Share on Facebook

Main News Page

ਮਾਨਸਿਕ ਰੋਗੀਆਂ ਦੇ ਹਸਪਤਾਲ ਵਿਚ ਦਾਖਲ ਪ੍ਰੋ: ਭੁੱਲਰ ਨੂੰ ਸਿੱਖ ਕੌਮ ਨੇ ਵਿਸਾਰਿਆ

ਬਰਨਾਲਾ 30 ਜਨਵਰੀ (ਜਗਸੀਰ ਸਿੰਘ ਸੰਧੂ) ਲੰਮੇ ਸਮੇਂ ਤੋਂ ਫਾਂਸੀ ਦੀ ਸਜਾ ਯਾਫ਼ਤਾ ਤਿਹਾੜ ਜੇਲ ਵਿਚ ਬੰਦ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦਿਮਾਗੀ ਸਮੱਸਿਆ ਕਾਰਨ ਪਿਛਲੇ ਇਕ ਹਫਤੇ ਤੋਂ ਮਾਨਸਿਕ ਰੋਗੀਆਂ ਦੇ ਇੱਕ ਹਸਪਤਾਲ ਵਿਚ ਦਾਖਲ ਹੈ, ਪਰ ਸਿੱਖਾਂ ਦੀ ਪਾਰਲੀਮੈਂਟ ਵੱਜੋ ਜਾਣੀ ਜਾਂਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸਿੱਖ ਹਿੱਤਾਂ ਦੀ ਮੁਦਈ ਅਖਵਾਉਂਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖਾਂ ਦੀ ਸਰਬ ਉਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ, ਸੰਤ ਸਮਾਜ ਜਾਂ ਪੰਥਕ ਮੁਦਿਆਂ 'ਤੇ ਰਾਜਨੀਤੀ ਕਰਦੀਆਂ ਰਾਜਸੀ ਪਾਰਟੀਆਂ ਦ ਕਿਸੀ ਵੀ ਨੁਮਾਇੰਦੇ ਵੱਲੋਂ ਪ੍ਰੋ: ਭੁੱਲਰ ਦੀ ਸਾਰ ਨਹੀਂ ਲਈ ਗਈ। ਦਿੱਲੀ ਦੇ ਇੰਸਟੀਚਿੳਟ ਆਫ ਹਿਊਮਾਨ ਬ੍ਰਿਹੇਵੀਅਰ ਐਡ ਏਲਾਈਡ ਸਾਇੰਸਜ (ਇਬਹਾਸ) ਵਿਚ ਦਾਖਲ ਪ੍ਰੋ: ਭੁੱਲਰ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤ ਜਿਆਦਾ ਮਾਨਸਿਕ ਤਨਾਅ ਵਿਚੋਂ ਗੁਜਰਦਿਆਂ ਪੋ: ਭੁੱਲਰ ਦੀ ਹਾਲਤ ਅਜਿਹੀ ਹੈ ਜਿਸ ਵਿਚ ਉਸ ਦੇ ਆਤਮ ਹੱਤਿਆ ਕਰਨ ਲੈਣ ਦਾ ਖਾਦਸਾ ਬਹੁਤ ਵਧ ਗਿਆ ਹੈ।

ਪ੍ਰੋ. ਭੁੱਲਰ ਦੀ ਮਾਨਸਿਕ ਹਾਲਤ ਬਾਰੇ ਜੁਲਾਈ 2008 ਤੋਂ ਇਲਾਜ ਚੱਲ ਰਿਹਾ ਹੈ, ਹੁਣ ਪੋ: ਭੁੱਲਰ ਦੀ ਮਾਨਸਿਕ ਹਾਲਤ ਜਿਆਦਾ ਵਿਗੜਨ ਕਾਰਨ ਉਸ ਦੇ ਭਰਾ ਨੇ ਅਦਾਲਤ ਵਿਚ ਉਸ ਦੇ ਇਲਾਜ ਲਈ ਗੁਹਾਰ ਕੀਤੀ ਸੀ, ਜਿਸ 'ਤੇ ਤੀਸ ਹਜਾਰੀ ਅਦਾਲਤ ਦਿੱਲੀ ਦੇ ਚੀਫ ਮੈਟਰੋ ਪਾਲੀਟਨ ਮੈਜਿਸਟਰੇਟ ਵਿਨੋਦ ਯਾਦਵ ਨੇ ਪੋ: ਭੁੱਲਰ ਨੂੰ ਇਬਹਾਸ ਹਸਪਤਾਲ ਵਿਚ ਦਾਖਲ ਕਰਨ ਦੇ ਆਦੇਸ਼ ਦਿੱਤੇ ਹਨ।

ਜਿਕਰਯੋਗ ਹੈ ਕਿ ਬਠਿੰਡਾ ਜਿਲੇ ਪਿੰਡ ਦਿਆਲਪੁਰਾ ਦੇ ਵਸਨੀਕ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਪਿਛਲੇ ਸਮੇਂ ਦੌਰਾਨ ਉਸ ਵੇਲੇ ਦੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਉਪਰ ਕਾਰ ਬੰਬ ਧਮਾਕਾ ਕਰਨ ਦੇ ਦੋਸ਼ਾ ਹੇਠ ਗ੍ਰਿਫਤਾਰ ਕਰਕੇ ਮੁਕਾਦਮਾ ਚਲਾਇਆ ਗਿਆ ਸੀ। ਅਦਾਲਤ ਵਿਚ ਚੱਲੇ ਇਸ ਮੁਕਾਦਮੇ ਦੌਰਾਨ ਤਿੰਨਾਂ ਜੱਜਾਂ ਦੇ ਬੈਂਚ ਵਿੱਚੋਂ ਮੁੱਖ ਜੱਜ ਬੀ.ਐਮ. ਸਾਹ ਦੇ ਵਿਰੋਧ ਦੇ ਬਾਵਜੂਦ ਬਾਕੀ ਦੋ ਜੱਜਾਂ ਵੱਲੋਂ ਮਹਿਜ ਪੁਲਿਸ ਪਾਸ ਦਰਜ ਹੋਏ ਇਕ ਇਕਬਾਲੀਆ ਬਿਆਨ ਨੂੰ ਅਧਾਰ ਬਣਾ ਕੇ ਹੀ ਪੋ: ਭੁੱਲਰ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top