Share on Facebook

Main News Page

ਹਮ ਕੋ ਸ਼ਰਮ ਨਹੀਂ ਆਤੀ, ਕੁੱਫਰ ਤੋਲਤੇ ਹੁਏ

ਪਤਾ ਨਹੀਂ ਸਾਡੇ ਧਾਰਮਿਕ ਅਸਥਾਨਾਂ ਤੇ ਬੈਠੇ ਕੁੱਝ ਕੁ ਆਗੂਆਂ ਨੂੰ ਕਿਥੋਂ ਬ੍ਰਾਹਮਣਵਾਦ ਦੀ ਪੁੱਠ ਚੜ ਗਈ ਹੈ। ਉਹ ਜਿਤਨਾਂ ਚਿਰ ਸਟੇਜਾਂ ਤੇ ਸੰਗਤਾਂ ਨੂੰ ਝੂਠ ਨਾ ਸੁਣਾਂ ਲੈਣ, ਲਗਦੈ ਉਨੀ ਦੇਰ ਤੱਕ ਉਨ੍ਹਾਂ ਦੇ ਆਕਾ ਆਰ.ਐਸ.ਐਸ ਵਾਲੇ ਖੁਸ਼ ਹੀ ਨਹੀਂ ਹੁੰਦੇ। 22 ਜਨਵਰੀ ਦੀ ਰਾਤ ਭਿੱਖੀਵਿੰਡ (ਤਰਨ ਤਾਰਨ) ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿੱਖੇ ਕੀਰਤਨ ਦਰਬਾਰ 'ਚ ਸ਼੍ਰੋਮਣੀ ਕਮੇਟੀ ਦੇ ਮੁਲਾਜਮ, ਦਰਬਾਰ ਸਾਹਿਬ ਦੇ ਗ੍ਰੰਥੀ ਜਗਤਾਰ ਸਿੰਘ ਨੇ ਸੰਗਤਾਂ ਨੂੰ ਕਥਾ ਵਿਚਾਰ ਕਰਦਿਆਂ ਦਸਿਆ, ਕਿ ਮੁਕਤਸਰ ਦੀ ਜੰਗ ਸਮੇਂ ਜਦੋਂ ਭਾਈ ਮਹਾਂ ਸਿੰਘ ਜੀ ਸ਼ਹੀਦ ਹੋਏ, ਉਸ ਤੋਂ ਪਹਿਲਾਂ ਜਦੋਂ ਉਹ ਸਹਿਕ ਰਹੇ ਸਨ, ਜਖਮੀ ਹੋ ਕੇ, ਤਾਂ ਉਹ ਸਚਖੰਡ ਪਹੁੰਚੇ ਉਥੇ ਦੇ ਦਰਵਾਜੇ ਬੰਦ ਸਨ। ਫਿਰ ਉਹ ਨਰਕਾਂ ਵਾਲੀ ਸਾਇਡ ਤੇ ਗਏ ਉਥੇ ਵੀ ਦਰਵਾਜੇ ਬੰਦ ਸਨ, ਉਹ ਫਿਰ ਵਾਪਸ ਆ ਗਏ। ਗੁਰੂ ਗੋਬਿੰਦ ਸਿੰਘ ਜੀ ਤੋਂ ਬੇਦਾਵਾ ਪੜਵਾਇਆ, ਫਿਰ ਸਚਖੰਡ ਦੇ ਦਰਵਾਜੇ ਖੁੱਲੇ, ਤਾਂ ਭਾਈ ਮਹਾਂ ਸਿੰਘ ਜੀ ਨੂੰ ਜਗ੍ਹਾ ਮਿਲੀ...

ਵੇਖੋ ਪਿਆਰਿਓ.. ਇਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ 'ਚ ਬੈਠ ਕੇ ਕੁਫਰ ਤੋਲਦਿਆਂ ਥੌੜਾ ਜਿਹਾ ਵੀ ਡਰ ਨਹੀਂ ਲਗਦਾ। ਇਕ ਪਾਸੇ ਗੁਰੂ ਸਾਹਿਬ ਜੀ ਗੁਰਬਾਣੀ 'ਚ ਨਰਕ ਸਵਰਗ ਆਦਿ ਦਾ ਖੰਡਨ ਕਰਦੇ ਹਨ, ਦੂਜੇ ਪਾਸੇ ਇਹ ਲੋਕ ਸਟੇਜਾਂ ਤੇ ਉਨ੍ਹਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਗਲਤ ਉਦਾਹਰਣਾਂ ਦੇ ਰਹੇ ਹਨ।

ਨਿਆਰਾ ਖਾਲਸਾ ਨੌਜੁਆਨ ਜਥੇਬੰਦੀ ਤਰਨ ਤਾਰਨ ਇਕਾਈ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top