Share on Facebook

Main News Page

ਮਾਮਲਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਬੰਧ ਦਾ

* ਸ਼ੇਰ ਗਰੁੱਪ ਦੇ ਬਾਗੀ ਮੈਂਬਰਾਂ ਨੇ ਸੰਗਤਾਂ ਦੇ ਸਹਿਯੋਗ ਨਾਲ ‘ਸਿੱਖ ਸੰਗਤ' ਨਾਮ ਦੀ ਨਵੀਂ ਪਾਰਟੀ ਬਣਾਕੇ ਚੌਣਾਂ ਲੜਨ ਦਾ ਕੀਤਾ ਐਲਾਨ
* ਸਿੱਖ ਮਿਸ਼ਨਰੀ ਸੁਸਇਟੀ ਵਿੱਚ ਕੀਤਾ ਸੰਗਤਾਂ ਦਾ ਭਾਰੀ ਇੱਕਠ, ਅਕਾਵਾਂ ਦੇ ਡਰ ਤੋਂ ਬਹੁਤਾਂਤ ਮੋਜੂਦਾ ਕਮੇਟੀ ਮੈਂਬਰ ਮੀਟਿੰਗ ਤੋਂ ਦੂਰ ਰਹੇ, ਸਭਾ ਮੁਖੀ ਸਮੇਤ ਕਈ ਮੈਂਬਰ ਪਹੁੰਚੇ
* ਚੌਣਾਂ ਨੂੰ ਲੈ ਕੇ ਅਫ਼ਵਾਵਾਂ ਦਾ ਬਜ਼ਾਰ ਗਰਮ, ਅਸੀਂ ਸਾਰੇ ਇੱਕ ਜੁਟ ਹਾਂ - ਸ. ਹਿੰਮਤ ਸਿੰਘ ਸੋਹੀ

ਸਾਊਥਾਲ-ਸਰਬਜੀਤ ਸਿੰਘ ਬਨੂੜ-ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਬੰਧ ਨੂੰ ਲੈ ਕੇ ਮਾਰਚ ਵਿੱਚ ਹੋਣ ਜਾ ਰਹੀ ਚੋਣਾਂ ਵਿੱਚ ਸੇ਼ਰ ਗਰੁੱਪ ਤੇ ਦਾਅਵਾ ਕਰਨ ਵਾਲਿਆ ਨੇ ਸੰਗਤਾਂ ਦੇ ਸਹਿਯੋਗ ਨਾਲ ‘ਸਿੱਖ ਸੰਗਤ' ਨਾਮ ਦੀ ਨਵੀਂ ਪਾਰਟੀ ਬਣਾ ਕੇ ਸਾਫ਼ ਸੁਥਰਾ ਪ੍ਰਬੰਧ ਦੇਣ ਦਾ ਦਾਅਵਾ ਕੀਤਾ ਗਿਆ ਅਤੇ ਅਲੱਗ ਹੋਏ ਧੜੇ ਵੱਲੋਂ ਸਿੱਖ ਮਿਸ਼ਨਰੀ

ਸੁਸਾਇਟੀ ਵਿੱਚ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਕੇ ਇਸ ਸਮਾਗਮ ਰਾਹੀਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਸਭਾ ਤੇ ਕਾਬਜ਼ ਧੜਿਆ ਨੂੰ ਸੱਦਣ ਤੋਂ ਬਾਅਦ ਵੀ ਮੋਜੂਦਾ ਪ੍ਰਬੰਧ ਦੇ ਬਹੁਤਾਂਤ ਮੈਂਬਰਾਂ ਨੇ ਆਪਣੇ ਅਕਾਵਾਂ ਨੂੰ ਖੁਸ਼ ਰੱਖਣ ਲਈ ਇਸ ਸਮਾਗਮ ਤੋਂ ਪਹਿਲਾਂ ਦੀ ਤਰਾਂ ਆਪਣੀ ਦੂਰੀ ਬਣਾਕੇ ਰੱਖੀ ਗਈ। ਭਾਂਵੇਂ ਕਿ ਵੱਖ ਹੋਏ ਧੜੇ ਨੇ ਸੰਗਤਾਂ ਦੇ ਵੱਡੇ ਸਹਿਯੋਗ ਨਾਲ ਪ੍ਰਭਾਵਸਾ਼ਲੀ ਸਮਾਗਮ ਕਰ ਕੇ ਦੂਜੇ ਧੜਿਆ ਨੂੰ ਪਾਰਟੀਬਾਜੀ ਤੋਂ ਉਪਰ ਉਠ ਕੇ ਹੋਣ ਵਾਲੀ ਚੋਣਾਂ ਵਿੱਚ ਇਸ ਸਮਾਗਮ ਰਾਹੀਂ ਸਾਊਥਾਲ ਅਤੇ ਉਸ ਦੇ ਨੇੜਲੇ ਇਲਾਕਿਆ ਵਿੱਚੋਂ ਤਕਰੀਬਨ ਸਾਢੇ ਪੰਜ ਸੌ ਦੇ ਕਰੀਬ ਸੰਗਤਾਂ ਦੇ ਆਉਣ ਤੇ ਆਪਣੀ ਚੰਗੀ ਹੋਂਦ ਹੋਣ ਦਾ ਦਾਅਵਾ ਵੀ ਜਿਤਾ ਦਿੱਤਾ ਗਿਆ।

