ਕਲ-ਕੀ-ਧਰ’ ਦੀ ਕਲਗੀ ਦਾ!

ਜਾਪਦਾ ਹੈ ਕਿ ਪੰਥਕ ਅਤੇ ਕੌਮੀ ਪਿੜ ਵਿਚ ਨਮੌਸ਼ੀ ਦਾ ਦੌਰ ਅਤੇ ਪੰਧ ਹਾਲੇ ਮੁਕਿਆ ਨਹੀਂ। ਆਪਣੇ ਸ਼ਾਹੀ ਅਮੀਰ ਵਿਰਸੇ, ਵਿਰਾਸਤ, ਗੁਰੂ ਸਾਹਿਬਾਨ ਅਤੇ ਸਿਖ ਇਤਿਹਾਸ ਦੀਆਂ ਅਨਮੋਲ ਨਿਸ਼ਾਨੀਆਂ ਪ੍ਰਤੀ ਉਦਾਸੀਨਤਾ ਅਤੇ ਉਪਰਾਮਤਾ ਨਾਲ ਪੂਰੀ ਤਰਾਂ ਕੀਤੀ ਬੇਕਦਰੀ ਅਤੇ ‘ਅਜ਼ਮਤ ਰੇਜ਼ੀ’ ਸ਼ਾਇਦ ਕਾਫ਼ੀ ਨਹੀਂ ਸੀ ਕਿ ਹੁਣ ਕਲਜੁਗ ਦੀ ਧਰ ‘ਕਲ-ਕੀ-ਧਰ’ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ‘ਸ਼¤ਕੀ ਕਲਗੀ’ ਦੇ ਮਸਲੇ ਨਾਲ ਪੰਥ ਨੂੰ ਦੋਚਾਰ ਹੋਣਾ ਪੈ ਰਿਹਾ ਹੈ। ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਤੇ ਵਾਪਰੇ ਇਸ ਵਾਕਏ ਲਈ ਜੇਕਰ ਸਥਾਨ, ਸੰਸਥਾ ਅਤੇ ਸਮੇਂ ਨੂੰ ਵਾਚੀਏ ਤਾਂ ਇਹ ਹਾਲਾਤ ਦੀ ਗੰਭੀਰਤਾ ਨੂੰ ਉਜਾਗਰ ਕਰਦਾ ਹੈ। ਖਾਲਸੇ ਦੀ ਪ੍ਰਭੁਸਤਾ ਦੇ ਸਰਵੁੱਚ ਅਤੇ ਪਾਵਨਤਮ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੱਧੇ ਅਸਿੱਧੇ ਰੂਪ ਵਿਚ ਸਹਿਯੋਗ ਪ੍ਰਾਪਤ ਕਰਕੇ ਇਸ ਸਾਜ਼ਿਸ਼ ਨੂੰ ਸਿਰੇ ਚੜਾਉਣ ਦੀ ਕੋਸ਼ਿਸ਼ ਅਤੇ ਇਸਦਾ ਤਕਰੀਬਨ ਤਕਰੀਬਨ ਕਾਮਯਾਬ ਹੋ ਜਾਣਾ ਬਹੁਤ ਹੀ ਗੰਭੀਰ ਹੈ ਅਤੇ ਇਸ ਨੂੰ ਕਤਈ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਰਨਾ ਚਾਹੀਦਾ ਹੈ।

ਤਕਰੀਬਨ ਡੇਢ ਸਾਲ ਪਹਿਲਾਂ ਬੜੇ ਹੀ ਸ਼ਾਹਾਨਾ ਅਤੇ ਜੇਤੂ ਅੰਦਾਜ਼ ਵਿਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਲਗੀ ਐਲਾਨ ਕੇ ਇਸਨੂੰ ਇੰਗਲੈਂਡ? ਕੈਨੇਡਾ? ਤੋਂ ਲਿਆਂਦਾ ਗਿਆ। ਪਰ ਇਸ ਦੇ ਲਿਆਉਣ ਦੀ ਸੇਵਾ ਕਰਣ ਵਾਲਿਆਂ ਨੇ ਇਸ ਦਾ ਸ੍ਰੋਤ ਜਾਂ ਇਸ ਦੇ ਅਸਲੀ ਹੋਣ ਦਾ ਨਾ ਤਾਂ ਕੋਈ ਸਬੂਤ ਜਾਂ ਦਸਤਾਵੇਜ਼ ਹੀ ਦਿੱਤਾ ਤੇ ਹੀ ਕੋਈ ਤੱਸਲੀਬਖਸ਼ ਬਿਆਨ ਹੀ ਦਿੱਤਾ। ਹੋਰ ਤਾਂ ਹੋਰ ਗੁਰੂ ਗੋਬਿੰਦ ਸਿੰਘ ਜੀ ਦੀ ਕਹੀ ਜਾਂਦੀ ਇਸ ਕਲਗੀ ਨਾਲ ਸਬੰਧਤ ਹਰ ਵਿਅਕਤੀ ਅਤੇ ਧਿਰ ਨੇ ਆਪਾ ਵਿਰੋਧੀ ਅਤੇ ਵਖਰੇ ਵਖਰੇ ਬਿਆਨ ਦਿ¤ਤੇ ਜਾਂ ਮੌਨ ਧਾਰ ਲਈ ਹੈ। ਇਸ ਨਾਲ ਇਹ ਸਾਰਾ ਮਸਲਾ ਗੁੰਝਲਦਾਰ ਅਤੇ ਸ਼ੱਕੀ ਬਣਦਾ ਗਿਆ ਅਤੇ ਇਸ ਨੇ ਸਿਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਪੂਰੀ ਤਰਾਂ ਖਿਲਵਾੜ ਕਰਣ ਵਿਚ ਕੋਈ ਕਸਰ ਨਾ ਛੱਡੀ।

