Share on Facebook

Main News Page

ਸੱਚ ਨੂੰ ਕਤਲ ਕਰਕੇ ਝੂਠ ਬਣਾ ਦੇਣ ਵਾਲੇ ਲਾਂਬੇ ਨੇ ਇੱਕ ਵਾਰ ਫਿਰ ਛੱਡਿਆ ਕੌਮ ਨੂੰ ਦੋਫਾੜ ਕਰਨ ਵਾਲਾ ਤੀਰ

ਅਖੇ ਜਾਅਲੀ ਕਲਗੀ ਜਥੇਦਾਰ ਵੇਦਾਂਤੀ ਦੇ ਕਾਰਜ ਕਾਲ ਸਮੇਂ ਆਈ ਸੀ

(ਖੱਬੇ) - ਨਿਊਯਾਰਕ ਦੇ ਜੱਸ ਟੀ ਵੀ ਤੋਂ ਜਾਅਲੀ ਕਲਗੀ ਨੂੰ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਕਾਰਜ ਕਾਲ ਸਮੇਂ ਆਉਣ ਦੀ ਗੱਲ ਕਹਿੰਦੇ ਹੋਏ ਟੀ ਵੀ ਹੋਸਟ ਲਾਂਬਾ ਨੂੰ ਜੱਸ ਟੀ ਵੀ ਦੇ ਸ਼ੋਅ ਵਿੱਚ ਬੋਲਦੇ ਦੀ ਵੀਡੀਉ ਦੇਖਣ ਲਈ ਇੱਥੇ ਕਲਿਕ ਕਰੋ-(ਸੱਜੇ)-ਪ੍ਰਸਿੱਧ ਲੇਖਕ ਜਸਵਿੰਦਰ ਸਿੰਘ ਮੁੱਦਕੀ ਲਾਂਬੇ ਨੂੰ ਅਸਲੀ ਜਥੇਦਾਰ ਦੀ ਜਾਣਕਾਰੀ ਦਿੰਦੇ ਹੋਏ ਸੁਣਨ ਲਈ ਇੱਥੇ ਕਲਿਕ ਕਰੋ

ਨਿਊਯਾਰਕ/ਨਿਊਜਰਸੀ- ਬੀਤੇ ਸਾਲ ਕੀਰਤਨ ਦੀ ਵੀਡੀਉ ਦੀ ਬੇਦਰਦੀ ਨਾਲ ਕੱਢ ਵੱਢ ਕਰਕੇ ਸੱਚ ਨੂੰ ਜਿਸ ਢੰਗ ਨਾਲ ਝੂਠ ਸਾਬਤ ਕਰਨ ਦੀ ਕਲਾ ਟੀ ਵੀ ਹੋਸਟ ਲਾਂਬਾ ਨੇ ਖੇਡੀ ਸੀ ਉਸੇ ਤਰਾਂ ਦਾ ਕੌਮ ਅੰਦਰ ਇੱਕ ਹੋਰ ਫਲੂਹਾ ਸੁਟਣ ਦੀ ਮੁੜ ਕੋਸਿਸ਼ ਕੀਤੀ ਹੈ ਉਸੇ ਟੀ ਵੀ ਤੋਂ ਉਸੇ ਟੀ ਵੀ ਹੋਸਟ ਲਾਂਬਾ ਨੇ।ਇਸ ਵਾਰ ਲਾਂਬੇ ਨੇ ਕਿਸੇ ਵੀਡੀਉ ਨੂੰ ਕੱਟਣ ਵੱਢਣ ਦਾ ਡਰਾਮਾ ਨਹੀਂ ਕੀਤਾ ਬਲਕਿ ਅਕਾਲ ਤੱਖਤ ਸਾਹਿਬ ਨਾਲ ਸਬੰਧਤ ਇੱਕ ਘਟਨਾ ਨੂੰ ਪੂਰੀ ਤਰਾਂ ਝੂਠ ਸਾਬਤ ਕਰਨ ਦੀ ਕੋਸਿਸ਼ ਕੀਤੀ ਹੈ।

 

ਨਿਊਯਾਰਕ ਦੇ ਜੱਸ ਟੀ ਵੀ ਤੋਂ ਜਾਅਲੀ ਕਲਗੀ ਨੂੰ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਕਾਰਜ ਕਾਲ ਸਮੇਂ ਆਉਣ ਦੀ ਗੱਲ ਕਹਿੰਦੇ ਹੋਏ ਟੀ ਵੀ ਹੋਸਟ ਲਾਂਬਾ

