Share on Facebook

Main News Page

ਪ੍ਰੋ. ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਰਾਮਗੜ੍ਹੀਆ ਸਿੱਖ ਗੁਰਦੁਆਰਾ, ਸਲੋਹ, ਯੂ.ਕੇ. ਵਿਖੇ, ਗੁਰਮਤਿ ਵਿਚਾਰਾਂ ਰਾਹੀਂ ਸਿੱਖ ਸੰਗਤਾਂ ਨੂੰ ਜਾਗ੍ਰਿਤ ਕੀਤਾ

ਪ੍ਰੋ. ਗੁਰਬਚਨ ਸਿੰਘ ਜੀ ਥਾਈਲੈਂਡ ਵਾਲਿਆਂ ਨੇ ਇਸ ਹਫਤੇ (18 ਤੋਂ 23 ਜਨਵਰੀ ਤਕ) ਰਾਮਗੜ੍ਹੀਆ ਸਿੱਖ ਗੁਰਦੁਆਰਾ, ਸਲੋਹ, ਯੂ. ਕੇ. ਵਿਖੇ, ਗੁਰਮਤਿ ਵਿਚਾਰਾਂ ਰਾਹੀਂ ਸਿੱਖ ਸੰਗਤਾਂ ਨੂੰ ਜਾਗ੍ਰਿਤ ਕੀਤਾ। 21-01-2011 ਨੂੰ ਆਪ ਜੀ ਨੇ, ਸੰਗਤਾਂ ਦੀ ਬੇਨਤੀ ਨੂੰ ਮੁਖ ਰਖਦਿਆਂ, ਬਹੁਤ ਹੀ ਵਿਸਥਾਰ ਪੂਰਵਕ ‘ਨਾਮ’ ਸ਼ਬਦ ਦੀ ਵਿਆਖਿਆ ਕੀਤੀ ਅਤੇ ਕਈ ਪ੍ਰਕਾਰ ਦੇ, ਆਮ ਸਿੱਖਾਂ ਵਿੱਚ ਪਾਏ ਜਾਂਦੇ, ਭਰਮ/ਭੁਲੇਖੇ/ਸ਼ੰਕੇ ਦੂਰ ਕੀਤੇ।

ਅੱਜ ਸ਼ਾਮ ਦੇ ਦਿਵਾਨ ਵਿੱਚ (22/01/2011) ਆਪ ਜੀ ਨੇ ਆਪਣੀ ਵਿਆਖਿਆ ਦਾ ਵਿਸ਼ਾ ‘ਜਨਮ’, ‘ਮਰਨ’ ਅਤੇ ‘ਜੂਨਾਂ’ ਤੇ ਅਧਾਰਿਤ ਰਖਿਆ। ਆਪ ਜੀ ਨੇ ਬਹੁਤ ਹੀ ਬਰੀਕੀ ਵਿੱਚ ‘ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੋ ਮਰੈ॥ ਸਰਪ ਜੋਨਿ ਵਲਿ ਵਲਿ ਅਉਤਰੈ॥’ (ਪੰਨਾ 526 ਗੁਰੂ ਗਰੰਥ ਸਾਹਿਬ ਜੀ) ਵਾਲੇ ਸ਼ਬਦ ਨੂੰ ਆਧਾਰ ਬਣਾ ਕੇ ਵਿਆਖਿਆ ਕੀਤੀ।

ਇਸੇ ਤਰ੍ਹਾਂ ਆਪ ਜੀ ਕਲ੍ਹ (ਐਤਵਾਰ 23/01/2011) ਦੇ ਦਿਵਾਨ ਦੀ ਹਾਜ਼ਰੀ, ਰਾਮਗੜ੍ਹੀਆ ਸਿੱਖ ਗੁਰਦੁਆਰਾ, ਸਲੋਹ, ਯੂ. ਕੇ. ਵਿਖੇ, 11:45 ਤੋਂ 12:45 ਤਕ ਭਰਨਗੇ ਅਤੇ ਸੰਗਤਾਂ ਨੂੰ ਸਿਧਾਂਤਕ ਵਿਚਾਰਾਂ ਨਾਲ ਜੋੜਨਗੇ।

ਇਕ ਹੋਰ ਪ੍ਰੋਗਰਾਮ ਵਿੱਚ ਅੱਜ ਆਪ ਜੀ ਨੇ ਸਾਊਥਾਲ ਸਿੱਖ ਮਿਸ਼ਨਰੀ ਸੁਸਾਇਟੀ ਯੂ. ਕੇ. ਵਿਖੇ, ਕੁਝ ਪੰਥ ਦਰਦੀ ਸਿੱਖਾਂ ਦੇ ਉਪਰਾਲੇ ਨਾਲ ਰੱਖੇ ਗਏ ਇੱਕ ਸੈਮੀਨਾਰ ਰਾਹੀਂ, ਤਕਰੀਬਨ 2 ਘੰਟੇ ਵਾਸਤੇ ਸਿੱਖ ਕੌਮ ਦੇ ਮੌਜੂਦਾ ਹਾਲਾਤਾਂ ਤੇ ਰੋਸ਼ਨੀ ਪਾਈ। ਉਨ੍ਹਾਂ ਨੇ ਵਿਦੇਸ਼ੀ ਸਿੱਖਾਂ ਦੇ ਉੱਦਮ ਨਾਲ ਪੰਜਾਬ ਵਿੱਚ ਚੱਲਾਏ ਜਾ ਰਹੇ ਗੁਰਮਤਿ ਸੈਂਟਰਾਂ ਬਾਬਤ ਵੀ ਜਾਣਕਾਰੀ ਸਾਂਝੀ ਕੀਤੀ। ਇਸ ਸੈਮੀਨਾਰ ਦੀ ਵੀਡੀਓ-ਗਰਾਫ਼ੀ ਭੀ ਕੀਤੀ ਗਈ, ਜੋ ਕਿ ਜਲਦੀ ਹੀ ਆਪ ਜੀ ਵਾਸਤੇ ਗੁਰਮਤਿ ਵਿਚਾਰਧਾਰਾ ਵਾਲੀਆਂ ਵੈਬ-ਸਾਈਟਾਂ ਅਤੇ ਯੂ-ਟੀਊਬ ਉਤੇ ਪਾਈ ਜਾਵੇਗੀ।

ਇਸ ਦੇ ਨਾਲ ਹੀ ਆਪ ਜੀ ਨੇ ਅੱਜ ‘ਟਾਈਗਰ ਗਰੁੱਪ ਯੂ. ਕੇ.’ ਦੇ ਸਿੱਖਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਜਿਸ ਦੀ ਵੀਡੀਓ ਵੀ ਜਲਦੀ ਹੀ ਯੂ-ਟੀਊਬ ਉਤੇ ਪਾਈ ਜਾਵੇਗੀ ਤਾਂ ਕਿ ਇਨ੍ਹਾਂ ਦੇ ਅਨਮੋਲ ਵਿਚਾਰਾਂ ਦਾ ਵਧ ਤੋਂ ਵਧ ਲਾਹਾ ਲਿਆ ਜਾ ਸਕੇ।

ਦਾਸ,
ਸੁਰਿੰਦਰ ਸਿੰਘ ਬਾਹੜਾ (ਯੂ. ਕੇ.)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top