ਸਿੰਘ ਸਾਹਿਬ ਜਥੇਦਾਰ ਜੋਗਿੰਦਰ ਸਿੰਘ ਜੀ ਜਿਹਨਾਂ ਦੇ ਕਾਰਜ ਕਾਲ ਦੌਰਾਨ ਇਹ ਸ਼ੱਕੀ ਕਲਗੀ ਮੰਗਵਾਈ ਗਈ ਜਦੋਂ ਉਹਨਾਂ ਨੂੰ ਇਸ ਬਾਰੇ ਦਸਣ ਦੀ ਬੇਨਤੀ ਕੀਤੀ ਗਈ ਤਾਂ ਉਹਨਾਂ ਦਾ ਜਵਾਬ ਸੀ ਕਿ ‘ਇਸ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ’। ਸੱਚ ਦੇ ਮੁਜੱਸਮੇ ਵਿਚ ਭੇਂਟ ਕੀਤੀ ਜਾਣ ਵਾਲੀ ਵਸਤੂ ਦੀ ਘੜੀ ਗਈ ਕਹਾਣੀ ਹੀ ਸੱਚ ਦੇ ਨੇੜੇ ਤੇੜੇ ਵੀ ਨਾ ਅਪੜ ਸਕੀ। ਇਸ ਪੰਥਕ ਮਸਲੇ ਤੇ ਸਚ ਕਿਉਂ ਨਹੀਂ ਬੋਲਿਆ ਜਾ ਰਿਹਾ? ਕੀ ਗੁਰੂ ਪੰਥ ਇਸ ‘ਭੇਂਟ’ ਦਾ ਸ੍ਰੋਤ, ਵੇਰਵਾ ਅਤੇ ਅਸਲੀਅਤ ਬਾਰੇ ਦਸਤਾਵੇਜ਼ ਵੇਖਣ ਦਾ ਹੱਕਦਾਰ ਨਹੀਂ? ਕਿਉਂ ਬੁੱਕਲ ਵਿਚ ਲੱਡੂ ਭੋਰਨ ਵਾਲੀ ਗੱਲ ਕੀਤੀ ਜਾ ਰਹੀ ਹੈ? ਕੀ ਕਦੇ ਸੋਚਿਆ ਜਾ ਸਕਦਾ ਹੈ ਕਿ ਕੋਈ ਵਿਅਕਤੀ ਦਿੱਲੀ, ਲੰਡਨ ਜਾਂ ਨਿਉਯਾਰਕ ਦੇ ਮਿਉਜ਼ਿਮ ਵਿਚ ਜਾ ਕੇ ਬਿਨਾ ਸ੍ਰੋਤ ਉਜਾਗਰ ਕੀਤਿਆਂ ਕਹੇ ਕਿ ਇਹ ਤਲਵਾਰ ਨੈਪੋਲੀਅਨ ਦੀ ਹੈ ਜਾਂ ਇਹ ਤਸ਼ਤਰੀ ਮਹਾਰਾਜਾ ਰਣਜੀਤ ਸਿੰਘ ਦੀ ਹੈ। ਉਸ ਨਾਲ ਕੀ ਵਰਤਾਰਾ ਕਰਣ ਗੇ? ਅਲਬੱਤਾ ਜਾਮਾ ਮਸਜਿਦ, ਦਿੱਲੀ ਦੇ ਬਾਜ਼ਾਰ ਵਿਚ ਇਕ ਦੁਕਾਨ ਤੇ ਬੋਰਡ ਲਗਾ ਸੀ, ‘ਪੁਰਾਤਨ ਵਸਤੂਆਂ ਦੇ ਨਿਰਮਾਤਾ ਅਤੇ ਵਿਕਰੇਤਾ।’

Source: Sant Sipahi


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top