ਜਿਕਰਯੋਗ ਹੈ ਕਿ ਸ਼ੇਰ ਗਰੁੱਪ ਦੇ ਬਾਨੀ ਮੈਂਬਰ ਅਤੇ ਪ੍ਰਬੰਧ ਵਿੱਚ ਆਪਣੀ ਚੰਗੀ ਪਕੜ ਹੋਣ ਦੇ ਬਾਵਜੂਦ ਪੰਥਕ ਮੁਦਿਆ ਤੇ ਗਰੁੱਪ ਵਿੱਚ ਇੱਕ ਜੁਟਤਾ ਨਾ ਹੋਣ ਕਾਰਨ ਬੀਤੇ ਦਿਨੀਂ ਅਖ਼ਬਾਰਾਂ ਦੀਆਂ ਸੁਰਖੀਆਂ ਰਹੇ ਪ੍ਰਬੰਧ ਨੇ ਹਮੇਸਾਂ ਸਬਦ ਗੁਰੂ ਦੀ ਹਜੂਰੀ ਵਿੱਚ ਇੱਕਜੁਟ ਹੋਣ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ ਹਰ ਬਾਰ ਮੋਜੂਦਾ ਪ੍ਰਬੰਧ ਅਤੇ ਸ਼ੇਰ ਗਰੁੱਪ ਤੋਂ ਬਾਗੀ ਮੈਂਬਰਾਂ ਵਿੱਚ ਆਪਸੀ ਸ਼ਬਦੀ ਜੰਗ ਵੀ ਚਲਦੀ ਰਹੀ ਹੈ ਅਤੇ ਗਰੁੱਪ ਲੀਡਰ ਤੇ ਉਸ ਦੇ ਵਤੀਰੇ ਨੂੰ ਲੈ ਕੇ ਗਰੁੱਪ ਕਈ ਵਾਰੀ ਆਹਮੋ-ਸਾਹਮਣੇ ਆ ਗਿਆ ਪੰਰਤੂ ਹਰ ਬਾਰ ਮੋਹਰਤਬੰਦ ਬੰਦਿਆ ਵੱਲੋਂ ਗਰੁਪ ਵਿੱਚ ਇੱਕ ਜੁਟ ਹੋਣ ਦੀ ਗੱਲ ਚਲਦੀ ਰਹੀ ਪੰਰਤੂ ਬੀਤੇ ਦਿਨੀਂ ਸੇ਼ਰ ਗਰੁੱਪ ਦੇ ਬਾਗੀ ਮੈਂਬਰਾਂ ਨੇ ਸੰਗਤਾਂ ਦੇ ਸਹਿਯੋਗ ਨਾਲ ‘ਸਿੱਖ ਸੰਗਤ' ਨਾਮ ਦੀ ਨਵੀਂ ਪਾਰਟੀ ਬਣਾ ਕੇ ਸਮੁੱਚੀ ਸਾਧ ਸੰਗਤ ਅੱਗੇ ਸੱਚੇ ਸੁਚੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਦੀ ਕੀਤੀ ਅਪੀਲ ਅਤੇ ਸੰਗਤ ਵਿੱਚੋਂ ਸਾਫ਼ ਸੁਥਰਾ ਪ੍ਰਬੰਧ ਦੇਣ ਦੀ ਕੀਤੀ ਵਕਾਲਤ ਨੇ ਚੋਣਾਂ ਲੜ ਰਹੇ ਬਾਕੀ ਧੜਿਆ ਨੂੰ ਵੀ ਇੱਕ ਵੱਡਾ ਇੱਕਠ ਕਰਕੇ ਆਪਣੀ ਹੋਂਦ ਹੋਣ ਦਾ ਅਹਿਸਾਸ ਕਰਵਾ ਦਿੱਤਾ ਗਿਆ।

