Share on Facebook

Main News Page

ਮਾਮਲਾ ਲੁਧਿਆਣਾ ਵਿਖੇ ਖੁੱਲ ਰਹੇ ਆਸ਼ੂਤੋਸ਼ ਦੇ ਨਵੇਂ ਡੇਰੇ ਨੂੰ ਬੰਦ ਕਰਵਾਉਣ ਦਾ

ਜੇਕਰ ਸਰਕਾਰ ਨੇ ਡੇਰਾਵਾਦ ਦੇ ਰੁਝਾਨ ਨੂੰ ਠੱਲ ਨਾ ਪਾਈ ਤਾਂ ਸੰਗਤਾਂ ਆਪਣਾ ਸੰਘਰਸ਼ ਸ਼ੁਰੂ ਕਰਨ ਲਈ ਮਜ਼ਬੂਰ ਹੋਣਗੀਆਂ: ਜਥੇਦਾਰ ਜਸਵੰਤ ਸਿੰਘ ਚੀਮਾ

ਲੁਧਿਆਣਾ, (24 ਜਨਵਰੀ,ਪੀ.ਐਸ.ਐਨ): ਪੰਜਾਬ ਦੀ ਧਰਤੀ ਉਪੱਰ ਅਮਰ ਵੇਲ ਵਾਂਗ ਬੜੀ ਤੇਜ਼ੀ ਨਾਲ ਵੱਧ ਰਿਹਾ ਡੇਰਾਵਾਦ ਦਾ ਰੁਝਾਨ ਸਮੁੱਚੇ ਪੰਜਾਬੀਆਂ ਦੇ ਲਈ ਇੱਕ ਖਤਰੇ ਦੀ ਘੰਟੀ ਹੈ । ਜੇਕਰ ਸਰਕਾਰ ਨੇ ਸਮੇਂ ਸਿਰ ਡੇਰਾਵਾਦ ਦੇ ਰੁਝਾਨ ਨੂੰ ਠੱਲ ਨਾ ਪਾਈ ਤਾਂ ਸੰਗਤਾਂ ਖੁੱਦ ਆਪਣੇ ਤੌਰ ਤੇ ਅਖੌਤੀ ਡੇਰੇਦਾਰਾਂ ਦੇ ਵਿਰੁੱਧ ਆਪਣੇ ਸੰਘਰਸ਼ ਦਾ ਬਿਗਲ ਵਜਾ ਦੇਣਗੀਆਂ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਡੀ ਸੀ ਦਫਤਰ ਲੁਧਿਆਣਾ ਦੇ ਵਿਖੇ ਪੱਤਰਕਾਰਾਂ ਦੇ ਨਾਲ ਉਚੇਚੇ ਤੌਰ ਤੇ ਗੱਲਬਾਤ ਕਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਜੱਥੇਦਾਰ ਜਸਵੰਤ ਸਿੰਘ ਚੀਮਾ, ਅੰਮ੍ਰਿਤ ਸੰਚਾਰ ਸੇਵਕ ਜੱਥੇ ਦੇ ਪ੍ਰਮੁੱਖ ਆਗੂਆਂ ਭਾਈ ਸੁਖਵਿੰਦਰ ਸਿੰਘ, ਭਾਈ ਅਮਰੀਕ ਸਿੰਘ ਨੇ ਸਾਂਝੇ ਰੂਪ ਵਿੱਚ ਕੀਤਾ । ਬਸਤੀ ਜੋਧਵਾਲ ਵਿਖੇ ਨੂਰਮਹਿਲੀਏ ਸਾਧ ਆਸ਼ੂਤੋਸ਼ ਵੱਲੋਂ ਖੋਲ੍ਹੇ ਜਾ ਰਹੇ ਆਪਣੇ ਨਵੇਂ ਡੇਰੇ ਦਾ ਵਿਰੋਧ ਕਰਨ ਲਈ ਅਤੇ ਉਕਤ ਸਥਾਨ ਤੇ ਬਣਨ ਵਾਲੇ ਡੇਰੇ ਉਪੱਰ ਸਰਕਾਰ ਵੱਲੋਂ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਆਪਣਾ ਮੰਗ ਪੱਤਰ ਦੇਣ ਲਈ ਇਕੱਤਰ ਹੋਈਆਂ ਲੁਧਿਆਣਾ ਸ਼ਹਿਰ ਦੀਆਂ ਵੱਖ ਵੱਖ ਸਿੱਖ ਜੱਥੇਬੰਦੀਆਂ, ਧਾਰਮਿਕ ਸੋਸਾਇਟੀਆਂ ਦੇ ਮੈਂਬਰਾਂ ਦੀ ਅਗਵਾਈ ਕਰ ਰਹੇ ਜੱਥੇਦਾਰ ਚੀਮਾ ਨੇ ਕਿਹਾ ਕਿ ਪਿਛਲੇ ਸਾਲ ਲੁਧਿਆਣੇ ਸ਼ਹਿਰ ਦੀ ਸ਼ਾਂਤ ਫਿਜ਼ਾ ਨੂੰ ਫਿਰਕਾਪ੍ਰਸਤੀ ਦੇ ਰੰਗ ਵਿੱਚ ਰੰਗਣ ਵਾਲੇ ਅਤੇ ਨਿਰਦੋਸ਼ ਸਿੰਘਾਂ ਉਪਰ ਅੰਨ੍ਹੇਵਾਹ ਗੋਲੀਆਂ ਚਲਾਉਣ ਵਾਲੇ ਨੂਰਮਹਿਲੀਏ ਸਾਧ ਆਸ਼ੂਤੋਸ਼ ਵੱਲੋਂ ਜੋ ਹੁਣ ਬਸਤੀ ਜੋਧੇਵਾਲ ਵਿਖੇ ਆਪਣੇ ਨਵੇਂ ਡੇਰੇ ਬਣਾਉਣ ਦੀ ਜੋ ਕੋਝੀ ਖੇਡ ਖੇਡੀ ਜਾ ਰਹੀ ਹੈ ਉਸਨੂੰ ਇਲਾਕੇ ਦੇ ਨਿਵਾਸੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਇਸ ਨਾਲ ਮੁੜ ਲੁਧਿਆਣਾ ਸ਼ਹਿਰ ਦੇ ਹਲਾਤ ਖਰਾਬ ਹੋਣ ਦਾ ਵੱਡਾ ਖਤਰਾ ਹੈ ।

