Share on Facebook

Main News Page

ਦੁਨੀਆਂ ਦੇ ਲੋਕਾਂ ਨੂੰ ਜਿਹੜਾ ਕੈਲੰਡਰ ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀ ਸਹੀ ਤਰੀਕ ਨਾ ਦੱਸ ਸਕੇ, ਉਸ ਨੂੰ ਨਾਨਕਸ਼ਾਹੀ ਕੈਲੰਡਰ ਕਿਵੇਂ ਕਿਹਾ ਜਾ ਸਕਦਾ ਹੈ?: ਸਰਬਜੀਤ ਸਿੰਘ

* ਗਿਆਨੀ ਗੁਰਬਚਨ ਸਿੰਘ ਨੂੰ ਇਹ ਸੁਝਾਓ, ਵੱਧ ਤੋ ਵੱਧ ਭੇਜੋ ਕਿ, “ਕੈਲੰਡਰ ਨਾਲੋˆ 'ਨਾਨਕ' ਸ਼ਬਦ ਹਟਾ ਦਿਤਾ ਜਾਵੇ ਤਾˆ ਚੰਗਾ ਹੋਵੇਗਾ: ਸਰਬਜੀਤ ਸਿੰਘ

ਬਠਿੰਡਾ, 28 ਜਨਵਰੀ (ਕਿਰਪਾਲ ਸਿੰਘ): ਗਿਆਨੀ ਗੁਰਬਚਨ ਸਿੰਘ ਨੂੰ ਇਹ ਸੁਝਾਓ, ਵੱਧ ਤੋ ਵੱਧ ਭੇਜੋ ਕਿ, “ਕੈਲੰਡਰ ਨਾਲੋˆ 'ਨਾਨਕ' ਸ਼ਬਦ ਹਟਾ ਦਿਤਾ ਜਾਵੇ ਤਾˆ ਚੰਗਾ ਹੋਵੇਗਾ'। ਇਹ ਸ਼ਬਦ ਸਰਬਜੀਤ ਸਿੰਘ ਸੈਕਰਾਮੈਂਟੋ (ਕੈਲੇਫ਼ੋਰਨੀਆਂ) ਨੇ ਈਮੇਲ ਰਾਹੀਂ ਭੇਜੇ ਇੱਕ ਸੁਨੇਹੇ ਵਿੱਚ ਕਹੇ। ਉਨ੍ਹਾਂ ਕਿਹਾ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਬਾਰ-ਬਾਰ ਇਹ ਕਹਿੰਦੇ ਹਨ ਕਿ ਸੰਗਤ ਕੈਲੰਡਰ ਸਬੰਧੀ ਆਪਣੇ ਸੁਝਾਓ ਅਤੇ ਇਤਿਰਾਜ਼ ਲਿਖ ਕੇ ਅਕਾਲ ਤਖਤ ਸਾਹਿਬ ਨੂੰ ਭੇਜੇ।

