Share on Facebook

Main News Page

ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਪੋਹ ਸੁਦੀ 7 ਨੂੰ ਮਨਾਉਣ ਵਾਲੇ, ਹੁਣ ਗੁਰੂ ਹਰਿ ਰਾਏ ਸਾਹਿਬ ਜੀ ਦਾ ਗੁਰਪੁਰਬ ਮਾਘ ਸੁਦੀ 13 ਨੂੰ ਕਿਉਂ ਨਹੀਂ ਮਨਾ ਰਹੇ ਹਨ?
   
ਪ੍ਰਿੰ. ਗੁਰਚਰਨ ਸਿੰਘ

* ਪੁਰੇਵਾਲ ਦੇ ਕਲੈਂਡਰ ਨੂੰ ਗਲਤ ਦੱਸਣ ਵਾਲੇ ਕਰਨਲ ਨਿਸ਼ਾਨ ਨੇ ਹੁਣ ਤੱਕ ਆਪਣਾ ਕਲੈਂਡਰ ਤਿਆਰ ਕਿਉਂ ਨਹੀਂ ਕੀਤਾ?
* ਜੇ ਚੰਦ੍ਰਮਾ ਦੇ ਹਿਸਾਬ ਦੀ ਥਾਂ ਸੂਰਜੀ ਸਾਲ ਦੇ ਮੁਤਾਬਿਕ ਗੁਰਪੁਰਬ ਮਨਾਏ ਜਾਣ ਤਾਂ ਧਾਰਮਕ ਤੌਰ ’ਤੇ ਕੀ ਨੁਕਸਾਨ ਹੋ ਜਾਵੇਗਾ?

ਕਰਨਲ ਨਿਸ਼ਾਨ

* ਕੈਲੰਡਰ ਬਣਾਉਣਾ ਇੰਨਾਂ ਸੌਖਾ ਕੰਮ ਨਹੀਂ ਕਿ ਜਿਹੜਾ ਇਕੱਲਾ ਬੰਦਾ ਬਣਾ ਸਕੇ?
* ਸਾਰੇ ਧਰਮਾਂ ਦੇ ਇਤਿਹਾਸਕ ਦਿਹਾੜੇ ਚੰਦ੍ਰਮਾ ਦੇ ਹਿਸਾਬ ਮਨਾਏ ਜਾਂਦੇ ਹਨ।

ਬਠਿੰਡਾ, 16 ਜਨਵਰੀ (ਕਿਰਪਾਲ ਸਿੰਘ): ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਪੋਹ 7 ਨੂੰ ਮਨਾਉਣ ਵਾਲੇ ਹੁਣ ਗੁਰੂ ਹਰਿ ਰਾਏ ਸਾਹਿਬ ਜੀ ਦਾ ਗੁਰਪੁਰਬ ਮਾਘ ਸੁਦੀ 13 ਨੂੰ ਕਿਉਂ ਨਹੀਂ ਮਨਾ ਰਹੇ? ਇਹ ਸ਼ਬਦ ਮਿਸ਼ਨਰੀ ਕਾਲਜ ਦੇ ਮੋਢੀਆਂ ਵਿੱਚੋਂ ਇੱਕ, ਪ੍ਰਿੰ: ਗੁਰਚਰਨ ਸਿੰਘ ਮੋਹਾਲੀ ਨੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਵਾਲਿਆਂ ਨੂੰ ਸਵਾਲ ਕਰਦਿਆਂ ਕਹੇ। ੳਨ੍ਹਾਂ ਕਿਹਾ ਪੋ. ਕਰਤਾਰ ਸਿੰਘ ਐਮ.. ਦੀ ਕਿਤਾਬ 'ਸਿੱਖ ਇਤਿਹਾਸ ਭਾਗ 1' ਜੋ ਸ਼੍ਰੋਮਣੀ ਕਮੇਟੀ ਵਲੋ ਹੀ ਛਾਪੀ ਹੋਈ ਹੈ ਉਸ ਵਿਚ ਗੁਰੂ ਜੀ ਦੇ ਜਨਮ ਦੀ ਤਾਰੀਖ ਮਾਘ ਸੁਦੀ 13, 19 ਮਾਘ ਬਿਕ੍ਰਮੀ ਸੰਮਤ 1686 ਦਿਨ ਸ਼ਨਿਚਰਵਾਰ, 16 ਜਨਵਰੀ, ਸੰਨ 1630 (ਜੂਲੀਅਨ) ਜਿਸ ਨਾਲ ਬਹੁਤ ਸਾਰੇ ਵਿਦਵਾਨ ਸਹਿਮਤ ਹਨ; ਨਾਨਕਸ਼ਾਹੀ ਕੈਲੰਡਰ ਮੁਤਾਬਕ 19 ਮਾਘ ਹਰ ਸਾਲ 31 ਜਨਵਰੀ ਨੂੰ ਹੀ ਆਉˆਦੀ ਹੈ। 14 ਮਾਰਚ 2010 ਨੂੰ ਸ਼੍ਰੋਮਣੀ ਕਮੇਟੀ ਵਲੋˆ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ ਵਿਚ ਵੀ ਇਹ ਦਿਹਾੜਾ 31 ਜਨਵਰੀ ਦਾ ਹੀ ਦਰਜ ਹੈ, ਪਰ ਉਸ ਮੁਤਾਬਕ ਉਸ ਦਿਨ 19 ਮਾਘ ਨਹੀਂ ਸਗੋˆ 18 ਮਾਘ ਹੈ।

