Share on Facebook

Main News Page

ਨਾਨਕਸ਼ਾਹੀ ਕੈਲੰਡਰ ਬਾਰੇ ਵਿਚਾਰ-ਚਰਚਾ ਲਈ ਡੇਰੇਦਾਰ ਹਰੀ ਸਿੰਘ ਰੰਧਾਵੇ ਵਾਲੇ ਦਾ ਸੱਦਾ ਪ੍ਰਵਾਨ: ਗਿਆਨੀ ਜਗਤਾਰ ਸਿੰਘ ਜਾਚਕ

ਸੈਨਹੋਜੇ 11 ਜਨਵਰੀ (ਤ੍ਰਿਲੋਚਨ ਸਿੰਘ ਦੁਪਾਲਪੁਰ): ਨਾਨਕਸ਼ਾਹੀ ਕੈਲੰਡਰ (2003) ਦੇ ਕਾਤਲਾਂ ਚੋਂ ਮੋਹਰੀ ਡੇਰੇਦਾਰ ਹਰੀ ਸਿੰਘ ਰੰਧਾਵੇ ਵਾਲੇ ਨੇ ਅਖਬਾਰਾਂ ਨੂੰ ਇਹ ਬਿਆਨ ਦੇ ਕੇ ਕਿ ਨਾਨਕਸ਼ਾਹੀ ਨਾਮ ਦੇ ਪਰਦੇ ਹੇਠ ਜਾਰੀ ਕੀਤੇ ਡੇਰਾਸ਼ਾਹੀ ਬਿਕ੍ਰਮੀ ਕੈਲੰਡਰ (2010) ਦੀ ਵਿਰੋਧਤਾ ਸਾਧ ਜੂਨੀਅਨ ਕਦੇ ਵੀ ਬਰਦਾਸ਼ਤ ਨਹੀ ਕਰੇਗੀ, ਆਪਣੀ ਬਿਪਰਵਾਦੀ ਸੋਚ ਦਾ ਪ੍ਰਗਟਾਵਾ ਕੀਤਾ ਹੈ । ਕਿਉਂਕਿ, ਇਸ ਨੀਚ ਸੋਚ ਨੇ ਗੁਰੂ ਨਾਨਕ ਵਿਚਾਰਧਾਰਾ ਮੁੱਢ ਤੋਂ ਹੀ ਪ੍ਰਵਾਨ ਨਹੀ ਕੀਤਾ। ਉਥੇ, ਦਿੱਲੀ ਕਮੇਟੀ ਦੇ ਪ੍ਰਧਾਨ ਸਰਨਾ ਜੀ ਨੂੰ ਸੰਬੋਧਨ ਕਰਕੇ ਸ੍ਰੀ ਅਕਾਲ ਤਖ਼ਤ ਉਪਰ ਕੈਲੰਡਰ ਸਬੰਧੀ ਵਿਚਾਰ ਚਰਚ ਲਈ ਲਲਕਾਰਿਆ ਹੈ। ਸਾਡੀ ਟੀਮ ਇਸ ਦੀ ਸੱਦਾ ਰੂਪ ਗਿੱਦੜ ਭੱਬਕੀ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰਦੀ ਹੈ ਅਤੇ ਅੰਤਰਰਾਸ਼ਟਰੀ ਇੰਟਰਨੈਟ ਮੀਡੀਏ ਰਾਹੀਂ ਵਿਚਾਰ ਚਰਚਾ ਲਈ ਤਿਆਰ ਹੈ, ਤਾਂ ਕਿ ਸੰਸਾਰ ਭਰ ਵਿੱਚ ਬੈਠਾ ਸਿੱਖ ਭਾਈਚਾਰਾ ਅਸਲੀਅਤ ਨੂੰ ਸਮਝ ਸਕੇ। ਇਹ ਪ੍ਰਵਾਨਗੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ਮੀਡੀਏ ਨੂੰ ਜਾਰੀ ਕੀਤੇ ਇੱਕ ਪ੍ਰੈਸ-ਨੋਟ ਵਿੱਚ ਕਹੀ।

