Share on Facebook

Main News Page

ਅਮਰੀਕਾ ਤੋਂ ਡਿਪੋਰਟ ਹੋ ਚੁੱਕੇ ਲੋਕ ਹੁਣ ਵਾਪਸ ਆ ਸਕਦੇ ਹਨ: ਗੁਰਪਤਵੰਤ ਪੰਨੂੰ

ਸੈਕਰਾਮੈਂਟੋ, 8 ਫਰਵਰੀ (ਹੁਸਨ ਲੜੋਆ ਬੰਗਾ)-ਅਮਰੀਕਾ ਦੀ ਫੈਡਰਲ ਅਦਾਲਤ ਨੇ ਐਲਾਨ ਕੀਤਾ ਕਿ ਜਿਹੜੇ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ, ਉਹ ਕੇਸ ਨੂੰ ਦੁਬਾਰਾ ਖੋਲ੍ਹਾਉਣ ਲਈ ਬੋਰਡ ਆਫ ਇਮੀਗ੍ਰੇਸ਼ਨ ਅਪੀਲਜ਼ ਕੋਲ ਅਰਜ਼ੀ ਦੇ ਸਕਦੇ ਹਨ ਤੇ ਅਮਰੀਕਾ ਵਾਪਸ ਆ ਸਕਦੇ ਹਨ। ਇਹ ਜਾਣਕਾਰੀ ਅਟਾਰਨੀ ਗੁਰਪਤਵੰਤ ਪੰਨੂੰ ਨੇ ਦਿੱਤੀ। ਜਿਹੜੇ ਇਮੀਗ੍ਰੇਸ਼ਨ ਤੇ ਨੈਸ਼ਨਲਿਟੀ ਕਾਨੂੰਨ ਦੀ ਪ੍ਰੈਕਟਿਸ ਕਰਦੇ ਹਨ। ਇਸ ਤੋਂ ਪਹਿਲਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲਜ਼ ਤੋਂ ਅਮਰੀਕਾ ਤੋਂ ਬਾਹਰ ਰਹਿਣ ਵਾਲੇ ਲੋਕਾਂ ਦੇ ਡਿਪੋਰਟੇਸ਼ਨ ਦੇ ਕੇਸ ਦੁਬਾਰਾ ਖੋਲ੍ਹਣ ਦੀ ਬੇਨਤੀ ਤੋਂ ਇਨਕਾਰ ਕਰ ਦਿੰਦਾ ਰਿਹਾ ਸੀ। ਫੈਡਰਲ ਅਦਾਲਤ ਦੇ ਇਸ ਫੈਸਲੇ ਨੇ ਅਮਰੀਕਾ ਤੋਂ ਬਾਹਰ ਰਹਿੰਦੇ ਲੋਕਾਂ ਲਈ ਡਿਪੋਰਟੇਸ਼ਨ ਕੇਸਾਂ ਨੂੰ ਮੁੜ ਖੋਲ੍ਹਣ ਸਬੰਧੀ ਬੋਰਡ ਦੀ ਨੀਤੀ ਨੂੰ ਰੱਦ ਕਰ ਦਿੱਤਾ ਹੈ।

ਅਦਾਲਤ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਤੋਂ ਬਾਹਰ ਰਹਿੰਦੇ ਲੋਕਾਂ ਨੂੰ ਇਮੀਗ੍ਰੇਸ਼ਨ ਜੱਜਾਂ ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ਼ਜ਼ ਦੁਆਰਾ ਆਪਣੇ ਕੇਸਾਂ ਨੂੰ ਦੁਬਾਰਾ ਖੁੱਲ੍ਹਵਾਉਣ ਦਾ ਬਰਾਬਰ ਦਾ ਹੱਕ ਹੈ। ਅਟਾਰਨੀ ਪੰਨੂ ਅਨੁਸਾਰ ਫੈਡਰਲ ਅਦਾਲਤ ਦਾ ਇਹ ਫੈਸਲਾ ਉਨ੍ਹਾਂ ਲੋਕਾਂ ਲਈ ਕਾਫੀ ਮਹੱਤਵਪੂਰਨ ਹੈ ਜਿਨ੍ਹਾਂ ਨੂੰ ਜਾਂ ਤਾਂ ਡਿਪੋਰਟ ਕਰ ਦਿੱਤਾ ਗਿਆ ਜਾਂ ਫਿਰ ਉਹ ਆਪ ਅਮਰੀਕਾ ਛੱਡ ਗਏ ਸੀ। ਫੈਡਰਲ ਅਦਾਲਤ ਦਾ ਇਹ ਫੈਸਲਾ ਕਈ ਲੋਕਾਂ ਲਈ ਅਮਰੀਕਾ ਵਿਚ ਆਪਣੇ ਪਰਿਵਾਰਾਂ ਵਿਚ ਵਾਪਸ ਆਉਣ ਲਈ ਮਦਦਗਾਰ ਸਾਬਿਤ ਹੋਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top