Share on Facebook

Main News Page

ਸਢੋਰਾ ਵਿਖੇ ਦਸਮ ਗ੍ਰੰਥ ਦੇ ਪ੍ਰਕਾਸ਼ ਸਬੰਧੀ ਖਬਰ

ਗੁਰਦੁਆਰਾ ਕਿਲਾ ਸਾਹਿਬ ਦੇ ਪ੍ਰਬੰਧਕਾਂ ਦਾ ਪੱਖ

ਤੱਤ ਗੁਰਮਤਿ ਪਰਿਵਾਰ ਵੱਲੋਂ ਟਿੱਪਣੀ

ਤੱਤ ਗੁਰਮਤਿ ਪਰਿਵਾਰ ਵੱਲੋਂ ਗੁਰਦੁਆਰਾ ਕਿਲਾ ਸਾਹਿਬ ਵਿਖੇ ਦਸਮ ਗ੍ਰੰਥ ਦੇ ‘ਪ੍ਰਕਾਸ਼’ ਸਬੰਧੀ ਇਕ ਖਬਰ ‘ਕੂੜੇ ਪ੍ਰਬਧਕਾਂ ਦਾ ਕੂੜਾ ਕਾਰਨਾਮਾ’ 21-1-2011 ਨੂੰ ਕੁਝ ਵੈਬਸਾਈਟਾਂ ’ਤੇ ਲਗਾਈ ਸੀ। ਇਸ ਸਬੰਧੀ ਸਾਨੂੰ ਕਈ ਫੋਨ ਆਏ, ਜਿਨ੍ਹਾਂ ਵਿਚ ਉੱਥੇ ਦਸਮ ਗ੍ਰੰਥ ਦੇ ਮੌਜੂਦ ਹੋਣ ਦੀ ਪੁਸ਼ਟੀ ਕੀਤੀ ਗਈ ਸੀ।

ਇਹ ਵੀ ਕਿਹਾ ਕਿ ਬੜੇ ਸਾਲਾਂ ਤੋਂ ਦਸਮ ਪਾਤਸ਼ਾਹ ਜੀ ਦੇ ਪੁਰਬ ’ਤੇ ਇਸ ਦਾ ‘ਪ੍ਰਕਾਸ਼ ਕੀਤਾ ਜਾਂਦਾ ਰਿਹਾ ਹੈ। ਪਿਛਲੇ ਸਾਲ ਇਸ ਦੇ ਪ੍ਰਕਾਸ਼ ਨਾ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਬਾਰੇ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ।

ਇਸ ਵਾਰ ਇਹ ਖਬਰ ਵੀ ਮਿਲੀ ਜਾਣਕਾਰੀ ਦੇ ਅਧਾਰ ’ਤੇ ਲਗਾਈ ਗਈ ਸੀ। ਜਿਸ ਤੋਂ ਇਨਕਾਰ ਕਰਦਾ ਪ੍ਰਬੰਧਕਾਂ ਦਾ ਇਕ ਪੱਤਰ ਸਾਡੇ ਤੱਕ ਪੁੱਜਿਆ ਹੈ, ਜਿਸ ਵਿਚ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਸਮਝ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਇਸ ਗ੍ਰੰਥ ਦਾ ਉਨ੍ਹਾਂ ‘ਪ੍ਰਕਾਸ਼’ ਨਹੀਂ ਕੀਤਾ।

ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਸਮਝ ਕੇ ਇਹ ਗੱਲ ਪ੍ਰਬੰਧਕਾਂ ਨੇ ਕਹਿ ਦਿੱਤੀ ਹੈ ਤਾਂ ਅਸੀਂ ਉਨ੍ਹਾਂ ਦਾ ਪੱਖ ਸਵੀਕਾਰ ਕਰਦਿਆਂ ਸਾਰੇ ਪਾਠਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਬਾਰੇ ਪ੍ਰਬੰਧਕਾਂ ਨੂੰ ਕੋਈ ਫੋਨ ਨਾ ਕੀਤਾ ਜਾਵੇ।

ਇਸ ਕਾਰਨ ਜੋ ਪ੍ਰਬੰਧਕਾਂ ਸਮੇਤ ਕਿਸੇ ਨੂੰ ਵੀ ਪ੍ਰੇਸ਼ਾਨੀ ਹੋਈ ਹੈ, ਉਸ ਲਈ ਤੱਤ ਗੁਰਮਤਿ ਪੀਰਵਾਰ ਖਿਮਾ ਚਾਹੁੰਦਾ ਹੈ।

ਸਤਿਕਾਰ ਅਤੇ ਨਿਮਰਤਾ ਸਹਿਤ


ਤੱਤ ਗੁਰਮਤਿ ਪਰਿਵਾਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top