Share on Facebook

Main News Page

ਸਿੱਖ ਕੌਮ ਦੇ ਅਨਪੜ੍ਹ ਪ੍ਰਚਾਰਕ

ਭਾਵੇਂ ਤੁਸੀਂ ਰਾਧਾ ਸਵਾਮੀ, ਸੱਚੇ ਸੌਦੇ, ਨੂਰਮਹਿਲੀਆਂ ਵੱਲ ਨਜ਼ਰ ਮਾਰ ਲਵੋ, ਉਹ ਵਿਸ਼ਾਲ ਨੈਟਵਰਕ ਰਾਹੀਂ ਆਪਣਾ ਕਾਰਜ ਕਰ ਰਹੇ ਹਨ, ਇਸ ਮੁਕਾਬਲੇ ਸਿੱਖ ਕੌਮ ਬਿਲਕੁੱਲ ਢਿੱਲੀ ਦਿਖਾਈ ਦੇ ਰਹੀ ਹੈ। ਰਾਧਾ ਸਵਾਮੀ ਡੇਰੇ ਦੇ ਪ੍ਰਬੰਧਕ ਆਈ ਏ ਐਸ, ਪੀ ਸੀ ਐਸ, ਕਰਨਲ, ਜਨਰਲ, ਵਾਈਸ ਚਾਂਸਲਰ, ਪ੍ਰੋਫੈਸਰ ਹਨ। ਆਸ਼ੂਤੋਸ਼ ਡੇਰੇ ਦੇ ਪ੍ਰਚਾਰਕ ਵੀ ਪੜ੍ਹੇ ਲਿਖੇ। ਉਨ੍ਹਾਂ ਦੀਆਂ ਪ੍ਰਚਾਰਕ ਬੀਬੀਆਂ ਵੀ ਸਿੱਖ ਧਰਮ ਵਿਚੋਂ ਹਨ ਜੋ ਪੋਸਟ ਗਰੈਜੂਏਟ, ਇੰਜੀਨੀਅਰ, ਐਮ ਬੀ ਏ ਹਨ। ਉਨ੍ਹਾਂ ਦੇ ਪ੍ਰਚਾਰ ਦਾ ਢੰਗ ਵੀ ਬਹੁਤ ਪ੍ਰਭਾਵਸ਼ਾਲੀ ਹੈ।

ਸ਼੍ਰੋਮਣੀ ਕਮੇਟੀ ਕੋਲ ਇਸ ਪੱਧਰ ਦੇ ਵਿਦਵਾਨ ਨਹੀਂ ਹਨ ਅਤੇ ਨਾ ਹੀ ਉਸ ਨੇ ਕੋਈ ਉਪਰਾਲਾ ਕੀਤਾ ਹੈ। ਗੁਰਦੁਆਰਿਆਂ ਚਾਹੇ ਪਿੰਡ ਦੇ ਹਨ ਜਾਂ ਸ਼ਹਿਰ ਦੇ ਹਨ, ਗ੍ਰੰਥੀ ਦੱਸ ਤੋਂ ਵੱਧ ਪੜ੍ਹੇ ਨਹੀਂ ਹਨ ਤੇ ਨਾ ਹੀ ਉਨ੍ਹਾਂ ਦੀ ਤਨਖਾਹ ਉਨ੍ਹਾਂ ਦੇ ਰੁਤਬੇ ਮੁਤਾਬਕ ਹੈ। ਕਹਿਣ ਤੋਂ ਭਾਵ ਉਹ ਤਾਂ ਜ਼ਿੰਦਗੀ ਦਾ ਡੰਗ ਟਪਾ ਰਹੇ ਹਨ, ਪ੍ਰਚਾਰ ਉਹ ਕੀ ਕਰਨਗੇ? ਜੇਕਰ ਸਾਡੇ ਪ੍ਰਚਾਰ ਦੇ ਢੰਗ ਹੀ ਨਿੱਘਰੇ ਹੋਏ ਹਨ, ਅਸੀਂ ਈਸਾਈਆਂ ਤਾਂ ਡੇਰਾਵਾਦ ਦਾ ਮੁਕਾਬਲਾ ਕਿਵੇਂ ਕਰ ਲਵਾਂਗੇ?

ਹਰਮੀਤ ਸਿੰਘ, ਫੇਸਬੁਕ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top