Share on Facebook

Main News Page

ਹਰਮਿੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਦੀ ਅਤਿ ਆਧੁਨਿਕ ਉਸਾਰੀ ਲਈ ਢੰਗ ਤਰੀਕੇ ਤੁਰੰਤ ਤਿਆਰ ਕਰਨ ਦੀ ਪ੍ਰਵਾਨਗੀ

ਚੰਡੀਗੜ੍ਹ, 17 ਜਨਵਰੀ (ਪੀ.ਐਸ.ਐਨ): ਹਰਮਿੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਨੂੰ ਨਵੀ' ਦਿੱਖ ਦੇਣ ਦੇ ਮਕਸਦ ਨਾਲ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਰਾਸਤੀ ਅਤੇ ਸੈਰ ਸਪਾਟਾ ਬੋਰਡ ਨੂੰ ਤੁਰੰਤ ਹਰਮਿੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਦੀ ਅਤਿ ਆਧੁਨਿਕ ਉਸਾਰੀ ਲਈ ਢੰਗ ਤਰੀਕੇ ਤੁਰੰਤ ਤਿਆਰ ਕਰਨ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ ਜੋ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਉਘੇ ਪੇਸ਼ੇਵਰ ਮਾਹਿਰਾਂ ਤੋ' ਇਲਾਵਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਹੈਰੀਟੇਜ ਅਤੇ ਟੂਰਿਜਮ ਬੋਰਡ ਅਤੇ ਜਿਲਾ ਪ੍ਰਸ਼ਾਸਨ ਦੇ ਚੁਣੇ ਹੋਏ ਨੁਮਾਇੰਦੇ ਦੇ ਆਧਾਰਤ ਜਿਊਰੀ/ਪੈਨਲ ਵਲੋ' ਪ੍ਰਵੇਸ਼ ਦੁਆਰ ਦੀ ਚੋਣ ਵਿਸ਼ਵ ਪੱਧਰੀ ਮੁਕਾਬਲੇ ਦੇ ਮੁਲਾਂਕਣ ਤੋ' ਬਾਅਦ ਤਿਆਰ ਕੀਤੇ ਗਏ ਹਨ।

ਬੀਤੀ ਸ਼ਾਮ ਮੁੱਖ ਮੰਤਰੀ ਵਲੋ' ਆਪਣੀ ਰਿਹਾਇਸ 'ਤੇ ਨਵੇ' ਬਣਨ ਵਾਲੇ ਖਾਲਸਾ ਵਿਰਾਸਤੀ ਕੇ'ਦਰ ਦੇ ਪ੍ਰਮੁੱਖ ਆਰਕੀਟੈਕਟ ਸ੍ਰੀ ਮੌਸੇ ਸੈਫਦੀ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਸ. ਬਾਦਲ ਨੇ ਪ੍ਰਮੁੱਖ ਸਕੱਤਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਨੂੰ ਹਰਮਿੰਦਰ ਸਾਹਿਬ ਪ੍ਰਵੇਸ ਦੁਆਰ ਪ੍ਰਾਜੈਕਟ ਦੀ ਸ਼ੁਰੂ ਤੋ' ਲੈ ਕੇ ਮੁਕੰਮਲਤਾ ਤੱਕ ਲਗਾਤਾਰ ਨਿਗਰਾਨੀ ਕਰਨ ਲਈ ਕਿਹਾ ਹੈ। ਇਸੇ ਦੌਰਾਨ ਪ੍ਰਮੁੱਖ ਸਕੱਤਰ ਸਭਿਆਚਾਰਕ ਅਤੇ ਸੈਰ ਸਪਾਟਾ ਮਾਮਲੇ ਗੀਤਿਕਾ ਕੱਲ੍ਹਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਹਰਮਿੰਦਰ ਸਾਹਿਬ ਕੰਪਲੈਕਸ ਦੀ ਸੁੰਦਰਤਾ ਅਤੇ ਸ਼ਾਨ ਦੇ ਇਸ ਦੇ ਮੁੱਖ ਪ੍ਰਵੇਸ ਦੇ ਸਾਹਮਣੇ ਉਪਲਭਦ ਜਗਾ ਦੇ ਮੁੜ ਡਿਜਾਈਨਿੰਗ ਦੀ ਲੋੜ ਹੈ। ਪ੍ਰੰਤੂ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦੀ ਹੈ ਕਿ ਇਸ ਦਾ ਮੁੜ ਵਿਕਾਸ ਅਤੇ ਮੁੜ ਡਿਜਾਈਨਿੰਗ ਕਰਦੇ ਵਕਤ ਰਵਾਇਤੀ ਦਿੱਖ ਨੂੰ ਬਰਕਰਾਰ ਰੱਖਿਆ ਜਾਵੇ।

ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਵਿਰਾਸਤ ਅਤੇ ਸੈਰ ਸਪਾਟਾ ਪ੍ਰਮੋਸ਼ਨ ਬੋਰਡ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਬੰਧਤ ਫਰਮ ਦੀ ਚੋਣ ਲਈ ਪੇਸ਼ੇਵਰ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਜਿਊਰੀ ਪੈਨਲ ਦੇ ਮਾਹਿਰਾਂ ਵਿੱਚ ਖਾਲਸਾ ਵਿਰਾਸਤ ਕੇਂਦਰ ਦੇ ਪ੍ਰਮੁੱਖ ਆਰਕੀਟੈਕਟ ਸ਼੍ਰੀ ਮੌਸੇ ਸੇਫ਼ਦੀ ਕੌਮਾਂਤਰੀ ਡਿਜ਼ਾਈਨ ਕਨਸਲਟੈਂਟ ਸ਼੍ਰੀ ਕੋਲਿਨ ਫਰੈਂਕਲਿਨ, ਲੈਂਡ ਸਕੇਪ ਆਰਕੀਟੈਕਟ ਸ਼੍ਰੀ ਰਵਿੰਦਰ ਭਾਨ, ਸਕੂਲ ਆਫ਼ ਪਲਾਨਿੰਗ ਐਂਡ ਆਰਕੀਟੈਕਚਰ ਦੇ ਸ਼ਹਿਰੀ ਡੀਜ਼ਾਇਨ ਵਿਭਾਗ ਦੇ ਮੁਖੀ ਪ੍ਰੋ: ਕੇ.ਟੀ. ਰਵਿੰਦਰਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਵਤਾਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਸ਼੍ਰੀ ਏ.ਐਸ. ਬਰਾੜ, ਪ੍ਰਮੁੱਖ ਸਕੱਤਰ ਸੈਰ ਸਪਾਟਾ ਗੀਤਿਕਾ ਕੱਲ੍ਹਾ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਕੇ.ਐਸ. ਪਨੂੰ ਸ਼ਾਮਲ ਹਨ। ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਅਵਤਾਰ ਸਿੰਘ, ਵਿੱਤ ਮੰਤਰੀ ਬੀਬੀ ਉਪਿੰਦਰਜੀਤ ਕੌਰ ਅਤੇ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ਼੍ਰੀ ਦਰਬਾਰਾ ਸਿੰਘ ਗੁਰੂ ਸ਼ਾਮਲ ਸਨ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top