Share on Facebook

Main News Page

ਰਾਸ਼ਟਰੀ ਝੰਡੇ ਦੇ ਸਤਿਕਾਰ ਦੀ ਝੂਠੀ ਦੁਹਾਈ ਦੇ ਕੇ ਭਾਜਪਾ ਆਗੂ ਸਿੱਧੇ ਅਸਿੱਧੇ ਢੰਗ ਨਾਲ ਜੰਮੂ ਕਸ਼ਮੀਰ ਸੂਬੇ ਦੇ ਅਮਨ ਕਾਨੂੰਨ ਨੂੰ ਭੰਗ ਕਰਨਾ ਚਾਹੁੰਦੀ ਹੈ: ਸ੍ਰ. ਮਨਜੀਤ ਸਿੰਘ ਕਲਕੱਤਾ

* ਭਾਜਪਾ ਦਾ ਇਹ ਕਥਿਤ ਰਾਸ਼ਟਰ ਪਿਆਰ ਦੋ ਕੌਮਾਂ ਵਿਚਕਾਰ ਪਾੜ ਵਧਾ ਸਕਦਾ ਹੈ ਤੇ ਅਮਨ ਕਾਨੂੰਨ ਲਈ ਖਤਰਾ ਵੀ ਬਣ ਸਕਦਾ ਹੈ
* ਜੇਕਰ ਰਾਸ਼ਟਰਵਾਦੀ ਹੋਣ ਦਾ ਦਮ ਹੀ ਭਰਨਾ ਹੈ ਤਾਂ ਭਾਜਪਾ ਆਗੂ ਮਾਊਵਾਦੀ ਪ੍ਰਭਾਵਿਤ ਖੇਤਰਾਂ ਵਿਚ ਜਾ ਕੇ ਝੰਡਾ ਵੀ ਲਹਿਰਾ ਲੈਣ ਤੇ ਪੀੜਤਾਂ ਦੀ ਮਦਦ ਵੀ ਕਰ ਆਉਣ: ਕਲਕੱਤਾ

ਬਠਿੰਡਾ, 24 ਜਨਵਰੀ (ਕਿਰਪਾਲ ਸਿੰਘ): ਭਾਜਪਾ ਦਾ ਇਹ ਕਥਿਤ ਰਾਸ਼ਟਰ ਪਿਆਰ ਦੋ ਕੌਮਾਂ ਵਿਚਕਾਰ ਪਾੜ ਵਧਾ ਸਕਦਾ ਹੈ ਤੇ ਅਮਨ ਕਾਨੂੰਨ ਲਈ ਖਤਰਾ ਵੀ ਬਣ ਸਕਦਾ ਹੈ। ਇਹ ਸ਼ਬਦ ਭਾਜਪਾ ਵਲੋਂ ਸੂਬਾ ਕਸ਼ਮੀਰ ਦੇ ਲਾਲ ਚੌਕ ਵਿਖੇ ਤਿਰੰਗਾ ਲਹਿਰਾਉਣ ਦੇ ਕੀਤੇ ਐਲਾਨ ’ਤੇ ਟਿੱਪਣੀ ਕਰਦਿਆਂ, ਸ਼੍ਰੋਮਣੀ ਪੰਥਕ ਕੌਂਸਲ ਦੇ ਚੇਅਰਮੈਨ ਸ੍ਰ. ਮਨਜੀਤ ਸਿੰਘ ਕਲਕੱਤਾ ਨੇ ਤਾੜਨਾ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਜਿਸ ਵੇਲੇ ਵੀ ਜੰਮੂ ਕਸ਼ਮੀਰ ਵਿਚ ਸ਼ਾਂਤੀ ਬਣਦੀ ਨਜਰ ਆਉਂਦੀ ਹੈ ਤਾਂ ਦੇਸ਼ ਵਿਚ ਘੱਟ ਗਿਣਤੀਆਂ ਨੂੰ ਦਬਾਉਣ ਦੀ ਮਨਸ਼ਾ ਨਾਲ ਅਜਿਹੀਆ ਸਾਜਿਸ਼ਾਂ ਰਚੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ, ਕਿ ਦੇਸ਼ ਅੰਦਰਲੀਆਂ ਘੱਟ ਗਿਣਤੀਆਂ ਨੂੰ ਕਿਸੇ ਬਹਾਨੇ ਬਦਨਾਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੇˆਦਰ ਵਿੱਚ ਛੇ ਸਾਲ ਭਾਜਪਾ ਦੀ ਸ਼ਮੂਲੀਅਤ ਵਾਲੀ ਸਰਕਾਰ ਰਹੀ ਹੈ, ਲੇਕਿਨ ਉਸ ਵੇਲੇ ਕਿਸੇ ਭਾਜਪਾ ਨੇਤਾ ਨੂੰ ਉਥੇ ਰਾਸ਼ਟਰੀ ਝੰਡਾ ਲਹਿਰਾਣ ਦੀ ਯਾਦ ਨਹੀਂ ਆਈ ।ਉਨ੍ਹਾਂ ਕਿਹਾ ਕਿ ਰਾਸ਼ਟਰੀ ਝੰਡੇ ਦੇ ਸਤਿਕਾਰ ਦੀ ਝੂਠੀ ਦੁਹਾਈ ਦੇ ਕੇ ਭਾਜਪਾ ਆਗੂ ਸਿੱਧੇ ਅਸਿੱਧੇ ਢੰਗ ਨਾਲ ਜੰਮੂ ਕਸ਼ਮੀਰ ਸੂਬੇ ਦੇ ਅਮਨ ਕਾਨੂੰਨ ਨੂੰ ਭੰਗ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਰਾਸ਼ਟਰਵਾਦੀ ਹੋਣ ਦਾ ਦਮ ਹੀ ਭਰਨਾ ਹੈ, ਤਾਂ ਭਾਜਪਾ ਆਗੂ ਮਾਉਵਾਦੀ ਪ੍ਰਭਾਵਿਤ ਖੇਤਰਾਂ ਵਿਚ ਜਾ ਕੇ ਝੰਡਾ ਵੀ ਲਹਿਰਾ ਲੈਣ ਤੇ ਪੀੜਤਾਂ ਦੀ ਮਦਦ ਵੀ ਕਰ ਆਉਣ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top