Share on Facebook

Main News Page

ਜਰਮਨ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਭਾਰਤੀ ਕੌਂਸਲੇਟ ਫਰੈਂਕਫਰਟ ਸਾਹਮਣੇ ਜ਼ੁਲਮਾਂ ਦੇ ਖਿਲਾਫ ਰੋਹ ਦਾ ਪ੍ਰਗਟਾਵਾ ਕੀਤਾ ਜਾਵੇਗਾ

* ਸਿੱਖਾਂ ’ਤੇ ਢਾਹੇ ਜਾ ਰਹੇ ਜ਼ੁਲਮਾਂ ਦੇ ਖਿਲਾਫ 26 ਜਨਵਰੀ ਨੂੰ ਹਿੰਦੋਸਤਾਨ ਵੱਲੋ ਮਨਾਏ ਜਾ ਰਹੇ ਗੰਣਤੰਤਰਤਾ ਦਿਵਸ ਨੂੰ ਸਿੱਖ ਕੌਮ ਕਾਲੇ ਦਿਵਸ ਦੇ ਤੌਰਤ ਮਨਾਏ
* ਬਾਦਲ ਨੇ ਹਰੀਸ਼ ਰਾਏ ਢਾਂਡਾ ਨੂੰ ਅਕਾਲੀ ਦਲ ਦਾ ਬੁਲਾਰਾ, ਤੇ ਭਾਈ ਮਨਧੀਰ ਸਿੰਘ ਨੂੰ ਗਿਰਫਤਾਰ ਕਰਕੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ: ਸਿੱਖ ਫੇਡਰੇਸ਼ਨ ਜਰਮਨੀ

ਬਠਿੰਡਾ, 24 ਜਨਵਰੀ (ਕਿਰਪਾਲ ਸਿੰਘ): ਸਿੱਖ ਫੇਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਤਿੰਦਰਬੀਰ ਸਿੰਘ, ਭਾਈ ਜਸਵੀਰ ਸਿੰਘ ਬਾਬਾ, ਭਾਈ ਅਵਤਾਰ ਸਿੰਘ ਸਟੁਟਗਾਟ, ਭਾਈ ਗੁਰਵਿੰਦਰ ਸਿੰਘ ਨਡਾਲੋਂ, ਭਾਈ ਤਰਲੋਕ ਸਿੰਘ, ਭਾਈ ਬਲਕਾਰ ਸਿੰਘ ਦਿਉਲ, ਭਾਈ ਨਿਰਮਲ ਸਿੰਘ, ਭਾਈ ਰਸ਼ਪਾਲ ਸਿੰਘ ਬੀਰਪਿੰਡ, ਭਾਈ ਮਨਦੀਪ ਸਿੰਘ, ਗੁਰਸ਼ਰਨਜੀਤ ਸਿੰਘ ਨੇ ਈਮੇਲ ਰਾਹੀਂ ਭੇਜੇ ਪ੍ਰੈਸ ਦੇ ਨਾ ਜਾਰੀ ਬਿਆਨ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਮਨਧੀਰ ਸਿੰਘ ਨੂੰ ਲਿਲੀ ਕੁਮਾਰ ਦੇ ਕਤਲ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹੋਇਆ ਕਿਹਾ, ਕਿ ਕਿਸੇ ਵੀ ਜ਼ੁਲਮ ਦੀ ਹਨੇਰੀ ਰਾਤ ਦੀ ਉਮਰ ਲੰਮੀ ਨਹੀ ਹੁੰਦੀ ਬਾਦਲਾਂ ਨੂੰ ਇਹਨਾਂ ਦਾ ਜਵਾਬ ਜਨਤਾਂ ਦੀ ਕਚਹਿਰੀ ਵਿੱਚ ਦੇਣਾ ਪੈਣਾ ।

