Share on Facebook

Main News Page

ਸੋਧਾਂ ਦੇ ਨਾਮ ’ਤੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਵਾਲਿਆਂ ਨੇ, ਗੁਰੂ ਹਰਿ ਰਾਏ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਤਰੀਕ ਕਿਹੜੇ ਇਤਿਹਾਸਕ ਹਵਾਲੇ ਨਾਲ ਮਿਥੀ ਹੈ?: ਗਿਆਨੀ ਸ਼ਿਵਤੇਗ ਸਿੰਘ

* ਸੋਧੇ ਹੋਏ ਕੈਲੰਡਰ ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ 18 ਮਾਘ ਜਾਂ 19 ਜਨਵਰੀ ਨੂੰ ਰੱਖਿਆ ਗਿਆ ਹੈ ਉਹ ਜੂਲੀਅਨ, ਗਰੇਗੇਰੀਅਨ ਅਤੇ ਬਿਕ੍ਰਮੀ ਸੰਮਤ ਦੇ ਚੰਦਰ ਸਾਲ ਜਾਂ ਸੂਰਜੀ ਸਾਲ ਕਿਸੇ ਮੁਤਾਬਕ ਵੀ ਠੀਕ ਨਹੀਂ ਹੈ, ਤਾਂ ਫਿਰ ਇਸ ਨੂੰ ਸੋਧਿਆ ਕੈਲੰਡਰ ਕਹੀਏ ਜਾਂ ਵਿਗਾੜਿਆ ਹੋਇਆ : ਗਿਆਨੀ ਸ਼ਿਵਤੇਗ ਸਿੰਘ

* ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ਼ ਤੋਂ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਵੀ ਆਪਣੀ ਕਥਾ ਦੌਰਾਨ ਪ੍ਰਿੰਸੀਪਲ ਗੁਰਚਰਨ ਸਿੰਘ ਦੇ ਦਾਅਵੇ ਦੇ ਸਹੀ ਹੋਣ ’ਤੇ ਲਗਾਈ ਮੋਹਰ

ਬਠਿੰਡਾ, 16 ਜਨਵਰੀ (ਕਿਰਪਾਲ ਸਿੰਘ): ਸੋਧਾਂ ਦੇ ਨਾਮ ’ਤੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਵਾਲਿਆਂ ਨੇ ਗੁਰੂ ਹਰਿ ਰਾਏ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਤਰੀਕ ਕਿਹੜੇ ਇਤਿਹਾਸਕ ਹਵਾਲੇ ਨਾਲ ਮਿਥੀ ਹੈ? ਇਹ ਸ਼ਬਦ ਗੁਰਦੁਆਰਾ ਬੰਗਲਾ ਸਹਿਬ ਨਵੀਂ ਦਿੱਲੀ ਤੋਂ ਲੜੀਵਾਰ ਚੱਲ ਰਹੀ ਕਥਾ ਦੌਰਾਨ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਬੀਤੇ ਦਿਨ ਕਹੇ ਜਿਸ ਦਾ ਸਿੱਧਾ ਪ੍ਰਸਾਰਣ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਹੋ ਰਿਹਾ ਸੀ। ਉਨ੍ਹਾਂ ਕਿਹਾ ਪ੍ਰੋ: ਕਰਤਾਰ ਸਿੰਘ ਐਮ ਏ ਦੀ ਲਿਖੀ ਪੁਸਤਕ 'ਸਿੱਖ ਇਤਿਹਾਸ ਭਾਗ 1' ਜੋ ਸ਼੍ਰੋਮਣੀ ਕਮੇਟੀ ਵਲੋˆ ਹੀ ਛਾਪੀ ਹੋਈ ਹੈ, ਉਨ੍ਹਾਂ ਖ਼ੁਦ ਪੜ੍ਹੀ ਹੈ ਉਸ ਵਿਚ ਗੁਰੂ ਹਰਿ ਰਾਏ ਜੀ ਦੇ ਜਨਮ ਦੀ ਤਾਰੀਖ ਮਾਘ ਸੁਦੀ 13, 19 ਮਾਘ ਬਿਕ੍ਰਮੀ ਸੰਮਤ 1686 ਦਿਨ ਸ਼ਨਿਚਰਵਾਰ, ਮੁਤਾਬਕ 16 ਜਨਵਰੀ ਸੰਨ 1630 ਲਿਖੀ ਹੋਈ ਹੈ। ਹੋਰ ਵੀ ਬਹੁਤ ਸਾਰੇ ਸਾਰੇ ਇਤਿਹਾਸਕਾਰ ਇਸੇ ਤਰੀਕ ਨਾਲ ਸਹਿਮਤ ਹਨ।