ਜਸਵਿੰਦਰ ਸਿੰਘ ਮੁੱਦਕੀ

ਪ੍ਰਸਿੱਧ ਲੇਖਕ ਜਸਵਿੰਦਰ ਸਿੰਘ ਮੁੱਦਕੀ ਲਾਂਬੇ ਨੂੰ ਅਸਲੀ ਜਥੇਦਾਰ ਦੀ ਜਾਣਕਾਰੀ ਦਿੰਦੇ ਹੋਏ

ਇਸ ਘਟਨਾ ਵਿੱਚ ਕਿਸੇ ਪ੍ਰਸੰਗ ਦੀ ਗੱਲ ਨਹੀਂ ਹੈ ਬਲਕਿ ਇੱਕ ਜਾਅਲੀ ਕਲਗੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਦੀ ਕਲਗੀ ਦੱਸ ਕੇ ਸ਼ਾਨੋ ਸ਼ੌਕਤ ਨਾਲ ਸਿੱਖ ਕੌਮ ਦੇ ਪੱਲੇ ਪਾਉਣ ਦੀ ਚਾਲ ਖੇਡੀ ਗਈ ਉਸ ਚਾਲ ਨੂੰ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਦੇ ਕਾਰਜ ਕਲਾ ਸਮੇਂ ਆਈ ਦੱਸਦਿਆਂ ਲਾਂਬੇ ਨੇ ਕਿਹਾ “ਸਿੰਘ ਸਾਹਿਬ ਜਥੇਦਾਰ ਜੋਗਿੰਦਰ ਸਿੰਘ ਜੀ ਜਿੰਨਾਂ ਦੇ ਕਾਰਜ ਕਾਲ ਵਿੱਚ ਇਹ ਕਲਗੀ ਪਹੁੰਚੀ ਸੀ ਉਨਾਂ ਦੇ ਨਾਲ ਜਦੋਂ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਇਸ ਬਾਰੇ ਮੈਂ ਕੁੱਛ ਵੀ ਨਹੀਂ ਕਹਿਣਾ ਚਾਹੁੰਦਾ”।ਇੰਨਾਂ ਝੂਠ ਕੋਈ ਟੈਲੀਵੀਜਨ ਤੇ ਕਿਸ ਤਰਾਂ ਬੋਲ ਸਕਦਾ ਹੈ ਅਤੇ ਕਿਸ ਕਰਕੇ ਬੋਲਦਾ ਹੈ ਇਸ ਦਾ ਪਤਾ ਲਾਉਣ ਲਈ ਤਾਂ ਉੱਚ ਪੱਧਰੀ ਜਾਂਚ ਦੀ ਲੋੜ ਹੈ ਪਰ ਇਹ ਗੱਲ ਪੱਕੀ ਹੈ ਕਿ ਲਾਂਬਾ ਨੇ ਇਹ ਝੂਠ ਜਾਣ ਬੁੱਝ ਕੇ ਬੋਲਿਆ ਹੈ। ਕਿਉਂ ਜਿਸ ਸਮੇਂ ਇਹ ਕਲਗੀ ਅੰਮ੍ਰਿਤਸਰ ਲਿਆਂਦੀ ਗਈ ਸੀ ਉਸ ਤੋਂ 11 ਮਹੀਨੇ ਪਹਿਲਾਂ ਜਥੇਦਾਰ ਵੇਦਾਂਤੀ ਅਕਾਲ ਤੱਖਤ ਸਾਹਿਬ ਤੋਂ ਸੇਵਾ ਮੁਕਤ ਹੋ ਚੁੱਕੇ ਸਨ।ਕਲਗੀ ਮੋਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਦੇ ਕਾਰਜ ਕਾਲ ਸਮੇਂ ਆਈ।ਪਰ ਲਾਂਬਾ ਨੇ ਬੜੀ ਦ੍ਰਿਤਾ ਨਾਲ ਇਸ ਦੀ ਆਮਦ ਨੂੰ ਸਿੰਘ ਸਾਹਿਬ ਜੋਗਿੰਦਰ ਸਿੰਘ ਵੇਦਾਂਤੀ ਦੇ ਪੱਲੇ ਪਾਉਣ ਦੀ ਕੋਸਿਸ਼ ਕੀਤੀ।