ਸੁਖਬੀਰ ਸਿੰਘ ਬਾਦਲ ਨੇ ਹਰੀਸ਼ ਰਾਏ ਢਾਂਡਾ ਨੂੰ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਬਲਾਰਾ ਬਣਾਕੇ ਸਿੱਖ ਕੌਮ ਦੇ ਮੂੰਹ ’ਤੇ ਚਪੇੜ ਮਾਰੀ ਹੈ। ਹਰੀਸ਼ ਰਾਏ ਢਾਂਡਾ ਨੇ ਲੁਧਿਆਣੇ ਵਿੱਚ ਸਿੱਖ ਧਰਮ ਦੇ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਆਸ਼ੂਤੋਸ਼ ਭਈਏ ਦਾ ਸਮਾਗਮ ਕਰਾਉਣ ਤੇ ਇਸ ਨੂੰ ਰੋਕਣ ਵਾਲੇ ਸਿੰਘਾਂ ’ਤੇ ਗੋਲੀਆਂ ਚਲਾਕੇ ਇੱਕ ਸਿੰਘ ਨੂੰ ਸ਼ਹੀਦ ਤੇ ਸਿੰਘਾਂ ਨੂੰ ਫੱਟੜ ਕਰਨ ਵਿੱਚ ਭਾਈਵਾਲ ਸੀ ।ਸੰਤ ਸਮਾਜ ਹਰੀਸ਼ ਰਾਏ ਢਾਂਡਾ ਉਪਰ ਕੇਸ ਦਰਜ ਕਰਨ ਦੀ ਮੰਗ ਕਰਦਾ ਸੀ, ਪਰ ਸੁਖਬੀਰ ਬਾਦਲ ਨੇ ਉਸ ਨੂੰ ਲੁਧਿਆਣਾ ਗੋਲੀ ਕਾਂਡ ਦਾ ਇਨਾਮ ਅਕਾਲੀ ਦਲ ਦਾ ਬੁਲਾਰਾ ਬਣਾਕੇ ਦਿੱਤਾ ਹੈ। ਉਨ੍ਹਾਂ ਕਿਹਾ 1978 ਤੋਂ ਲੈਕੇ ਹੁਣ ਤੱਕ ਬਾਦਲਾਂ ਦਾ ਇਤਿਹਾਸ ਸਿੱਖ ਕੌਮ ਤੇ ਸਿੱਖੀ ਸਿਧਾਤਾਂ ਦੇ ਖਿਲਾਫ ਰਿਹਾ ਹੈ, ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ,ਨਰਕਧਾਰੀਆਂ ਦੀ ਮਦੱਦ ਕਰਨ, ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਲਈ ਗਵਰਨਰ ਨੂੰ ਚਿੱਠੀ ਲਿਖਣੀ ,ਭਾਜਪਾ ਨਾਲ ਸਾਂਝ, ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਦੌਰਾਨ ਡਿਪਟੀ ਕਮਿਸ਼ਨਰ ਰਮੇਸ਼ਇੰਦਰ ਸਿੰਘ ਨੂੰ ਆਪਣਾ ਨਿੱਜੀ ਸਲਾਹ ਕਾਰ ਰੱਖਣਾ, ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਸਮੇਧ ਸੈਣੀ ਨੂੰ ਤਰੱਕੀ, ਭਾਈ ਦਵਿੰਦਰਪਾਲ ਸਿੰਘ ਭੁਲੱਰ ਦੀ ਜੇਲ੍ਹ ਤਬਦੀਲੀ ਵਿੱਚ ਅੜਿੱਕਾ ਬਣਨਾ, ਇਜ਼ਹਾਰ ਆਲਮ ਨੂੰ ਵਕਫ਼ ਬੋਰਡ ਦੇ ਚੇਅਰਮੈਨ ਬਣਾਉਣਾ, ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਜਾਂਚ ਰਿਪੋਰਟ ਨਸ਼ਰ ਨਾ ਕਰਨੀ, ਸਿੱਖੀ ਖਿਲਾਫ ਕੂੜ ਪ੍ਰਚਾਰ ਕਰਨ ਵਾਲੇ ਆਸ਼ੂਤੋਸ਼ ਭਈਏ, ਸਿਰਸੇ ਵਾਲੇ ਸਾਧ ਦੀ ਤਰਫਦਾਰੀ ਕਰਨੀ, ਆਪਣੇ ਤਾਬਿਆਦਾਰ ਅਖੌਤੀ ਜਥੇਦਾਰਾਂ ਤੋਂ ਹੁਕਮਨਾਮੇ ਜਾਰੀ ਕਰਾਉਣੇ ਤੇ ਆਪ ਹੀ ਉਸ ਦੇ ਖਿਲਾਫ ਸਿਰਸੇ ਵਾਲੇ ਦੇ ਡੇਰੇ ਖੁਲ੍ਹਵਾਉਣੇ ਤੇ ਰੋਕਣ ਵਾਲੇ ਸਿੰਘਾਂ ’ਤੇ ਗੋਲੀਆਂ ਤੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਕਰਨਾ।

ਸਿੱਖਾਂ ਤੇ ਸਿੱਖੀ ਸਿਧਾਤਾਂ ਦਾ ਘਾਣ ਕਰਨ ਵਾਲੇ ਬਾਦਲਾਂ ਦੇ ਗੁਣ ਗਾਉਣ ਵਾਲਿਆਂ ਦੀ ਜ਼ਮੀਰ ਨੂੰ ਝੰਝੋੜਦਿਆਂ ਹੋਇਆਂ ਕਿਹਾ, ਸਿੱਖੋ! ਇਹਨਾਂ ਜ਼ੁਲਮਾਂ ਪ੍ਰਤੀ ਤੁਹਾਡੀ ਜ਼ਬਾਨ ਬੰਦ ਕਿਉਂ ਹੈ? ਕੀ ਜ਼ਮੀਰ ਮਰ ਗਈ ਹੈ ਜਾਂ ਅਸੀ ਗੁਰੂ ਨਾਨਕ ਦੀ ਸਿੱਖੀ ਤੇ ਸਿੱਖੀ ਸਿਧਾਤਾਂ ਨੂੰ ਤਿਲਾਜ਼ਲੀ ਦੇ ਕੇ ਬਾਦਲ ਦੇ ਸਿੱਖ ਬਣ ਗਏ ਹਾਂ? ਅੱਜ ਸਿੱਖੀ ਸਿਧਾਤਾਂ ਤੇ ਪਹਿਰਾਂ ਦੇਣ ਵਾਲਿਆ ਤੇ ਬਾਦਲ ਵੱਲੋ ਢਾਹੇ ਜਾ ਰਹੇ ਜ਼ੁਲਮਾਂ ਜਿਨ੍ਹਾਂ ਦੀ ਮਿਸਾਲ ਭਾਈ ਦਲਜੀਤ ਸਿੰਘ ਬਿੱਟੂ, ਭਾਈ ਜਸਪਾਲ ਸਿੰਘ ਮੰਝਪੁਰ, ਭਾਈ ਮਨਧੀਰ ਸਿੰਘ, ਸੈਂਕੜੇ ਸਿੰਘਾਂ ਦੀਆਂ ਗਿਰਫਤਾਰੀਆਂ ਹਨ। ਹਿੰਦੋਸਤਾਨ ਦੀ ਹਕੂਮਤ ਤੇ ਬਾਦਲਾਂ ਦੇ ਸਿੱਖਾਂ ’ਤੇ ਢਾਹੇ ਜਾ ਰਹੇ ਜ਼ੁਲਮਾਂ ਦੇ ਖਿਲਾਫ 26 ਜਨਵਰੀ ਨੂੰ ਹਿੰਦੋਸਤਾਨ ਵੱਲੋ ਮਨਾਏ ਜਾ ਰਹੇ ਗੰਣਤੰਤਰਤਾ ਦਿਵਸ ਨੂੰ ਸਿੱਖ ਕੌਮ ਕਾਲੇ ਦਿਵਸ ਦੇ ਤੌਰਤ ਮਨਾਏ। ਉਨ੍ਹਾਂ ਕਿਹਾ ਜਰਮਨ ਦੀਆਂ ਪੰਥਕ ਜਥੇਬੰਦੀਆਂ ਵੱਲੋ ਭਾਰਤੀ ਕੌਸਲੇਟ ਫਰੈਕਫੋਰਟ ਸਾਹਮਣੇ ਭਾਰੀ ਰੋਹ ਮਜ਼ਾਹਰਾ ਕਰਕੇ ਇਹਨਾਂ ਜ਼ੁਲਮਾਂ ਦੇ ਖਿਲਾਫ ਰੋਹ ਦਾ ਪ੍ਰਗਟਾਵਾ ਕੀਤਾ ਜਾਵੇਗਾ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top