Share on Facebook

Main News Page

ਨਾਗਪੁਰ ਚ’ ਪ੍ਰੋ. ਦਰਸ਼ਨ ਸਿੰਘ ਖਾਲਸਾ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਵੱਲੋਂ ਗੁਰਮਤਿ ਸਮਾਗਮ


ਸਿੱਖ ਨੌਜਵਾਨ ਸਭਾ ਨਾਗਪੁਰ ਵੱਲੋਂ ਗੁਰਦੁਆਰਾ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ, ਬਾਬਾ ਦੀਪ ਸਿੰਘ ਨਗਰ ਵਿਖੇ ਦੋ ਰੋਜਾ ਗੁਰਮਤਿ ਸਮਾਗਮ ਕਰਾਇਆ ਗਿਆ।

ਇਸ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਨੇ ਹਾਜ਼ਰੀ ਭਰੀ। ਪ੍ਰੋ. ਸ਼ਾਹਿਬ ਨੇ ਕਿਹਾ ਕਿ ਨਕਲੀ ਗਹਿਣੇ ਨੂੰ ਸੋਨੇ ਰੰਗੀ ਝਾਲ ਫੇਰ ਕੇ ਵੇਚਿਆ ਜਾ ਰਿਹਾ ਹੈ ਭਾਵ ਬਚਿੱਤਰ ਨਾਟਕ (ਦਸਮ ਗ੍ਰੰਥ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪਾਲਕੀ ਵਿਚ ਰੱਖਕੇ ਸੁੰਦਰ-ਸੁੰਦਰ ਰੁਮਾਲੇ ਸਜਾ ਕੇ ਸੰਗਤਾਂ ਨੂੰ ਗੁੰਗਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਜ਼ਰੂਰਤ ਹੈ ਸੁਨਿਆਰੇ ਦੀ ਤਰ੍ਹਾਂ ਪਰਖ ਦੀ ਕਸਵੱਟੀ ਦੀ ਤਾਂ ਜੋ ਝੂਠ ਨੂੰ ਨੰਗਾ ਕੀਤਾ ਜਾ ਸਕੇ।

ਪ੍ਰੋ. ਸਰਬਜੀਤ ਸਿੰਘ ਨੇ ਕਿਹਾ ਕਿ ਮੌਕੇ ਤੇ ਬੋਲਿਆ ਹੋਇਆ ਸੱਚ ਹੀ ਸੱਚ ਹੁੰਦਾ ਹੈ, ਬਾਅਦ ਵਿੱਚ ਬੋਲਿਆ ਹੋਇਆ ਸੱਚ ਹਜ਼ਾਰਾਂ ਝੂਠਾਂ ਤੋਂ ਵੀ ਮਾੜਾ ਹੁੰਦਾ ਹੈ। ਕਿਸੇ ਗੰਦ ਨੂੰ ਢੱਕ ਦੇਣ ਨਾਲ ਕੁੱਝ ਸਮੇਂ ਤੱਕ ਬਦਬੂ ਰੁਕ ਸਕਦੀ ਹੈ ਪਰ ਵਕਤ ਪੈਣ ਤੇ ਉਹ ਬਾਹਰ ਆ ਜਾਂਦੀ ਹੈ।

ਇਸ ਸਮਾਗਮ ਨੂੰ ਸਫਲ ਬਨਾਉਣ ਲਈ ਗੁਰਮਤਿ ਪ੍ਰਚਾਰ ਸੰਸਥਾ, ਨਿਆਰਾ ਖਾਲਸਾ ਨਾਗਪੁਰ ਇਕਾਈ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ. ਮਲਕੀਤ ਸਿੰਘ ਬੱਲ, ਸ. ਅਜਮੇਰ ਸਿੰਘ ਸੈਕਟਰੀ ਗੁਰਦੁਆਰਾ ਬਾਬਾ ਬੁੱਢਾ ਜੀ ਨਗਰ, ਸ. ਓਂਕਾਰ ਸਿੰਘ, ਸ. ਗੁਰਦਿਆਲ ਸਿੰਘ ਸ. ਮਾਨਨ ਸਿੰਘ, ਸ. ਤਰਸੇਮ ਸਿੰਘ, ਸ. ਖੁਸ਼ਵੰਤ ਸਿੰਘ, ਮਨਦੀਪ ਸਿੰਘ ਮਨੀ, ਸੰਨਦੀਪ ਸਿੰਘ, ਗੁਰਵਿੰਦਰ ਸਿੰਘ, ਸਤਵਿੰਦਰ ਸਿੰਘ, ਮਨਪ੍ਰੀਤ ਸਿੰਘ, ਸਰਬਜੀਤ ਸਿੰਘ ਆਦਿ ਵੀਰਾਂ ਨੇ ਪੂਰਨ ਸਹਿਯੋਗ ਦਿੱਤਾ। ਸਿੱਖ ਨੌਜਵਾਨ ਸਭਾ ਵੱਲੋਂ ਸਭ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