ਲਾਂਬਾ ਦੀ ਇਹ ਸ਼ਰਾਰਤ ਰੂਪੀ ਬਿਆਨ ਬਾਜੀ ਸੁਭਾਵਿਕ ਨਹੀਂ ਹੋਈ ਲਗਦੀ।ਇਸ ਨੂੰ ਬੜੀ ਸੋਚ ਸਮਝ ਨਾਲ ਕੀਤਾ ਗਿਆ ਹੈ,ਕਿਉਂ ਉਨ੍ਹਾਂ ਵਲੋਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਰਾਜਕਲ ਸਮੇਂ ਆਉਣ ਦੀ ਗੱਲ ਕਰਨ ਤੋਂ ਬਾਅਦ ਨਿਊਜਰਸੀ ਦੇ ਕਾਰਟੇਰਟ ਸ਼ਹਿਰ ਤੋਂ ਉੱਘੇ ਲਿਖਾਰੀ ਸਰਦਾਰ ਜਸਵਿੰਦਰ ਸਿੰਘ ਨੇ ਕਾਲ ਕੀਤੀ।ਉਨ੍ਹਾਂ ਨੇ ਲਾਂਬਾ ਨੂੰ ਪੂਰੇ ਵੇਰਵੇ ਨਾਲ ਦੱਸਿਆ ਕਿ ਜਦੋਂ ਕਲਗੀ ਆਈ ਸੀ ਤਾਂ ਉਸ ਸਮੇਂ ਅਕਾਲ ਤੱਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨਹੀਂ ਸਨ ਬਲਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਨ-ਜਸਵਿੰਦਰ ਸਿੰਘ ਦੇ ਸਵਾਲ ਦਾ ਜਵਾਬ ਦੇਣ ਲਈ ਕਾਹਲੇ ਪਏ ਹੋਏ ਲਾਂਬੇ ਨੇ ਕੌਮ ਦੀ ਏਕਤਾ ਨੂੰ ਵੱਢਣ ਵਾਲਾ ਕੁਹਾੜਾ ਚਲਾਂਉਂਦਿਆਂ ਕਿਹਾ ------। ਇਸ ਸਬੰਧ ਵਿੱਚ ਸਮੇਂ ਸਿੰਘ ਸਾਹਿਬ ਜੋਗਿੰਦਰ ਸਿੰਘ ਵੇਦਾਂਤੀ ਦੇ ਪੀ ਏ ਪ੍ਰਿਥੀਪਾਲ ਸਿੰਘ ਸੰਧੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਵੀ ਲਾਂਬਾ ਦੀ ਇਸ ਬਿਆਨ ਬਾਜੀ ਨੂੰ ਝੂਠ ਦਾ ਪਲੰਦਾ ਦੱਸਿਆ।

ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਸੀਨੀਅਰ ਅਫਸਰ ਅਤੇ ਸਿੱਖ ਇਤਿਹਾਸ ਸਬੰਧੀ ਗਿਆਨ ਭਰਪੂਰ ਇਤਿਹਾਸ ਲਿਖਣ ਵਾਲੇ ਸ:ਇਕਬਾਲ ਸਿੰਘ (ਐਸ ਐਸ ਪੀ) ਨਾਲ ਸੰਪਰਕ ਕਰਨ ਤੇ ਪਤਾ ਲੱਗਾ ਕਿ ਜਿਸ ਸਮੇਂ ਕਲਗੀ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੀ ਸੀ ਉਸ ਸਮੇਂ ਅਕਾਲ ਤੱਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹਵਾਈ ਅੱਡੇ ਤੇ ਕਲਗੀ ਦਾ ਸਵਾਗਤ ਕਰਨ ਲਈ ਹਵਾਈ ਅੱਡੇ ਤੇ ਮੌਜੂਦ ਸਨ। ਮਾਣਯੋਗ ਇਕਬਾਲ ਸਿੰਘ ਨੇ ਇਹ ਵੀ ਦੱਸਿਆ ਕਿ ਉਹ ਖੁਦ ਵੀ ਅੰਮ੍ਰਿਤਸਰ ਹਵਾਈ ਅੱਡੇ ਤੇ ਸਨ, ਉਹਨਾਂ ਨੇ ਉੱਥੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੂੰ ਨਹੀਂ ਦੇਖਿਆ ਪਰ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਹੋ ਸਕਦਾ ਹੈ ਜਥੇਦਾਰ ਵੇਦਾਂਤੀ ਉਹਨਾਂ ਦੇ ਜਾਣ ਤੋਂ ਬਾਅਦ ਹਵਾਈ ਅੱਡੇ ਤੇ ਆ ਗਏ ਹੋਣ ਪਰ ਇੱਕ ਗੱਲ ਯਕੀਨਨ ਹੈ ਕਿ ਉਸ ਸਮੇਂ ਅਕਾਲ ਤੱਖਤ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨਹੀਂ ਸਨ ਬਲਕਿ ਅਕਾਲ ਤੱਖਤ ਦੇ ਜਥੇਦਾਰ ਦੀ ਸੇਵਾ ਗਿਆਨੀ ਗੁਰਬਚਨ ਸਿੰਘ ਨਿਭਾ ਰਹੇ ਸਨ ਜਿਹੜੇ ਕਿ ਹੁਣ ਵੀ ਜਥੇਦਾਰ ਦੀ ਪਦਵੀ ਤੇ ਸ਼ਸ਼ੋਭਿਤ ਹਨ।