ਉਨ੍ਹਾਂ ਕਿਹਾ ਨਾਨਕਸ਼ਾਹੀ ਕੈਲੰਡਰ ਮੁਤਾਬਕ 19 ਮਾਘ ਹਰ ਸਾਲ 31 ਜਨਵਰੀ ਨੂੰ ਹੀ ਆਉˆਦੀ ਹੈ ਤੇ ਇਸੇ ਦਿਨ ਨੂੰ ਗੁਰੂ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਤਹਿ ਕੀਤਾ ਗਿਆ ਹੈ। 14 ਮਾਰਚ 2010 ਨੂੰ ਸ਼੍ਰੋਮਣੀ ਕਮੇਟੀ ਵਲੋˆ ਜਾਰੀ ਕੀਤੇ ਗਏ ਸੋਧੇ ਕੈਲੰਡਰ ਵਿਚ ਵੀ ਇਹ ਦਿਹਾੜਾ 31 ਜਨਵਰੀ ਦਾ ਹੀ ਦਰਜ ਹੈ। ਪਰ ਇਸ ਸੋਧੇ ਹੋਏ ਕੈਲੰਡਰ ਮੁਤਾਬਕ ਉਸ ਦਿਨ 19 ਮਾਘ ਨਹੀ ਸਗੋˆ 18 ਮਾਘ ਹੈ, ਭਾਵ ਸ਼ੋਮਣੀ ਕਮੇਟੀ ਨੇ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ 19 ਮਾਘ ਤੋˆ ਬਦਲ ਕੇ 18 ਮਾਘ ਨੂੰ ਕਰ ਦਿੱਤਾ ਹੈ। ਉਨ੍ਹਾਂ ਹੋਰ ਦੱਸਿਆ ਕਿ ਜੇ ਚੰਦ੍ਰਮਾ ਦੇ ਹਿਸਾਬ ਹੀ ਗੁਰਪੁਰਬ ਮਨਾਉਣੇ ਹਨ ਤਾਂ ਵੀ ਚੰਦ ਦੇ ਕੈਲੰਡਰ ਮੁਤਾਬਕ 31 ਜਨਵਰੀ ਨੂੰ ਮਾਘ ਸੁਦੀ 13 ਨਹੀਂ ਬਲਕਿ ਮਾਘ ਵਦੀ 13 ਹੈ ਅਤੇ ਮਾਘ ਸੁਦੀ ਇਸ ਸਾਲ 16 ਫਰਵਰੀ ਦਿਨ ਬੁਧਵਾਰ ਨੂੰ ਅਉˆਦੀ ਹੈ। ਇਸ ਲਈ ਸੋਧੇ ਹੋਏ ਕੈਲੰਡਰ ਵਿੱਚ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ 18 ਮਾਘ ਜਾਂ 19 ਜਨਵਰੀ ਨੂੰ ਰੱਖਿਆ ਗਿਆ ਹੈ ਉਹ ਜੂਲੀਅਨ, ਗਰੇਗੇਰੀਅਨ ਅਤੇ ਬਿਕ੍ਰਮੀ ਸੰਮਤ ਦੇ ਚੰਦਰ ਸਾਲ ਜਾਂ ਸੂਰਜੀ ਸਾਲ ਕਿਸੇ ਮੁਤਾਬਕ ਵੀ ਠੀਕ ਨਹੀਂ ਹੈ ਤਾਂ ਫਿਰ ਇਸ ਨੂੰ ਸੋਧਿਆ ਕੈਲੰਡਰ ਕਹੀਏ ਜਾਂ ਵਿਗਾੜਿਆ ਹੋਇਆ।