ਸਿੱਖ ਮਿਸ਼ਨਰੀ ਸੁਸਇਟੀ ਦੇ ਮਾਤਾ ਸਾਹਿਬ ਕੌਰ ਹਾਲ ਵਿਚ ਇੱਕ ਭਰਵੇਂ ਸੰਗਤਾਂ ਦੇ ਇੱਕਠ ਨੇ ਸਾਂਝੇ ਤੌਰ ਤੇ ਸਾਹਿਬ ਸ੍ਰੀ ਸੁਖਮਨੀ ਸਾਹਿਬ ਪਾਠ ਕਰ ਭੋਗ ਪਾਏ ਗਏ, ਅਰਦਾਸ ਤੇ ਹੁਕਮਨਾਮੇ ਤੋਂ ਬਾਅਦ ਸ ਹਰਬੰਸ ਸਿੰਘ ਜੌਸ਼ ਦੇ ਢਾਡੀ ਜਥੇ ਨੇ ਜੋਸੀਲੀ ਵਾਰਾਂ ਗਾ ਕੇ ਸੰਗਤਾਂ ਵਿੱਚ ਜੋਸ਼ ਭਰ ਦਿੱਤਾ ਗਿਆ। ਇਸ ਮੌਕੇ ਮਾਤਾ ਸਾਹਿਬ ਕੌਰ ਹਾਲ ਅਤੇ ਬਾਹਰ ਬ੍ਰਾਂਡਿਆਂ ਵਿੱਚ ਸੰਗਤਾਂ ਨੇ ਖੜਕੇ ਸਮਾਗਮ ਵਿੱਚ ਹਾਜਿਰ ਹੋਈਆ। ਸ ਜੌਸ਼ ਨੇ ਇਸ ਮੌਕੇ ਸੱਚ ਦੀ ਗੱਲ ਕਰਦਿਆ ਸੱਚ ਨੂੰ ਅੱਗੇ ਲਿਆਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਆਪਣੀ ਢਾਡੀ ਵਾਰਾਂ ਵਿੱਚ ਸਭਾ ਦੇ ਪ੍ਰਬੰਧ ਵੱਲੋਂ ਸੱਚ ਨੁੰ ਹਮੇਸਾਂ ਦਿਬਾਉਣ ਦੀ ਗੱਲ ਆਖੀ ਗਈ।

ਇਸ ਮੌਕੇ ਸ਼ੇਰ ਗਰੁੱਪ ਵਿੱਚ ਆਪਣੀ ਚੰਗੀ ਪਹਿਚਾਣ ਰੱਖਣ ਵਾਲੇ ਜੇ.ਐਸ ਵੀਡੋਜ਼ ਦੇ ਮਾਲਕ ਸ ਜਸਬੀਰ ਸਿੰਘ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਗੁਰੂ ਸਾਹਿਬ ਸਾਨੂੰ ਧਰਮ ਅਤੇ ਰਾਜਨੀਤੀ ਵਿੱਚ ਮਾਹਰ ਕਰਕੇ ਗਏ ਹਨ ਅਤੇ ਸਾਨੂੰ ਧਾਰਮਿਕ ਕੰਮਾਂ ਦੇ ਨਾਲ ਰਾਜਨੀਤੀਕ ਸਮਾਗਮ ਵਿੱਚ ਵੱਧ ਚੜ੍ਹਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਭਾ ਵਿੱਚ ਹੁਣ ਤੇ ਪਹਿਲਾਂ ਵੀ ਚੰਗੇ ਮਾੜੇ ਪ੍ਰਬੰਧਕਾਂ ਦਾ ਬੋਲ ਬਾਲਾ ਰਿਹਾ ਹੈ। ਉਨ੍ਹਾਂ ਇਸ ਮੌਕੇ ਬੀਤੇ ਸਮੇਂ ਦੋਰਾਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧ ਵੱਲੋਂ ਵੱਖ ਵੱਖ ਸਮੇਂ ਤੇ ਕੱਢੇ ਗਏ ਮੈਂਬਰਾਂ ਬਾਰੇ ਬੋਲਦਿਆ ਕਿਹਾ ਕਿ ਚਾਹੇ ਅੱਠ ਸਿੰਘ ਕੱਢੇ ਗਏ ਚਾਹੇ ਦੋ ਸਿੰਘ। ਅਜਿਹੀ ਗੰਦੀ ਰਾਜਨੀਤੀ ਗੁਰੂਘਰਾਂ ਵਿੱਚ ਨਹੀਂ ਹੋਣੀ ਚਾਹੀਦੀ, ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਸਾਧ ਸੰਗਤ ਵਿੱਚ ਜਵਾਬ ਦੇਹ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਧ ਸੰਗਤ ਵੱਲੌਂ ਗੁਰੂਘਰਾਂ ਵਿੱਚ ਚੜਾਈ ਗਈ ਇੱਕ ਇੱਕ ਪੈਨੀ ਨੂੰ ਚੰਗੇ ਕੰਮਾਂ ਵਿੱਚ ਖਰਚਣਾ ਚਾਹੀਦਾ ਹੈ ਨਾ ਕਿ ਅਦਾਲਤਾਂ ਦੇ ਖਰਚੇ ਉਤਾਰਨ ਲਈ।