ਸ. ਮਲਕੀਤ ਸਿੰਘ ਜੀ ਤੇ ਸਿੱਖ ਨੌਜਵਾਨ ਸਭਾ ਦੇ ਵੀਰਾਂ ਨੂੰ ਹਜ਼ੂਰ ਸਾਹਿਬ ਦੇ ਪੁਜਾਰੀਆਂ ਵੱਲੋਂ ਫੋਨ ਰਾਹੀਂ ਧਮਕਾਉਣ ਦਾ ਵੀ ਯਤਨ ਹੂੰਦਾ ਰਿਹਾ ਪਰ ਇਹ ਸਾਰਾ ਸਮਾਗਮ ਬਹੁਤ ਹੀ ਸ਼ਾਂਤਮਈ ਤੇ ਉਤਸਾਹ ਨਾਲ ਸਮਾਪਤ ਹੋਇਆ।

ਸ਼੍ਰੋਮਣੀ ਕਮੇਟੀ ਵਲੋਂ ਵੀ ਇਹ ਸਮਾਗਮ ਨੂੰ ਰੁਕਵਾਉਣ ਲਈ ਪੂਰਾ ਜ਼ੋਰ ਲਾਇਆ ਗਿਆ, ਜ਼ੋਰ ਨਾ ਚੱਲਣ ‘ਤੇ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੇ ਰਾਗੀ ਭਾਈ ਗੁਰਦੇਵ ਸਿੰਘ ਅਤੇ ਗਿਆਨੀ ਮਾਨ ਸਿੰਘ ਨੂੰ ਭੇਜਿਆ ਗਿਆ। ਬਰਾਬਰ ‘ਤੇ ਸਮਾਗਮ ਕਰਵਾਇਆ ਗਿਆ, ਪਰ ਉਥੇ ਨਾਮਾਤਰ ਹੀ ਸੰਗਤ ਪਹੁੰਚੀ।

ਉਥੇ ਦੂਜੇ ਪਾਸੇ ਜਿੱਥੇ ਜਾਗਰੂਕ ਸਿੱਖਾਂ ਵਲੋਂ ਸਮਾਗਮ ਕਰਵਾਏ ਗਏ ਸਮਾਗਮ ‘ਚ ਤਿੱਲ ਸਿੱਟਣ ਨੂੰ ਵੀ ਥਾਂ ਨਹੀਂ ਸੀ। ਜਿਸ ਤੋਂ ਪਤਾ ਚੱਲਦਾ ਹੈ, ਕਿ ਸਿੱਖ ਜਾਗ ਚੁੱਕੇ ਹਨ, ਅਤੇ ਅਖੌਤੀ ਜਥੇਦਾਰਾਂ ਵਲੋਂ ਜਾਰੀ ਕੂੜਨਾਮੇ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ।  ਸਿੱਖ ਨੌਜਵਾਨ ਸਭਾ ਤੇ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰੋ. ਦਰਸ਼ਨ ਸਿੰਘ ਤੇ ਉਨ੍ਹਾਂ ਦੇ ਸਾਥੀ ਭਾਈ ਤੇਜਪਾਲ ਸਿੰਘ ਦਿੱਲੀ, ਭਾਈ ਗੁਲਜਾਰ ਸਿੰਘ ਲੁਧਿਆਣਾ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਨੂੰ ਸੁਣਨ ਲਈ ਵਿਸ਼ੇਸ਼ ਤੌਰ ਤੇ ਰਾਏਪੁਰ, ਭਿਲਾਈ, ਕਾਮਟੀ ਅਤੇ ਪੂਨੇ ਤੋਂ ਵੀ ਸੰਗਤਾਂ ਪਹੁੰਚੀਆਂ ਹੋਈਆਂ ਸਨ।

ਇਸ ਸਮਾਗਮ ਦੀ ਰਿਕਾਰਡਿੰਗ ਟੀ. ਸੀਰਜ਼ ਵੱਲੋਂ ਕੀਤੀ ਹੈ ਜੋ ਕਿ ਜਲਦੀ ਹੀ ਸੰਗਤਾਂ ਲਈ ਜਾਰੀ ਹੋ ਜਾਵੇਗੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top