Share on Facebook

Main News Page

ਗੁਰਦੁਆਰਾ ਚੋਣ ਕਮਿਸ਼ਨ ਵਲੋਂ ਮੁਹਈਆ ਕਰਵਾਏ ਗਏ ਵੋਟਰ ਫਾਰਮ, ਗੁਰਦੁਆਰਾ ਪ੍ਰਬੰਧ ਵਿਚ ਗੈਰ ਸਿੱਖਾਂ ਤੇ ਗੁਰਮਤਿ ਵਿਰੋਧੀ ਲੋਕਾਂ ਦੀ ਘੁਸਪੈਠ ਲਈ ਚੋਰ ਮੋਰੀਆਂ ਦਾ ਭੰਡਾਰ: ਕਲਕੱਤਾ

ਅੰਮ੍ਰਿਤਸਰ, 8 ਫਰਵਰੀ (ਪੀ.ਟੀ.ਐਨ.) : ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਗੈਰ ਸਿੱਖਾਂ ਦੀ ਸ਼ਮੂਲੀਅਤ ਦੀ ਸ਼ੰਕਾ ਦੁਹਰਾਉਂਦਿਆਂ ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਗੁਰਦੁਆਰਾ ਚੋਣ ਕਮਿਸ਼ਨ ਵਲੋਂ ਮੁਹਈਆਂ ਕਰਵਾਏ ਗਏ ਵੋਟਰ ਫਾਰਮ ਨੂੰ ਗੁਰਦੁਆਰਾ ਪ੍ਰਬੰਧ ਵਿਚ ਗੈਰ ਸਿੱਖਾਂ ਤੇ ਗੁਰਮਤਿ ਵਿਰੋਧੀ ਲੋਕਾਂ ਦੀ ਘੁਸਪੈਠ ਲਈ ਚੋਰ ਮੋਰੀਆਂ ਦਾ ਭੰਡਾਰ ਦੱਸਿਆ ਹੈ ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਤੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਦਿੱਲੀ ਤੇ ਪੰਜਾਬ ਵਿਚ ਮੁਹਈਆ ਕਰਵਾਏ ਗਏ ਵੋਟਰ ਫਾਰਮ,ਦਿੱਲੀ ਗੁਰਦੁਆਰਾ ਐਕਟ ,ਸਿੱਖ ਗੁਰਦੁਆਰਾ ਐਕਟ,ਸਿੱਖ ਰਹਿਤ ਮਰਿਆਦਾ ਦੀ ਫੋਟੋ ਕਾਪੀ ਪੱਤਰਕਾਰਾਂ ਨੂੰ ਦਿੰਦਿਆਂ ਸ੍ਰ. ਕੱਲਕਤਾ ਨੇ ਦੱਸਿਆ ਕਿ ਦਿੱਲੀ ਕਮੇਟੀ ਚੋਣਾਂ ਲਈ ਵੋਟਰ ਫਾਂਰਮਾਂ ਵਿਚ ਵੋਟਰ ਦਾ ਪੂਰਾ ਐਡਰੈਸ ਪਤਾ ਅਤੇ ਫੋਟੋ ਲਗਾਏ ਜਾਣ ਦਾ ਪੂਰਾ ਵਿਧਾਨ ਹੈ, ਲੇਕਿਨ ਸ਼੍ਰੋਮਣੀ ਕਮੇਟੀ ਚੋਣ ਲਈ ਵੋਟਰ ਫਾਰਮ ਵਿਚ ਅਜੇਹੀ ਵਿਵਸਥਾ ਨਹੀ ਹੈ, ਸ਼੍ਰੋਮਣੀ ਕਮੇਟੀ ਵਾਲੇ ਫਾਰਮ ਦੀ ਤੁਲਣਾ ਵਿਚ ਦਿੱਲੀ ਵਾਲੇ ਫਾਰਮ ਵਿਚ ਵੋਟਰ ਵਲੋਂ ਦਿੱਤੀ ਜਾਣਕਾਰੀ ਤਸਦੀਕ ਕਰਨ ਦਾ ਵੀ ਵਿਧਾਨ ਹੈ। ਉਨ੍ਹਾਂ ਦੱਸਿਆ ਕਿ ਫਾਰਮ ਵਿਚ ਸਿੱਖ ਦੀ ਪ੍ਰੀਭਾਸ਼ਾ ਸਪਸ਼ਟ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਦੇ ਭਾਗ 2 ਧਾਰਾ (ਐਨ) ਦਾ ਵੀ ਹਵਾਲਾ ਵੀ ਦਰਜ ਹੈ।