ਇਸ ਮੌਕੇ ਸ਼ੇਰ ਗਰੁੱਪ ਦੇ ਬਾਨੀ ਮੈਂਬਰਾਂ ਵਿੱਚੋਂ ਇੱਕ ਸ ਗੁਰਪ੍ਰੀਤ ਸਿੰਘ ਨੇ ਕਿਸੇ ਦਾ ਨਾਮ ਲਾਏ ਬਗੈਰ ਕਿਹਾ ਕਿ ਪ੍ਰਬੰਧ ਵਿੱਚ ਚਾਪਲੂਸ ਲੋਕੀਂ ਭਾਰੂ ਹਨ ਤੇ ਉਹ ਆਪਣੀ ਚੌਧਰ ਤੇ ਆਪਣੀ ਸਿਆਸੀ ਤਾਕਤ ਤੇ ਨਿੱਜੀ ਲਾਭ ਲੈਣ ਲਈ ਹਰ ਸਮੇਂ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਬੰਧ ਵਿੱਚ ਸਾਫ਼ ਸੁਥਰੇ ਅਕਸ ਵਾਲੇ ਵਿਅਕਤੀਆਂ ਨੂੰ ਅੱਗੇ ਲਿਅਉਣਾ ਚਾਹੀਦਾ ਹੈ। ਉਨ੍ਹਾਂ ਸਾਧ ਸੰਗਤ ਨੂੰ ਅਪੀਲ ਕੀਤੀ ਕਿ ਜੇ ਕੋਈ ਆਪਣੇ ਨਿੱਜੀ ਸਵਾਰਥਾ ਨੂੰ ਛਡ ਸੇਵਾ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਗਤ ਦਾ ਹਜ਼ਾਰਾ ਪੌਂਡ ਚੋਣਾਂ ਤੇ ਖ਼ਰਚ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੇ ਅਜਿਹੇ ਖ਼ਰਚਿਆ ਤੋਂ ਬਚਾਅ ਲਈ ਸਿਲੈਕਸ਼ਨ ਪ੍ਰਕਿਰਿਆ ਰਾਹੀਂ ਪ੍ਰਬੰਧਕ ਮੈਂਬਰ ਦੀ ਚੋਣ ਦੀ ਵਕਾਲਤ ਕੀਤੀ ਗਈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਸਭਾ ਦਾ ਲੱਖਾਂ ਪੌਡ ਕਾਨੂੰਨੀ ਸਲਾਹਾਂ ਲੈਣ ਤੇ ਲਾ ਦਿੱਤਾ ਗਿਆ, ਅਜਿਹਾ ਨਹੀਂ ਹੋਣਾ ਚਾਹੀਦਾ।

