Share on Facebook

Main News Page

ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਣਾਈ ਜਾ ਰਹੀ ਯਾਦਗਾਰ 'ਚ ਲੋਹ ਟੋਪ ਨੂੰ ਹਟਾਇਆ ਜਾਵੇ: ਰਣਜੀਤ ਸਿੰਘ ਫਰੀਦਾਬਾਦ

(ਜਸਪ੍ਰੀਤ ਕੌਰ ਫਰੀਦਾਬਾਦ 15 ਜਨਵਰੀ 2011): ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ ਦੇ ਕੋਆਰਡੀਨੇਟਰ ਸ. ਰਣਜੀਤ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਚਪੜੜਿੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਣਾਈ ਜਾ ਰਹੀ ਯਾਦਗਾਰ ਨੂੰ ਸਿੱਖ ਰਵਾਇਤਾਂ ਮੁਤਾਬਕ ਬਣਾਉਣ ਦੀ ਮੰਗ ਕਰਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਸ. ਹਰਦੀਪ ਸਿੰਘ ਮੋਹਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਸਿੱਖ ਰਵਾਇਤਾਂ ਮੁਤਾਬਕ ਕੀਤੀ ਜਾਵੇ ਤਾਂ ਜੁ ਆਉਣ ਵਾਲੀ ਪੀੜ੍ਹੀ ਨੂੰ ਇਸ ਤੋਂ ਸਹੀ ਸਿੱਖਿਆ ਮਿਲ ਸਕੇ। ਉਨ੍ਹਾਂ ਕਿਹਾ ਕਿ ਸਮੁੱਚੇ ਸੰਸਾਰ ਵਿਚ ਸਿੱਖ ਦਸਤਾਰ ਦੀ ਰਾਖੀ ਲਈ ਲੜ ਰਹੇ ਹਨ । ਦਸਤਾਰ ਸਿੱਖ ਦੀ ਸ਼ਾਨ ਦਾ ਪ੍ਰਤੀਕ ਹੈ ਅਤੇ ਇਸ ਨੂੰ ਵੱਧ ਤੋਂ ਵੱਧ ਉਭਾਰਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਿਧਾਂਤਾਂ ਮੁਤਾਬਕ ਬੁੱਤ ਪ੍ਰਸਤੀ ਪ੍ਰਵਾਣ ਨਹੀਂ ਹੈ ਪਰ ਜਿੰਨ੍ਹਾਂ ਨੇ ਬੁੱਤ ਪ੍ਰਸਤੀ ਨੂੰ ਬੜਾਵਾ ਦੇਣਾ ਹੈ ਉਨ੍ਹਾਂ ਇਸ ਨੂੰ ਬਣਾ ਹੀ ਲੈਣਾ ਹੈ ਪਰ ਘਟੋ ਘੱਟ ਇਸ ਨੂੰ ਇਸ ਤਰੀਕੇ ਨਾਲ ਤਾਂ ਬਣਾਇਆ ਜਾਵੇ ਜੋ ਉਹ ਸਿੱਖ ਰਵਾਇਤਾਂ ਦੀ ਸਹੀ ਤਰਜ਼ਮਾਨੀ ਕਰ ਸਕੇ। ਉਨ੍ਹਾਂ ਅਫਸੋਸ ਜਤਾਉਂਦਿਆਂ ਕਿਹਾ ਕਿ ਕੁਝ ਪੰਥ ਵਿਰੋਧੀ ਤਾਕਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੈਰਾਗੀ ਦਸਦਿਆਂ ਹਿੰਦੂ ਧਰਮ ਨਾਲ ਜੋੜਨਾ ਚਾਹੁੰਦੀਆਂ ਹਨ । ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ’ਤੇ ਦਸਤਾਰ ਦੀ ਥਾਂ ਲੋਹਟੋਪ ਇਸੇ ਹੀ ਸਾਜਸ ਦਾ ਹਿੱਸਾ ਹੈ।

ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ ਇਸ ਦਾ ਵਿਰੋਧ ਕਰਣਾ ਚਾਹੀਦਾ ਹੈ। ਉਨ੍ਹਾਂ ਬਾਕੀ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪ੍ਰਧਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਾਦਲ ਦੀ ਚਮਚਾਗਿਰੀ ਛੱਡ ਕੇ ਹਰਦੀਪ ਸਿੰਘ ਮੋਹਾਲੀ ਵਾਂਗ ਗਲਤ ਕੰਮਾਂ ਦਾ ਡੱਟ ਕੇ ਵਿਰੋਧ ਕਰਣਾ ਚਾਹੀਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top