ਇਸ ਦੌਰਾਨ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਅੰਮ੍ਰਿਤ ਸੰਚਾਰ ਸੇਵਕ ਜੱਥੇ ਦੇ ਭਾਈ ਸੁਖਵਿੰਦਰ ਸਿੰਘ ਨੇ ਕਿਹਾ ਕਿ ਨੂਰਮਹਿਲੀਏ ਸਾਧ ਦੀਆਂ ਅਖੌਤੀ ਕਾਰਵਾਈਆਂ ਦੇ ਸਦਕਾ ਪੰਜਾਬ ਦੇ ਅੰਦਰ ਪਹਿਲਾਂ ਵੀ ਕਈ ਵਾਰ ਖੂਨ ਖਰਾਬਾ ਹੋ ਚੁੱਕਾ ਹੈ ਕਿਉਂਕਿ ਉਕਤ ਸਾਧ ਜੁੱਗੋ ਜੁੱਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਨੂੰ ਤਰੋੜ ਮਰੋੜ ਕੇ ਗਲਤ ਢੰਗ ਨਾਲ ਪ੍ਰਚਾਰ ਰਿਹਾ ਹੈ । ਜਿਸ ਨਾਲ ਸਿੱਧੇ ਰੂਪ ਵਿੱਚ ਸੰਗਤਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ । ਉਨ੍ਹਾਂ ਨੇ ਦੋਸ਼ ਲਗਾਇਆ ਕਿ ਪਿਛਲੇ ਸਾਲ ਵੀ 5 ਦਸੰਬਰ ਨੂੰ ਇਸੇ ਸਾਧ ਨੇ ਲੁਧਿਆਣਾ ਵਿਖੇ ਫਿਰਕਾਪ੍ਰਸਤੀ ਦੀ ਗੰਦੀ ਖੇਡ ਖੇਡਦਿਆਂ ਹੋਇਆਂ ਨਿਰਦੋਸ਼ ਸਿੰਘਾਂ ਉਪੱਰ ਪੁਲਿਸ ਦੀਆਂ ਗੋਲੀਆਂ ਚਲਵਾਈਆਂ ਸਨ ।

