Share on Facebook

Main News Page

ਮੱਕੜ ਦਾ ਐਲਾਨ - ਅਸੀਂ ਸ਼੍ਰੋਮਣੀ ਕਮੇਟੀ ਵੋਟਾਂ ਲਈ ਤਿਆਰ ਹਾਂ

ਇਸਦਾ ਮਤਲਬ ਕਿ ਇਨ੍ਹਾਂ ਨੇ ਆਵਦੇ ਉਮੀਦ ਵਾਰਾਂ ਦੀ ਲਿਸਟ ਤਿਆਰ ਕਰ ਲਈ ਹੈ| ਅਤੇ ਉਨ੍ਹਾਂ ਦੇ ਘਰ ਵੋਟਾਂ ਦਾ ਸਾਰਾ ਸਮਾਨ ਭਾਵ ਕੇ ਸ਼ਰਾਬ, ਅਫੀਮ, ਭੁੱਕੀ, ਸਮੈਕ, ਡਾਂਗਾਂ, ਤਲਵਾਰਾਂ, ਨੋਟ ਆਦਿ ਭੇਜ ਦਿੱਤੇ ਹਨ | ਅਤੇ ਪੰਜਾਬ ਦੇ ਸਾਰੇ ਗੁੰਡਾ ਅੰਸਰ ਗਰੁਪਾਂ ਨਾਲ ਸੌਦਾ ਪੱਕਾ ਹੋ ਗਿਆ ਹੈ, ਕਿ ਵੋਟਾਂ ਵਾਲੇ ਦਿਨ ਅਸੀਂ ਸਾਰੇ ਪੰਜਾਬ ਵਿੱਚ ਬਿਹਾਰ ਵਰਗਾ ਮਹੌਲ ਬਣਾ ਦਿਆਂਗੇ |

ਅਤੇ ਪੋਲਿੰਗ ਬੂਥਾਂ ਦੇ ਨੇੜੇ ਐਸੇ ਕਿਸੇ ਗੁਰਸਿਖ ਵੀਰ ਨੂੰ ਨਹੀਂ ਫਟਕਣ ਦਿਆਂਗੇ, ਜਿਹੜਾ ਕੇਵਲ ਤੇ ਕੇਵਲ ਗੁਰੂ ਗਰੰਥ ਸਾਹਿਬ ਜੀ ਵਿੱਚ ਆਸਥਾ ਰਖਦਾ ਹੋਵੇ | ਅਖਉਤੀ ਸਾਧਾਂ, ਸੰਤਾਂ ਡੇਰੇਦਾਰਾਂ, ਬੇਆਸੀਆਂ, ਸਰ੍ਸੀਆਂ ਦੇ ਚੇਲੇ ਚਾਟੜੇ ਇਕ ਦੀ ਥਾਂ ਭਾਵੇਂ ੧੦-੧੦ ਵੋਟਾਂ ਦੇ ਬਟਨ ਦੱਬੀ ਜਾਣ | ਇਸ ਕਰਕੇ ਅਸੀਂ ਵੋਟਾਂ ਲਈ ਤਿਆਰ ਹਾਂ|

ਰਣਜੋਧ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top