ਉਨ੍ਹਾਂ ਕਿਹਾ ਨਾਨਕਸ਼ਾਹੀ ਕੈਲੰਡਰ ਨੂੰ ਸੋਧਣ ਦਾ ਦਾਅਵਾ ਕਰਨ ਵਾਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਦਮਦਮੀ ਟਕਸਾਲ ਦੇ ਇੱਕ ਧੜੇ ਦਾ ਮੁਖੀ ਹਰਨਾਮ ਸਿੰਘ ਧੁੰਮਾਂ ਦੋਵੇਂ ਖ਼ੁਦ ਹੀ ਭੰਬਲਭੂਸੇ ਵਿੱਚ ਹਨ ਕਿਉਂਕਿ ਸ਼੍ਰੋਮਣੀ ਕਮੇਟੀ ਦੀ ਵੈੱਬ ਸਾਈਟ ਤੇ ਉਪਲੱਭਦ ਇਤਿਹਾਸ ਵਿਚ ਗੁਰੂ ਜੀ ਦੇ ਜਨਮ ਦੀ ਕੋਈ ਵੀ ਤਾਰੀਖ ਨਹੀ ਲਿਖੀ ਪਰ ਧਰਮ ਪ੍ਰਚਾਰ ਕਮੇਟੀ ਵਲੋˆ ਛਾਪੀ ਗਈ 1991 ਦੀ ਡਾਇਰੀ ਵਿਚ ਗੁਰੂ ਹਰਿ ਰਾਏ ਸਾਹਿਬ ਜੀ ਦੇ ਜਨਮ ਦੀ ਤਾਰੀਖ, ਮਾਘ ਸੁਦੀ 13 ਸੰਮਤ 1693 ਬਿਕ੍ਰਮੀ ਮੁਤਾਬਕ 28 ਜਨਵਰੀ ਸੰਨ 1637 ਈ: ਲਿਖੀ ਹੋਈ ਹੈ, ਇਸ ਮੁਤਾਬਕ ਇਹ 2 ਮਾਘ ਬਣਦੀ ਹੈ ਪਰ ਬ੍ਰਿ: ਸੰਮਤ 1693 ਜਾˆ ਸੰਨ 1637 ਈ ਮੰਨਣ ਯੋਗ ਨਹੀ ਹੈ। ਧੁੰਮਾ ਦੀ ਟਕਸਾਲ ਵਲੋˆ ਛਾਪੀ ਗਈ ਵਡ ਅਕਾਰੀ ਕਿਤਾਬ 'ਗੁਰਬਾਣੀ ਪਾਠ ਦਰਪਣ' ਵਿਚ ਗੁਰੂ ਹਰਿ ਰਾਏ ਸਾਹਿਬ ਜੀ ਦੇ ਜਨਮ ਦੀ ਤਾਰੀਖ 1687 ਬਿ: ਮਾਘ ਸੁਦੀ ਚੌਦਸ, ਦਿਨ ਐਤਵਾਰ, 5 ਫਰਵਰੀ 1630 ਈਸਵੀ ਲਿਖਿਆ ਹੋਇਆ ਹੈ। (1687 ਬਿ: ਮਾਘ ਸੁਦੀ ਚੌਦਸ, ਦਿਨ ਸ਼ਨਿਚਰਵਾਰ, 5 ਫਰਵਰੀ, 1631 ਜੁਲੀਅਨ ਨੂੰ ਸੀ ਨਾ ਕਿ 1630 ਨੂੰ) ਸੋ ਜਿਨ੍ਹਾਂ ਨੇ ਕੈਲੰਡਰ ਸੋਧਿਆ ਉਨ੍ਹਾਂ ਦੀਆਂ ਆਪਣੀਆਂ ਸੰਸਥਾਵਾਂ ਮੁਤਾਬਕ ਵੀ ਇਹ ਤਰੀਖਾਂ ਠੀਕ ਨਹੀਂ ਤਾਂ ਉਹ ਸਾਧ ਬਾਬੇ ਜਿਹੜੇ ਪਿਛਲੇ ਕਈ ਸਾਲ ਬਿਨਾˆ ਕਿਸੇ ਦਲੀਲ ਤੋˆ ਇਹ ਰੌਲਾ ਪਾਉˆਦੇ ਰਹੇ ਹਨ ਕਿ ਨਾਨਕਸ਼ਾਹੀ ਕੈਲੰਡਰ ਵਿਚ ਤਾਰੀਖਾˆ ਬਦਲ ਦਿੱਤੀਆˆ ਹਨ (ਜੋ ਸੱਚ ਨਹੀ ਹੈ) ਹੁਣ ਸ਼੍ਰੋਮਣੀ ਕਮੇਟੀ ਵਲੋˆ ਗੁਰੂ ਹਰ ਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਮਾਘ ਤੋˆ ਬਦਲਕੇ 18 ਮਾਘ ਨੂੰ ਕਰਨ ’ਤੇ ਕਿਉਂ ਚੁੱਪ ਹਨ? ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ (5 ਜਨਵਰੀ) ਦੀ ਬਜਾਏ, ਪੋਹ ਸੁਦੀ 7 (11 ਜਨਵਰੀ) ਨੂੰ ਮਨਾਉਣ ਵਾਲੇ ਬਾਬਿਆˆ ਨੂੰ ਹੁਣ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ ਮਾਘ ਸੁਦੀ 13 ਨੂੰ ਕਿਉਂ ਨਹੀਂ ਮਨਾ ਰਹੇ? ਉਨ੍ਹਾਂ ਕਿਹਾ ਇਕ ਦਿਹਾੜਾ ਚੰਦ ਦੇ ਕੈਲੰਡਰ (ਪੋਹ ਸੁਦੀ 7) ਮੁਤਾਬਕ ਅਤੇ ਦੂਜਾ ਸੂਰਜੀ ਦੇ ਕੈਲੰਡਰ 18 ਮਾਘ (ਜੋ ਅਸਲ 'ਚ 19 ਮਾਘ ਹੈ) ਮੁਤਾਬਕ ਮਨਾਉਣ ਨੂੰ ਜੇ ਏਕਤਾ ਆਖਿਆ ਜਾ ਰਿਹਾ ਹੈ ਤਾˆ ਭੰਬਲਭੂਸਾ ਕਿਸ ਨੂੰ ਆਖੋਗੇ?

