Share on Facebook

Main News Page

ਦਾਦੂਵਾਲ ਦੀ ਸੁਖਬੀਰ ਬਾਦਲ ਨਾਲ ਗਿੱਟ ਮਿੱਟ ਨੇ ਮਾਲਵਾ ਗਰਮਾਇਆ

ਬਠਿੰਡਾ, (28 ਜਨਵਰੀ,ਪੀ.ਐਸ.ਐਨ): ਬਠਿੰਡਾ ਦੇ ਅਕਾਲੀ ਆਗੂ ਵਿਧੀ ਸਿੰਘ ਉਦੈ ਕਰਨ ਦੇ ਘਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਹੋਈ ਗੁਪਤ ਮੀਟਿੰਗ ਨੇ, ਮਾਲਵਾ ਦੀ ਸਿੱਖ ਸਿਆਸਤ ਵਿਚ ਗਰਮੀ ਲਿਆ ਦਿੱਤੀ ਹੈ। ਸਿੱਖ ਸਿਆਸਤ ਉਪਰ ਨੇੜੇ ਤੋਂ ਨਜ਼ਰ ਰੱਖਣ ਵਾਲੇ ਮਾਹਰ, ਇਸ ਮੀਟਿੰਗ ਨੂੰ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਸੌਦਾ ਸਾਧ ਦੀ ਹਮਾਇਤ ਮਿਲਣ 'ਤੇ ਬਾਦਲਕਿਆਂ ਵਲੋਂ ਸਿੱਖ ਪੱਤਾ ਖੇਡਣ ਦੀ ਚਾਲ ਵੀ ਸਮਝਿਆ ਜਾ ਰਿਹਾ ਹੈ। ਉਂਜ ਉਕਤ ਮੀਟਿੰਗ ਤੋਂ ਬਾਅਦ ਬਾਬਾ ਦਾਦੂਵਾਲ ਵਲੋਂ ਸੌਦਾ ਸਾਧ ਦੇ ਪੰਜਾਬ ਵਿਚਲੇ ਸੱਭ ਤੋਂ ਵੱਡੇ ਡੇਰੇ ਸਲਾਬਤਪੁਰਾ ਨੇੜੇ ਇਤਿਹਾਸਕ ਪਿੰਡ ਦੀਨਾ ਕਾਂਗੜ ਵਿਖੇ ਰੱਖੇ ਦੀਵਾਨ ਵਿਚ ਇਕ ਦਿਨ ਦੀ ਗੈਰ ਹਾਜ਼ਰੀ ਪਾ ਦਿਤੀ ਗਈ, ਉਸ ਦਿਨ ਪਹਿਲੇ ਡੇਰਾ ਮੁਖੀ ਸ਼ਾਹ ਸਤਨਾਮ ਸਿੰਘ ਦਾ ਜਨਮ ਦਿਨ ਸੀ। ਹਾਲਾਂਕਿ ਦਾਦੂਵਾਲ ਇਸ ਗੈਰਹਾਜ਼ਰੀ ਨੂੰ ਜਨਮ ਦਿਨ ਜਾਂ ਸੁਖਬੀਰ ਸਿੰਘ ਨਾਲ ਮੀਟਿੰਗ ਨਾਲ ਜੋੜਨ ਤੋਂ ਸਪੱਸ਼ਟ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ ਉਸ ਦਿਨ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੈਰੋਂ ਵਿਖੇ ਬਾਬਾ ਬਸਤਾ ਸਿੰਘ ਦੇ ਦੀਵਾਨਾਂ ਉਪਰ ਜਾਣਾ ਸੀ। ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਸਿੱਖ ਪ੍ਰਚਾਰਕਾਂ ਵਿਚ ਡੇਰਾਵਾਦ ਦਾ ਸੱਭ ਤੋਂ ਜ਼ਿਆਦਾ ਵਿਰੋਧ ਦਾਦੂਵਾਲ ਹੀ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀਆਂ ਸੌਦਾ ਸਾਧ ਦੇ ਚੇਲਿਆਂ ਨਾਲ ਝੜਪਾਂ ਵੀ ਹੋ ਚੁੱਕੀਆਂ ਹਨ।