ਭਾਵ ਸ਼ੋਮਣੀ ਕਮੇਟੀ ਨੇ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ 19 ਮਾਘ ਤੋˆ ਬਦਲ ਕੇ 18 ਮਾਘ ਨੂੰ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਹੈ ਕਿ ਉਸ ਦਿਨ ਮਾਘ ਸੁਦੀ 13 ਦੀ ਥਾਂ ਮਾਘ ਵਦੀ 13 ਹੈ ਭਾਵ 16 ਦਿਨ ਪਹਿਲਾਂ ਕਰ ਦਿੱਤਾ। ਪ੍ਰਿੰ: ਗੁਰਚਰਨ ਸਿੰਘ ਨੇ ਕਿਹਾ ਕਿ ਉਹ ਸਾਧ ਬਾਬੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਬਿਨਾˆ ਕਿਸੇ ਦਲੀਲ ਤੋˆ ਇਹ ਰੌਲਾ ਪਾਉˆਦੇ ਆ ਰਹੇ ਹਨ ਕਿ ਨਾਨਕਸ਼ਾਹੀ ਕੈਲੰਡਰ ਵਿਚ ਤਾਰੀਖਾˆ ਬਦਲ ਦਿੱਤੀਆˆ ਹਨ (ਜੋ ਸੱਚ ਨਹੀਂ ਹੈ) ਹੁਣ ਸ਼ੋਮਣੀ ਕਮੇਟੀ ਵਲੋˆ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ 19 ਮਾਘ ਤੋˆ ਬਦਲਕੇ 18 ਮਾਘ ਨੂੰ ਅਤੇ ਮਾਘ ਸੁਦੀ 13 ਤੋਂ ਬਦਲ ਕੇ ਮਾਘ ਵਦੀ 13 ਕਰਨ ’ਤੇ ਕਿਉਂ ਚੁੱਪ ਹਨ? ਉਨ੍ਹਾਂ ਕਿਹਾ ਪੂਰਨਮਾਸ਼ੀ, ਮੱਸਿਆ ਸੰਗਰਾਂਦਾਂ (ਜਿੰਨ੍ਹਾਂ ਦਾ ਗੁਰਮਤ ਨਾਲ ਕੋਈ ਸਬੰਧ ਨਹੀਂ ਹੈ) ਮਨਾਉਣ ਵਾਲਿਆਂ ਨੂੰ ਹੁਣ ਗੁਰੂ ਹਰਿ ਰਾਏ ਸਾਹਿਬ ਜੀ ਦਾ ਜਨਮ ਦਿਹਾੜਾ ਵੀ ਚੰਦ ਦੇ ਕੈਲੰਡਰ ਮੁਤਾਬਕ ਮਾਘ ਸੁਦੀ 13 ਨੂੰ ਹੀ ਮਨਾਉਣਾ ਚਾਹੀਦਾ ਹੈ? ਜੋ ਇਸ ਸਾਲ 16 ਫਰਵਰੀ ਦਿਨ ਬੁਧਵਾਰ ਨੂੰ ਆਉਂਦਾ ਹੈ।

