Share on Facebook

Main News Page

ਪੰਥਕ ਖਬਰ ਤਰਾਸ਼ੀ

ਸਰਨਾ ਨੇ ‘ਗਿਆਨੀ’ ਗੁਰਬਚਨ ਸਿੰਘ ਨੂੰ ਦਿੱਤਾ ਸਿਰੋਪਾ: ਖਬਰ

ਟਿੱਪਣੀ:- ਰਾਜਨੀਤਕਾਂ ਅਤੇ ਪੁਜਾਰੀਆਂ ਦਾ ਸ਼ਾਇਦ ਕੋਈ ਦੀਨ ਇਮਾਨ ਨਹੀਂ ਹੁੰਦਾ। ਇਨ੍ਹਾਂ ਦਾ ਸਭ ਤੋਂ ਵੱਡਾ ਧਰਮ ਨਿੱਜੀ ਸੁਆਰਥ ਹੀ ਜੁੰਦਾ ਹੈ। ਇਕ ਪਾਸੇ ਸਰਨਾ ਜੀ ਨੇ ਗੁਰਬਚਨ ਸਿੰਘ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਬ੍ਰਾਹਮਣੀ ਰੂਪ ਨੂੰ ਠੋਕ-ਬਜਾ ਕੇ ਰੱਦ ਕਰ ਦਿੱਤਾ ਸੀ। ਹੁਣ ਉਸੇ ਪੁਜਾਰੀ ਦੇ ਉਸ ਮੰਦ-ਕਰਮ ਨੂੰ ਭੁਲਾ ਕੇ ਸਿਰੋਪਾ ਦੇਣ ਲੱਗ ਪਏ ਹਨ। ਹੋ ਸਕਦਾ ਹੈ ਨਿਕਟ ਭਵਿੱਖ ਵਿਚ ਸਰਨਾ ਕਮੇਟੀ ਨਵੇਂ ਬਣੇ ਬ੍ਰਾਹਮਣੀ ਕੈਲੰਡਰ (ਨਾਨਕਸ਼ਾਹੀ ਕੈਲੰਡਰ) ਨੂੰ ਵੀ ਅਪਨਾ ਲੈਣ। ਕੌਮ ਦਾ ਜਿੰਨਾਂ ਨੁਕਸਾਨ ਇਸ ਭ੍ਰਿਸ਼ਟ ਹਾਕਮ ਪੁਜਾਰੀ ਗੱਠਜੋੜ ਨੇ ਕੀਤਾ ਹੈ, ਉਤਨਾਂ ਤਾਂ ਪੰਥ ਵਿਰੋਧੀ ਬਾਹਰੀ ਤਾਕਤਾਂ ਵੀ ਨਹੀਂ ਕਰ ਸਕੀਆਂ।

ਕਟੱੜ ਪੰਥੀਆਂ ਨੇ ਕੀਤੀ ਪਾਕਿਸਤਾਨ ਵਿਚ ਇਕ ਗਵਰਨਰ ਦੀ ਹੱਤਿਆ: ਖਬਰ

ਟਿੱਪਣੀ:- ਸੰਪਰਦਾਈ ਤਾਕਤਾਂ ਕੋਲ ਵਿਚਾਰ ਕਰਨ ਦੀ ਯੋਗਤਾ ਤਾਂ ਹੁੰਦੀ ਨਹੀਂ। ਇਸ ਲਈ ਉਹ ਦਲੀਲ ਦੀ ਥਾਂ ਗੋਲੀ ਦੀ ਭਾਸ਼ਾ ਹੀ ਵਰਤਨੀ ਜਾਣਦੇ ਹਨ। ਸਿੱਖ ਕੌਮ ਵਿਚ ਵੀ ਐਸੇ ਤੱਤਾਂ ਦੀ ਕੋਈ ਕਮੀ ਨਹੀਂ ਹੈ। ਦਰਬਾਰਾ ਸਿੰਘ ਜੀ ਸਿਉਣਾ ਦੀ ਹੱਤਿਆ, ਪ੍ਰੋ. ਦਰਸ਼ਨ ਸਿੰਘ ਜੀ ਅਤੇ ਪ੍ਰੋ. ਇੰਦਰ ਸਿੰਘ ਜੀ ਘੱਗਾ ਆਦਿ ਤੇ ਸ਼ਰੀਰਕ ਹੱਮਲੇ ਐਸੇ ਤੱਤਾਂ ਦੀਆਂ ਹੀ ਮੰਦ ਕਰਤੁਤਾਂ ਹਨ। ਐਸੇ ਲੋਕ ਦਲੀਲ ਦੀ ਥਾਂ ਜੋਰ-ਜਬਰ ਨਾਲ ਵਿਚਾਰਧਾਰਾ ਨੂੰ ਮੰਨਵਾਉਣਾ ਚਾਹੁੰਦੇ ਹਨ। ਇਹ ਲੋਕ ‘ਧਰਮੀ’ ਦੇ ਭੇਖ ਵਿਚ ‘ਅਧਰਮੀ’ (ਮਨੁੱਖਤਾ ਦੇ ਦੋਖੀ) ਹੁੰਦੇ ਹਨ।

ਗੁਰੂ ਨਾਨਕ ਦੇ ਰਾਹ ’ਤੇ ਤੁਰਨਾ ਚਾਹੀਦਾ ਹੈ: ਗੁਰੂ ਗੋਬਿੰਦ ਸਿੰਘ ਸਟਡੀ ਸਰਕਲ

ਟਿੱਪਣੀ:- ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਦੇ ਗੁਰਮੁਖੋ, ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ ਕਿ ਨਾਨਕ ਪਾਤਸ਼ਾਹ ਜੀ ਦੇ ਰਾਹ ’ਤੇ ਤੁਰਨ ਵਿਚ ਹੀ ਸਮੁੱਚੀ ਮਨੁੱਖਤਾ ਦਾ ਭਲਾ ਹੈ। ਪਰ ਕ੍ਰਿਪਾ ਕਰਕੇ ਸਵੈ-ਪੜਚੋਲ ਵੀ ਕਰ ਲੈਣੀ ਜੀ। ਆਪ ਤਾਂ ਤੁਸੀਂ ਨਾਨਕ ਫਲਸਫੇ (ਸ਼ਬਦ ਗੁਰੂ ਗ੍ਰੰਥ ਸਾਹਿਬ ਜੀ) ਦੇ ਕਾਟ ਲਈ ਰਚੇ ‘ਕੂੜ ਦੇ ਪੋਥੇ’ (ਅਖੌਤੀ ਦਸਮ ਗ੍ਰੰਥ) ਦੀ ਹਿਮਾਇਤ ਕਰ ਰਹੇ ਹੋ। ਹੋਰ ਤਾਂ ਹੋਰ ਤੁਹਾਡਾ ਲੋਗੋ ਵਾਕ “ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ” ਵੀ ਇਸੇ ਕੂੜ ਗ੍ਰੰਥ ਦੀ ਹੀ ਉਪਜ ਹੈ। ਦੂਜਿਆਂ ਨੂੰ ਸਮਝਾਉਂਣ ਦੇ ਨਾਲ-ਨਾਲ ਜੇ ਤੁਸੀਂ ਆਪ ਵੀ ਨਿਰੋਲ ਨਾਨਕ ਫਲਸਫੇ ਦੇ ਧਾਰਨੀ ਬਣ ਜਾਵੋ ਤਾਂ ਕਿਤਨਾ ਚੰਗਾ ਹੋਵੇ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top