ਸਰਦਾਰ ਜਸਵਿੰਦਰ ਸਿੰਘ ਨੇ ਸ਼ੱਕ ਜਾਹਰ ਕੀਤਾ ਹੈ ਕਿ ਲਾਂਬਾ ਦੀ ਇਹ ਸੋਚੀ ਸਮਝੀ ਸ਼ਾਜਿਸ਼ ਹੈ, ਕਿ ਜਿਸ ਤਰਾਂ ਨਾਲ ਪ੍ਰੋ ਦਰਸ਼ਨ ਸਿੰਘ ਦੀ ਕੀਰਤਨ ਵਾਲੀ ਵੀਡੀਓ ਦਾ ਵਢਾਂਗਾ ਕਰਕੇ ਉਨ੍ਹਾਂ ਨੂੰ ਪੰਥ ਵਿੱਚੋਂ ਛੇਕੇ ਜਾਣ ਦਾ ਵਸੀਲਾ ਬਣਾ ਦਿੱਤਾ ਸੀ, ਇਸੇ ਤਰਾਂ ਹੀ ਜੋਗਿੰਦਰ ਸਿੰਘ ਵੇਦਾਂਤੀ ਹੁਰਾਂ ਨਾਲ ਜਾਅਲੀ ਕਲਗੀ ਜੋੜ ਕੇ ਉਨ੍ਹਾਂ ਨੂੰ ਸਿੱਖ ਕੌਮ ਵਿੱਚ ਨੀਵਾਂ ਦਿਖਾਉਣ ਦਾ ਛੜਯੰਤਰ ਰੱਚਿਆ ਗਿਆ ਲੱਗਦਾ ਹੈ। ਸਰਦਾਰ ਜਸਵਿੰਦਰ ਸਿੰਘ ਨੇ ਕਿਹਾ ਜਥੇਦਾਰ ਵੇਦਾਂਤੀ ਦਾ ਪਰਵਾਸੀ ਜਗਤ ਵਿੱਚ ਬਹੁਤ ਸਤਿਕਾਰ ਹੈ ਅਤੇ ਅੰਮ੍ਰਿਤਸਰ ਵਿਖੇ 2003 ਵਾਲਾ ਕੈਲੰਡਰ ਜਾਰੀ ਕਰਕੇ ਉਨ੍ਹਾਂ ਨੇ ਸਿੱਖ ਕੌਮ ਵਿੱਚ ਵੱਡੀ ਪ੍ਰਸੰਸਾਂ ਖੱਟੀ। ਸਰਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਕੌਮ ਨੂੰ ਸੁਚੇਤ ਹੋਣ ਦੀ ਜਰੂਰਤ ਹੈ ਤਾਂ ਕਿ ਲਾਂਬਾ ਇੱਕ ਵਾਰ ਫਿਰ ਕੌਮ ਵਿੱਚ ਲਾਂਬੂ ਨਾ ਲਾ ਦੇਵੇ।ਲਾਂਬੇ ਦੀ ਕਲਾ ਨੂੰ ਕੱਟੀ ਹੋਈ ਕੀਰਤਨ ਦੀ ਵੀਡੀਉ ਅਤੇ ਪੂਰੀ ਵੀਡੀਉ ਦੇਖਣ ਨਾਲ ਕਦੇ ਵੀ ਦੇਖਿਆ ਕਾ ਸਕਦਾ ਹੈ। - ਵੀਡੀਉ ਕਲਿੱਪ ਧੰਨਵਾਦ ਸਹਿਤ ਜੱਸ ਟੀ ਵੀ ਦੇ ਮੁੱਦਾ ਪ੍ਰੋਗਰਾਮ ਵਿੱਚੋਂ

Source: http://www.panjabexpressusa.com


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top