Share on Facebook

Main News Page

ਸਟੱਡੀ ਸਰਕਲ ਦੀ ਹਾਲਤ ਦੀਵੇ ਥਲੇ ਹਨੇਰੇ ਵਾਲੀ: ਸ. ਹਰਮਿੰਦਰ ਸਿੰਘ ਲੁਧਿਆਣਾ

ਫਰੀਦਾਬਾਦ/ਲੁਧਿਆਣਾ 29 ਜਨਵਰੀ 2011 (ਸਤਨਾਮ ਕੌਰ): ਇਕ ਪਾਸੇ ਨਸ਼ੇ ਹਟਾਉਣ ਲਈ ਮੋਟੀਆਂ-ਮੋਟੀਆਂ ਗ੍ਰਾਂਟਾਂ ਦੇ ਗੱਫੇ ਪ੍ਰਾਪਤ ਕੀਤੇ ਜਾ ਰਹੇ ਹਨ, ਦੂਜੇ ਪਾਸੇ ਉਸੇ ਗ੍ਰੰਥ ਨੂੰ ਸ਼ਰੀਰ ਕਿਹਾ ਜਾ ਰਿਹਾ ਹੈ ਜਿਸ ਵਿਚ ਖੁੱਲੇਆਮ ਨਸ਼ੇ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਇੰਨ੍ਹਾਂ ਲਫ਼ਜ਼ਾਂ ਦਾ ਪ੍ਰਗਟਾਵਾ ਦੁਰਮਤਿ ਸੋਧਕ ਗੁਰਮਤਿ ਲਹਿਰ ਦੇ ਸ. ਹਰਮਿੰਦਰ ਸਿੰਘ ਲੁਧਿਆਣਾ ਨੇ ਕੀਤਾ । ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋ ਇਕ ਐਨ.ਜੀ.ਓ ਹੈ ਅਤੇ ਨਸ਼ੇ ਵਰਗੀ ਬੁਰਾਈ ਨੂੰ ਸਮਾਜ ਤੋਂ ਦੂਰ ਕਰਨ ਲਈ ਮੌਟੀਆਂ ਗ੍ਰਾਂਟਾਂ ਪ੍ਰਾਪਤ ਕਰ ਰਿਹਾ ਹੈ, ਦੇ ਪ੍ਰਿੰਸੀਪਲ ਰਾਮ ਸਿੰਘ ਕੁਲਾਰ ਵੱਲੋਂ ਦਸਮ ਗ੍ਰੰਥ ਨੂੰ ਪੰਥ ਦਾ ਸ਼ਰੀਰ ਕਹਿਣਾ ਇਸ ਸੰਸਥਾ ਦੇ ਦੋਹਰੇ ਕਿਰਦਾਰ ’ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ ਕਿਉਂਕਿ ਜਿਸ ਅਖੌਤੀ ਦਸਮ ਗ੍ਰੰਥ ਨੂੰ ਇਹ ਪੰਥ ਦਾ ਸ਼ਰੀਰ ਕਹਿੰਦੇ ਹਨ ਉਸ ਵਿਚ ਭੰਗ, ਸ਼ਰਾਬ, ਅਫੀਮ, ਪੋਸਤ ਆਦਿ ਨਸ਼ੇ ਨੂੰ ਖੁਲ੍ਹ ਕੇ ਵਰਤਣ ਦੀ ਆਗਿਆ ਹੈ।

ਸ. ਹਰਮਿੰਦਰ ਸਿੰਘ ਨੇ ਕਿਹਾ ਕਿ ਸਟੱਡੀ ਸਰਕਲ ਨੂੰ ਅਖੌਤੀ ਦਸਮ ਗ੍ਰੰਥ ਬਾਰੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਦੋਗਲਾਪਨ ਅਤੇ ਧੋਖਾਧੜੀ ਮੰਨਿਆ ਜਾਵੇਗਾ। ਭਰੋਸੇਯੋਗ ਸੂਤਰਾਂ ਤੋਂ ਇਹ ਖਬਰ ਵੀ ਮਿਲੀ ਹੈ ਕਿ ਸਟੱਡੀ ਸਰਕਲ ਦੇ ਪ੍ਰਿੰਸੀਪਲ ਭਾਈ ਰਾਮ ਸਿੰਘ ਵੱਲੋਂ ਅਖੌਤੀ ਦਸਮ ਗ੍ਰੰਥ ਨੂੰ ਪੰਥ ਦਾ ਸ਼ਰੀਰ ਆਖਣ ’ਤੇ ਸਟੱਡੀ ਸਰਕਲ ਨਾਲ ਜੁੜੇ ਮੈਬਰਾਂ ਦੀ ਇਸ ਵਿਚਾਰ ਨਾਲ ਸਹਿਮਤੀ ਨਹੀਂ ਹੈ ਪਰ ਕਈ ਪ੍ਰਬੰਧਕੀ ਮਜ਼ਬੂਰੀਆਂ ਕਰ ਕੇ ਇਸ ਦਾ ਡੱਟ ਕੇ ਵਿਰੋਧ ਨਹੀਂ ਕਰ ਪਾ ਰਹੇ। ਸ. ਹਰਮਿੰਦਰ ਸਿੰਘ ਨੇ ਕਿਹਾ ਕਿ ਸਟੱਡੀ ਸਰਕਲ ਇਕ ਸਰਕਾਰੀ ਸੰਸਥਾ ਬਣ ਕੇ ਰਹਿ ਗਈ ਹੈ ਅਤੇ ਗੁਰੂ ਦੇ ਸਿਧਾਂਤ ਵਾਲੇ ਪਾਸੇ ਇਸ ਸੰਸਥਾ ਦਾ ਜ਼ਰਾ ਕੁ ਵੀ ਧਿਆਨ ਨਹੀਂ ਹੈ। ਜਿਸ ਦੀ ਪ੍ਰਤੱਖ ਮਿਸਾਲ ਮਾਡਲ ਟਾਉਨ ਐਕਸਟੇਂਸ਼ਨ ਲੁਧਿਆਣਾ ਵਿਖੇ ਸਟੱਡੀ ਸਰਕਲ ਦੇ ਦਫਤਰ ਸਾਹਮਣੇ ਬਾਬਾ ਦੀਪ ਸਿੰਘ ਜੀ ਦੇ ਨਾਂ ’ਤੇ ਤਪ ਅਸਥਾਨ ਬਣਾ ਕੇ ਬਾਬਾ ਦੀਪ ਸਿੰਘ ਜੀ ਨੂੰ ਦੁੱਧ, ਪੁੱਤ, ਧਨ ਦਾ ਵਰ ਦੇਣ ਵਾਲਾ ਗੁਰੂ ਬਣਾ ਕੇ ਮਨਮਤ ਫੈਲਾਈ ਜਾ ਰਹੀ ਹੈ। ਕੀ ਕਦੇ ਇਸ ਸੰਸਥਾ ਨੇ ਸਿਧਾਂਤ ਦਾ ਮਾਖੌਲ ਉਡਾਉਣ ਵਿਰੁੱਧ ਆਵਾਜ਼ ਚੁੱਕੀ ਹੈ ? ਕਿਤੇ ਇਹ ਸਭ ਦੀਵੇ ਥਲੇ ਹਨੇਰੇ ਵਾਲੀ ਗੱਲ ਤਾਂ ਨਹੀਂ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top