ਉਨ੍ਹਾਂ ਦੱਸਿਆ ਕਿ ਇਸੇ ਐਕਟ ਦੀ ਧਾਰਾ ਦਾ ਹਵਾਲਾ ਦਿੱਲੀ ਕਮੇਟੀ ਨੇ ਗੁਰਲੀਨ ਕੌਰ ਬਨਾਮ ਪੰਜਾਬ ਸਟੇਟ ਕੇਸ ਵਿਚ ਸਿੱਖ ਦੀ ਪ੍ਰੀਭਾਸ਼ਾ ਵਜੋ ਪੇਸ਼ ਕੀਤਾ ਸੀ। ਸ੍ਰ. ਕਲਕੱਤਾ ਨੇ ਕਿਹਾ ਕਿ ਦਿੱਲੀ ਵਾਲੇ ਫਾਰਮ ਵਿਚ ਸਰਵ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਸ਼ਬਦ ‘ਤਬਾਕੂ ਦੀ ਵਰਤੋ ‘ਵਰਤਿਆ ਗਿਆ ਹੈ ਜਦਕਿ ਸ਼੍ਰੋਮਣੀ ਕਮੇਟੀ ਵੋਟਰ ਫਾਰਮ ਵਿਚ ਸ਼ਬਦ ਧੂਮਰਪਾਨ ਵਰਤਿਆ ਗਿਆ ਹੈ ਜਿਸ ਨਾਲ ਤਬਾਕੂ ਨੂੰ ਖੈਣੀ, ਜ਼ਰਦਾ ਰੂਪ ਵਿਚ ਸੇਵਨ ਕਰਨ ਵਾਲੇ ਲੋਕ ਸ਼੍ਰੋਮਣੀ ਕਮੇਟੀ ਚੋਣ ਵਿਚ ਘੁਸਪੈਠ ਕਰਨਗੇ।

ਉਨ੍ਹਾਂ ਦੱਸਿਆ ਕਿ ਦਿੱਲੀ ਵਾਲੇ ਵੋਟਰ ਫਾਰਮ ਵਿਚ ਤਾਂ ਸਿੱਖ ਦੀ ਪ੍ਰੀਭਾਸ਼ਾ ਦਾ ਜਿਕਰ ਕਰਦਿਆਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ, ਦੱਸ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਵਿਚ ਵਿਸ਼ਵਾਸ਼ ਰੱਖਣ ਵਾਲਾ ਹੀ ਸਿੱਖ ਹੈ, ਜਦਕਿ ਸ਼੍ਰੋਮਣੀ ਕਮੇਟੀ ਵੋਟਰ ਫਾਰਮ ਵਿਚ ਅਜੇਹਾ ਨਹੀ ਹੈ। ਸ੍ਰ. ਕਲਕੱਤਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਕਾਂਗਰਸੀ ਦੱਸਣ ਵਾਲੇ ਅਖੌਤੀ ਅਕਾਲੀ ਗੁਰਦੁਆਰਾ ਚੋਣਾਂ ਲਈ ਸਾਬਤ ਸੂਰਤ ਸਿੱਖਾਂ ਦੀ ਸ਼ਮੂਲੀਅਤ ਦਾ ਜੋ ਕੰਮ ਨਹੀ ਕਰ ਸਕੇ, ਉਹ ਕਾਰਜ ਦਿੱਲੀ ਕਮੇਟੀ ਨੇ ਕਰ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਵੋਟਰ ਫਾਰਮ 'ਚ ਤਰੁਟੀਆਂ ਦੇ ਰਹਿੰਦਿਆਂ ਸ਼੍ਰੋਮਣੀ ਕਮੇਟੀ ਚੋਣਾਂ ਨਿਰਪੱਖ ਅਜ਼ਾਦਾਨਾ ਤੇ ਪਾਰਦਰਸ਼ੀ ਨਹੀ ਹੋ ਸਕਦੀਆਂ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਵੇਂ ਲੱਖ ਵਾਰ ਝੂਠ ਬੋਲੀ ਜਾਣ ਕਿ ਦੱਸਿਆ ਸਭ ਅੱਛਾ ਹੈ, ਅਸਲ ਵਿਚ ਇਹ ਤਰੁਟੀਆਂ ਚੋਣ ਕਮਿਸ਼ਨ ਦੀ ਮਿਲੀ ਭੁਗਤ ਨਾਲ ਹੀ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top