ਇਹ ਵਰਨਣਯੋਗ ਹੈ ਕਿ ਪਿਛਲੇ ਦਿਨੀਂ ਇਹੀ ਮੁੱਦਾ ਮਿਸ਼ਨਰੀ ਪ੍ਰਿੰਸੀਪਲ ਗੁਰਚਰਨ ਸਿੰਘ ਮੋਹਾਲੀ ਨੇ ਵੀ ਉਠਾਇਆ ਸੀ। ਉਸ ਵਕਤ ਇਸ ਪੱਤਰਕਾਰ ਨੇ, ਸੋਧਾਂ ਦਾ ਸਮਰੱਥਨ ਕਰ ਰਹੇ ਵਿਦਵਾਨ ਕਰਨਲ ਸੁਰਜੀਤ ਸਿੰਘ ਨਿਸ਼ਾਨ ਜਿਨ੍ਹਾਂ ਨੇ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਸਮੇਂ ਵੀ ਆਪਣਾ ਯੋਗਦਾਨ ਪਾਇਆ ਸੀ, ਪਰ ਹੁਣ ਉਹ ਉਸ ਕੈਲੰਡਰ ਨੂੰ 100% ਗਲਤ ਅਤੇ 2010 ਵਿੱਚ ਸੋਧੇ ਕੈਲੰਡਰ ਨੂੰ 100% ਸਹੀ ਦੱਸ ਰਹੇ ਹਨ, ਨੂੰ ਗੁਰੂ ਹਰਿ ਰਾਏ ਸਾਹਿਬ ਜੀ ਦਾ ਗੁਰਪੁਰਬ ਨਿਯਤ ਕਰਨ ’ਚ ਹੋਈ ਗਲਤੀ ਸਬੰਧੀ ਪੁੱਛਿਆ ਸੀ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਸਨ ਦੇ ਸਕੇ। ਪਰ ਗੁਰਦੁਆਰਾ ਬੰਗਲਾ ਸਾਹਿਬ ਦੀ ਸਟੇਜ਼ ਤੋਂ ਹੈੱਡ ਪ੍ਰਚਾਰਕ ਗਿਆਨੀ ਸ਼ਿਵਤੇਗ ਸਿੰਘ ਨੇ ਵੀ ਆਪਣੀ ਕਥਾ ਦੌਰਾਨ ਪਿੰ੍ਰ: ਗੁਰਚਰਨ ਸਿੰਘ ਦੇ ਦਾਅਵੇ ਦੇ ਸਹੀ ਹੋਣ ’ਤੇ ਮੋਹਰ ਲਗਾ ਦਿੱਤੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top