Share on Facebook

Main News Page

ਹਾਂਗਕਾਂਗ ਦੀ ਪ੍ਰਬੰਧਕ ਕਮੇਟੀ ਨੇ ਹਾਂਗਕਾਂਗ 'ਚ ਖੱਜਲ ਖੁਆਰ ਹੋਏ ਨੌਜਵਾਨਾਂ ਦੀ ਸਾਰ ਲਈ

ਖਾਲੜਾ 31 ਜਨਵਰੀ (ਸੰਦੀਪ ਸਿੰਘ/ਜਗਤਾਰ ਸਿੰਘ) ਬਗੈਰ ਜਾਣਕਾਰੀ ਤੋਂ ਤੇ ਏਜੰਟਾਂ ਦੇ ਟੇਟੇ ਚੜ੍ਹ ਕੇ ਆਪਣੀ ਮਿਹਨਤ ਦੀ ਕਮਾਈ, ਜੋ ਕਿ ਬਜੁਰਗਾਂ ਨੇ ਆਪਣਾ ਖੂਨ ਪਸੀਨਾ ਇੱਕ ਕਰਕੇ ਇਕੱਤਰ ਕੀਤੀ ਹੈ, ਅਤੇ ਪੁੱਤਾਂ ਤੋਂ ਪਿਆਰੀ ਜਮੀਨ ਨੂੰ ਗਹਿਣੇ ਰੱਖ ਕੇ, ਜਾਂ ਬੈਅ ਕਰਕੇ ਤੇ ਧੋਖੇਬਾਜ ਏਜੰਟਾਂ ਦੇ ਕੋਲ ਲੱਖਾਂ ਰੁਪਏ ਦੀ ਠੱਗੀ ਖਾ ਕੇ, ਜੋ ਨੌਜੁਆਨ ਅੱਜ ਗਲਤ ਤਰੀਕਿਆਂ ਨਾਲ ਹਾਂਗਕਾਂਗ ਜਾਂ ਹੋਰ ਵਿਦੇਸ਼ਾਂ ਚ ਜਾ ਰਹੇ ਹਨ, ਉਹ ਕਿਰਪਾ ਕਰਕੇ ਪੂਰੀ ਜਾਣਕਾਰੀ ਤੋਂ ਬਿਨਾਂ ਬਾਹਰ ਨਾ ਜਾਣ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਖਾਲਸਾ ਦੀਵਾਨ ਸਿੱਖ ਟੈਂਪਲ ਹਾਂਗਕਾਂਗ ਦੇ ਸੈਕਟਰੀ ਸ੍ਰ. ਅਵਤਾਰ ਸਿੰਘ ਸੰਗਤਪੁਰਾ ਤੇ ਬੋਰਡ ਦੇ ਚੇਅਰਮੈਨ ਗੁਰਨਾਮ ਸਿੰਘ ਸ਼ਾਹਪੁਰੀਆ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤੇ ਪੰਜਾਬ ਦੇ ਨੌਜੁਆਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਨੌਜੁਆਨ ਲੜਕੇ ਤੇ ਲੜਕੀਆਂ ਰੋਜੀ ਰੋਟੀ ਦੀ ਭਾਲ ਵਾਸਤੇ ਗਲਤ ਜਾਣਕਾਰੀ ਹੋਣ ਕਾਰਨ, ਹਾਂਗਕਾਂਗ ਦੀ ਧਰਤੀ ਤੇ ਜਾਂਦੇ ਹਨ, ਤਾਂ ਉਹਨਾਂ ਨੂੰ ਉਥੇ ਕਈ ਵਾਰ ਕਾਫੀ ਮੁਸ਼ਕਲਾਂ ਦਾ ਸਾਹਮਣਾਂਞਾ ਕਰਨਾ ਪੈਂਦਾ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਹਾਂਗਕਾਂਗ ਜਾਣ ਤੋਂ ਪਹਿਲਾਂ ਖਾਲਸਾ ਦੀਵਾਨ ਸਿੱਖ ਟੈਂਪਲ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ, ਤਾਂ ਕਿ ਉਨ੍ਹਾਂ ਨੂੰ ਉਥੇ ਜਾ ਕੇ ਏਅਰਪੋਰਟ, ਜਾਂ ਹੋਰ ਥਾਵਾਂ ਤੇ ਧੱਕੇ ਨਾ ਖਾਣੇ ਪੈਣ।

