Share on Facebook

Main News Page

ਚਾਲੀ ਬੱਚਿਆਂ ਨੇ ਕੇਸ ਨਾ ਕੱਟਣ ਦਾ ਪ੍ਰਣ ਕੀਤਾ

ਖਾਲੜਾ (ਸੰਦੀਪ ਸਿੰਘ): ਬੱਚਿਆਂ ਨੂੰ ਬਚਪਨ ‘ਚ ਹੀ ਗੁਰਬਾਣੀ ਇਤਿਹਾਸ ਤੇ ਧਰਮ ਦੀ ਜਾਣਕਾਰੀ ਦਿੱਤਿਆਂ, ਉਹਨਾਂ ਅੰਦਰ ਚੰਗੇ ਗੁਣ ਆ ਜਾਂਦੇ ਹਨ, ਤੇ ਉਹ ਆਉਣ ਵਾਲੇ ਸਮੇਂ ‘ਚ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਥੋਂ ਥੋੜੀ ਦੂਰ ਪੈਂਦੇ ਪਿੰਡ ਚੱਕ ਸਕੰਦਰ ਵਿਖੇ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਗੁਰਮਤਿ ਪਰਚਾਰ ਕੇਂਦਰ ਮਾਲੂਵਾਲ ਵੱਲੋਂ ਰੱਖੇ ਗਏ ਗੁਰਮਤਿ ਸਮਾਗਮ ਤੇ ਇਨਾਮ ਵੰਡ ਸਮਾਰੋਹ ਦੌਰਾਨ, ਗਿਆਨੀ ਸੰਦੀਪ ਸਿੰਘ ਖਾਲੜਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਇਸ ਸਮੇਂ (40) ਚਾਲੀ ਬੱਚਿਆਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ, ਜਿਸ ਦੌਰਾਨ ਕੇਂਦਰ ਦੇ ਪ੍ਰਚਾਰਕ ਭਾਈ ਜਤਿੰਦਰ ਸਿੰਘ ਮਾਹਣੇ, ਜੋ ਕਿ ਹਰ ਹਫਤੇ ਪਿੰਡ ‘ਚ ਗੁਰਮਤਿ ਕਲਾਸਾਂ ਲਗਾਉਂਦੇ ਹਨ, ਅਤੇ ਸਿੱਖ ਮਿਸ਼ਨਰੀ ਕਾਲਜ ਸਰਕਲ ਭਿੱਖੀਵਿੰਡ ਦੇ ਇੰਚਾਰਜ ਸ੍ਰ. ਭਗਵਾਨ ਸਿੰਘ ਨੇ ਕੇਸ ਨਾ ਕੱਟਣ ਵਾਲੇ ਬੱਚਿਆਂ ਨੂੰ, ਵਿਸ਼ੇਸ਼ ਮਮੈਂਟੋ ਤੇ ਸਕੂਲ ਦੀ ਵਰਦੀ ਨਾਲ ਬੰਨਣ ਵਾਲੇ ਪਟਕੇ ਦੇ ਕੇ ਸਨਮਾਨਿਤ ਕੀਤਾ। ਇਹ ਸਮਾਗਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖਿਆ ਗਿਆ ਸੀ।

ਸੰਪਰਕ ਨੰਬਰ: 98553 41616


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top