Share on Facebook

Main News Page

ਪੰਥ ਨੇ ਸਾਧ-ਕੈਲੰਡਰ ਪੂਰੀ ਤਰਾਂ ਨਕਾਰ ਕੇ ਅਸਲ ਨਾਨਕਸ਼ਾਹੀ ਕੈਲੰਡਰ 'ਤੇ ਮੋਹਰ ਲਗਾਈ: ਪੰਚ ਪ੍ਰਧਾਨੀ

ਫ਼ਤਿਹਗੜ ਸਾਹਿਬ, 11 ਜਨਵਰੀ (ਗੁਰਪ੍ਰੀਤ ਮਹਿਕ) : ਸਾਧਾਂ ਦੇ ਕੈਲੰਡਰ ਨੂੰ ਸਿੱਖ ਕੌਮ ਨੇ ਪੂਰੀ ਤਰਾ ਨਾਕਾਰ ਦਿੱਤਾ ਹੈ। ਬਦਲੇ ਗਏ 'ਨਾਨਕਸਾਹੀ' ਕੈਲੰਡਰ ਮੁਤਾਬਿਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ-ਦਿਹਾੜਾ ਅੱਜ ਮਨਾਇਆ ਪਰ ਗੁਰਧਾਮਾਂ ਵਿਚ ਸਿੱਖਾਂ ਦੀ ਗਿਣਤੀ ਆਮ ਦਿਨਾਂ ਨਾਲੋਂ ਵੱਧ ਨਹੀਂ ਸੀ, ਇਸਦੇ ਮੁਕਾਬਲੇ 5 ਜਨਵਰੀ ਨੂੰ ਅਸਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਏ ਗਏ ਦਸਮ ਗੁਰੂ ਦੇ ਜਨਮ ਪੁਰਬ ਮੌਕੇ ਗੁਰਧਾਮਾਂ ਵਿਚ ਭਰਪੂਰ ਇਕੱਠ ਵੇਖਣ ਨੂੰ ਮਿਲਿਆ ਇਸ ਤਰਾਂ 5 ਜਨਵਰੀ ਨੂੰ ਹੀ ਸਿੱਖ ਕੌਮ ਨੇ ਅਸਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰਪੁਰਬ ਮਨਾ ਕੇ ਸਾਧ ਲਾਣੇ ਦੇ ਅਖੌਤੀ 'ਨਾਨਕਸ਼ਾਹੀ ਕੈਲੰਡਰ' ਨੂੰ ਪਹਿਲਾਂ ਹੀ ਨਾਕਾਰ ਦਿੱਤਾ ਸੀ ਜੋ ਅੱਜ ਪੂਰੀ ਤਰਾਂ ਨਾਲ ਸਾਫ਼ ਹੋ ਗਿਆ।

ਦੇਸ਼-ਵਿਦੇਸ਼ਾਂ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਾਪਤ ਖ਼ਬਰਾਂ ਅਨੁਸਾਰ ਕਿਸੇ ਵੀ ਗੁਰਧਾਮ ਵਿਚ ਅੱਜ ਦੇ ਦਿਨ ਇਕੱਠ ਆਮ ਦਿਨਾਂ ਨਾਲੋਂ ਵੱਧ ਵਿਖਾਈ ਨਾ ਦਿੱਤਾ ਗਿਆ ਜਿਸ ਨੂੰ ਲੈ ਕੇ ਅਕਾਲੀ ਦਲ ਬਾਦਲ ਦੇ ਪ੍ਰਭਾਵ ਵਾਲੀ ਸ਼੍ਰੋਮਣੀ ਕਮੇਟੀ, ਸਾਧ ਲਾਣੇ ਅਤੇ ਦਸਮ-ਗ੍ਰੰਥੀਆਂ ਵਿਚ ਪੁੱਜ ਕੇ ਨਮੋਸ਼ੀ ਵੇਖਣ ਨੂੰ ਮਿਲ ਰਹੀ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਵਲੋਂ 5 ਅਤੇ ਅੱਜ 11 ਜਨਵਰੀ ਨੂੰ ਦਿੱਤੇ ਗਏ ਫ਼ਤਵੇ ਨੂੰ ਸਿਰ ਮੱਥੇ ਮੰਨ ਕੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਵਾਲਾ ਅਸਲੀ ਨਾਨਕਸ਼ਾਹੀ ਕੈਲੰਡਰ ਮੁੜ ਤੋਂ ਜਾਰੀ ਕਰ ਦੇਣ ਵਰਨਾ ਭੱਵਿਖ ਵਿਚ ਵੀ ਉਨਾਂ ਨੂੰ ਇਸੇ ਤਰਾਂ ਨਮੋਸ਼ੀ ਝੱਲਣੀ ਪਵੇਗੀ ਕਿਉਂਕਿ ਸਿੱਖ ਕੌਮ ਜਾਗ ਚੁੱਕੀ ਹੈ ਤੇ ਅਪਣੇ ਭੱਵਿਖ ਲਈ ਚੰਗੇ ਤੇ ਮਾੜੇ ਪੱਖਾਂ ਨੂੰ ਸਿੱਖ ਹੁਣ ਸਮਝ ਚੁੱਕੇ ਹਨ ਤੇ ਜ਼ਿਆਦਾ ਦੇਰ ਪੰਥ ਨੂੰ ਹੁਣ ਹਨੇਰੇ ਵਿਚ ਨਹੀਂ ਰੱਖਿਆ ਜਾ ਸਕੇਗਾ। ਉਨਾਂ ਕਿਹਾ ਕਿ ਸਿੱਖ ਕੌਮ ਵਿਚ ਇਨਕਲਾਬ ਆਉਣਾ ਹੁਣ ਸ਼ੁਰੂ ਹੋ ਚੁੱਕਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top