ਇਸ ਸਮੇਂ ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਦਸਿਆ, ਕਿ ਪਿਛਲੇ ਕੁੱਝ ਕੁ ਮਹੀਨਿਆਂ ਦੌਰਾਨ ਦੋ ਨੌਜੁਆਨ ਜੋ ਕਿ ਗੁਰਦਾਸਪੁਰ ਜਿਲੇ ਨਾਲ ਸਬੰਧਤ ਸਨ, ਜਿਨ੍ਹਾਂ 'ਚੋਂ ਇੱਕ ਰੁਪਿੰਦਰ ਸਿੰਘ ਪਿੰਡ ਬੱਦੋਵਾਲ ਤੇ ਦੂਸਰਾ ਮਨਜੀਤ ਸਿੰਘ ਪਿੰਡ ਸਿੰਧਵਾਲ ਦਾ ਰਹਿਣ ਵਾਲਾ ਸੀ। ਜਿਨ੍ਹਾਂ ਦੀ ਕੁਝ ਕਾਰਨਾਂ ਕਰਕੇ ਹਾਂਗਕਾਂਗ ਵਿਖੇ ਮੌਤ ਹੌ ਗਈ ਸੀ। ਉਸ ਦੌਰਾਨ ਉਥੋਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਦੀਵਾਨ ਪ੍ਰਬੰਧਕ ਕਮੇਟੀ ਨੇ ਰੁਪਿੰਦਰ ਸਿੰਘ ਬੱਦੋਵਾਲ ਦਾ ਸੰਸਕਾਰ ਉਥੇ ਕਰ ਦਿਤਾ ਸੀ, ਅਤੇ ਮਨਜੀਤ ਸਿੰਘ ਦੀ ਮਿਰਤਕ ਦੇਹ ਹਵਾਈ ਜਹਾਜ ਰਾਹੀਂ ਉਸਦੇ ਪ੍ਰੀਵਾਰ ਵਾਲਿਆਂ ਪਾਸ ਇੰਡੀਆ ਭੇਜ ਦਿੱਤੀ ਸੀ। ਇਸ ਤੋਂ ਬਾਅਦ ਹੁਣ ਗੁਰਦੁਆਰਾ ਖਾਲਸਾ ਦੀਵਾਨ ਹਾਂਗਕਾਂਗ ਤੇ ਸਮੂਹ ਸਾਧ ਸੰਗਤ ਨੇ ਦੋਹਾਂ ਪ੍ਰੀਵਾਰਾਂ ਵਾਸਤੇ ਮਾਇਆ ਦੇ ਡਰਾਫਟ, ਜਿਹਨਾਂ ਚੋਂ ਮਨਜੀਤ ਸਿੰਘ ਜੀ ਦੀ ਮਾਤਾ ਦੇ ਨਾਮ (6,24,283) ਛੇ ਲੱਖ ਚੌਵੀ ਹਜਾਰ ਦੋ ਸੌ ਤਰਿਆਸੀ ਰੁਪਏ ਤੇ ਰੁਪਿੰਦਰ ਸਿੰਘ ਦੀ ਮਾਤਾ ਦੇ ਨਾਮ 2,62,027.89 ਦੋ ਲੱਖ ਬਾਹਠ ਹਜਾਰ ਸਤਾਈ ਰੁਪਏ ਉਨਾਨਵੇਂ ਪੈਸੇ ਦੀ ਮਾਲੀ ਸਹਾਇਤਾ ਦੇ ਡਰਾਫਟ, ਉਨ੍ਹਾਂ ਦੇ ਪ੍ਰੀਵਾਰ ਵਾਲਿਆਂ ਨੂੰ ਸੌਂਪ ਦਿਤੇ ਹਨ, ਤੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਗਲਤ ਤਰੀਕਿਆਂ ਨਾਲ ਹਾਂਗਕਾਂਗ ਜਾਣ ਵਾਲੇ ਨੌਜੁਆਨਾਂ ਨੂੰ ਸਬਕ ਸਿੱਖਣਾ ਚਾਹੀਦਾ ਹੈ, ਤਾਂ ਕਿ ਅਜਿਹੀ ਘਟਨਾ ਆਉਣ ਵਾਲੇ ਸਮੇਂ 'ਚ ਨਾ ਵਾਪਰੇ।

ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਨੌਜੁਆਨਾਂ ਦਾ ਕੋਈ ਵੀ ਪ੍ਰੀਵਾਰਕ ਮੈਂਬਰ ਉਥੇ ਨਹੀਂ ਸੀ, ਪਰ ਫਿਰ ਵੀ ਗੁਰਦੁਆਰਾ ਖਾਲਸਾ ਦੀਵਾਨ ਹਾਂਗਕਾਂਗ ਦੀ ਪ੍ਰਬੰਧਕ ਕਮੇਟੀ ਨੇ ਦੋਹਾਂ ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਦੀ ਸਾਂਭ ਸੰਭਾਲ ਕਰਕੇ, ਸਿੱਖ ਧਰਮ ਅਨੁਸਾਰ ਕਾਰਜ ਪੂਰੇ ਕੀਤੇ। ਇਹ ਪ੍ਰੈਸ ਕਾਨਫਰੰਸ ਸ੍ਰ. ਸ਼ੁਬੇਗ ਸਿੰਘ (ਧੁੰਨ) ਤਰਨ ਤਾਰਨ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਗਿ. ਸੰਦੀਪ ਸਿੰਘ ਖਾਲੜਾ, ਗੁਰਸ਼ਰਨ ਸਿੰਘ ਡੱਲ, ਤਜਿੰਦਰ ਸਿੰਘ ਬਿਲੂ, ਤਰਸੇਮਪ੍ਰੀਤ ਸਿੰਘ ਕੌਂਸਲਰ, ਹੈਰੀ, ਮਲਕੀਤ ਸਿੰਘ, ਸ਼ਿਵਦੇਗ ਸਿੰਘ ਰੰਧਾਵਾ, ਨਰਿੰਦਰ ਸਿੰਘ ਸਰਪੰਚ, ਰਘਬੀਰ ਸਿੰਘ ਤਰਨ ਤਾਰਨ, ਗੁਰਬੀਰ ਸਿੰਘ ਉਸਮਾਂ ਬੱਸ, ਕੁਲਬੀਰ ਸਿੰਘ ਨਿਸ਼ਾਨ ਬੱਸ, ਕੁਲਵੰਤ ਸਿੰਘ, ਨਿਸ਼ਾਨ ਮਾਲਵਾ, ਅਵਨਜੀਤ ਬੇਦੀ, ਸੁਰਜੀਤ ਸਿੰਘ ਕਰਮੂੰਵਾਲ, ਅਸ਼ੋਕ ਕੁਮਾਰ ਗੋਇੰਦਵਾਲ, ਹਰਦੀਪ ਸਿੰਘ ਜੇ.ਈ.ਤਰਨ ਤਾਰਨ, ਰਸ਼ਪਾਲ ਸਿੰਘ ਮੱਲੀ, ਮੇਜਰ ਸਿੰਘ ਢੋਟੀਆਂ, ਗੁਰਮੇਜ ਸਿੰਘ ਇੰਸਪੈਕਟਰ ਪੰਜਾਬ ਰੋਡਵੇਜ, ਜੱਸਾ ਸਿੰਘ ਕੱਦ ਗਿੱਲ ਆਦਿ ਆਗੂ ਹਾਜਿਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top