ਹੁਣ ਇਹ ਲੁਧਿਆਣਾ ਵਿਖੇ ਆਪਣਾ ਨਵਾਂ ਡੇਰਾ ਸਥਾਪਿਤ ਕਰਕੇ ਮੁੜ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗਾੜਨਾ ਚਾਹੁੰਦਾ ਹੈ । ਇਸ ਲਈ ਅਸੀਂ ਸਰਕਾਰ ਤੋਂ ਜ਼ੋਰਦਾਰ ਮੰਗ ਕਰਦੇ ਹਾਂ ਕਿ ਤੁਰੰਤ ਉਕਤ ਸਾਧ ਦੀਆਂ ਸਰਗਰਮੀਆਂ ਤੇ ਪਾਬੰਦੀ ਲਗਾਈ ਜਾਵੇ ਅਤੇ ਨਵੇਂ ਉਸਾਰੇ ਜਾਂਣ ਵਾਲੇ ਡੇਰੇ ਦੀ ਉਸਾਰੀ ਨੂੰ ਰੋਕਿਆ ਜਾਵੇ । ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਪੰਜਾਬ ਦੇ ਮਾਣਯੋਗ ਡੀ ਆਈ ਜੀ ਬਾਰਡਰ ਰੇਂਜ਼ ਵੱਲੋਂ ਪਿਛਲੇ ਸਮੇਂ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਪੰਜਾਬ ਵਿੱਚ ਮੁੜ ਅੱਤਵਾਦ ਪੈਦਾ ਹੋਇਆ ਤਾਂ ਉਸ ਦਾ ਕਾਰਨ ਸਿਰਫ ਤੇ ਸਿਰਫ ਨੂਰਮਹਿਲੀਆ ਸਾਧ ਆਸ਼ੂਤੋਸ਼ ਹੀ ਹੋਵੇਗਾ । ਜਿਸ ਦੇ ਮੱਦੇ ਨਜ਼ਰ ਸਰਕਾਰ ਨੂੰ ਫੌਰੀ ਤੌਰ ਤੇ ਕਦਮ ਚੁੱਕਣੇ ਪੈਣਗੇ ।

ਇਸ ਤੋਂ ਬਾਅਦ ਉਕਤ ਲੀਡਰਾਂ ਦੀ ਅਗਵਾਈ ਹੇਠ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਰਜਿ. ਨਿਊ ਸੁਭਾਸ਼ ਨਗਰ ਰਾਹੋਂ ਰੋਡ ਲੁਧਿਆਣਾ , ਬਾਬਾ ਜ਼ੋਰਾਵਰ ਸੇਵਾ ਸੋਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਸ਼੍ਰੋਮਣੀ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਲ ਅਵਤਾਰ ਸਿੰਘ ਸੈਣੀ , ਹਰਜਾਪ ਸਿੰਘ ਦਾਦ , ਭਾਈ ਭੁਪਿੰਦਰ ਸਿੰਘ ਨਿਮਾਣਾ ਸ਼੍ਰੀ ਹਰਰਾਇ ਸੇਵਾ ਸੁਸਾਇਟੀ , ਨਾਮ ਸਿਮਰਨ ਸੇਵਾ ਸੋਸਾਇਟੀ , ਰਵਿੰਦਰਪਾਲ ਸਿੰਘ ਖਾਲਸਾ , ਗੁਰਸੇਵਕ ਪਾਲ ਸਿੰਘ , ਮੋਹਨ ਸਿੰਘ , ਮਹਿੰਦਰ ਸਿੰਘ , ਗੁਰਮੀਤ ਸਿੰਘ , ਕੁਲਦੀਪ ਸਿੰਘ ਦੀ ਅਗਵਾਈ ਹੇਠ ਇਕੱਤਰ ਹੋਈਆਂ ਸੰਗਤਾਂ ਨੇ ਸਾਂਝੇ ਰੂਪ ਵਿੱਚ ਨੂਰਮਹਿਲੀਏ ਸਾਧ ਆਸ਼ੂਤੋਸ਼ ਦੇ ਡੇਰੇ ਉਪੱਰ ਸਰਕਾਰ ਵੱਲੋਂ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਡੀ ਸੀ ਲੁਧਿਆਣਾ ਦੀ ਗੈਰ ਹਾਜ਼ਰੀ ਵਿੱਚ ਜ਼ਿਲ੍ਹੇ ਦੀ ਮਾਲ ਅਫਸਰ ਬਲਰਾਜ ਗਰੇਵਾਲ ਅਤੇ ਜ਼ਿਲ੍ਹੇ ਦੇ ਪੁਲਿਸ ਕਮਿਸ਼ਨਰ ਈਸ਼ਵਰ ਸਿੰਘ ਨੂੰ ਮੰਗ ਪੱਤਰ ਸੋਂਪੇ ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top