Share on Facebook

Main News Page

ਖਾਲਸਾ ਨਿਊਜ਼ ਦਾ ਪਿਛਲੇ ਇੱਕ ਦਿਨ ਬੰਦ ਹੋਣ ਦਾ ਕਾਰਣ

ਪਿਛਲੇ ਇੱਕ ਸਾਲ ਤੋਂ ਖਾਲਸਾ ਨਿਊਜ਼ ਆਨ ਲਾਈਨ ਹੋਈ। ਅਸੀਂ ਸ਼ੁਰੂ ਤੋਂ ਹੀ ਕੋਸ਼ਿਸ਼ ਕੀਤੀ ਕਿ ਗੁਰਮਤਿ ਅਨੁਕੂਲ ਖਬਰਾਂ, ਲੇਖ, ਵੀਡੀਓ, ਆਡੀਓ ਪਾਏ ਜਾਣ। ਇਸ ਕੋਸ਼ਿਸ਼ ਵਿੱਚ ਕੁੱਝ ਹੱਦ ਤੱਕ ਸਫਲ ਰਹੇ ਹਾਂ। ਗੁਰਮਤਿ ਸਿਧਾਂਤ ਤੋਂ ਵਿਪਰੀਤ ਜਿਹੜਾ ਵੀ ਕੋਈ ਕੰਮ ਹੋ ਰਿਹਾ ਹੈ ਚਾਹੇ ਉਹ ਅਖੌਤੀ ਦਸਮ ਗ੍ਰੰਥ ਦਾ ਹੋਵੇ, ਕਰਮਕਾਂਡ ਹੋਣ, ਅਖੌਤੀ ਬਾਬੇ - ਸੰਤ - ਸਾਧ - ਜਥੇਦਾਰ ਹੋਣ, ਉਨ੍ਹਾਂ ਦੇ ਖਿਲਾਫ ਖਾਲਸਾ ਨਿਊਜ਼ ਨੇ ਲੇਖ ਅਤੇ ਬਾਕੀ ਸਮਗੱਰੀ ਪਾਈ। ਜਿਸ ਕਰਕੇ ਕਈ ਲੋਕਾਂ ਨੂੰ ਇਹ ਵੈਬ ਸਾਈਟ ਅੱਖਾਂ 'ਚ ਰੜਕ ਰਹੀ ਹੈ। ਸ਼ੁਰੁਆਤੀ ਸਮੇਂ 'ਚ ਪ੍ਰੋ. ਦਰਸ਼ਨ ਸਿੰਘ ਜੀ ਦੀ ਫੋਟੋ ਵੈਬ ਸਾਈਟ 'ਤੇ ਲੱਗਣ ਕਾਰਣ ਕਈਆਂ ਨੂੰ ਭੁਲੇਖਾ ਹੋ ਗਿਆ ਕਿ ਪ੍ਰੋ. ਦਰਸ਼ਨ ਸਿੰਘ ਜੀ ਇਹ ਵੈਬ ਸਾਈਟ ਚਲਾਉਂਦੇ ਨੇ। ਉਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਅਤੇ ਦੇ ਰਹੇ ਨੇ, ਪਰ ਉਨ੍ਹਾਂ ਨੇ ਕਦੀ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਉਨ੍ਹਾਂ ਤੋਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨੂੰ ਸਮਰਪਿਤ ਹੋਰ ਜਾਗਰੂਕ ਵਿਦਵਾਨਾਂ ਤੋਂ ਬਹੁਤ ਕੁੱਝ ਸਿੱਖਿਆ ਅਤੇ ਸਿਖ ਰਹੇ ਹਾਂ।

ਪਿਛਲੇ ਸਾਲ ਵੀ ਖਾਲਸਾ ਨਿਊਜ਼ ਹੈਕ ਹੋਈ ਸੀ। ਫਿਰ ਦਿਸੰਬਰ ਮਹੀਨੇ 'ਚ ਅਖੌਤੀ ਦਸਮ ਗ੍ਰੰਥੀਆਂ ਦੇ ਇੱਕ ਗੁਰਦੁਆਰੇ ਦੇ ਪ੍ਰਬੰਧਕਾਂ ਵਲੋਂ ਇੱਕ ਵਕੀਲ Hire ਕਰਕੇ ਖਾਲਸਾ ਨਿਊਜ਼ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ। ਜਿਸ ਵਿੱਚ ਉਹ ਸਫਲ ਨਹੀਂ ਹੋਏ। ਪਰ ਉਨ੍ਹਾਂ ਨੇ ਕੋਸ਼ਿਸ਼ ਜਾਰੀ ਰੱਖੀ।