ਇਸ ਮੌਕੇ ਸੰਗਤਾਂ ਨੇ ਸ ਗੁਰਪ੍ਰੀਤ ਸਿੰਘ ਤੋਂ ਆਪਣੇ ਸਵਾਲਾਂ ਦੇ ਸਹੀ ਜਵਾਬ ਮਿਲਣ ਤੇ ਸੰਗਤਾਂ ਵੱਲੋਂ ‘ਬੋਲੇ ਸੋ ਨਿਹਾਲ ਦੇ ਜੈਕਿਰਆਂ ਦੀ ਗੂੰਜ਼ ਵਿੱਚ ਸਾਥ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸ੍ਰੀ ਗੁਰੂ ਸਿੰਘ ਸਭਾ ਦੇ ਮੌਜੂਦਾ ਮੁਖੀ ਸ ਦੀਦਾਰ ਸਿੰਘ ਰੰਧਾਵਾ, ਮੈਂਬਰ ਗੁਰਸ਼ਰਨ ਸਿੰਘ ਮੰਡ, ਬੀਬੀ ਕੁਲਵਿੰਦਰ ਕੌਰ, ਸ ਰਣਜੀਤ ਸਿੰਘ ਸੈਂਬੀ, ਸ ਹਰਬੰਸ ਸਿੰਘ ਕੁਲਾਰ, ਪੰਜਾਬ ਰੇਡੀੳ ਤੋਂ ਸ ਜਸਬੀਰ ਸਿੰਘ ਰਿਆਤ, ਸ ਮਹਿੰਦਰ ਸਿੰਘ ਢਿੱਲੋਂ, ਸਾਬਕਾ ਕੌਸ਼ਲਰ ਸ ਮਨਜੀਤ ਸਿੰਘ, ਸ ਗੁਰਵਿੰਦਰ ਸਿੰਘ ਥਿੰਦ, ਸ ਗੁਰਤੇਜ ਸਿੰਘ ਦਿਉਲ, ਸ ਸ਼ਰਨਪਾਲ ਸਿੰਘ ਮਾਨ, ਪਿੰਕ ਸਿਟੀ ਰੈਸਟੋਰੈਂਟ ਦੇ ਮਾਲਕ ਲਖਵਿੰਦਰ ਸਿੰਘ, ਸ ਨਵਤੇਜ ਸਿੰਘ, ਸ ਅਮਰੀਕ ਸਿੰਘ, ਪੰਜਾਬ ਕੌਚਾਂ ਦੇ ਮਾਲਕ ਸ ਇੰਦਰਜੀਤ ਸਿੰਘ, ਬੀਬੀ ਹਰਪ੍ਰੀਤ ਕੌਰ ਹੰਸਲੋਂ, ਸ ਹਰਜੀਤ ਸਿੰਘ, ਸ ਅਮਰਜੀਤ ਸਿੰਘ ਖਾਲੜਾ, ਸ ਦਲਜੀਤ ਸਿੰਘ ਗਰੇਵਾਲ, ਸ ਅਮਰਦੀਪ ਸਿੰਘ ਵਿਰਦੀ, ਸਾਬਕਾ ਕੌਸ਼ਲਰ ਸਰਬਜੀਤ ਸਿੰਘ ਕਰੇਨ ਫੋਰਡ, ਬੀਬੀ ਕੁਲਦੀਪ ਕੌਰ ਹੇਜ਼, ਬੀਬੀ ਤਰਸ਼ੇਮ ਕੌਰ, ਦਲ ਖਾਲਸਾ ਦੇ ਕੌਮਾਂਤਰੀ ਮੀਤ ਪ੍ਰਧਾਨ ਸ ਮਨਮੋਹਨ ਸਿੰਘ ਖਾਲਸਾ, ਅਖੰਡ ਕੀਰਤਨੀ ਜਥੇ ਦੇ ਮੈਂਬਰ ਭਾਈ ਬਲਬੀਰ ਸਿੰਘ ਬੈਂਸ, ਸ ਬਲਵੰਤ ਸਿੰਘ ਧਾਮੀ, ਸ ਮੰਗਲ ਸਿੰਘ, ਸ ਅਮਰਜੀਤ ਸਿੰਘ ਢਿੱਲੋਂ, ਸ ਮਿਹਰਬਾਨ ਸਿੰਘ, ਸ ਗਿਆਨ ਸਿੰਘ ਢਿੱਲੋਂ, ਸ ਹਰਪ੍ਰੀਤ ਸਿੰਘ ਆਦਿ ਪਤਵੱਤੇ ਸੱਜਣ ਹਾਜਿਰ ਸਨ।

