ਭਨਿਆਰੇ ਵਾਲੇ ਦੇ ਚਾਰ
ਪੈਰੋਕਾਰਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਖਿਮਾ ਯਾਚਨਾ
ਅੰਮ੍ਰਿਤਸਰ,
(19 ਜਨਵਰੀ ,ਪੀ.ਐਸ.ਐਨ)- ਭਨਿਆਰੇ ਵਾਲੇ ਦੇ ਚਾਰ ਪੈਰੋਕਾਰ ਅੱਜ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਿਮਾ ਯਾਚਨਾ ਲਈ ਪੇਸ਼ ਹੋਏ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ
ਵੱਲੋਂ ਤਨਖਾਹ ਲਾਉਣ ਉਪਰੰਤ ਸਿੱਖ ਪੰਥ 'ਚ ਮੁੜ ਸ਼ਾਮਲ ਕਰ ਲਿਆ ਗਿਆ। ਸ੍ਰੀ ਅਕਾਲ ਤਖ਼ਤ ਸਹਿਬ ਦੇ
ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਪਿਆਰਾ
ਸਿੰਘ ਭਨਿਆਰੇ ਵਾਲੇ ਦੇ ਪੈਰੋਕਾਰ ਜਸਵਿੰਦਰ ਸਿੰਘ, ਹਰਨੇਕ ਸਿੰਘ, ਬਲਜੀਤ ਸਿੰਘ, ਜਸਵਿਦੰਰ ਸਿੰਘ
ਵਾਸੀ ਕਲਹੇੜੀ, ਤਹਿ: ਸ੍ਰੀ ਚਮਕੌਰ ਸਾਹਿਬ (ਰੋਪੜ) ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ
ਕੇ ਸਿੱਖ ਪੰਥ 'ਚ ਮੁੜ ਸ਼ਾਮਲ ਹੋਣ ਦੀ ਬੇਨਤੀ ਕੀਤੀ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ
ਪੰਜ ਪਿਆਰਿਆਂ ਭਾਈ ਰਘਬੀਰ ਸਿੰਘ, ਭਾਈ ਕਰਮ ਸਿੰਘ, ਭਾਈ ਦਲਬੀਰ ਸਿੰਘ, ਭਾਈ ਜੋਗਿੰਦਰ ਸਿੰਘ ਅਤੇ
ਭਾਈ ਸੁਖਦੇਵ ਸਿੰਘ ਨੇ ਤਨਖਾਹ ਲਾਉਣ ਉਪਰੰਤ ਪੰਥ 'ਚ ਸ਼ਾਮਲ ਕਰ ਲੈਣ ਦੀ ਅਰਦਾਸ ਕੀਤੀ। ਗੁਰਬਚਨ
ਸਿੰਘ ਨੇ ਹੋਰਨਾਂ ਡੇਰਿਆਂ ਨਾਲ ਜੁੜੇ ਸਿੱਖਾਂ ਨੂੰ ਵੀ ਸਿੱਖ ਪੰਥ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇੰਨ੍ਹਾਂ ਨੂੰ ਸਿਰੋਪਾਓ ਦੇ
ਕੇ ਸਨਮਾਨਿਤ ਕੀਤਾ।
Source:
Punjab Spectrum |