Share on Facebook

Main News Page

ਦਰਬਾਰ ਸਾਹਿਬ ’ਤੇ ਲੱਗੇ ਸੋਨੇ ਦੇ ਪਤਰੇ ਕਿਥੇ ਗਏ?

ਅੰਮ੍ਰਿਤਸਰ 22 ਜਨਵਰੀ (ਚਰਨਜੀਤ ਸਿੰਘ): ਸਿੱਖਾਂ ਦੇ ਮੱਕੇ ਵਜੋਂ ਜਾਣੇ ਜਾਂਦੇ ਦਰਬਾਰ ਸਾਹਿਬ ਉਪਰ ਸਿੱਖ ਰਾਜ ਦੇ ਬਾਨੀ ਮਹਾਰਾਜਾ ਰਣਜੀਤ ਸਿੰਘ ਵਲੋਂ ਸਤਿਕਾਰ ਨਾਲ ਭੇਂਟ ਕੀਤੇ ਸੋਨੇ ਦੇ ਪਤਰੇ ਕਿਥੇ ਹਨ ਅਤੇ ਕਿਸ ਹਾਲ ਵਿਚ ਹਨ? ਇਹ ਸਵਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਦੇ ਮਨਾਂ ਵਿਚ ਬਿਜਲੀ ਵਾਂਗ ਕੌਂਧ ਰਿਹਾ ਹੈ। ਸ਼੍ਰੋਮਣੀ ਕਮੇਟੀ ਵਲੋਂ ਖ਼ਾਲਸਾ ਪੰਥ ਦੇ 300 ਸਾਲਾ ਸਾਜਨਾ ਦਿਹਾੜੇ ਨੂੰ ਧਿਆਨ ਵਿਚ ਰਖ ਕੇ ਦਰਬਾਰ ਸਾਹਿਬ ’ਤੇ ਲੱਗੇ ਸੋਨੇ ਦੀ ਸੇਵਾ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਸੋਨੇ ਦੀ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸਭਾ ਬਰਮਿੰਘਮ ਨੂੰ ਸੌਂਪੀ ਗਈ ਸੀ, ਜਿਨ੍ਹਾਂ 23 ਫਰਵਰੀ 1995 ਨੂੰ ਸੇਵਾ ਸ਼ੁਰੂ ਕਰ ਦਿਤੀ ਅਤੇ 23 ਫਰਵਰੀ 1999 ਨੂੰ ਚਲ ਰਹੀ ਸੇਵਾ ਦੌਰਾਨ ਹੀ ਕਮੇਟੀ ਨੇ ਸੇਵਾ ਕਰਵਾ ਰਹੇ ਬਾਬਿਆਂ ਨੂੰ ਸਨਮਾਨਤ ਵੀ ਕਰ ਦਿਤਾ। ਕਾਰ ਸੇਵਾ ਵਾਲੇ ਬਾਬਿਆਂ ਨੂੰ ਸਨਮਾਨਤ ਕਰਨ ਦੇ ਬਾਵਜੂਦ ਸੇਵਾ ਜਾਰੀ ਰਹੀ ।

ਇਸ ਸੇਵਾ ਤੋਂ ਬਾਅਦ ਸੋਨੇ ਦੇ ਪਤਰੇ ਕਰੀਬ 10 ਸਾਲ ਬਾਅਦ ਵੀ ਅਤਿ ਮਾੜੀ ਹਾਲਤ ਵਿਚ ਮੰਜੀ ਸਾਹਿਬ ਦੇ ਨੇੜੇ ਬਣੇ ਇਕ ਆਰਜ਼ੀ ਕਮਰੇ ਵਿਚ ਰੁਲ ਰਹੇ ਹਨ। ਮਹਾਰਾਜਾ ਰਣਜੀਤ ਸਿੰਘ ਕਾਲ ਵੇਲੇ 1 ਸੁਕੇਅਰ ਫੁਟ ’ਤੇ 15 ਗਰਾਮ ਸੋਨੇ ਦੀ ਵਰਤੋਂ ਕੀਤੀ ਗਈ ਸੀ ਜਦਕਿ ਕਾਰ ਸੇਵਾ ਵਾਲੇ ਬਾਬਿਆਂ ਨੇ ਓਨੀ ਥਾਂ ’ਤੇ 20 ਗਰਾਮ ਸੋਨਾ ਲਾਇਆ। ਮਹਾਰਾਜਾ ਰਣਜੀਤ ਸਿੰਘ ਕਾਲ ਵੇਲੇ 1 ਸੁਕੇਅਰ ਫੁਟ ’ਤੇ 12 ਪਰਤਾਂ ਵਿਚ ਸੋਨਾਂ ਲਾਇਆ ਸੀ ਜਦਕਿ ਬਾਬਿਆਂ ਨੇ ਇਕ ਸੁਕੇਅਰ ਫੁਟ ’ਤੇ 18 ਪਰਤਾਂ ਲਾਈਆਂ ਹਨ। ਦਰਬਾਰ ਸਾਹਿਬ ਤੋਂ ਹਟਾਈਆਂ ਗਈਆਂ ਸੋਨੇ ਦੀਆਂ ਪਲੇਟਾਂ ਇਸ ਕਰ ਕੇ ਵੀ ਇਤਿਹਾਸਕ ਮਹੱਤਤਾ ਰਖਦੀਆਂ ਹਨ ਕਿਉਂਕਿ ਸਾਕਾ ਨੀਲਾ ਤਾਰਾ ਸਮੇਂ ਇਨ੍ਹਾਂ ਤੇ ਲਗੇ 380 ਗੋਲੀਆਂ ਦੇ ਨਿਸ਼ਾਨ ਮੌਜੂਦ ਹਨ। ਜਿਸ ਹਾਲਤ ਵਿਚ ਅਤੇ ਜਿਸ ਗੈਰ ਜ਼ਿੰਮੇਵਾਰੀ ਨਾਲ 100 ਕਿਲੋ ਸੋਨੇ ਦੇ ਪਤਰੇ ਰਖੇ ਹੋਏ ਹਨ ਉਸ ਨੂੰ ਵੇਖਦਿਆਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਰਸ਼ਨੀ ਡਿਉਢੀ ਦੇ ਦਰਵਾਜ਼ੇ ਵੀ ਛੇਤੀ ਹੀ ਕਿਸੇ ਗੁਦਾਮ ਵਿਚ ਹੋਣਗੇ।

Source: Rozana Spokesman


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top