Share on Facebook

Main News Page

ਸਿੱਖ ਕੌਮ ਨਾਲ ਜਥੇਦਾਰਾਂ ਵਲੋਂ ਵੱਡਾ ਧੌਖਾ - ਸੰਗਤ ਨੂੰ ਵਿਖਾਈ ਗੁਰੂ ਸਾਹਿਬ ਜੀ ਦੀ ਨਕਲੀ ਕਲਗੀ

ਅੰਮ੍ਰਿਤਸਰ, 11 ਜਨਵਰੀ (ਪੀ.ਐਸ .ਐਨ): ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੋਂਦ ਵਿੱਚ ਆਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਲਤ ਇੱਕ ਵਾਰ ਫਿਰ ਦੋ ਕਦਮ ਅੱਗੇ, ਚਾਰ ਕਦਮ ਪਿਛੇ ਵਾਲੀ ਹੋ ਗਈ ਹੈ ਕਿਉਂਕਿ ਸਾਲ 2009 ਵਿੱਚ ਕਮੇਟੀ ਵਲੋਂ ਕਨੇਡਾ ਤੋਂ ਲਿਆਂਦੀ ਗਈ ਤੇ ਦਸਮ ਪਿਤਾ ਨਾਲ ਜੋੜ ਕੇ ਪ੍ਰਚਾਰੀ ਗਈ ਕਲਗੀ ਨਕਲੀ ਨਿਕਲ ਗਈ ਹੈ, ਇਸ ਨਕਲੀ ਕਲਗੀ ਬਾਰੇ ਭਾਵੇਂ ਕਮੇਟੀ ਨੇ ਅਧਿਕਾਰਤ ਤੌਰ ਤੇ ਕੁਝ ਨਹੀਂ ਕਿਹਾ, ਪੰਰਤੂ ਕਲਗੀ ਦੇ ਨਕਲੀ ਹੋਣ ਦੀਆਂ ਕਨਸੋਆਂ ਮਿਲ ਗਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਕਮਲਜੀਤ ਸਿੰਘ ਬੋਪਾਰਾਏ ਅਤੇ ਹਰਦੀਪ ਸਿੰਘ ਸਿੱਧੂ ਨਾਮੀ ਇੱਕ ਪੁਲਿਸ ਅਧਿਕਾਰੀ ਦੁਆਰਾ ਕਨੇਡਾ ਤੋਂ ਲਿਆਂਦੀ ਗਈ ਕਲਗੀ ਨੂੰ ਦਸਮ ਪਿਤਾ ਨਾਲ ਸਬੰਧਤ ਹੋਣ ਕਰਕੇ ਬੜੇ ਮਾਣ ਸਨਮਾਨ ਨਾਲ ਰਾਜਾਸਾਂਸੀ ਹਵਾਈ ਅੱਡੇ ਤੋਂ ਲਿਆਉਣ ਲਈ ਕਮੇਟੀ ਸਕੱਤਰ ਦਿਲਮੇਘ ਸਿੰਘ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਖੁਦ ਪਹੁੰਚੇ ਸਨ।

ਕਲਗੀ ਦੇ ਸ੍ਰੋਮਣੀ ਕਮੇਟੀ ਪਾਸ ਪੁੱਜਦਿਆਂ ਹੀ ਪਹਿਲਾ ਤਾਂ ਸ੍ਰੀ ਅਕਾਲ ਤਖਥ ਸਾਹਿਬ ਦੇ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ। ਕੁਝ ਦਿਨ ਬਾਅਦ ਹੀ ਕਲਗੀ ਦੀ ਪ੍ਰਮਾਣਿਕਤਾ ਬਾਰੇ ਵਿਵਾਦ ਪੈਦਾ ਹੋਣ ਤੇ ਇਹ ਕਲਗੀ ਤੋਸ਼ਾਖਾਨਾ ਵਿੱਚ ਰੱਖ ਦਿੱਤੀ ਗਈ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top