Share on Facebook

Main News Page

ਰਾਸ਼ਟਰਪਤੀ ਨੂੰ ਲਿੱਖੀ ਚਿੱਠੀ 'ਚ ਅਸੀਮਾਨੰਦ ਨੇ ਦੋਸ਼ ਸਵੀਕਾਰ ਕੀਤਾ

ਚੰਡੀਗੜ੍ਹ,14 ਜਨਵਰੀ (ਪੀ.ਐਸ.ਐਨ): ਸਮਝੌਤਾ ਐਕਸਪ੍ਰੈਸ 'ਚ ਬੰਬ ਧਮਾਕੇ ਦੀ ਘਟਨਾ ਨੂੰ ਅੰਜ਼ਾਮ ਦੇਣ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਸਵਾਮੀ ਅਸੀਮਾਨੰਦ ਵਲੋਂ ਭਾਰਤ ਅਤੇ ਪਾਕਿਸਤਾਨ ਦੇ ਰਾਸ਼ਟਰਪਤੀਆਂ ਦੇ ਨਾਮ ਲਿਖੀਆਂ ਚਿੱਠੀਆਂ 'ਚ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਸੂਤਰਾਂ ਅਨੁਸਾਰ ਸਵਾਮੀ ਅਸੀਮਾਨੰਦ ਨੇ ਭਾਰਤ ਅਤੇ ਪਾਕਿਸਤਾਨ ਦੇ ਰਾਸ਼ਟਰਪਤੀਆਂ ਦੇ ਨਾਮ ਪੱਤਰ ਲਿਖਿਆ ਹੈ ਜਿਸ ਦੀ ਕਾਪੀ ਖੋਜ਼ੀ ਮੈਗਜ਼ੀਨ ਦੇ ਕੋਲ ਹੈ। ਵਰਣਨਯੋਗ ਹੈ ਕਿ ਮਾਲੇਗਾਂਵ ਅਤੇ ਸਮਝੌਤਾ ਐਕਸਪ੍ਰੈਸ ਧਮਾਕੇ ਮਾਮਲੇ 'ਚ ਦੋਸ਼ੀ ਹੈ ਸਵਾਮੀ ਅਸੀਮਾਨੰਦ। ਉਸਨੇ ਆਪਣੇ ਪੱਤਰ 'ਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਕਿਵੇਂ ਇੱਕ ਮੁਸਲਿਮ ਲੜਕੇ ਨਾਲ ਮੁਲਾਕਾਤ ਦੇ ਬਾਅਦ ਉਸ ਨੇ ਆਪਣੇ ਜ਼ੁਰਮ ਨੂੰ ਸਵੀਕਾਰ ਕਰਨ ਦਾ ਵਿਚਾਰ ਪੈਦਾ ਹੋਇਆ।

ਸੂਤਰਾਂ ਅਨੁਸਾਰ ਪ੍ਰਮੁੱਖ ਮੈਗਜ਼ੀਨ ਦੇ ਹਵਾਲੇ ਤੋਂ ਚਰਚਾ ਆਈ ਹੈ ਕਿ ਜੋ ਪੱਤਰ ਰਾਸ਼ਟਰਪਤੀ ਨੂੰ ਭੇਜਿਆ ਗਿਆ ਹੈ, ਉਸ 'ਚ ਕਲੀਮ ਨਾਮੀ ਇੱਕ ਲੜਕੇ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਨਾਲ ਅਸੀਮਾਨੰਦ ਦੀ ਮੁਲਾਕਾਤ ਜੇਲ੍ਹ 'ਚ ਹੋਈ ਸੀ। ਕਲੀਮ ਹੈਦਰਾਬਾਦ ਦੇ ਮੱਕਾ ਮਸਜਿਦ 'ਚ ਹੋਏ ਬੰਬ ਧਮਾਕਿਆਂ ਦੇ ਦੋਸ਼ 'ਚ ਜੇਲ੍ਹ 'ਚ ਬੰਦ ਦੱਸਿਆ ਜਾਂਦਾ ਹੈ। ਹਾਲਾਂਕਿ ਅਜੇ ਤੱਕ ਰਾਸ਼ਟਰਪਤੀ ਭਵਨ ਤੋਂ ਇਸ ਤਰ੍ਹਾਂ ਦੇ ਕਿਸੇ ਵੀ ਪੱਤਰ ਦੇ ਮਿਲਣ ਦੀ ਅਧਿਕਾਰਿਕ ਐਲਾਨ ਨਹੀਂ ਹੋਇਆ ਹੈ ਅਤੇ ਇਸ ਸਬੰਧ 'ਚ ਕੇਵਲ ਮੀਡੀਆ 'ਚ ਚਰਚਾ ਦਾ ਬਜ਼ਾਰ ਗਰਮ ਹੈ। ਹਾਲਾਂਕਿ ਖੋਜੀ ਮੈਗਜ਼ੀਨ ਨੇ ਇਸ ਨੂੰ ਜਾਰੀ ਕਰ ਦਿੱਤਾ ਹੈ। ਸਵਾਮੀ ਅਸੀਮਾਨੰਦ ਨੂੰ ਜਿਨ੍ਹਾਂ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਉਸ ਨੂੰ ਦੇਖਦੇ ਹੋਏ ਦੋਸ਼ ਸਾਬਤ ਹੋ ਜਾਣ ਤੇ ਸਖਤ ਤੋਂ ਸਖਤ ਸਜ਼ਾ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਸਵਾਮੀ ਅਸੀਮਾਨੰਦ ਦੇ ਇਸ ਨਵੇਂ ਪੱਤਰ ਨੂੰ ਲੈ ਕੇ ਇਸ ਗੱਲ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਆਪਣੇ ਇਸ ਨਵੇਂ ਕਦਮ ਦੇ ਨਾਲ ਉਹ ਹੋਣ ਵਾਲੀ ਸਜ਼ਾ ਤੋਂ ਰਾਹਤ ਦੀ ਇੱਛਾ ਤਾਂ ਨਹੀਂ ਦੇਖ ਰਹੇ ਹਨ। ਅਗਰ ਉਨ੍ਹਾਂ ਨੂੰ ਮੌਤ ਦੀ ਸਜ਼ਾ ਐਲਾਨ ਹੁੰਦੀ ਹੈ ਅਤੇ ਉਹ ਆਪਣੇ ਜ਼ੁਰਮ ਦੇ ਕਬੂਲਨਾਮੇ ਅਤੇ ਹੋਰਨਾਂ ਗੱਲਾਂ ਦਾ ਹਵਾਲਾ ਦੇ ਕੇ ਰਾਸ਼ਟਰਪਤੀ ਦੇ ਸਾਹਮਣੇ ਰਹਿਮ ਦੀ ਅਪੀਲ ਦੀ ਪਟੀਸ਼ਨ ਦਰਜ ਕਰਕੇ ਹੋਣ ਵਾਲੀ ਸਜ਼ਾ 'ਚ ਮੁਆਫੀ ਦਾ ਜ਼ਿਕਰ ਜਾਂ ਸਜ਼ਾ ਨੂੰ ਘੱਟ ਕਰਨ ਦੀ ਅਰਜ਼ੀ ਲਾ ਸਕਦੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top