Share on Facebook

Main News Page

ਪਰਮਜੀਤ ਸਿੰਘ ਸਰਨਾ ਨੇ ਅਖੌਤੀ ਜੱਥੇਦਾਰ ਗੁਰਬਚਨ ਸਿੰਘ ਨੂੰ ਦਿੱਤਾ ਖੁੱਲੀ ਬਹਿਸ ਦਾ ਚੈਲੰਜ

* ਜਥੇਦਾਰ ਅਕਾਲ ਤਖ਼ਤ ਨੇ ਕੀਤੀ ਦਿੱਲੀ ਕਮੇਟੀ ਦੇ ਤਿੱਖੀ ਗੋਲਾਬਾਰੀ

ਅਨੰਦਪੁਰ ਸਾਹਿਬ, (20 ਜਨਵਰੀ, ਪੀ.ਐਸ.ਐਨ) :- ਨਾਨਕਸ਼ਾਹੀ ਕਲੰਡਰ ਦੇ ਮੁੱਦੇ ਤੇ ਚਲ ਰਹੀ ਤਿੱਖੀ ਬਿਆਨਬਾਜ਼ੀ ਨਾਲ ਭਾਵੇਂ ਸਿੱਖੀ ਸੌਚ ਰੱਖਣ ਵਾਲੇ ਹਿਰਦੇ ਛੱਲੀ-ਛੱਲੀ ਹੋ ਰਹੇ ਹਨ, ਪ੍ਰੰਤੂ ਸਾਡੇ ਧਾਰਮਿਕ ਆਗੂਆਂ ਵੱਲੋਂ ਦੂਜੇ ਤੇ ਦੋਸ਼ ਲਗਾ ਕੇ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਇਹ ਰੁਝਾਨ ਲਗਾਤਾਰ ਜਾਰੀ ਹੈ। ਇਸੇ ਸੰਦਰਭ ਵਿੱਚ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਦਿੱਲੀ ਗੁਰਦੁਆਰਾ ਕਮੇਟੀ ਵੱਲ ਨਿਸ਼ਾਨਾ ਸਾਧਦਿਆਂ ਆਖਿਆ ਕਿ ਅੱਜ ਨਾਨਕਸ਼ਾਹੀ ਕਲੰਡਰ ਨੂੰ ਮੁੱਦਾ ਬਣਾਕੇ ਇਹ ਲੋਕ ਗੰਦੀ ਸਿਆਸਤ ਖੇਡ ਰਹੇ ਹਨ। ਉਹਨਾਂ ਆਖਿਆ ਕਿ ਦਿੱਲੀ ਵਿੱਚ ਸ਼ਬਦ ਗੁਰੂ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਈ ਵਾਰ ਬੇਅਦਬੀ ਹੋਈ ਹੈ।

ਉਨ੍ਹਾਂ ਅੱਗੇ ਬੋਲਦਿਆਂ ਆਖਿਆ ਕਿ ਦਿੱਲੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਤਰਸੇਮ ਸਿੰਘ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਪ੍ਰਧਾਨਗੀ ਕਾਰਜਕਾਲ ਦੌਰਾਨ ਹੀ ਸਿੱਖ ਸੰਗਤਾਂ ਨੇ ਸ਼ਬਦ ਗੁਰੂ ਦੇ ਪਾਵਨ ਸਰੂਪ ਸਾਰੇ ਵਿੱਚੋਂ ਕੱਢੇ ਸਨ ਤੇ ਇਸੇ ਕਮੇਟੀ ਦੇ ਕਾਰਜਕਾਲ ਵਿੱਚ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਸ਼ਰੇਆਮ ਸ਼ਰਾਬ ਤੇ ਕਬਾਬ ਦੀ ਵਰਤੋਂ ਹੋਈ ਜੋ ਦਿੱਲੀ ਕਮੇਟੀ ਦੇ ਮੱਥੇ ਤੇ ਕਦੇ ਵੀ ਨਾ ਮਿਟਣ ਵਾਲਾ ਕਲੰਕ ਹੈ। ਗਿ.ਗੁਰਬਚਨ ਸਿੰਘ ਨੇ ਆਖਿਆ ਕਿ ਮੈਂ ਜੋ ਵੀ ਕਰ ਰਿਹਾ ਹਾਂ ਸ਼ਬਦ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕੌਮ ਦੇ ਭਲੇ ਲਈ ਕਰ ਰਿਹਾ ਹੈ, ਮੇਰੀ ਕਾਰਗੁਜ਼ਾਰੀ ਨੂੰ ਗਲਤ ਦੱਸਣ ਵਾਲੇ ਦਿੱਲੀ ਕਮੇਟੀ ਦੇ ਆਗੂ ਪਹਿਲਾਂ ਆਪਣੇ ਪੀੜ੍ਹੇ, ਹੇਠਾਂ ਸੋਟਾ ਫੇਰਨ। ਉਨ੍ਹਾਂਆਖਿਆ ਕਿ ਦਿੱਲੀ ਕਮੇਟੀ ਦੇ ਮੁੱਖੀ ਦਾ ਤਾਂ ਉਹ ਗੱਲ ਹੈ, ਕਿ ਜਿਵੇਂ ਉਲੂ ਨੂੰ ਸੂਰਜ ਚੜ੍ਹਿਆ ਵਿਖਾਈ ਨਹੀਂ ਦਿੰਦਾ ਪ੍ਰੰਤੂ ਇਸ ਵਿੱਚ ਸੂਰਜ ਦਾ ਕੋਈ ਦੋਸ਼ ਨਹੀਂ ਹੁੰਦਾ।

