Share on Facebook

Main News Page

ਕਨੇਡਾ ਵਿੱਚ ਨਰਿੰਦਰ ਮੋਦੀ ਦੇ ਦਾਖਲੇ ਨੂੰ ਰੋਕਣ ਲਈ ਮੁਹਿੰਮ ਆਰੰਭੀ ਜਾਵੇ: ਉਨਟਾਰਿਓ ਗੁਰੁਦਵਾਰਾ ਕਮੇਟੀ

ਜਿਕਰਯੋਗ ਹੈ ਕਿ ਅਮਰੀਕੀ ਸਰਕਾਰ ਨੇ ਨਰਿੰਦਰ ਮੋਦੀ ਨੂੰ ਅਮਰੀਕਾ ਵਿੱਚ ਨਹੀਂ ਵੜ੍ਹਨ ਦਿੱਤਾ ਸੀ, ਕਨੇਡਾ ਸਰਕਾਰ ਵੀ ਇਸ ਗੱਲ ਨੂੰ ਧਿਆਨ ਵਿੱਚ ਰੱਖੇ

ਓਨਟਾਰਿਓ 18 ਜਨਵਰੀ- (ਪੀ.ਐਸ.ਐਨ) ਕਨੇਡਾ ਦੀ ਸਰਕਾਰ ਸਰਕਾਰੀ ਤੌਰ ਉਪਰ ਗੁਜਰਾਤ ਵਿੱਚ ਹਜਾਰਾਂ ਹੀ ਨਿੱਹਥੇ ਮੁਸਲਮਾਨਾਂ ਦੇ ਕਾਤਿਲ ਹਿੰਦੂ ਅਤਿਵਾਦੀ ਨਰਿੰਦਰ ਮੋਦੀ ਨੂੰ ਸਰਕਾਰੀ ਸੱਦੇ ਉਪਰ ਬੁਲਾ ਰਹੀ ਹੈ। ਉਨਟਾਰਿਓ ਗੁਰੁਦਵਾਰਾ ਕਮੇਟੀ ਵਲੋਂ ਮਿਲੀ ਜਾਣਕਾਰੀ ਅਨੁਸਾਰ ਘੱਟ ਗਿਣਤੀਆਂ ਦੇ ਕਤਲੇਆਮ ਦੇ ਦੋਸ਼ੀ ਨਰਿੰਦਰ ਮੋਦੀ ਨੂੰ ਕਨੇਡਾ ਵਿੱਚ ਵੜਨ ਤੋਂ ਰੋਕਣ ਲਈ ਨਿੱਗਰ ਅਤੇ ਠੋਸ ਉਪਰਾਲੇ ਕਰਨ ਦੀ ਲੋੜ ਹੈ। ਉਨਟਾਰਿਓ ਗੁਰੁਦਵਾਰਾ ਕਮੇਟੀ ਵਲੋਂ ਸਮੂਹ ਸਿਖ ਵੀਰਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਹਲਕੇ ਦੇ ਐਮ.ਪੀ ਅਤੇ ਕਨੇਡਾ ਦੇ ਇਮੀਗਰੇਸ਼ਨ ਮੰਤਰੀ ਜਾਸਨ ਕੈਨੀ ਨੂੰ ਈ-ਮੇਲ ਕਰਕੇ ਨਰਿੰਦਰ ਮੋਦੀ ਦੇ ਕਨੇਡਾ ਦੌਰੇ ਉਪਰ ਪਾਬੰਦੀ ਦੀ ਮੰਗ ਕਰਨ ਅਤੇ ਉਸ ਨੂੰ ਇਸ ਦੀਆਂ ਘੱਟ ਗਿਣਤੀਆਂ ਅਤੇ ਮਨੁਖਤਾ ਵਿਰੋਧੀ ਕਾਰਵਾਈਆਂ ਦੀ ਜਾਣਕਾਰੀ ਦੇਣ।

ਹਰ ਨਾਨਕ ਨਾਮ ਲੇਵਾ ਸਿੱਖ ਨੂੰ ਬੇਨਤੀ ਹੈ ਕਿ ਉਹ ਜਾਸਨ ਕੈਨੀ ਨੂੰ ਈ-ਮੇਲ ਜਰੂਰ ਕਰੇ ਉਸ ਦਾ ਈ-ਮੇਲ ਪਤਾ ਹੈ, kennej@parl.gc.ca

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top