ਜਾਣਕਾਰੀ ਅਨੁਸਾਰ 24 ਜਨਵਰੀ ਦੀ ਸ਼ਾਮ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਬਠਿੰਡਾ ਪੁੱਜ ਕੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਅਕਾਲੀ ਆਗੂ ਵਿਧੀ ਸਿੰਘ ਉਦੈ ਕਰਨ ਦੇ ਘਰ ਬੁਲਾਇਆ ਗਿਆ, ਜਿਥੇ ਰਾਤ 9 ਵਜੇ ਦੋਹਾਂ ਦੀ ਬੰਦ ਕਮਰਾ ਮੀਟਿੰਗ ਹੋਈ। ਬਠਿੰਡਾ ਦੇ ਅਕਾਲੀ ਆਗੂ ਵਿਧੀ ਸਿੰਘ ਉਦੈ ਕਰਨ ਦੇ ਘਰ, ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਹੋਈ ਗੁਪਤ ਮੀਟਿੰਗ ਨੇ, ਮਾਲਵਾ ਦੀ ਸਿੱਖ ਸਿਆਸਤ ਵਿਚ ਗਰਮੀ ਲਿਆ ਦਿੱਤੀ ਹੈ। ਸਿੱਖ ਸਿਆਸਤ ਉਪਰ ਨੇੜੇ ਤੋਂ ਨਜ਼ਰ ਰੱਖਣ ਵਾਲੇ ਮਾਹਰ ਇਸ ਮੀਟਿੰਗ ਨੂੰ ਵਿਧਾਨ ਸਭਾ ਚੋਣਾਂ ਵਿਚ, ਕਾਂਗਰਸ ਨੂੰ ਸੌਦਾ ਸਾਧ ਦੀ ਹਮਾਇਤ ਮਿਲਣ 'ਤੇ ਬਾਦਲਕਿਆਂ ਵਲੋਂ ਸਿੱਖ ਪੱਤਾ ਖੇਡਣ ਦੀ ਚਾਲ ਵੀ ਸਮਝਿਆ ਜਾ ਰਿਹਾ ਹੈ। ਉਂਜ ਉਕਤ ਮੀਟਿੰਗ ਤੋਂ ਬਾਅਦ ਬਾਬਾ ਦਾਦੂਵਾਲ ਵਲੋਂ, ਸੌਦਾ ਸਾਧ ਦੇ ਪੰਜਾਬ ਵਿਚਲੇ ਸੱਭ ਤੋਂ ਵੱਡੇ ਡੇਰੇ ਸਲਾਬਤਪੁਰਾ ਨੇੜੇ, ਇਤਿਹਾਸਕ ਪਿੰਡ ਦੀਨਾ ਕਾਂਗੜ ਵਿਖੇ ਰੱਖੇ ਦੀਵਾਨ ਵਿਚ ਇਕ ਦਿਨ ਦੀ ਗੈਰ ਹਾਜ਼ਰੀ ਪਾ ਦਿਤੀ ਗਈ, ਉਸ ਦਿਨ ਪਹਿਲੇ ਡੇਰਾ ਮੁਖੀ ਸ਼ਾਹ ਸਤਨਾਮ ਸਿੰਘ ਦਾ ਜਨਮ ਦਿਨ ਸੀ। ਹਾਲਾਂਕਿ ਦਾਦੂਵਾਲ ਇਸ ਗੈਰਹਾਜ਼ਰੀ ਨੂੰ ਜਨਮ ਦਿਨ ਜਾਂ ਸੁਖਬੀਰ ਸਿੰਘ ਨਾਲ ਮੀਟਿੰਗ ਨਾਲ ਜੋੜਨ ਤੋਂ ਸਪੱਸ਼ਟ ਜਵਾਬ ਦਿੰਦੇ ਹੋਏ ਕਹਿੰਦੇ ਹਨ ਕਿ ਉਸ ਦਿਨ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੈਰੋਂ ਵਿਖੇ ਬਾਬਾ ਬਸਤਾ ਸਿੰਘ ਦੇ ਦੀਵਾਨਾਂ ਉਪਰ ਜਾਣਾ ਸੀ।

