Share on Facebook

Main News Page

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.ਵੱਲੋਂ ਜਨਵਰੀ 2011 ਵਿੱਚ ਧਰਮ ਪ੍ਰਚਾਰ ਸੇਵਾ

(ਤਰਲੋਚਨ ਸਿੰਘ ਦੁਪਾਲਪੁਰ): ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ ਨਿਰੋਲ ਗੁਰਮਤਿ ਦਾ ਪ੍ਰਚਾਰ ਵੱਖਰੇ-ਵੱਖਰੇ ਸਾਧਨਾਂ ਰਾਹੀਂ ਕਰ ਰਿਹਾ ਹੈ। ਗੁਰਬਾਣੀ ਦਾ ਪਾਠ, ਕੀਰਤਨ, ਕਥਾ, ਗੁਰਮਤਿ ਲਿਟ੍ਰੇਚਰ-ਸੀਡੀਆਂ ਦੀ ਸਟਾਲ, ਫੇਸ ਬੁੱਕ, ਵੱਖ-ਵੱਖ ਵੈਬਸਾਈਟਾਂ ਅਤੇ ਅਖਬਾਰਾਂ ਪਰ ਧਾਰਮਕ ਆਰਟੀਕਲਾਂ ਰਾਹੀਂ। ਜਨਵਰੀ 2011 ਵਿੱਚ ਬੇ-ਏਰੀਏ ਦੇ ਗੁਰਦੁਆਰੇ ਹੇਵਰਡ ਵਿਖੇ ਪਾਠ, ਕੀਰਤਨ ਅਤੇ ਗੁਰਮਤਿ ਸਟਾਲ ਰਾਹੀਂ, ਗੁਰ ਉਪਦੇਸ਼ਾਂ ਦਾ ਪ੍ਰਚਾਰ ਕੀਤਾ ਗਿਆ। ਇਸ ਤੋਂ ਬਾਅਦ ਟਰੇਸੀ ਸ਼ਹਿਰ ਵਿਖੇ ਗੁਰਮਤਿ ਦਾ ਸਟਾਲ ਲਾਇਆ ਅਤੇ ਬੇ-ਪੁਆਂਇੰਟ ਦੇ ਨਵੇਂ ਬਣੇ ਗੁਰਦੁਆਰੇ ਵਿੱਚ ਬੀਬੀ ਹਰਸਿਮਰਤ ਕੌਰ ਅਤੇ ਮਾਤਾ ਮੋਤੀਆ ਕੌਰ ਨੇ ਅਖੰਡ ਪਾਠ ਦੀ ਸੇਵਾ ਕੀਤੀ। ਹਰਸਿਮਰਤ ਕੌਰ ਨੇ ਕੀਰਤਨ ਕਰਦੇ ਵਿਆਖਿਆ ਕੀਤੀ ਕਿ ਪ੍ਰਮਾਤਮਾਂ ਸਰਬ ਨਿਵਾਸੀ ਹੈ, ਅਸੀਂ ਮਨੁੱਖੀ ਪਿਆਰ ਦੁਆਰਾ ਉਸ ਨੂੰ ਪਾ ਸਕਦੇ ਹਾਂ। ਇਹ ਪ੍ਰੋਗ੍ਰਾਮ ਭਾਈ ਜੋਗਾ ਸਿੰਘ ਡਬਲਿਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਯੋਗ ਨਾਲ ਕੀਤਾ ਗਿਆ। ਭਾਈ ਅਵਤਾਰ ਸਿੰਘ ਮਿਸ਼ਨਰੀ ਜਿੱਥੇ ਗਿਆਨ ਭਰਪੂਰ ਲੇਖ ਲਿਖਦੇ ਹਨ ਓਥੇ ਗਾਹੇ-ਬਾਗਾਹੇ ਰੇਡੀਓ ਹਮਸਫਰ ਅਤੇ ਰੇਡੀਓ ਚੜ੍ਹਦੀ ਕਲਾ ਦੇ ਟਾਕਸ਼ੋਆਂ ਵਿੱਚ ਵੀ ਗੁਰੂ ਦੀ ਗੱਲ ਬੜੀ ਦ੍ਰਿੜਤਾ ਨਾਲ ਕਰਦੇ ਹਨ। ਗੁਰਮਤਿ ਪਚਾਰ ਵਾਸਤੇ ਪ੍ਰੇਮੀ ਸੰਗਤਾਂ ਦਾਸਾਂ ਨੂੰ ਇਸ ਫੋਨ 510 432 5827 ਅਤੇ ਈਮੇਲ singhstudent@yahoo.com 'ਤੇ ਸੰਪਰਕ ਕਰ ਅਤੇ ਗੁਰਮੱਤੀ ਵਿਦਵਾਨਾਂ ਦੇ ਲੇਖ ਆਪ ਜੀ www.gurugranthparcharmissionusa.blogspot.com  'ਤੇ ਵੀ ਪੜ੍ਹ ਸਕਦੇ ਹੋ। ਅਖਬਾਰਾਂ ਵਾਲੇ ਵੀਰ ਗੁਰਮਤਿ ਪ੍ਰਚਾਰ ਦੀਆਂ ਖਬਰਾਂ ਅਤੇ ਲੇਖ ਛਾਪ ਕੇ ਵਡਮੁੱਲੀ ਸੇਵਾ ਕਰ ਰਹੇ ਹਨ, ਵਾਹਿਗੁਰੂ ਹੋਰ ਸਮਰੱਥਾ ਬਖਸ਼ੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top