ਪ੍ਰਿ: ਗੁਰਚਰਨ ਸਿੰਘ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ (5 ਜਨਵਰੀ) ਦੀ ਬਜਾਏ ਪੋਹ ਸੁਦੀ 7 (11 ਜਨਵਰੀ) ਨੂੰ, ਤੇ ਦੂਜਾ ਸੂਰਜੀ ਦੇ ਕੈਲੰਡਰ ਮੁਤਾਬਿਕ 18 ਮਾਘ (ਜੋ ਅਸਲ 'ਚ 19 ਮਾਘ ਹੈ) ਮਨਾਉਣ ਨੂੰ ਜੇ ਏਕਤਾ ਆਖਿਆ ਜਾ ਰਿਹਾ ਹੈ ਤਾˆ ਭੰਬਲਭੂਸਾ ਕਿਸ ਨੂੰ ਆਖੋਗੇ? ਉਨ੍ਹਾਂ ਹੋਰ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਭਾਈ ਹਰਨਾਮ ਸਿੰਘ ਧੁੰਮਾਂ ਦੋਵੇ ਹੀ ਭੰਬਲਭੂਸੇ ਵਿੱਚ ਹਨ ਇਸੇ ਲਈ ਸ਼੍ਰੋਮਣੀ ਕਮੇਟੀ ਦੀ ਵੈੱਬ ਸਾਈਟ ’ਤੇ ਉਪਲੱਭਦ ਇਤਿਹਾਸ ਵਿਚ ਗੁਰੂ ਜੀ ਦੇ ਜਨਮ ਦੀ ਕੋਈ ਵੀ ਤਾਰੀਖ ਨਹੀ ਲਿਖੀ ਪਰ ਧਰਮ ਪ੍ਰਚਾਰ ਕਮੇਟੀ ਵਲੋˆ ਛਾਪੀ ਗਈ 1991 ਦੀ ਡਾਇਰੀ ਵਿਚ ਗੁਰੂ ਹਰਿ ਰਾਏ ਸਾਹਿਬ ਜੀ ਦੇ ਜਨਮ ਦੀ ਤਾਰੀਖ , ਮਾਘ ਸੁਦੀ 13, ਸੰਮਤ 1693 ਬਿ:, 28 ਜਨਵਰੀ ਸੰਨ 1637 ਈ: ਲਿਖੀ ਹੋਈ ਹੈ, ਇਸ ਮੁਤਾਬਕ ਇਹ 2 ਮਾਘ ਬਣਦੀ ਹੈ। ਬ੍ਰਿ: ਸੰਮਤ 1693 ਜਾˆ ਸੰਨ 1637 ਈ ਮੰਨਣ ਯੋਗ ਨਹੀ ਹੈ ਕਿਉਂਕਿ ਹੋਰ ਵੀ ਬੁਹਤੇ ਵਿਦਵਾਨ ਮਾਘ ਸੁਦੀ 13, 19 ਮਾਘ ਸੰਮਤ 1686 ਮੁਤਾਬਕ ਸ਼ਨਿਚਰਵਾਰ 16 ਜਨਵਰੀ ਸੰਨ 1630 ਨਾਲ ਹੀ ਸਹਿਮਤ ਹਨ। ਇਸ ਤੋˆ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਸੰਤਾˆ ਦੀ ਯੂਨੀਅਨ ਦੇ ਪ੍ਰਧਾਨ ਤੇ ਕੈਲੰਡਰ ਦੇ ਅਖੌਤੀ ਵਿਦਵਾਨ ਹਰਨਾਮ ਸਿੰਘ ਧੁੰਮਾ ਦੀ ਟਕਸਾਲ ਵਲੋˆ ਛਾਪੀ ਗਈ ਵਡ ਅਕਾਰੀ ਕਿਤਾਬ 'ਗੁਰਬਾਣੀ ਪਾਠ ਦਰਪਣ' ਵਿਚ ਦਰਜ, ਗੁਰੂ ਹਰਿ ਰਾਏ ਸਾਹਿਬ ਜੀ ਦੇ ਜਨਮ ਦੀ ਤਾਰੀਖ 1687 ਬਿ: ਮਾਘ ਸੁਦੀ ਚੌਦਸ, ਦਿਨ ਐਤਵਾਰ, 5 ਫਰਵਰੀ 1630 ਈ; (1687 ਬਿ: ਮਾਘ ਸੁਦੀ ਚੌਦਸ, ਦਿਨ ਸ਼ਨਿਚਰਵਾਰ ਹੈ ਐਤਵਾਰ ਨਹੀਂ ਅਤੇ 5 ਫਰਵਰੀ, 1631 ਜੁਲੀਅਨ ਨੂੰ ਸੀ ਨਾ ਕਿ 1630 ਨੂੰ)। ਉਕਤ ਤਰੀਕਾਂ 'ਚੋਂ ਕੋਈ ਵੀ ਤਾਰੀਖ ਧੁਮੱਕੜ ਕਲੈਂਡਰ ’ਚ 31 ਜਨਵਰੀ ਨੂੰ ਨਹੀˆ ਆਉˆਦੀ। ਹੁਣ ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਦਮਦਮੀ ਟਕਸਾਲ ਦਾ ਮੁਖੀ, ਆਪਣੇ ਮੁਖੀਆˆ ਵਲੋˆ ਲਿਖੇ ਗਏ ਇਤਿਹਾਸ 'ਚ ਦਰਜ ਤਾਰੀਖਾˆ ਨੂੰ ਛੱਡਕੇ, ਸ਼੍ਰੋਮਣੀ ਕਮੇਟੀ ਵਲੋˆ ਨਿਰਧਾਰਤ ਕੀਤੀਆˆ ਗਈਆ ਗੱਲਤ ਤਾਰੀਖਾˆ ਨੂੰ ਕਿਉਂ ਮਾਨਤਾ ਦੇ ਰਿਹਾ ਹੈ? ਪ੍ਰਿ: ਗੁਰਚਰਨ ਸਿੰਘ ਨੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਵੀ ਸਵਾਲ ਕੀਤਾ ਕਿ ਜਿਹੜਾ ਪੁਰੇਵਾਲ ਵਲੋਂ ਤਿਆਰ ਕੀਤੇ ਕੈਲੰਡਰ ਨੂੰ 11 ਸਾਲਾਂ ਤੋਂ ਗਲਤ ਦਸਦਾ ਆ ਰਿਹਾ ਹੈ ਉਨ੍ਹਾਂ ਨੇ ਹੁਣ ਤੱਕ ਆਪਣੇ ਵਲੋਂ ਠੀਕ ਕੈਲੰਡਰ ਕਿਉਂ ਨਹੀਂ ਬਣਾਇਆ ਅਤੇ ਇਹ ਵੀ ਦੱਸੇ ਕਿ ਜੇ ਚੰਦ੍ਰਮਾ ਦੇ ਹਿਸਾਬ ਦੀ ਥਾਂ ਸੂਰਜੀ ਸਾਲ ਦੇ ਮੁਤਾਬਿਕ ਗੁਰਪੁਰਬ ਮਨਾ ਲਏੇ ਜਾਣ ਤਾਂ ਧਾਰਮਕ ਤੌਰ ’ਤੇ ਕੀ ਨੁਕਸਾਨ ਹੋ ਜਾਵੇਗਾ?