ਉਨ੍ਹਾਂ ਕਿਹਾ ਕਿ ਡੇਰੇਦਾਰ ਦੇ ਸੱਦੇ ਤੋਂ ਬਿਲਕੁਲ ਸਪਸ਼ਟ ਹੈ ਕਿ ਸ੍ਰੀ ਅਕਾਲ ਤਖ਼ਤ ਉਪਰ ਹੁਣ ਜਾਣੇ-ਅਣਜਾਣੇ ਆਰ.ਐਸ.ਐਸ ਦੇ ਹੱਥ-ਠੋਕਾ ਬਣ ਚੁੱਕੇ ਬਿਪਰਵਾਦੀ ਡੇਰੇਦਾਰਾਂ ਦਾ ਸਿੱਧਾ ਕਬਜ਼ਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਵਿਚਾਰ ਚਰਚਾ ਲਈ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਸੱਦਾ ਦੇਣ ਦਾ ਹੱਕ ਸਾਧ-ਜੂਨੀਅਨ ਨੂੰ ਨਹੀ, ਕੇਵਲ ਤਖ਼ਤ ਦੇ ਮੁਖ ਸੇਵਾਦਾਰ ਨੂੰ ਹੀ ਹੈ। ਪਰ, ਕਿਉਂਕਿ, ਇਨ੍ਹਾਂ ਨੂੰ ਭੋਰਸਾ ਹੈ ਕਿ ਕਥਿਤ ਜਥੇਦਾਰ ਨੇ ਸਾਡੇ ਬੁਲਾਇਆਂ ਹੀ ਬੋਲਣਾ ਹੈ ਤੇ ਉਥੇ ਸਾਡਾ ਹੀ ਫੈਸਲਾ ਪ੍ਰਵਾਨ ਹੋਣਾ ਹੈ। ਦੂਜੀ ਗੱਲ, ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੈਲੰਡਰ ਪ੍ਰਤੀ ਵਿਚਾਰ ਲਈ ਸੱਦਾ ਆਵੈਗਾ ਤਾਂ ਓਥੇ ਵੀ ਜਾਵਾਂਗੇ। ਪਰ, ਚੰਗਾ ਇਹੀ ਹੋਏਗਾ ਕਿ ਪਹਿਲਾਂ ਆਪਾਂ ਵੈਬਸਾਈਟਾਂ ਰਾਹੀਂ ਪ੍ਰਸ਼ਨ ਉੱਤਰ ਕਰ ਲਈਏ। ਕਿਉਂਕਿ, ਇਸ ਪ੍ਰਕਾਰ ਰੌਲੇ-ਰੱਪੇ ਤੋਂ ਬਚ ਕੇ ਸਾਰਥਿਕ ਸਿੱਟੇ ਨਿਕਲ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ।

ਜਾਚਕ ਜੀ ਨੇ ਲਿਖਿਆ ਹੈ ਕਿ ਸਾਧ ਯੂਨੀਅਨ ਆਪਣੀਆਂ ਸਾਈਟਾਂ ਦੱਸ ਦੇਵੇ, ਸਾਡੀਆਂ ਤਾਂ ਤਿੰਨ ਮੁਖ ਸਾਈਟਾਂ ਹੋਣਗੀਆਂ। ਜਿਵੇਂ ‘ਸਿੱਖ ਮਾਰਗ’, ‘ਖ਼ਾਲਸਾ ਨਿਊਜ਼’ ਤੇ ‘ਵੇਕ-ਅੱਪ ਖਾਲਸ’। ਜੋ ਪ੍ਰਸ਼ਨੋਤਰੀ ਹੋਵੇ ਉਸ ਬਾਰੇ ਫੈਸਲੇ ਨਿਰਪੱਖ ਵਿਦਵਾਨਾਂ ਦੀ ਰਾਇ ਲਈ ਜਾ ਸਕਦੀ ਹੈ। ਗੁਰੂ ਨੂੰ ਸਨਮੁਖ ਹੋ ਕੇ ਜਿਹੜਾ ਉਹ ਫੈਸਲਾ ਕਰਨ, ਦੋਹੇਂ ਧਿਰਾਂ ਪ੍ਰਵਾਨ ਕਰ ਲੈਣ ਤੇ ਉਸ ਦਾ ਐਲਾਨ ਤਖ਼ਤ ਸਾਹਿਬ ਤੋਂ ਕਰ ਦਿੱਤਾ ਜਾਵੇ। ਸਾਨੂੰ ਪੂਰਨ ਉਮੀਦ ਹੈ ਕਿ ਇਸ ਪੱਖੋਂ ਸਾਨੂੰ ਸਾਧ ਯੂਨੀਅਨ ਤੇ ਸਿੱਖ ਜਗਤ ਵਲੋਂ ਹਾਂ ਪੱਖੀ ਤੇ ਉਤਸ਼ਾਹ ਭਰਪੂਰ ਹੁੰਗਾਰਾ ਮਿਲੇਗਾ।

ਸਪੰਰਕ ਲਈ

ਗਿਆਨੀ ਜਗਤਾਰ ਸਿੰਘ ਜਾਚਕ

ਮੁਬਾਈਲ: 001- 516-323-9188 ਨਿਊਯਾਰਕ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top