Share on Facebook

Main News Page

ਉਹ ਲੋਕ ਜੋ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸਿਧਾਂਤ ਵਿਹੂਣੀ ਰਚਨਾਵਾਂ ਦਾ ਗਾਇਨ ਕਰਦੇ ਹਨ ਉਨ੍ਹਾਂ ਨੂੰ ਕਿਸ ਤਰ੍ਹਾਂ ਮੁੰਹ ਲਾਇਆ ਜਾ ਸਕਦਾ ਹੈ?: ਸੁਰਿੰਦਰ ਸਿੰਘ ਫਰੀਦਾਬਾਦ

* ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਮੌਕੇ ਪੜ੍ਹੀਆਂ ਗਈਆਂ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਨਾਲ ਗੁਰੂ ਸਾਹਿਬ ਜੀ ਦਾ ਘੋਰ ਅਪਮਾਨ ਕੀਤਾ ਗਿਆ

(ਬਸੰਤ ਕੌਰ ਫਰੀਦਾਬਾਦ 13 ਜਨਵਰੀ 2011)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿਚ ਹਰ ਮਹੀਨੇ ਦੀ 13 ਨੂੰ ਮਨਾਏ ਜਾਣ ਵਾਲੇ ਕਾਲਾ ਦਿਵਸ ਮੌਕੇ ਦੁਰਮਤਿ ਸੋਧਕ ਗੁਰਮਤਿ ਲਹਿਰ ਦੇ ਸ. ਸ਼ਿੰਗਾਰਾ ਸਿੰਘ ਫ਼ਰੀਦਾਬਾਦ ਨੇ ਕੀਤਾ।

ਉਨ੍ਹਾਂ ਕਿਹਾ ਕਿ ਰਾਗੀਆਂ ਵੱਲੋਂ ਅਖੌਤੀ ਦਸਮ ਗ੍ਰੰਥ ਦੀਆਂ ਰਚਨਾਵਾਂ ਪੜ੍ਹ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਘੋਰ ਅਪਮਾਨ ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰਾਗੀਆਂ ਵੱਲੋਂ ਵਾਰ ਵਾਰ ਅਖੌਤੀ ਦਸਮ ਗ੍ਰੰਥ ਦਾ ਗਾਇਨ ਇਹ ਦਸਦਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਅਖੌਤੀ ਜਥੇਦਾਰ ਹੁਣ ਗੁਰੁ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਅਖੌਤੀ ਦਸਮ ਗ੍ਰੰਥ ਨੂੰ ਬਰਾਬਰ ਸਥਾਪਤ ਕਰਕੇ ਹਨੇਰਾ ਕਰਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਮਿਤੀ 12 ਜਨਵਰੀ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਰਾਗੀ ਵੱਲੋਂ ਅਖੌਤੀ ਦਸਮ ਗ੍ਰੰਥ ਦੀ ਰਚਨਾ "ਮੁਰ ਪਿਤਾ ਪੂਰਬ ਕੀਅਸ ਪਯਾਨਾ" ਦਾ ਗਾਇਨ ਕਰ ਕੇ ਰਾਗੀ ਜੀ ਨੇ ਇਹੀ ਸੰਦੇਸ਼ ਦਿੱਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਪੁੱਤਰ ਪ੍ਰਾਪਤੀ ਲਈ ਤੀਰਥਾਂ ’ਤੇ ਗਏ ਅਤੇ ਪੁੰਨ ਦਾਨ ਕਰ ਕੇ ਉਥੇ ਕਈ ਦਿਨ ਬਿਤਾਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੇਵੀ ਪੂਜਕ ਅਤੇ ਸੁਰਗ ਨਰਕ ਨੂੰ ਮੰਨਣ ਵਾਲੇ ਸਨ।

ਦਰਬਾਰ ਸਾਹਿਬ ਅੰਮ੍ਰਿਤਸਰ ਵਿਚ 12 ਜਨਵਰੀ 2011 ਨੂੰ ਰਾਗੀ ਰਣਧੀਰ ਸਿੰਘ, ਸਵੇਰ ਦੇ ਦੀਵਾਨ ਮੌਕੇ ਅਖੌਤੀ ਦਸਮ ਗ੍ਰੰਥ 'ਚੋਂ "ਮੁਰ ਪਿਤ ਪੂਰਬ ਕੀਅਸ ਪਯਾਨਾ" ਦਾ ਗਾਇਨ ਕਰਦੇ ਹੋਏ

 ਜਦਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਪ ਗੁਰੂ ਤੇਗ ਬਹਾਦਰ ਸਾਹਿਬ ਜੀ ਤੀਰਥਾਂ ਦਾ ਖੰਡਨ ਕਰਦੇ ਹੋਏ ਕਹਿੰਦੇ ਹਨ “ਤੀਰਥ ਬਰਤ ਅਰ ਦਾਨ ਕਰਿ ਮਨ ਮੈ ਧਰੇ ਗੁਮਾਨੁ। ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ” ਅਤੇ ਉਨ੍ਹਾਂ ਦੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਆਪ ਗੁਰੁ ਗ੍ਰੰਥ ਸਾਹਿਬ ਜੀ ਵਿਚ ਦਰਜ਼ ਕਰਦੇ ਹਨ । ਸੋ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਖੌਤੀ ਦਸਮ ਗ੍ਰੰਥ ਕਿਸੇ ਪੰਥ ਦੋਖੀ ਦੀ ਰਚਨਾ ਹੈ ਨਾ ਕਿ ਦਸਮ ਪਿਤਾ ਗੁਰੁ ਗੋਬਿੰਦ ਸਿੰਘ ਜੀ ਦੀ।

ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਣ ਵਾਲੇ ਸਿੱਧੇ ਤੌਰ’ਤੇ ਇਹੀ ਕਹਿ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਦੇ ਵਿਰੋਧੀ ਸਨ। ਇਸ ਮੌਕੇ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪਤ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਗੁਰੁ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੋਂ ਉਲਟ ਰਚਨਾਵਾਂ ਤਈ ਪ੍ਰਕਾਸ਼ ਹਮਾਰਾ ਭਇਓ, ਗੁਰ ਸਿਮਰਿ ਮਨਾਈ ਕਾਲਕਾ, ਦੇਹਿ ਸ਼ਿਵਾ ਬਰ ਮੋਹਿ ਇਹੈ, ਕਾਲ ਕਾਲੀ, ਮਹਾਕਾਲ ਰਖਵਾਰ ਹਮਾਰੋ, ਆਦਿਕ ਪੜ੍ਹਨ ਵਾਲਿਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੁਧ ਸਰੂਪ ਤਕ ਪੁਜਾਉਣ ਲਈ ਗੁਰੁ ਅਰਜੁਨ ਪਾਤਸ਼ਾਹ ਵੱਲੋਂ ਦਿੱਤੀ ਮਹਾਨ ਸ਼ਹੀਦੀ ਨੂੰ ਮਿੱਟੀ ਵਿਚ ਰੌਲ ਰਹੇ ਹਨ।

ਉਨ੍ਹਾਂ ਕਿਹਾ ਕਿ ਗੁਰੂ ਇਤਿਹਾਸ ਮੁਤਾਬਕ ਜਿੰਨ੍ਹਾਂ ਨੇ ਵੀ ਸਿਧਾਂਤਾਂ ਨੂੰ ਪਿੱਠ ਵਿਖਾਈ ਹੈ ਉਨ੍ਹਾਂ ਨੂੰ ਮੁੰਹ ਨਹੀਂ ਲਾਇਆ ਗਿਆ ਤਾਂ ਫਿਰ ਉਹ ਲੋਕ ਜੋ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸਿਧਾਂਤ ਵਿਹੂਣੀ ਰਚਨਾਵਾਂ ਦਾ ਗਾਇਨ ਕਰਦੇ ਹਨ ਉਨ੍ਹਾਂ ਨੂੰ ਕਿਸ ਤਰ੍ਹਾਂ ਮੁੰਹ ਲਾਇਆ ਜਾ ਸਕਦਾ ਹੈ ? ਕਾਲਾ ਦਿਵਸ ਮੌਕੇ ਦੁਰਮਤਿ ਸੋਧਕ ਗੁਰਮਤਿ ਲਹਿਰ ਫਰੀਦਾਬਾਦ ਵੱਲੋਂ ਅਖੌਤੀ ਦਸਮ ਗ੍ਰੰਥ ਵਿਰੋਧੀ ਕਾਲਾ ਦਿਵਸ ਸੰਬੰਧੀ ਇਸ਼ਤਿਹਾਰ ਵੀ ਵੰਡੇ ਗਏ। ਇਸ ਮੌਕੇ ਖਾਲਸਾ ਨਾਰੀ ਮੰਚ ਫਰੀਦਾਬਾਦ, ਯੰਗ ਸਿੱਖ ਐਸੋਸਿਏਸ਼ਨ ਫਰੀਦਾਬਾਦ, ਸ਼੍ਰੌਮਣੀ ਸਿੱਖ ਸਮਾਜ ਇੰਟਰਨੈਸ਼ਨਲ, ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਫ਼ਰੀਦਾਬਾਦ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਆਦਿ ਜੱਥੇਬੰਦੀਆਂ ਦੇ ਨੁੰਮਾਇੰਦੇ ਵੀ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top