ਇਸ ਸਬੰਧੀ ਬੇਨਤੀ ਹੈ ਕਿ ਗਿਆਨੀ ਗੁਰਬਚਨ ਸਿੰਘ ਨੂੰ ਇਹ ਸੁਝਾਓ , ਵੱਧ ਤੋਂ ਵੱਧ ਭੇਜੇ ਜਾਣ ਕਿ , “ਕੈਲੰਡਰ ਨਾਲੋˆ 'ਨਾਨਕ' ਸ਼ਬਦ ਹਟਾ ਦਿਤਾ ਜਾਵੇ ਤਾˆ ਚੰਗਾ ਹੋਵੇਗਾ’ ਕਿਉਂਕਿ ਇਸ ਵਿੱਚ ਨਾਨਕ ਦਾ ਤਾਂ ਕੁਝ ਵੀ ਨਹੀਂ ਹੈ, ਹੈ ਤਾਂ ਸਭ ਕੁਝ ਬਿਕ੍ਰਮੀ ਕੈਲੰਡਰ ਦਾ ਹੀ ਫਿਰ ਇਸ ਦਾ ਨਾਮ ਨਾਨਕਸ਼ਾਹੀ ਕੈਲੰਡਰ ਰੱਖ ਕੇ ਸੰਗਤਾਂ ਨੂੰ ਨਾਮ ਦੇ ਭੁਲੇਖੇ ਵਿੱਚ ਪਾ ਕੇ ਗੁਮਰਾਹ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਗੁਰੂ ਨਾਨਾਕ ਦਾ ਧਰਮ ਯੂਨੀਵਰਸਲ ਧਰਮ ਹੈ ਇਸ ਲਈ ਉਸ ਦੇ ਨਾਮ ’ਤੇ ਬਣਿਆ ਕੈਲੰਡਰ ਵੀ ਯੂਨੀਵਰਸਲ ਹੋਣਾ ਚਾਹੀਦਾ ਹੈ, ਜਿਹੜਾ ਦੁਨੀਆਂ ਦੇ ਹਰ ਕੋਨੇ ਵਿੱਚ ਲਾਗੂ ਅਤੇ ਅਤੇ ਅਸਾਨੀ ਨਾਲ ਸਮਝਿਆ ਜਾ ਸਕਣ ਵਾਲਾ ਹੋਵੇ, ਪਰ ਆਰ.ਐੱਸ.ਐੱਸ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਇਸ ਨੂੰ ਬਿਕ੍ਰਮੀ ਸੰਮਤ ਦੇ ਉਸ ਚੰਦਰਸਾਲ ਨਾਲ ਜੋੜ ਦਿੱਤਾ ਗਿਆ ਹੈ ਜਿਸ ਦੀਆਂ ਸੁਦੀਆਂ ਵਦੀਆਂ ਅਤੇ ਤਿੱਥਾਂ ਸਬੰਧੀ ਵਿਦੇਸ਼ਾਂ ਵਿੱਚ ਤਾਂ ਕੀ ਗੁਰੂ ਨਾਨਕ ਦੇ ਜਨਮ ਸਥਾਨ ਪੰਜਾਬ ਵਿੱਚ ਵੀ, 99% ਸਿੱਖਾਂ ਨੂੰ ਇਹ ਚੇਤਾ ਨਹੀਂ ਰਹਿੰਦਾ ਕਿ ਅੱਜ ਕਿਹੜੀ ਤਿੱਥ ਤੇ ਕਿਹੜਾ ਮਹੀਨਾ ਹੈ। ਬਿਕ੍ਰਮੀ ਸੰਮਤ ਨਾਲ ਜੁੜੇ ਰਹਿਣ ਕਾਰਣ ਦੁਨੀਆਂ ਭਰ ਦੇ ਧਰਮਾਂ ਵਿੱਚੋਂ ਨਵੇਂ ਜ਼ਮਾਨੇ ਦਾ ਸਮਝਿਆ ਜਾ ਰਿਹਾ ਸਿੱਖ ਧਰਮ ਹੀ ਇੱਕ ਐਸਾ ਧਰਮ ਹੈ ਜਿਸ ਦੇ ਸਿੱਖਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਗੁਰੂ ਸਾਹਿਬਾਨ ਦਾ ਗੁਰਪੁਰਬ ਕਿਹੜੇ ਦਿਨ ਆ ਰਿਹਾ ਹੈ? ਦੁਨੀਆਂ ਦੇ ਲੋਕਾਂ ਨੂੰ ਜਿਹੜਾ ਕੈਲੰਡਰ ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀ ਸਹੀ ਤਰੀਕ ਨਾ ਦੱਸ ਸਕੇ ਉਸ ਨੂੰ ਨਾਨਕਸ਼ਾਹੀ ਕੈਲੰਡਰ ਕਿਵੇਂ ਕਿਹਾ ਜਾ ਸਕਦਾ ਹੈ?


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top