ਦਸਣਾ ਬਣਦਾ ਹੈ ਕਿ ਮੌਜੂਦਾ ਸਮੇਂ ਸਿੱਖ ਪ੍ਰਚਾਰਕਾਂ ਵਿਚ ਡੇਰਾਵਾਦ ਦਾ ਸੱਭ ਤੋਂ ਜ਼ਿਆਦਾ ਵਿਰੋਧ ਦਾਦੂਵਾਲ ਹੀ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੀਆਂ ਸੌਦਾ ਸਾਧ ਦੇ ਚੇਲਿਆਂ ਨਾਲ ਝੜਪਾਂ ਵੀ ਹੋ ਚੁੱਕੀਆਂ ਹਨ। ਜਾਣਕਾਰੀ ਅਨੁਸਾਰ 24 ਜਨਵਰੀ ਦੀ ਸ਼ਾਮ ਨੂੰ ਸੁਖਬੀਰ ਸਿੰਘ ਬਾਦਲ ਵਲੋਂ ਬਠਿੰਡਾ ਪੁੱਜ ਕੇ, ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਅਕਾਲੀ ਆਗੂ ਵਿਧੀ ਸਿੰਘ ਉਦੈ ਕਰਨ ਦੇ ਘਰ ਬੁਲਾਇਆ ਗਿਆ, ਜਿਥੇ ਰਾਤ 9 ਵਜੇ ਦੋਹਾਂ ਦੀ ਬੰਦ ਕਮਰਾ ਮੀਟਿੰਗ ਹੋਈ। ਇਸ ਮੀਟਿੰਗ ਬਾਰੇ ਟਿੱਪਣੀ ਕਰਦੇ ਹੋਏ ਬਾਬਾ ਦਾਦੂਵਾਲ ਨੇ ਕਿਹਾ, ਕਿ ਉਨ੍ਹਾਂ ਦਾ ਰਾਹ ਧਾਰਮਕ ਹੈ ਤੇ ਸੁਖਬੀਰ ਸਿੰਘ ਬਾਦਲ ਦਾ ਸਿਆਸਤ ਦਾ, ਇਸ ਲਈ ਮੀਟਿੰਗ ਵਿਚ ਕੋਈ ਸਮਝੌਤਾ ਨਹੀਂ ਹੋਇਆ। ਉਨ੍ਹਾਂ ਦਸਿਆ ਕਿ ਉਪ ਮੁਖ ਮੰਤਰੀ ਤੋਂ ਮੰਗ ਕੀਤੀ ਗਈ, ਕਿ ਡੇਰਾ ਪ੍ਰੇਮੀਆਂ ਦੇ ਕੇਸਾਂ ਵਿਚ ਬੰਦ ਸਿੱਖਾਂ ਨੂੰ ਤੁਰਤ ਰਿਹਾਅ ਕੀਤਾ ਜਾਵੇ। ਉਧਰ ਸਿੱਖ ਸਿਆਸਤ ਦੇ ਮਾਹਰਾਂ ਦਾ ਕਹਿਣਾ ਹੈ, ਕਿ ਇਸ ਬੈਠਕ ਦਾ ਮਕਸਦ ਅਕਾਲੀ ਦਲ ਵਲੋਂ ਚਲੀ ਜਾਣ ਵਾਲੀ ਉਹ ਚਾਲ ਵੀ ਹੋ ਸਕਦੀ ਹੈ, ਜਿਸ ਤਹਿਤ ਜੇ ਡੇਰਾ ਪ੍ਰੇਮੀ ਕਾਂਗਰਸ ਦੀ ਮਦਦ ਕਰਨ ਦਾ ਐਲਾਨ ਕਰ ਦੇਣ ਤਾਂ ਗਰਮ ਖਿਆਲੀ ਸਿੱਖਾਂ ਨੂੰ ਅੱਗੇ ਲਗਾ ਕੇ, ਸਿੱਖ ਪੰਥ ਦੀਆਂ ਵੋਟਾਂ ਲਈਆਂ ਜਾਣ। ਇਹ ਵੀ ਚਰਚਾ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤਲਵੰਡੀ ਸਾਬੋ ਤੋਂ ਚੋਣ ਲੜ ਸਕਦਾ ਹੈ, ਤੇ ਦੂਜੇ ਪਾਸੇ ਕੈਪਟਨ ਦੇ ਹਮਾਇਤੀ ਬਠਿੰਡਾ ਹਲਕੇ ਤੋਂ ਕਾਂਗਰਸੀ ਵਿਧਾਇਕ ਤੇ ਡੇਰਾ ਮੁਖੀ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਨੂੰ, ਤਲਵੰਡੀ ਭੇਜਣ ਲਈ ਜ਼ੋਰ ਲਗਾ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਥੇ ਸੁਖਬੀਰ ਸਿੰਘ ਬਾਦਲ ਲਈ ਬਾਬਾ ਦਾਦੂਵਾਲ ਹੀ ਕਿਸ਼ਤੀ ਦਾ ਮਲਾਹ ਹੋ ਸਕਦਾ ਹੈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top