ਉਕਤ ਊਣਤਾਈਆਂ ਸਬੰਧੀ ਜਾਣਕਾਰੀ ਲੈਣ ਲਈ ਜਦੋਂ ਗੁਰਮਤਿ ਸਿਧਾˆਤ ਪ੍ਰਚਾਰਕ ਸੰਤ ਸਮਾਜ ਦੇ ਜਨਰਲ ਸਕੱਤਰ ਹਰੀ ਸਿੰਘ ਰੰਧਾਵਾ ਨਾਲ ਸੰਪਰਕ ਕੀਤਾ ਤਾਂ ਪਹਿਲਾਂ ਤਾਂ ਉਨ੍ਹਾਂ ਕਿਹਾ ਸ਼ਾਮ ਨੂੰ 5 ਵਜੇ ਸੰਪਰਕ ਕੀਤਾ ਜਾਵੇ ਪਰ ਥੋਹੜੀ ਦੇਰ ਬਾਅਦ ਬੈਕ ਕਾਲ ਕਰ ਕੇ ਉਨ੍ਹਾਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਦਾ ਨੰਬਰ ਦੇ ਕੇ ਕਹਿ ਦਿੱਤਾ ਕਿ ਇਹ ਜਾਣਕਾਰੀ ਉਨ੍ਹਾਂ ਤੋਂ ਲਓ। ਕਰਨਲ ਨਿਸ਼ਾਨ ਨੇ ਕਿਹਾ ਕਿ ਇਤਨਾ ਇਤਿਹਾਸ ਕਿਸੇ ਨੂੰ ਜਬਾਨੀ ਯਾਦ ਤਾਂ ਹੁੰਦਾ ਨਹੀਂ। ਜਿਸ ਸਮੇਂ ਇਹ ਸਬੰਧੀ ਕੋਈ ਵੀਚਾਰ ਚਰਚਾ ਹੋਈ ਉਸ ਦਿਨ ਇਤਿਹਾਸ ਦੀਆਂ ਪੁਸਤਕਾਂ ਤੋਂ ਵੇਖ ਲਵਾਂਗੇ। ਪੁੱਛਿਆ ਗਿਆ ਕਿ ਜੇ ਕੋਈ ਵੀਚਾਰ ਚਰਚਾ ਹੀ ਨਹੀਂ ਹੋਈ ਤਾਂ ਤੁਸੀਂ ਪ੍ਰੈੱਸ ਕਾਨਫਰੰਸ ਵਿੱਚ ਇਹ ਕਿਸ ਤਰ੍ਹਾਂ ਦਾਅਵਾ ਕਰ ਦਿੱਤਾ ਕਿ ਸੋਧਿਆ ਹੋਇਆ ਕੈਲੰਡਰ ਠੀਕ ਹੈ। ਜਵਾਬ ਵਿੱਚ ਉਨ੍ਹਾਂ ਕਿਹਾ ਮੈਂ ਸਿਰਫ 4 ਗੁਰਪੁਰਬਾਂ ਦੀ ਗੱਲ ਕੀਤੀ ਸੀ ਇਸ ਦੀ ਨਹੀਂ। ਜਦੋਂ ਪ੍ਰਿ: ਗੁਰਚਰਨ ਸਿੰਘ ਦੇ ਸਵਾਲ ਉਨ੍ਹਾਂ ਤੋਂ ਪੁੱਛੇ ਗਏ 11 ਸਾਲ ਤੱਕ ਤੁਸੀਂ ਸ: ਪੁਰੇਵਾਲ ਦੇ ਕੈਲੰਡਰ ਨੂੰ ਤਾਂ ਗਲਤ ਕਹਿੰਦੇ ਰਹੇ ਪਰ ਆਪਣੇ ਵਲੋਂ ਠੀਕ ਕਲੈਂਡਰ ਕਿਉਂ ਨਹੀਂ ਬਣਾਇਆ ਤਾਂ ਉਨ੍ਹਾਂ ਸਾਕਾ ਸੰਮਤ ਕੈਲੰਡਰ ਬਣਾਉਣ ਸਮੇਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕੈਲੰਡਰ ਬਣਾਉਣਾ ਕੋਈ ਇਕੱਲੇ ਬੰਦੇ ਦਾ ਕੰਮ ਨਹੀਂ ਇਹ ਇਤਿਹਾਸਕਾਰਾਂ, ਭੁਗੋਲ/ਖ਼ਗੋਲ ਵਿਗਿਆਨੀਆਂ ਤੇ ਗਣਿਤ ਮਾਹਰਾਂ ਦੇ ਪੈਨਲ ਦਾ ਕੰਮ ਹੈ ਜਿਸ ਲਈ ਕਾਫੀ ਫੰਡਜ਼ ਦੀ ਵੀ ਲੋੜ ਹੈ। ਜਦੋਂ ਪੁੱਛਿਆ ਗਿਆ ਕਿ ਇਸ ਦਾ ਭਾਵ ਹੈ ਤੁਸੀਂ ਮੰਨ ਰਹੇ ਹੋ ਕਿ ਕੈਲੰਡਰ ਵਿੱਚ ਸੋਧਾਂ ਕਰਨਾ ਧੁੰਮਾ, ਮੱਕੜ ਅਤੇ ਜਥੇਦਾਰਾਂ ਦੇ ਵੱਸ ਦਾ ਕੰਮ ਨਹੀਂ ਹੈ। ਬੇਸ਼ੱਕ ਉਸ ਨੂੰ ਸਿੱਧੇ ਲਫਜ਼ਾਂ ਵਿੱਚ ਇਹ ਕਹਿਣਾ ਔਖਾ ਸੀ ਪਰ ਅਸਿੱਧੇ ਲਫਜ਼ਾਂ ਵਿੱਚ ਉਹ ਮੰਨ ਜਰੂਰ ਗਏ।

