Share on Facebook

Main News Page

ਕੈਨੇਡਾ ‘ਚ 4 ਕਿਰਪਾਨਧਾਰੀ ਸਿੱਖਾਂ ਨੂੰ ਵਿਧਾਨ ਸਭਾ ‘ਚ ਜਾਣ ਤੋਂ ਰੋਕਿਆ

ਪ੍ਰਤੀਕ ਸਿੰਘ, ਟਰਾਂਟੋ, 19 ਜਨਵਰੀ: ਕੈਨੇਡਾ ਦੇ ਸੂਬੇ ਕਿਊਬੈਕ ‘ਚ ਇਕ ਘਟਨਾ ਨਾਲ ਸਿੱਖ ਹਲਕਿਆਂ ‘ਚ ਰੋਹ ਫੈਲਾ ਗਿਆ ਹੈ। ਬੀਤੇ ਦਿਨ ਸੂਬਾਈ ਅਸੈਂਬਲੀ ਦੀ ਕਮੇਟੀ ਵਿਚ ਘੱਟ ਗਿਣਤੀਆਂ ਦੇ ਮਸਲਿਆਂ ਬਾਰੇ ਆਪਣੇ ਵਿਚਾਰ ਰੱਖਣ ਲਈ ਚਾਰ ਸਿੱਖ ਗਏ ਸਨ, ਪਰ ਉਨ੍ਹਾਂ ਨੂੰ ਅੰਦਰ ਜਾਣ ਤੋਂ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਕਿਰਪਾਨਾਂ ਪਾਈਆਂ ਹੋਈਆਂ ਸਨ। ਵਰਲਡ ਸਿੱਖ ਸੰਸਥਾ ਦੇ ਇਹ ਨੁਮਾਇੰਦੇ ‘ਬਿੱਲ-94’ ਬਾਰੇ ਆਪਣਾ ਪੱਖ ਪੇਸ਼ ਕਰਨ ਲਈ ਅਸੈਂਬਲੀ ‘ਚ ਗਏ ਸਨ ।

ਇਸ ਵਿਚ ਸੂਬੇ ਅੰਦਰ ਸਿਵਲ ਸੇਵਾਵਾਂ ਵਿਚ ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਖੇਤਰ ਵਿਚ ਵੱਧ ਸਹੂਲਤਾਂ ਦੇਣ ਦੀ ਗੱਲ ਕੀਤੀ ਜਾਣੀ ਸੀ, ਪਰ ਉਨ੍ਹਾਂ ਨੂੰ ਵਿਚਾਰ ਰੱਖਣ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਉਹ ਇਮਾਰਤ ਅੰਦਰ ਜਾ ਹੀ ਨਹੀਂ ਸਕੇ। ਇਹ ਚਾਰੇ ਸਿੱਖ ਟਰਾਂਟੋ, ਮਾਂਟਰੀਅਲ ਅਤੇ ਓਟਵਾ ਤੋਂ ਗਏ ਸਨ। ਕਿ ਕੈਨੇਡਾ ਅੰਦਰ ਸਿੱਖਾਂ ਨੂੰ ਕੱਪੜਿਆਂ ਦੇ ਹੇਠ ਕਿਰਪਾਨ ਪਹਿਨਣ ਦੀ ਇਜਾਜ਼ਤ ਹੈ ਅਤੇ ਇਹ ਇਜਾਜ਼ਤ ਪਾਰਲੀਮੈਂਟ ਅਤੇ ਸੁਪਰੀਮ ਕੋਰਟ ਨੇ ਦਿੱਤੀ ਹੋਈ ਹੈ। ਇਸ ਤੋਂ ਪਹਿਲਾਂ ਵੀ ਕੁਝ ਸਾਲ ਪਹਿਲਾਂ ਵੀ ਦੋ ਦਰਜਨ ਕਿਰਪਾਨਧਾਰੀ ਸਿੱਖਾਂ ਨੂੰ ਪਾਰਲੀਮੈਂਟ ‘ਚ ਜਾਣ ਤੋਂ ਰੋਕ ਦਿੱਤਾ ਸੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top