ਅਤਿ ਨਜ਼ਦੀਕੀ ਸੂਤਰਾਂ ਨੇ ਦੱਸਿਆਂ ਕਿ ਬਾਗੀ ਮੈਂਬਰਾਂ ਦੀ ਮੀਟਿੰਗ ਵਿੱਚ ਮੋਜੂਦਾ ਕਮੇਟੀ ਮੈਂਬਰਾਂ ਨੂੰ ਨਾ-ਜਾਣ ਦੀ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਦੱਸੀਆਂ ਜਾਂਦੀਆਂ ਹਨ ਤਾਂ ਜੋ ਸ਼ੇਰ ਗਰੁੱਪ ਤੋਂ ਵੱਖ ਹੋਏ ਮੈਂਬਰਾਂ ਦੀ ਮੀਟਿੰਗ ਨੂੰ ਅਸਫ਼ਲ ਕੀਤਾ ਜਾ ਸਕੇ ਪੰਰਤੂ ਇਸ ਮੀਟਿੰਗ ਵਿੱਚ ਸਭਾ ਮੁਖੀ ਸਮੇਤ ਸਭਾ ਦੇ ਕੁਝ ਮੈਂਬਰ ਹਾਜਿਰ ਸਨ।

ਜਿਕਰਯੋਗ ਹੈ ਕਿ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਬੰਧ ਨੂੰ ਲੈ ਕੇ ਵੱਖ ਵੱਖ ਧੜਿਆ ਵੱਲੋਂ ਆਪਣੀ ਆਪਣੀ ਤਾਕਤ ਰਾਹੀਂ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਥੇ ਹੀ ਅਫ਼ਵਾਵਾਂ ਦਾ ਬਜ਼ਾਰ ਵੀ ਗਰਮਾ ਰਿਹਾ ਹੈ ਅਤੇ ਹਰੇਕ ਧੜੇ ਵੱਲੋਂ ਆਪਣੀ ਜਿੱਤ ਯਕੀਨੀ ਬਣਾਉਣ ਲਈ ਮੀਟਿੰਗਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸਿੰਘ ਸਭਾ ਦੇ ਸਾਬਕਾ ਜਨਰਲ ਸਕੱਤਰ ਸਮੇਤ ਵੱਖ ਵੱਖ ਬਾਗੀ ਗਰੁੱਪਾਂ ਅਤੇ ਮੋਜੂਦਾ ਪ੍ਰਬੰਧ ਦੇ ਕੁਝ ਕਮੇਟੀ ਮੈਂਬਰਾਂ ਦੀ ਮੀਟਿੰਗ ਹੋਣ ਸਮੇਤ ਸਭਾ ਸਾਬਕਾ ਜਨਰਲ ਸਕੱਤਰ ਦੇ ਨਵਾਂ ਮੁਖੀ ਬਣਨ ਦੀ ਅਫ਼ਵਾਵਾਂ ਦਾ ਬਜ਼ਾਰ ਗਰਮ ਰਿਹਾ। ਜਦੋਂ ਅਫ਼ਵਾਵਾਂ ਸੰਬੰਧੀ ਸਭਾ ਦੇ ਸਾਬਕਾ ਮੁਖੀ ਸ ਹਿੰਮਤ ਸਿੰਘ ਸੋਹੀ ਨਾਲ ਸਭਾ ਦੇ ਸਾਬਕਾ ਜਨਰਲ ਸਕੱਤਰ ਦੇ ਮੁਖੀ ਬਣਨ ਦੀ ਚਲ ਰਹੀ ਖੂੰਡ ਚਰਚਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਜੇ ਡਾ ਸਾਹਿਬ ਸਭਾ ਦੇ ਮੁਖੀ ਬਣਨਾ ਚਾਹੁੰਦੇ ਹਨ ਤਾਂ ਉਹਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਹ ਡਟ ਕੇ ਉਨ੍ਹਾਂ ਦੀ ਮਦਦ ਕਰਨਗੇ। ਉਨ੍ਹਾਂ ਨੇ ਸਾਰੀ ਅਫ਼ਵਾਵਾਂ ਦੀ ਫੂਕ ਕੱਢਦਾ ਕਿਹਾ ਸਾਡੇ ਸਾਰੇ ਮੈਂਬਰ ਇੱਕਜੁਟ ਹਨ ਤੇ ਵਿਰੋਧੀ ਅਜਿਹੀਆਂ ਝੂਠੀਆਂ ਅਫ਼ਵਾਵਾਂ ਫੈਲਾਅ ਰਹੇ ਹਨ। ਉਨ੍ਹਾਂ ਕਿਹਾ ਕਿ ਡਾਕਟਰ ਸਾਹਿਬ ਵਰਗਾ ਸਾਫ਼ ਸੁਥਰਾ ਤੇ ਈਮਾਨਦਾਰ ਅਤੇ ਮਿਹਨਤੀ ਮੈਂਬਰ ਮਿਲਣਾ ਬਹੁਤ ਮੁਸ਼ਕਲ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top