ਅਗਲਾ ਸਵਾਲ ਕਿ ਜੇ ਚੰਦ੍ਰਮਾ ਦੇ ਹਿਸਾਬ ਦੀ ਥਾਂ ਸੂਰਜੀ ਸਾਲ ਦੇ ਮੁਤਾਬਿਕ ਗੁਰਪੁਰਬ ਮਨਾ ਲਏ ਜਾਣ ਤਾਂ ਕਿ ਗੁਰਪੁਰਬ ਹਮੇਸ਼ਾ ਅੱਗੇ ਪਿੱਛੇ ਆਉਣ ਦੀ ਥਾਂ ਹਰ ਸਾਲ ਸਥਿਰ ਤਰੀਖਾਂ ਨੂੰ ਹੀ ਆਉਣ ਤਾਂ ਧਾਰਮਕ ਤੌਰ ’ਤੇ ਕੀ ਨੁਕਸਾਨ ਹੋ ਜਾਵੇਗਾ? ਜਵਾਬ ਵਿੱਚ ਉਨ੍ਹਾਂ ਕਿਹਾ ਕਿ ਦੁਨੀਆਂ ਦੇ ਸਾਰੇ ਮੁੱਖ ਧਰਮਾਂ ਦੇ ਧਾਰਮਿਕ ਦਿਹਾੜੇ ਚੰਦਰਮਾਂ ਦੇ ਹਿਸਾਬ ਅਤੇ ਇਤਿਹਾਸਕ ਦਿਹਾੜੇ ਸੂਰਜ ਦੇ ਹਿਸਾਬ ਹੀ ਮਨਾਏ ਜਾਂਦੇ ਹਨ। ਪੁੱਛਿਆ ਗਿਆ ਕਿ ਸਿੱਖ ਧਰਮ ਕਿਸੇ ਹੋਰ ਧਰਮਾਂ ਦੀ ਨਕਲ ਨਹੀਂ ਹੈ। ਹੋਰ ਕਿਸੇ ਵੀ ਧਰਮ ਵਿੱਚ ਧਾਰਮਕ ਗ੍ਰੰਥ ਨੂੰ ਗੁਰੂ ਦੀ ਪਦਵੀ ਹਾਸਲ ਨਹੀਂ ਹੈ, ਤਾਂ ਕੀ ਉਨ੍ਹਾਂ ਦੀ ਨਕਲ ਕਰ ਕੇ ਅਸੀਂ ਵੀ ਗੁਰੂ ਗੰ੍ਰਥ ਨੂੰ ਗੁਰੂ ਨਾ ਮੰਨੀਏ? ਜੇ ਗੁਰੂ ਸਾਹਿਬ ਜੀ ਦੇ ਸਮੇਂ ਭਾਰ ਦਾ ਮਾਪ ਰੱਤੀ, ਮਾਸਾ, ਤੋਲਾ, ਸੇਰ, ਮਣ; ਸਮੇਂ ਦਾ ਮਾਪ ਵਿਸੁਏ, ਚੱਸੇ, ਘੜੀਆਂ, ਪਹਿਰ; ਲੰਬਾਈ ਦਾ ਮਾਪ ਉਂਗਲਾਂ, ਗਿੱਠਾਂ, ਹੱਥ, ਕਦਮ, ਕੋਹ ਆਦਿਕ ਅਤੇ ਕਰੰਸੀ ਟਕਾ, ਦਮੜਾ ਆਦਿਕ ਸੀ ਪਰ ਹੁਣ ਕਰਮਵਾਰ ਮਿਲੀਗ੍ਰਾਮ, ਗ੍ਰਾਮ, ਕਿਲੋਗ੍ਰਾਮ, ਕੁਇੰਟਲ; ਸਕਿੰਟ, ਮਿੰਟ, ਘੰਟੇ; ਮਿਲੀਮੀਟਰ, ਮੀਟਰ, ਕਿਲੋਮੀਟਰ ਅਤੇ ਪੈਸੇ ਰੁਪਏ ਹੋ ਗਏ ਹਨ ਤਾਂ ਚੰਦਰਮਾਂ ਦੇ ਘਾਟੇ ਵਾਧੇ ਦੇ ਜੰਜਾਲ ਨੂੰ ਛੱਡ ਕੇ ਸਾਰੀ ਦੁਨੀਆਂ ਪ੍ਰਚਲਤ ਸੂਰਜੀ ਕੈਲੰਡਰ ਦੀਆਂ ਸਥਿਰ ਤਰੀਖਾਂ ਅਪਨਾਉਣ ਨਾਲ ਧਾਰਮਕ ਜਾਂ ਸਿਧਾਂਤਕ ਤੌਰ ’ਤੇ ਕੀ ਨੁਕਸਾਨ ਹੋ ਜਾਵੇਗਾ? ਤਾਂ ਉਹ ਇਸ ਦਾ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ ਪਰ ਚੰਦਰ ਸਾਲ ਨਾਲ ਜੁੜੇ ਰਹਿਣ ਦੀ ਹੀ ਵਕਾਲਤ ਕਰਦੇ ਰਹੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top