ਹੁਣ ਉਸ ਵਕੀਲ ਦੇ ਰਾਹੀਂ ਉਹਨਾਂ ਵੈਬ ਸਰਵਰ ਹੋਸਟਿੰਗ ਵਾਲਿਆਂ ਨੂੰ ਇੱਕ ਈ-ਮੇਲ ਲਿੱਖ ਕੇ ਜਿਸ ਵਿੱਚ ਉਨ੍ਹਾਂ ਨੇ ਇਹ ਲਿਖਿਆ ਕਿ ਖਾਲਸਾ ਨਿਊਜ਼ ਸਾਡੇ ਕਲਾਇਂਟ ਦੇ ਖਿਲਾਫ ਅਤੇ ਸਾਡੇ ਧਰਮ ਦੇ ਇੱਕ ਸੰਪਰਦਾ ਦੇ ਖਿਲਾਫ ਗਲਤ ਲਿੱਖ ਰਹੀ ਹੈ। ਇਸ ਕਰਕੇ ਉਸ ਹੋਸਟਿੰਗ ਸਰਵਿਸ ਵਾਲੇ ਨੇ ਖਾਲਸਾ ਨਿਊਜ਼ ਬੰਦ ਕਰ ਦਿੱਤੀ।  ਕਾਫੀ ਕੋਸ਼ਿਸ਼ਾਂ ਤੋਂ ਬਾਅਦ ਇਹ ਫਿਰ ਆਨ ਲਾਈਨ ਹੋਈ ਹੈ।

ਪਰ, ਇਸ ਤੋਂ ਇਹ ਸਾਫ ਸਾਬਿਤ ਹੁੰਦਾ ਹੈ ਕਿ, ਇਨ੍ਹਾਂ ਅਖੌਤੀ ਦਸਮ ਗ੍ਰੰਥੀਆਂ, ਬਾਬਿਆਂ, ਸਾਧਾਂ ਕੋਲ਼, ਗੱਲਬਾਤ ਕਰਨ ਦੀ ਸਮਰੱਥਾ ਨਹੀਂ, ਸਿਰਫ ਧਮਕੀਆਂ, ਡਾਂਗਾਂ ਦੀ ਭਾਸ਼ਾ ਹੀ ਆਉਂਦੀ ਹੈ। ਪਰ ਇਹ ਲੱਖ ਕੋਸ਼ਿਸ਼ ਕਰ ਲੈਣ, ਜਾਗਰੂਕਤਾ ਦੀ ਲਹਿਰ ਹੁਣ ਬਣ ਚੁਕੀ ਹੈ, ਇਸ ਤਰ੍ਹਾਂ ਦੀਆਂ ਧਮਕੀਆਂ, ਕਾਰਸਤਾਨੀਆਂ ਤੋਂ ਥੰਮਣ ਵਾਲੀ ਨਹੀਂ।

ਜੇ ਇਨ੍ਹਾਂ ਦੇ ਵਿੱਚ ਜ਼ਰਾ ਵੀ ਸ਼ਰਮ ਜਾਂ ਸਿੱਖੀ ਲਈ ਕੋਈ ਜਜ਼ਬਾਤ ਹੈ ਤਾਂ, ਇਹ ਕ੍ਰਿਪਾਨਾਂ ਬੈਨ ਕਰਾਉਣ ਵਾਲਿਆਂ ਦੀ ਸੰਸਥਾ ਦੇ ਖਿਲਾਫ ਕੰਮ ਕਿਉਂ ਨਹੀਂ ਕਰਦੇ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਕੀ ਕਰ ਰਹੇ ਨੇ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅਸ਼ਲੀਲ ਗ੍ਰੰਥ ਦਾ ਹਨੇਰਾ ਹੋ ਰਿਹਾ ਹੈ, ਉਸ ਲਈ ਕੀ ਕਰ ਰਹੇ ਨੇ? ਵਿਭਚਾਰੀ ਪ੍ਰਚਾਰਕ ਇਨ੍ਹਾਂ ਦੇ ਗੁਰਦੁਆਰਿਆਂ 'ਚ ਕਥਾ ਕਰਦੇ ਨੇ, ਬੜੀ ਬੇਸ਼ਰਮੀ ਨਾਲ ਇਸ ਤਰ੍ਹਾਂ ਦੇ ਲੋਕਾਂ ਦੀਆਂ ਕਥਾ ਸੁਣਦੇ ਤੇ ਸੁਣਾਉਂਦੇ ਨੇ, ਤੇ ਜਿਥੇ ਗੁਰਮਤਿ ਦੀ ਗਲ ਹੋਵੇ ਉਥੇ ਡਾਂਗਾਂ, ਕਿਰਪਾਨਾਂ, ਗੰਡਾਸਿਆਂ ਦੇ ਨਾਲ ਹਮਲਾ ਕਰਦੇ ਨੇ।

ਇਹ ਲੋਕ ਇੱਕ ਗੱਲ ਯਾਦ ਰੱਖਣ, ਇਸ ਤਰ੍ਹਾਂ ਦੇ ਹੱਥਕੰਡਿਆਂ ਦੇ ਨਾਲ ਕੁੱਝ ਹਾਸਿਲ ਨਹੀਂ ਹੋਣਾ, ਸਗੋਂ ਹੋਰ ਮਜ਼ਬੂਤੀ ਆਉਂਦੀ ਹੈ। ਅਕਾਲਪੁਰਖ ਇਨ੍ਹਾਂ ਲੋਕਾਂ ਨੂੰ ਸੁਮੱਤ ਬਖਸ਼ੇ।

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top