ਗੁਰਬਚਨ ਸਿੰਘ ਨੇ ਆਖਿਆ ਕਿ ਦਿੱਲੀ ਕਮੇਟੀ ਆਪਣੀਆਂ ਆਪ ਹੁੰਦਰੀਆਂ ਤੋਂ ਬਾਜ ਆ ਜਾਵੇ ਨਹੀਂ ਤਾਂ ਸਾਨੂੰ ਸ਼ਬਦ ਸਿਖਾਉਣਾ ਵੀ ਆਉਂਦਾ ਹੈ। ਇਸ ਸਬੰਧੀ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਖਤ ਲਹਿਜੇ ਵਿੱਚ ਗਿਆਨੀ ਗੁਰਬਚਨ ਸਿੰਘ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੌਮ ਦੇ ਜਥੇਦਾਰੋ, ਜਿਸ ਅਹੁੱਦੇ ਤੇ ਤੁਸੀ ਬੈਠੇ ਹੋ ਘੱਟੋ-ਘੱਟ ਉਸ਼ਦੀ ਸ਼ਰਮ ਤਾਂ ਕਰੋ, ਉਨ੍ਹਾਂ ਕਿਹਾ ਕਿ ਤਖਤ ਦੇ ਜਥੇਦਾਰ ਨੂੰ ਐਨਾ ਝੂਠ ਬੋਲਦਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਆਪਣੇ ਦੇ ਲਾਏ ਕਥਿਤ ਦੋਸ਼ਾਂ ਦਾ ਖੰਡਨ ਕਰਦਿਆਂ ਆਖਿਆ ਕਿ ਜਮਨਾ ਪਾਰ ਇਲਾਕੇ ਵਿੱਚੋਂ ਮਿਲੇ ਸ਼ਬਦ ਗੁਰੂ ਦੇ ਸਰੂਪਾਂ ਵਾਸਤੇ ਕੀ ਦਿੱਲੀ ਵਿੱਚ ਕੋਈ ਥਾਂ ਨਹੀਂ ਸੀ? ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਸ਼ਰਾਬ ਤੇ ਕਬਾਬ ਦੀ ਹੋਈ ਵਰਤੋਂ ਦੇ ਕਥਿਤ ਦੋਸ਼ਾਂ ਬਾਰੇ ਉਹਨਾਂ ਕਿਹਾ ਕਿ ਇਹ ਕੰਮ ਬਾਦਲ, ਮੱਕੜ ਜੁੰਡਲੀ ਦੇ ਰਾਜ ਵਿੱਚ ਪੰਜਾਬ ਵਿੱਚ ਹੀ ਚੱਲਦਾ ਹੋਵੇਗਾ, ਦਿੱਲੀ ਦੇ ਗੁਰੂ ਘਰਾਂ ਵਿੱਚ ਅਜਿਹੇ ਘਟੀਆ ਕੰਮ ਬਿਲਕੁਲ ਨਹੀਂ ਹੁੰਦੇ। ਪਰਮਜੀਤ ਸਿੰਘ ਸਰਨਾ ਨੇ ਖੁੱਲ੍ਹੇਆਮ ਚੈਲੰਜ ਕਰਦਿਆਂ ਆਖਿਆ ਕਿ ਜੇਕਰ ਜਥੇਦਾਰ ਅਕਾਲ ਤਖਤ ਸਾਹਿਬ ਤੇ ਪ੍ਰਧਾਨ ਸ਼੍ਰੋਮਣੀ ਕੇਮਟੀ ਵਿੱਚ ਹਿੰਮਤ ਹੈ ਤਾਂ ਉਹ ਮੇਰੇ ਨਾਲ ਟੀ.ਵੀ. ਚੈਨਲ ਤੇ ਸਿੱਧੀ ਗੱਲਬਾਤ ਕਰਨ ਲਈ ਮੇਰਾ ਸੱਦਾ ਕਬੂਲ ਕਰਨ, ਉਨ੍ਹਾਂ ਆਖਿਆ ਕਿ ਬਾਦਲ ਦੇ ਪੀ.ਟੀ.ਸੀ. ਚੈਨਲ ਤੇ ਉਹਨਾਂ ਦੇ ਐਂਕਰ ਰਾਹੀਂ ਮੈਂ ਗੱਲਬਾਤ ਕਰਨ ਲਈ ਤਿਆਰ ਹਾਂ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top